ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਜ਼ਹੀਰ ਅਤੇ ਸਾਗਰਿਕਾ
Download ABP Live App and Watch All Latest Videos
View In Appਜ਼ਿਕਰਯੋਗ ਹੈ ਕਿ ਯੁਵਰਾਜ ਸਿੰਘ ਅਤੇ ਹਰਭਜਨ ਸਿੰਘ ਦੇ ਬਾਅਦ ਹੁਣ ਕ੍ਰਿਕਟਰ ਜ਼ਹੀਰ ਖਾਨ ਵੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ।
ਸੂਤਰ ਨੇ ਦੱਸਿਆ ਕਿ ਦੋਵੇਂ ਹਸਤੀਆਂ ਆਪਣੇ ਨਜਦੀਕੀ ਦੋਸਤਾਂ ਨੂੰ ਇਸ ਬਾਰੇ ਪਹਿਲਾਂ ਹੀ ਦੱਸ ਚੁੱਕੇ ਹਨ। ਹਾਲਾਂਕਿ ਹੁਣ ਤੱਕ ਆਧਿਕਾਰਿਕ ਤੌਰ ਉੱਤੇ ਜਹੀਰ ਅਤੇ ਸਾਗਰਿਕਾ ਵਿੱਚੋਂ ਕਿਸੇ ਨੇ ਵੀ ਆਪਣੇ ਵਿਆਹ ਦੇ ਬਾਰੇ ਵਿੱਚ ਖੁਲਾਸਾ ਨਹੀਂ ਕੀਤਾ।
ਸਾਗਰਿਕਾ ਅਤੇ ਜਹੀਰ ਆਪਣੇ ਵਿਆਹ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ ਅਤੇ ਦੋਨਾਂ ਨੇ ਇਸਦੇ ਲਈ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।
ਜ਼ਹੀਰ ਖਾਨ ਦੀ ਵੈਡਿੰਗ ਪਲਾਨਿੰਗ ਵੀ ਸ਼ੁਰੂ ਹੋ ਗਈ ਹੈ। ਉਸੇ ਮਹੀਨੇ 27 ਨਵੰਬਰ ਨੂੰ ਉਨ੍ਹਾਂ ਦਾ ਰਿਸੈਪਸ਼ਨ ਹੋਵੇਗਾ। ਵੈਡਿੰਗ ਸੈਰੇਮਨੀ ਦੋ ਜਗ੍ਹਾ ਉੱਤੇ ਹੋਵੇਗੀ ਇੱਕ ਮੁੰਬਈ ਅਤੇ ਦੂਜੀ ਪੂਣੇ 'ਚ।
ਜਹੀਰ ਦੇ ਬਾਅਦ ਹੁਣ ਕ੍ਰਿਕਟ ਫੈਨਸ ਦੀਆਂ ਨਜਰਾਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਐਕਟਰੇਸ ਅਨੁਸ਼ਕਾ ਸ਼ਰਮਾ ਉੱਤੇ ਟਿਕ ਗਈਆਂ ਹਨ।
ਨਵੀਂ ਦਿੱਲੀ: ਕ੍ਰਿਕਟਰ ਜ਼ਹੀਰ ਖਾਨ ਅਤੇ ਬਾਲੀਵੁੱਡ ਅਭਿਨੇਤਰੀ ਸਾਗਰਿਕਾ ਘਾਟਗੇ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਦੋਨਾਂ ਦਾ ਵਿਆਹ ਫਿਕਸ ਹੋ ਗਿਆ ਹੈ।
ਸੂਤਰ ਨੇ ਕਿਹਾ, ਜਹੀਰ ਅਤੇ ਸਾਗਰਿਕਾ ਲਈ ਇਹ ਦੀਵਾਲੀ ਦੁੱਗਣੀ ਖੁਸ਼ੀ ਲੈ ਕੇ ਆਉਣ ਵਾਲੀ ਹੈ। ਇਸ ਸਾਲ ਨਵੰਬਰ ਵਿੱਚ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ।
ਸੂਤਰਾਂ ਮੁਤਾਬਿਕ ਸੁਪਰਹਿੱਟ ਫਿਲਮ ਚੱਕ ਦੇ ਇੰਡੀਆ ਫੇਮ ਐਕਟਰੈਸ ਸਾਗਰਿਕਾ ਘਾਟਗੇ ਅਤੇ ਜਹੀਰ ਖਾਨ ਇਸ ਸਾਲ ਨਵੰਬਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਹਨ।
ਹਾਲਾਂਕਿ ਬਾਲੀਵੁੱਡ ਅਭਿਨੇਤਰੀ ਸਾਗਰਿਕਾ ਘਾਟਗੇ ਅਤੇ ਕ੍ਰਿਕਟਰ ਜ਼ਹੀਰ ਖਾਨ ਦੀ ਮੰਗਣੀ ਤਾਂ ਕਾਫ਼ੀ ਪਹਿਲਾਂ ਹੋ ਚੁੱਕੀ ਹੈ। ਹੁਣ 38 ਸਾਲ ਦੀ ਸਾਗਰਿਕਾ ਨੇ ਆਪਣੀ ਅਤੇ ਜ਼ਹੀਰ ਦੇ ਵਿਆਹ ਦਾ ਐਲਾਨ ਵੀ ਕਰ ਦਿੱਤਾ ਹੈ।
ਜ਼ਹੀਰ ਅਭਿਨੇਤਰੀ ਸਾਗਰਿਕਾ ਘਾਟਕੇ ਦੇ ਨਾਲ ਅਫੇਅਰ ਨੂੰ ਲੈ ਕੇ ਲੰਬੇ ਅਰਸੇ ਤੋਂ ਚਰਚਾ ਵਿੱਚ ਸਨ। ਸਾਗਰਿਕਾ ਅਤੇ ਜ਼ਹੀਰ ਦੀਆਂ ਨਜ਼ਦੀਕੀਆਂ ਕ੍ਰਿਕਟਰ ਯੁਵਰਾਜ ਸਿੰਘ ਦੇ ਵਿਆਹ ਵਿੱਚ ਚਰਚਾ ਵਿੱਚ ਆਈਆਂ ਸਨ।
- - - - - - - - - Advertisement - - - - - - - - -