ਤਸਵੀਰਾਂ ਰਾਹੀਂ ਸਲੋਨੀ ਨੇ ਮੈਰੀਟਲ ਰੇਪ 'ਤੇ ਬਿਆਨ ਕੀਤਾ ਕੁਝ ਅਜਿਹਾ...
ਉਹ ਹੋਰਨਾਂ ਸਿਤਾਰਿਆਂ ਵਾਂਗ ਸਿਰਫ਼ ਇਕੱਲੀਆਂ ਤਸਵੀਰਾਂ ਹੀ ਨਹੀਂ ਸਾਂਝੀਆਂ ਕਰਦੀ, ਬਲਕਿ ਮੌਜੂਦਾ ਮੁੱਦਿਆਂ 'ਤੇ ਖੁੱਲ੍ਹ ਕੇ ਆਪਣੀ ਰਾਇ ਰੱਖਦੀ ਹੈ। ਵੇਖੋ, ਸਲੋਨੀ ਦੇ ਸੋਸ਼ਲ ਮੀਡੀਆ ਦੀਆਂ ਕੁਝ ਹੋਰ ਤਸਵੀਰਾਂ।
Download ABP Live App and Watch All Latest Videos
View In Appਜ਼ਿਕਰਯੋਗ ਹੈ ਕਿ ਸਲੋਨੀ ਚੋਪਣਾ ਨੂੰ ਟੀ.ਵੀ. ਸੀਰੀਅਲ ਗਰਲਸ ਔਨ ਟੌਪ ਲਈ ਪਛਾਣਿਆ ਜਾਂਦਾ ਹੈ। ਉਹ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਸਰਗਰਮ ਤੇ ਮਸ਼ਹੂਰ ਵੀ ਹੈ।
ਉੱਥੇ ਇੱਕ ਹੋਰ ਪੱਖ ਹੈ, ਜਿਸ ਦਾ ਮੰਨਣਾ ਹੈ ਕਿ ਵਿਆਹ ਤੋਂ ਬਾਅਦ ਸੈਕਸ ਕਿਸੇ ਵੀ ਤਰ੍ਹਾਂ ਨਾਲ ਬਲਾਤਕਾਰ ਨਹੀਂ ਹੋ ਸਕਦਾ, ਇਸ ਵਿੱਚ ਔਰਤ ਦੀ ਸਹਿਮਤੀ ਦੀ ਕੋਈ ਗੁੰਜਾਇਸ਼ ਨਹੀਂ ਹੈ।
ਦੱਸ ਦੇਈਏ ਕਿ ਵਿਆਹੁਤਾ ਬਲਾਤਕਾਰ ਭਾਰਤ ਸਮੇਤ ਦੁਨੀਆ ਭਰ ਵਿੱਚ ਵੱਡੀ ਬਹਿਸ ਦਾ ਮੁੱਦਾ ਹੈ। ਬਹਿਸ ਦੇ ਕੇਂਦਰ ਵਿੱਚ ਸਹਿਮਤੀ ਦਾ ਮਸਲਾ ਹੈ, ਜਿਸ ਵਿੱਚ ਇੱਕ ਪੱਖ ਦਾ ਮੰਨਣਾ ਹੈ ਕਿ ਵਿਆਹ ਤੋਂ ਬਾਅਦ ਹੋਣ ਵਾਲੇ ਸੈਕਸ ਵਿੱਚ ਪਤਨੀ ਦੀ ਮਰਜ਼ੀ ਓਨੀ ਹੀ ਜ਼ਰੂਰੀ ਹੈ, ਜਿੰਨੀ ਕਿਸੇ ਹੋਰ ਕੰਮ ਵਿੱਚ।
ਸਲੋਨੀ ਨੇ ਲਿਖਿਆ ਕਿ ਵਿਆਹ ਤੋਂ ਬਾਅਦ ਵੀ ਸੈਕਸ ਲਈ ਵੀ ਸਹਿਮਤੀ ਬੇਹੱਦ ਜ਼ਰੂਰੀ ਹੈ। ਇੱਕ ਔਰਤ ਨਾਲ ਸਰੀਰਕ ਸਬੰਧ ਹੋਣ ਦੀ ਇੱਛਾ ਤੁਸੀਂ ਰੱਖ ਸਕਦੇ ਹੋ ਪਰ ਸਹਿਮਤੀ ਤੋਂ ਬਿਨਾ ਸਬੰਧ ਸਥਾਪਤ ਨਹੀਂ ਕਰ ਸਕਦੇ।
ਸਲੋਨੀ ਲਿਖਦੀ ਹੈ ਕਿ ਵਿਆਹ ਇੱਕ ਪਵਿੱਤਰ ਰਿਸ਼ਤਾ ਹੈ ਤੇ ਕਿਸੇ ਨੂੰ ਹੱਕ ਨਹੀਂ ਕਿ ਇਸ ਰਿਸ਼ਤੇ ਦੀ ਆੜ ਵਿੱਚ ਦੂਜੇ ਨਾਲ ਬਲਾਤਕਾਰ ਕਰੇ।
ਸਲੋਨੀ ਦਾ ਕਹਿਣਾ ਹੈ ਕਿ ਅਜਿਹਾ ਕਹਿਣਾ ਬਿਲਕੁਲ ਗ਼ਲਤ ਹੈ ਕਿ ਇਹ ਕਿਸੇ ਦਾ ਪਰਿਵਾਰਕ ਮਸਲਾ ਹੈ ਤੇ ਕਾਨੂੰਨ ਨੂੰ ਇਸ ਵਿੱਚ ਦਖ਼ਲ ਦੇਣ ਦਾ ਕੋਈ ਹੱਕ ਨਹੀਂ ਹੈ।
ਉਨ੍ਹਾਂ ਇਹ ਵੀ ਲਿਖਿਆ ਕਿ ਉਂਝ ਤਾਂ ਕਾਨੂੰਨੀ ਤੌਰ 'ਤੇ ਭਾਰਤ ਵਿੱਚ ਔਰਤਾਂ ਦੇ ਵਿਆਹ ਦੀ ਹੱਦ 18 ਸਾਲ ਹੈ, ਅਜਿਹੇ ਵਿੱਚ ਤੁਸੀਂ ਆਪਾਵਿਰੋਧੀ ਹੋ ਜਾਂਦੇ ਹੋ।
ਉਹ ਅੱਗੇ ਲਿਖਦੀ ਹੈ ਕਿ ਭਾਰਤੀ ਸੰਵਿਧਾਨ ਦੀ ਧਾਰਾ 375 ਤਹਿਤ ਵਿਆਹ ਵਿੱਚ ਸੈਕਸ ਲਈ ਮਜਬੂਰ ਕਰਨਾ ਉਸ ਸਮੇਂ ਜੁਰਮ ਅਖਵਾਉਂਦਾ ਹੈ, ਜਦੋਂ ਪਤਨੀ ਦੀ ਉਮਰ 15 ਸਾਲ ਤੋਂ ਘੱਟ ਹੋਵੇ।
ਵਿਆਹੁਤਾ ਬਲਾਤਕਾਰ ਬਾਰੇ ਸਲੋਨੀ ਅੱਗੇ ਲਿਖਦੀ ਹੈ ਕਿ ਜ਼ਿਆਦਾਤਰ ਪੱਛਮੀ ਦੇਸ਼ਾਂ ਵਿੱਚ ਮੈਰੀਟਲ ਰੇਪ ਨੂੰ ਜੁਰਮ ਮੰਨਿਆ ਜਾਂਦਾ ਹੈ। ਉਸ ਦਾ ਮੰਨਣਾ ਹੈ ਕਿ ਭਾਰਤ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।
ਸਲੋਨੀ ਨੇ ਮੈਰੀਟਲ ਰੇਪ 'ਤੇ ਆਪਣੇ ਪੋਸਟ ਦੀ ਸ਼ੁਰੂਆਤ ਵਿੱਚ ਲਿਖਿਆ ਹੈ ਕਿ It's not really rape, if he's her husband? ਜਿਸ ਦਾ ਮਤਲਬ ਹੈ ਕਿ ਕੀ ਪਤਨੀ ਦਾ ਪਤੀ ਹੋਣ ਕਾਰਨ ਰਿਸ਼ਤੇ 'ਚ ਬਲਾਤਕਾਰ ਦੀ ਗੁੰਜਾਇਸ਼ ਨਹੀਂ ਹੈ?
ਅਕਸਰ ਔਰਤਾਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਸਲੋਨੀ ਨੇ ਇਸ ਪੋਸਟ ਵਿੱਚ ਕਰਵਾਚੌਥ ਵਰਗੇ ਤਿਉਹਾਰਾਂ ਦਾ ਵੀ ਜ਼ਿਕਰ ਕੀਤਾ ਹੈ।
ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ਼ ਵਾਂਗ ਦਿੱਸਣ ਵਾਲੀ ਟੈਲੀਵਿਜ਼ਨ ਅਦਾਕਾਰ ਸਲੋਨੀ ਚੋਪੜਾ ਨੇ ਇੰਸਟਾਗ੍ਰਾਮ 'ਤੇ ਮੈਰੀਟਲ ਰੇਪ ਯਾਨੀ ਕਿ ਵਿਆਹੁਤਾ ਜ਼ਿੰਦਗੀ ਵਿੱਚ ਹੋਣ ਵਾਲੇ ਬਲਾਤਕਾਰ, ਬਾਰੇ ਆਪਣੀਆਂ ਤਸਵੀਰਾਂ ਨਾਲ ਇੱਕ ਲੰਮਾ ਸੰਦੇਸ਼ ਪਾਇਆ ਹੈ।
- - - - - - - - - Advertisement - - - - - - - - -