ਵਿਆਹ ਤੋਂ ਬਾਅਦ ਵੀ ਫ਼ਿਲਮਾਂ ਜਾਰੀ ਰੱਖੇਗੀ ਅਨੁਸ਼ਕਾ
ਅਨੁਸ਼ਕਾ ਅਗਲੇ ਸਾਲ ਸ਼ਾਹਰੁਖ ਖ਼ਾਨ ਨਾਲ ਵੀ ਇੱਕ ਫ਼ਿਲਮ ਕਰਨ ਜਾ ਰਹੀ ਹੈ। ਹਾਲੇ ਇਸ ਫ਼ਿਲਮ ਦਾ ਨਾਂਅ ਹਾਲੇ ਤੈਅ ਨਹੀਂ ਕੀਤਾ ਗਿਆ ਹੈ। ਇਸ ਨੂੰ 24 ਦਸੰਬਰ 2018 ਨੂੰ ਰਿਲੀਜ਼ ਕੀਤਾ ਜਾਵੇਗਾ।
Download ABP Live App and Watch All Latest Videos
View In App2018 ਵਿੱਚ ਹੀ ਅਨੁਸ਼ਕਾ ਦੀ ਇੱਕ ਹੋਰ ਫ਼ਿਲਮ ਸੂਈ ਧਾਗਾ 2 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਸ ਵਿੱਚ ਅਨੁਸ਼ਕਾ ਪਹਿਲੀ ਵਾਰ ਵਰੁਣ ਧਵਨ ਨਾਲ ਵਿਖਾਈ ਦੇਵੇਗੀ। ਇਹ ਫ਼ਿਲਮ ਮਹਾਤਮਾ ਗਾਂਧੀ ਦੇ ਜੀਵਨ ਆਦਰਸ਼ਾਂ 'ਤੇ ਆਧਾਰਤ ਹੋਵੇਗੀ।
ਸਾਲ ਦੇ ਸ਼ੁਰੂਆਤੀ ਸਮੇਂ ਯਾਨੀ 9 ਫਰਵਰੀ ਨੂੰ ਅਨੁਸ਼ਕਾ ਨੂੰ ਫ਼ਿਲਮ ਪਰੀ ਵਿੱਚ ਇੱਕ ਭੂਤ ਦੇ ਕਿਰਦਾਰ ਵਿੱਚ ਵੇਖਿਆ ਜਾ ਸਕਦਾ ਹੈ।
ਅਨੁਸ਼ਕਾ ਆਉਣ ਵਾਲੇ ਸਾਲ ਯਾਨੀ 2018 ਵਿੱਚ 3 ਫ਼ਿਲਮਾਂ ਵਿੱਚ ਨਜ਼ਰ ਆਉਣ ਵਾਲੀ ਹੈ।
ਪਰ ਅਨੁਸ਼ਕਾ ਸ਼ਰਮਾ ਦਾ ਅੰਦਾਜ਼ ਕੁਝ ਵੱਖਰਾ ਹੈ।
ਬਾਲੀਵੁੱਡ ਤੇ ਕ੍ਰਿਕੇਟ ਜਗਤ ਦਾ ਇਹ ਕੋਈ ਪਹਿਲਾ ਰਿਸ਼ਤਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਬਾਲੀਵੁੱਡ ਅਦਾਕਾਰਾਵਾਂ ਨੇ ਕ੍ਰਿਕੇਟ ਖਿਡਾਰੀਆਂ ਨਾਲ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਉਹ ਫ਼ਿਲਮੀ ਜੀਵਨ ਤੋਂ ਸੰਨਿਆਸ ਹੀ ਲੈ ਲਿਆ ਸੀ।
ਆਪਣੀ ਦਿੱਲੀ ਵਾਲੀ ਰਿਸੈਪਸ਼ਨ ਵਿੱਚ ਜਿੱਥੇ ਅਨੁਸ਼ਕਾ ਨੇ ਲਾਲ ਰੰਗ ਦੀ ਸਾੜ੍ਹੀ ਪਹਿਨੀ ਸੀ, ਉੱਥੇ ਹੀ ਵਿਰਾਟ ਕੋਹਲੀ ਨੇ ਕਾਲੇ ਰੰਗ ਦੀ ਸ਼ੇਰਵਾਨੀ ਨਾਲ ਸ਼ਾਲ ਲਿਆ ਹੋਇਆ ਸੀ।
ਇਟਲੀ ਵਿੱਚ ਵਿਆਹ ਕਰਵਾਉਣ ਤੋਂ ਬਾਅਦ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁਡ ਦੀ ਖ਼ੂਬਸੂਰਤ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਭਾਰਤ ਆ ਕੇ ਦਿੱਲੀ ਵਿੱਚ ਆਪਣੇ ਵਿਆਹ ਦੀ ਰਿਸੈਪਸ਼ਨ ਪਾਰਟੀ ਦਿੱਤੀ ਹੈ। ਭਲਕੇ ਵੀ ਉਨ੍ਹਾਂ ਵੱਲੋਂ ਮੁੰਬਈ ਵਿੱਚ ਇੱਕ ਪਾਰਟੀ ਦਿੱਤੀ ਜਾਣੀ ਹੈ।
- - - - - - - - - Advertisement - - - - - - - - -