ਸਲਮਾਨ ਨੂੰ ਲੱਭੀ ਇਹ ਕੁੜੀ, ਇੰਸਟਾਂ ਤੋਂ ਉੱਡੀਆਂ ਤਸਵੀਰਾਂ
ਖ਼ੈਰ, ਹੁਣ ਇਸ ਦੇ ਪਿੱਛੇ ਜੋ ਵੀ ਕਾਰਨ ਹੋਵੇ ਪਰ ਦੇਖਣਾ ਇਹ ਹੋਵੇਗਾ ਕਿ ਲੋਕ ਇਸ ਹੀਰੋਇਨ ਦੀ ਬਾਲੀਵੁੱਡ ਵਿੱਚ ਐਂਟਰੀ ਨੂੰ ਕਿੰਨਾ ਕੁ ਸ਼ਾਨਦਾਰ ਬਣਾਉਂਦੇ ਹਨ।
Download ABP Live App and Watch All Latest Videos
View In Appਸਲਮਾਨ ਦੇ ਐਲਾਨ ਤੋਂ ਪਹਿਲਾਂ ਵਰੀਨਾ ਦੇ ਫਾਲੋਅਰਜ਼ ਦੀ ਗਿਣਤੀ 15 ਹਜ਼ਾਰ ਸੀ, ਪਰ ਇਸ ਤੋਂ ਬਾਅਦ ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ।
ਵਰੀਨਾ ਨੇ ਕੁਝ ਪੋਸਟ ਡੀਲੀਟ ਕਰਕੇ ਕੁਝ ਲੋਕਾਂ ਨੂੰ ਅਨਫਾਲੋ ਕਰ ਇੰਸਟਾ ਤੋਂ ਆਪਣਾ ਇਤਿਹਾਸ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ।
ਵਰੀਨਾ ਜਿਨ੍ਹਾਂ ਚਾਰ ਲੋਕਾਂ ਨੂੰ ਫਾਲੋ ਕਰਦੀ ਹੈ, ਉਨ੍ਹਾਂ ਵਿੱਚ ਸਲਮਾਨ ਖ਼ਾਨ, ਅਰਪਿਤਾ ਖ਼ਾਨ ਸ਼ਰਮਾ, ਆਯੂਸ਼ ਸ਼ਰਮਾ ਤੇ ਲਵਰਾਤਰੀ ਦੇ ਨਿਰਦੇਸ਼ਕ ਅਭਿਰਾਜ ਸ਼ਾਮਲ ਹਨ।
ਹੁਣ ਇਸ ਗੱਲ ਨੂੰ ਹਜ਼ਮ ਕਰਨਾ ਮੁਸ਼ਕਲ ਹੈ ਕਿ ਸਿਰਫ 5 ਪੋਸਟ ਵਾਲੀ ਕੁੜੀ ਦੇ 26 ਹਜ਼ਾਰ ਫਾਲੋਅਰਜ਼ ਕਿਵੇਂ? ਦਰਅਸਲ, ਵਰੀਨਾ ਇਸ ਤੋਂ ਪਹਿਲਾਂ ਕੈਡਬਰੀ ਦੇ ਇਸ਼ਤਿਹਾਰ ਵਿੱਚ ਦਿਖਾਈ ਦੇ ਚੁੱਕੀ ਹੈ।
ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਵਰੀਨਾ ਦੇ ਇੰਸਟਾਗ੍ਰਾਮ 'ਤੇ ਇਸ ਸਮੇਂ 26 ਹਜ਼ਾਰ ਫਾਲੋਅਰਜ਼ ਹਨ ਜਦਕਿ ਉਸ ਦੇ ਅਕਾਉਂਟ 'ਤੇ ਸਿਰਫ 5 ਪੋਸਟਾਂ ਹੀ ਹਨ। ਉਸ ਨੇ ਆਖ਼ਰੀ ਵਾਰ 23 ਅਕਤੂਬਰ 2017 ਨੂੰ ਇੱਕ ਤਸਵੀਰ ਸ਼ੇਅਰ ਕੀਤੀ ਸੀ।
ਪਰ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਲਮਾਨ ਦੀ ਇਸ ਨਵੀਂ ਹੀਰੋਇਨ ਨੇ ਫ਼ਿਲਮ ਵਿੱਚ ਸ਼ਾਮਲ ਕੀਤੇ ਜਾਣ ਦੇ ਐਲਾਨ ਤੋਂ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ ਤੋਂ ਕਈ ਤਸਵੀਰਾਂ ਹਟਾ ਦਿੱਤੀਆਂ।
ਸਲਮਾਨ ਨੇ ਜਿਸ ਕੁੜੀ ਨੂੰ ਲੱਭਿਆ ਹੈ, ਉਸ ਦਾ ਨਾਂ ਵਰੀਨਾ ਹੁਸੈਨ ਹੈ। ਵਰੀਨਾ, ਸਲਮਾਨ ਖ਼ਾਨ ਦੇ ਜੀਜਾ ਆਯੂਸ਼ ਸ਼ਰਮਾ ਨਾਲ ਫ਼ਿਲਮ 'ਲਵਰਾਤਰੀ' ਵਿੱਚ ਨਜ਼ਰ ਆਵੇਗੀ।
ਪਰ ਕਿਆਸਰਾਈਆਂ ਦਾ ਇਹ ਦੌਰ ਬਹੁਤੀ ਦੇਰ ਨਾ ਚੱਲਿਆ ਤੇ ਸਲਮਾਨ ਨੇ ਆਪਣੇ ਅਗਲੇ ਟਵੀਟ ਵਿੱਚ ਇਹ ਸਾਫ ਕਰ ਦਿੱਤਾ ਕਿ ਇਹ ਲੜਕੀ ਕੌਣ ਹੈ ਤੇ ਉਸ ਨੇ ਉਸ ਨੂੰ ਕਿਸ ਲਈ ਲੱਭਿਆ।
ਸਲਮਾਨ ਖ਼ਾਨ ਨੇ ਬੀਤੇ ਕੱਲ੍ਹ ਆਪਣੇ ਅਨੋਖੇ ਟਵੀਵ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਸਲਮਾਨ ਨੇ ਆਪਣੇ ਟਵੀਟ ਵਿੱਚ ਲਿਖਿਆ,ਮੈਨੂੰ ਲੜਕੀ ਮਿਲ ਗਈ ਇਸ ਤੋਂ ਬਾਅਦ ਸਭ ਪਾਸੇ ਰੌਲਾ ਪੈ ਗਿਆ।
- - - - - - - - - Advertisement - - - - - - - - -