Asus Mobile Phones

Asus Mobile Phones

ਅਸੂਸ ਤਾਇਵਾਨ ਅਧਾਰਤ ਤਕਨੀਕੀ ਕੰਪਨੀ ਹੈ। 1989 ਤੋਂ ਸ਼ੁਰੂ ਕਰਦਿਆਂ, ਅਸੂਸ ਨੇ ਸ਼ੁਰੂ ਵਿੱਚ ਆਪਣਾ ਧਿਆਨ ਸਿਰਫ ਕੰਪਿਊਟਰ ਦੇ ਹਾਰਡਵੇਅਰ 'ਤੇ ਕੇਂਦ੍ਰਤ ਕੀਤਾ। ਬਾਅਦ ਵਿੱਚ, ਕੰਪਨੀ ਨੇ ਲੈਪਟਾਪ 'ਤੇ ਵੀ ਧਿਆਨ ਦੇਣਾ ਸ਼ੁਰੂ ਕੀਤਾ। ਹੌਲੀ-ਹੌਲੀ, ਕੰਪਨੀ ਨੇ ਫੋਨ ਤੇ ਇਲੈਕਟ੍ਰਾਨਿਕਸ ਉਤਪਾਦਾਂ ਲਈ ਵੀ ਹਾਰਡਵੇਅਰ ਬਣਾਉਣਾ ਸ਼ੁਰੂ ਕਰ ਦਿੱਤਾ। 2014 ਵਿੱਚ ਅਸੂਸ ਨੇ ਸਮਾਰਟਫੋਨ ਮਾਰਕੀਟ ਵਿੱਚ ਦਾਖਲ ਹੋਣ ਦਾ ਫੈਸਲਾ ਕੀਤਾ। ਕੰਪਨੀ ਨੇ ਜ਼ੈਨਫੋਨ ਸੀਰੀਜ਼ ਜ਼ਰੀਏ ਮਿੱਡ ਰੇਂਜ ਵਿੱਚ ਆਪਣੇ ਸਮਾਰਟਫੋਨ ਲਾਂਚ ਕੀਤੇ। ਇਸ ਸਮੇਂ ਕੰਪਨੀ ਦਾ ਧਿਆਨ ਸਮਾਰਟਫੋਨ ਬਣਾਉਣ 'ਤੇ ਹੈ ਜੋ ਗੇਮਿੰਗ ਨੂੰ ਸਪੋਰਟ ਕਰਦੇ ਹਨ। ਹਾਲਾਂਕਿ ਕੰਪਨੀ ਅਜੇ ਤੱਕ ਚੋਟੀ ਦੇ 5 ਸਮਾਰਟਫੋਨ ਨਿਰਮਾਤਾਵਾਂ ਵਿੱਚ ਆਪਣੀ ਜਗ੍ਹਾ ਨਹੀਂ ਬਣਾ ਸਕੀ। ਅਸੂਸ ਇਸ ਸਮੇਂ ਕੰਪਿਊਟਰ, ਲੈਪਟਾਪ, ਨੋਟਬੁੱਕ, ਮੋਬਾਈਲ ਫੋਨ, ਨੈੱਟਵਰਕਿੰਗ ਉਪਕਰਣ, ਟੈਬਲੇਟ ਲਾਂਚ ਕਰਦੀ ਹੈ। ਅਸੂਸ ਨੇ ਆਪਣੇ ਸਮਾਰਟਫੋਨਜ਼ ਨੂੰ ਇੰਟੇਲ ਤੇ ਕੁਆਲਕਾਮ ਚਿੱਪਸੈੱਟਾਂ ਨਾਲ ਵੀ ਲਾਂਚ ਕੀਤਾ ਹੈ। ਸਾਲ 2020 ਵਿੱਚ, ਕੰਪਨੀ ਨੇ ਗੇਮ 'ਤੇ ਆਪਣਾ ਧਿਆਨ ਕੇਂਦ੍ਰਤ ਕਰਦਿਆਂ ਆਰਓਜੀ 3 ਸਮਾਰਟਫੋਨ ਮਾਰਕੀਟ ਲਾਂਚ ਕੀਤਾ ਹੈ। ਸਮਾਰਟਫੋਨ ਦੀ 8 ਜੀਬੀ ਰੈਮ, 12 ਜੀਬੀ ਰੈਮ ਤੇ 16 ਜੀਬੀ ਰੈਮ ਵੇਰੀਐਂਟ ਲਾਂਚ ਕੀਤੀ ਗਈ ਹੈ।