Google 'ਤੇ ਭੁੱਲ ਕੇ ਵੀ ਸਰਚ ਨਾ ਕਰੋ ਆਹ ਲਾਈਨ! ਸਭ ਕੁਝ ਹੋ ਜਾਵੇਗਾ ਹੈਕ, ਅਲਰਟ ਜਾਰੀ
SOPHOS ਦੇ ਅਨੁਸਾਰ ਉਪਭੋਗਤਾਵਾਂ ਨੂੰ ਇਨ੍ਹਾਂ ਲਿੰਕਸ ਜਾਂ ਐਡਵੇਅਰ 'ਤੇ ਕਲਿੱਕ ਕਰਨ ਨੂੰ ਮਜਬੂਰ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਜਾਇਜ਼ ਗੂਗਲ ਸਰਚ ਰਾਹੀਂ ਇਦਾਂ ਕੀਤਾ ਜਾ ਰਿਹਾ ਹੈ।
Cyber Scam Alert: ਸਾਈਬਰ ਅਪਰਾਧੀ ਇੰਟਰਨੈੱਟ ਯੂਜ਼ਰਸ ਨੂੰ ਠੱਗਣ ਲਈ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ। ਹੁਣ ਅਜਿਹੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ, ਜਿਸ 'ਚ ਕਿਹਾ ਗਿਆ ਹੈ ਕਿ ਇਹ ਸਾਈਬਰ ਠੱਗ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਜੋ ਇੰਟਰਨੈੱਟ 'ਤੇ ਖਾਸ ਸ਼ਬਦਾਂ ਦੀ ਸਰਚ ਕਰ ਰਹੇ ਹਨ। ਇਸ ਤੋਂ ਬਾਅਦ ਜਿਵੇਂ ਹੀ ਉਹ ਲਿੰਕ 'ਤੇ ਕਲਿੱਕ ਕਰਦੇ ਹਨ, ਉਨ੍ਹਾਂ ਦੀ ਨਿੱਜੀ ਜਾਣਕਾਰੀ ਆਨਲਾਈਨ ਸਾਂਝੀ ਹੋ ਜਾਂਦੀ ਹੈ। ਇੰਨਾ ਹੀ ਨਹੀਂ ਇਸ ਪ੍ਰੋਗਰਾਮ ਕਾਰਨ ਕੰਪਿਊਟਰ ਦਾ ਕੰਟਰੋਲ ਵੀ ਉਨ੍ਹਾਂ ਤੋਂ ਛਿਨ ਲਿਆ ਜਾਂਦਾ ਹੈ।
ਜਾਣੋ ਪੂਰਾ ਮਾਮਲਾ
ਮੀਡੀਆ ਰਿਪੋਰਟਾਂ ਮੁਤਾਬਕ ਸਾਈਬਰ ਸੁਰੱਖਿਆ ਕੰਪਨੀ SOPHOS ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ। ਕੰਪਨੀ ਦਾ ਕਹਿਣਾ ਹੈ ਕਿ ਜਿਹੜੇ ਲੋਕ ਗੂਗਲ 'ਤੇ Are Bengal Cats Legal in Australia? ਸਰਚ ਕਰ ਰਹੇ ਹਨ, ਉਨ੍ਹਾਂ ਦਾ ਨਿੱਜੀ ਡਾਟਾ ਆਨਲਾਈਨ ਪੋਸਟ ਹੋ ਰਿਹਾ ਹੈ। ਸਰਚ ਕਰਨ ਤੋਂ ਬਾਅਦ ਮਿਲੇ ਪਹਿਲੇ ਲਿੰਕ 'ਤੇ ਕਲਿੱਕ ਕਰਨ ਨਾਲ ਅਜਿਹਾ ਹੋ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ 6 ਸ਼ਬਦਾਂ ਨੂੰ ਸਰਚ ਕਰਨ ਵਾਲੇ ਯੂਜ਼ਰਸ 'ਤੇ ਸਾਈਬਰ ਅਟੈਕ ਹੋਣ ਦਾ ਖਤਰਾ ਵਧਦਾ ਜਾ ਰਿਹਾ ਹੈ।
ਲਿੰਕਸ 'ਤੇ ਕਲਿੱਕ ਕਰਨ ਲਈ ਕੀਤਾ ਜਾ ਰਿਹਾ ਮਜਬੂਰ
SOPHOS ਦੇ ਅਨੁਸਾਰ ਯੂਜ਼ਰਸ ਨੂੰ ਇਨ੍ਹਾਂ ਲਿੰਕਸ ਜਾਂ ਐਡਵੇਅਰ 'ਤੇ ਕਲਿੱਕ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਵੈਧ ਗੂਗਲ ਸਰਚ ਰਾਹੀਂ ਇਦਾਂ ਕੀਤਾ ਜਾ ਰਿਹਾ ਹੈ। ਚੇਤਾਵਨੀ ਦੇ ਅਨੁਸਾਰ, ਅਜਿਹਾ ਲੱਗ ਰਿਹਾ ਹੈ ਕਿ ਘੁਟਾਲੇ ਕਰਨ ਵਾਲੇ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਜੋ ਆਪਣੀਆਂ ਖੋਜਾਂ ਵਿੱਚ ਆਸਟਰੇਲੀਆ ਨੂੰ ਸ਼ਾਮਲ ਕਰ ਰਹੇ ਹਨ।
SOPHOS ਨੇ ਯੂਜ਼ਰਸ ਨੂੰ ਦਿੱਤੀ ਆਹ ਸਲਾਹ
SOPHOS ਨੇ ਕਿਹਾ ਕਿ ਜਦੋਂ ਉਪਭੋਗਤਾ ਸਰਚ ਰਿਜ਼ਲਟ 'ਤੇ ਕਲਿੱਕ ਕਰਦੇ ਹਨ, ਤਾਂ ਉਨ੍ਹਾਂ ਦੀ ਨਿੱਜੀ ਜਾਣਕਾਰੀ ਅਤੇ ਬੈਂਕ ਡਿਟੇਲਸ ਇੱਕ ਪ੍ਰੋਗਰਾਮ ਦੀ ਮਦਦ ਨਾਲ ਆਨਲਾਈਨ ਸ਼ੇਅਰ ਕੀਤੇ ਜਾਂਦੇ ਹਨ। SOPHOS ਨੇ ਇਹ ਵੀ ਕਿਹਾ ਹੈ ਕਿ ਜਿਨ੍ਹਾਂ ਨੇ ਇਹ ਖੋਜ ਕੀਤੀ ਹੈ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਆਪਣਾ ਪਾਸਵਰਡ ਬਦਲ ਲੈਣਾ ਚਾਹੀਦਾ ਹੈ।