Nokia Mobile Phones

Nokia Mobile Phones

ਨੋਕੀਆ ਫਿਨਲੈਂਡ ਦੀ ਬਹੁਰਾਸ਼ਟਰੀ ਦੂਰਸੰਚਾਰ ਕੰਪਨੀ ਹੈ। ਨੋਕੀਆ ਦੀ ਸ਼ੁਰੂਆਤ 1865 ਵਿੱਚ ਹੋਈ ਸੀ। ਨੋਕੀਆ ਨੇ ਆਪਣਾ ਪਹਿਲਾ ਜੀਐਸਐਮ ਫੋਨ ਸਾਲ 1991 ਵਿੱਚ ਲਾਂਚ ਕੀਤਾ ਸੀ। ਇਹ ਇੱਕ ਵੱਡੀ ਸਫਲਤਾ ਵੀ ਸੀ। ਨੋਕੀਆ ਐਂਡਰਾਇਡ ਓਪਰੇਟਿੰਗ ਦੀ ਆਮਦ ਤਕ ਦੁਨੀਆ ਦੀ ਨੰਬਰ ਇੱਕ ਮੋਬਾਈਲ ਕੰਪਨੀ ਸੀ। ਹਾਲਾਂਕਿ, 2013 ਵਿੱਚ ਨੋਕੀਆ ਨੂੰ ਮਾਈਕਰੋਸੌਫਟ ਨੇ ਖਰੀਦਿਆ ਸੀ। ਮਾਈਕ੍ਰੋਸੌਫਟ ਨੇ ਨੋਕੀਆ ਦੇ ਵਿੰਡੋ ਅਧਾਰਤ ਲੂਮੀਆ ਸਮਾਰਟਫੋਨਜ਼ ਨੂੰ 2016 ਤਕ ਪੇਸ਼ ਕੀਤਾ। 2017 ਵਿੱਚ ਐਚਐਮਡੀ ਗਲੋਬਲ ਨੇ ਨੋਕੀਆ ਦਾ ਕਾਰੋਬਾਰ ਖਰੀਦਿਆ। ਇਸ ਸਮੇਂ ਐਚਐਮਡੀ ਗਲੋਬਲ ਨੋਕੀਆ ਦੇ ਨਾਂ ਹੇਠ ਸਮਾਰਟਫੋਨ ਤੇ ਫੀਚਰ ਫੋਨ ਪੇਸ਼ ਕਰ ਰਿਹਾ ਹੈ। ਨੋਕੀਆ ਉਨ੍ਹਾਂ ਕੁਝ ਕੰਪਨੀਆਂ ਵਿੱਚੋਂ ਹੈ ਜੋ ਆਪਣੇ ਸਮਾਰਟਫੋਨ ਨੂੰ ਸਟਾਕ ਐਂਡਰਾਇਡ ਓਪਰੇਟਿੰਗ ਨਾਲ ਲਾਂਚ ਕਰਦੇ ਹਨ। ਹਾਲ ਹੀ ਵਿੱਚ, ਨੋਕੀਆ ਨੇ ਆਪਣਾ ਪੁਰਾਣਾ ਪ੍ਰਸਿੱਧ ਫੋਨ ਇੱਕ ਨਵੇਂ ਰੂਪ ਵਿੱਚ ਲਾਂਚ ਕੀਤਾ ਹੈ।