ਨਵੀਂ ਦਿੱਲੀ: ਸ਼ਿਓਮੀ ਭਾਰਤ ‘ਚ ਆਪਣੇ ਮਿਡ ਬਜਟ ਰੇਂਜ ਵਾਲੇ ਸਮਾਰਟਫੋਨ ਲਈ ਜਾਣਿਆ ਜਾਂਦਾ ਹੈ। ਚੀਨੀ ਕੰਪਨੀ ਹੁਣ ਕੰਪਨੀ ਨਾ ਸਿਰਫ ਸਮਾਰਟਫੋਨ ਵੇਚਦੀ ਹੈ ਜਦਕਿ ਸਮਾਰਟ ਟੀਵੀ, ਫੋਨ ਅਕਸੈਸਰੀਜ਼, ਫੀਟਨੇਸ ਬੈਂਡ, ਏਅਰ ਪਿਯੂਰੀਫਾਈਰ ਅਤੇ ਦੂਜੇ ਪ੍ਰੋਡਕਸਟ ਵੀ ਵੇਚਦੀ ਹੈ। ਹੁਣ ਕੰਪਨੀ ਨੇ ਚੀਨ ‘ਚ ਇਲੈਕਟ੍ਰੋਨਿਕ ਬਾਈਕ ਲੌਂਚ ਕੀਤਾ ਹੈ।

ਨਵੀਂ ਬਾਈਕ ਦਾ ਨਾਂ Himo T1 ਹੈ। ਜਿਸ ਦੀ ਕੀਮਤ ਦੀ ਗੱਲ ਕਰੀਏ ਤਾਂ Himo T1 ਇਲੈਕਟ੍ਰੋਨਿਕ ਬਾਈਕ 31,000 ਰੁਪਏ ਹੈ। ਨਵੀਂ ਬਾਈਕ ਨੂੰ ਯੂਜ਼ਰਸ ਕੰਪਨੀ ਦੇ ਕ੍ਰਾਉਡਫੰਡਿਗ ਪਲੇਟਫਾਰਮ ‘ਤੇ ਦੇਖ ਸਕਦੇ ਹੈ। ਨਵਾਂ ਲੌਂਚ ਹੋਇਆ Himo T1 ਸ਼ਿਓਮੀ ਵੱਲੋਂ ਪਹਿਲਾ ਇਲੈਕਟ੍ਰੋਨਿਕ ਬਾਇਕ ਨਹੀ ਹੈ ਸਗੋਂ Himo ਬ੍ਰੈਂਡ ਵੱਲੋਂ ਬਣਾਈ ਗਈ ਹੈ।



ਕੰਪਨੀ ਪਹਿਲਾਂ ਹੀ Himo V1 ਅਤੇ Himo C20 ਫੋਲਡਿੰਗ ਬਾਇਕਸ ਨੂੰ ਲੌਂਚ ਕਰ ਚੁੱਕੀ ਹੈ। ਪਰ ਹੁਣ ਬ੍ਰੈਂਡ ਨੇ ਆਪਣਾ ਤੀਜਾ ਬਾਈਖ ਲੌਂਚ ਕੀਤਾ ਹੈ। ਇਹ ਬਾਇਕ ਤਿੰਨ ਰੰਗਾਂ ਲਾਲ, ਗ੍ਰੇ ਅਤੇ ਵ੍ਹਾਇਟ ਸ਼ਾਮਲ ਹਨ। ਇਸ ‘ਚ 14,000mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਕਹਿਣਾ ਹੈ ਕਿ ਯੂਜ਼ਰਸ ਇਸ ਨਾਲ 60 ਕਿਲੋਮੀਟਰ ਤਕ ਜਾ ਸਕਦਾ ਹੈ।