ਇਕ ਸਾਲ ਵਿਚ 195% ਰਿਟਰਨ, ਅੱਜ ਇਸ ਸਟਾਕ ਨੇ ਬਣਾ ਦਿੱਤਾ ਰਿਕਾਰਡ...
ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (HAL) ਦੇ ਸ਼ੇਅਰਾਂ 'ਚ ਅੱਜ ਜ਼ਬਰਦਸਤ ਵਾਧਾ ਹੋਇਆ ਹੈ। ਇਹ PSU ਰੱਖਿਆ ਸਟਾਕ ਇੰਟਰਾਡੇ ਵਿੱਚ 10 ਪ੍ਰਤੀਸ਼ਤ ਦੇ ਵਾਧੇ ਨਾਲ 4,656.40 ਰੁਪਏ ਦੇ ਆਪਣੇ ਸਰਬ-ਕਾਲੀ ਉੱਚ ਪੱਧਰ 'ਤੇ ਪਹੁੰਚ ਗਿਆ।
Share Market: ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (HAL) ਦੇ ਸ਼ੇਅਰਾਂ 'ਚ ਅੱਜ ਜ਼ਬਰਦਸਤ ਵਾਧਾ ਹੋਇਆ ਹੈ। ਇਹ PSU ਰੱਖਿਆ ਸਟਾਕ ਇੰਟਰਾਡੇ ਵਿੱਚ 10 ਪ੍ਰਤੀਸ਼ਤ ਦੇ ਵਾਧੇ ਨਾਲ 4,656.40 ਰੁਪਏ ਦੇ ਆਪਣੇ ਸਰਬ-ਕਾਲੀ ਉੱਚ ਪੱਧਰ 'ਤੇ ਪਹੁੰਚ ਗਿਆ। ਬਾਅਦ ਵਿੱਚ ਸ਼ਾਮ ਨੂੰ ਐਚਏਐਲ ਦੇ ਸ਼ੇਅਰ 4637.90 ਰੁਪਏ (ਐਚਏਐਲ ਸ਼ੇਅਰ ਦੀ ਕੀਮਤ) ਉੱਤੇ ਬੰਦ ਹੋਏ।
ਕੰਪਨੀ ਨੇ ਅੱਜ ਵਿੱਤੀ ਸਾਲ 2024 ਦੀ ਚੌਥੀ ਤਿਮਾਹੀ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ। ਮਾਰਚ ਤਿਮਾਹੀ ਦੇ ਨਤੀਜੇ ਨਿਵੇਸ਼ਕਾਂ ਅਤੇ ਬ੍ਰੋਕਰੇਜ ਹਾਊਸਾਂ ਦੀਆਂ ਉਮੀਦਾਂ ਮੁਤਾਬਕ ਰਹੇ। ਏਕੀਕ੍ਰਿਤ ਆਧਾਰ 'ਤੇ ਕੰਪਨੀ ਦਾ ਸ਼ੁੱਧ ਲਾਭ 52 ਫੀਸਦੀ ਦੇ ਉਛਾਲ ਨਾਲ 4308 ਕਰੋੜ ਰੁਪਏ ਰਿਹਾ। ਮਾਲੀਏ ਵਿੱਚ ਵੀ 18 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
HAL ਦੇ ਸ਼ੇਅਰ ਨਿਵੇਸ਼ਕਾਂ ਨੂੰ ਚੰਗਾ ਰਿਟਰਨ ਦੇ ਰਹੇ ਹਨ। ਇਸ ਸਟਾਕ ਨੇ ਪਿਛਲੇ ਇੱਕ ਹਫ਼ਤੇ ਵਿੱਚ 19 ਫ਼ੀਸਦੀ, ਦੋ ਹਫ਼ਤਿਆਂ ਵਿੱਚ 16 ਫ਼ੀਸਦੀ, ਇੱਕ ਮਹੀਨੇ ਵਿੱਚ 23 ਫ਼ੀਸਦੀ, ਤਿੰਨ ਮਹੀਨਿਆਂ ਵਿੱਚ 48 ਫ਼ੀਸਦੀ, ਛੇ ਮਹੀਨਿਆਂ ਵਿੱਚ 115 ਫ਼ੀਸਦੀ ਅਤੇ ਇੱਕ ਸਾਲ ਵਿੱਚ 195 ਫ਼ੀਸਦੀ ਰਿਟਰਨ ਦਿੱਤਾ ਹੈ। ਸਾਲ 2024 'ਚ ਹੁਣ ਤੱਕ ਇਸ ਰੱਖਿਆ ਸਟਾਕ ਨੇ ਨਿਵੇਸ਼ਕਾਂ ਨੂੰ 62 ਫੀਸਦੀ ਮੁਨਾਫਾ ਦਿੱਤਾ ਹੈ। ਇਸ ਨੇ ਨਿਵੇਸ਼ਕਾਂ ਨੂੰ ਦੋ ਸਾਲਾਂ ਵਿੱਚ 470 ਪ੍ਰਤੀਸ਼ਤ ਅਤੇ ਤਿੰਨ ਸਾਲਾਂ ਵਿੱਚ 830 ਪ੍ਰਤੀਸ਼ਤ ਦਾ ਮਲਟੀਬੈਗਰ ਰਿਟਰਨ ਦਿੱਤਾ ਹੈ।
ਹੋਰ ਵਧਣਗੇ HAL ਦੇ ਸ਼ੇਅਰ
ਲਾਈਵ ਮਿੰਟ ਦੀ ਰਿਪੋਰਟ ਦੇ ਅਨੁਸਾਰ, ਚੁਆਇਸ ਬ੍ਰੋਕਿੰਗ ਦੇ ਸੁਮਿਤ ਬਗਾੜੀਆ ਦਾ ਕਹਿਣਾ ਹੈ ਕਿ HAL ਦੇ ਸ਼ੇਅਰ ਹੋਰ ਵਧਣਗੇ। ਇਸ ਸਟਾਕ ਨੂੰ 4150 ਰੁਪਏ 'ਤੇ ਮਜ਼ਬੂਤ ਸਮਰਥਨ ਮਿਲ ਰਿਹਾ ਹੈ। ਬਗਾਡੀਆ ਦਾ ਕਹਿਣਾ ਹੈ ਕਿ ਜਿਨ੍ਹਾਂ ਨਿਵੇਸ਼ਕਾਂ ਕੋਲ ਇਹ ਸ਼ੇਅਰ ਨਹੀਂ ਹੈ, ਉਨ੍ਹਾਂ ਨੂੰ 'ਬਾਇ ਆਨ ਡਿਪ' ਰਣਨੀਤੀ ਅਪਣਾਉਣੀ ਚਾਹੀਦੀ ਹੈ ਅਤੇ ਗਿਰਾਵਟ 'ਤੇ ਇਸ ਸ਼ੇਅਰ ਨੂੰ ਖਰੀਦਣਾ ਚਾਹੀਦਾ ਹੈ।
ਬਗਾੜੀਆ ਨੇ ਨਿਵੇਸ਼ਕਾਂ ਨੂੰ 4150 ਰੁਪਏ ਦਾ ਸਟਾਪ ਲੌਸ ਰੱਖਣ ਦੀ ਵੀ ਸਲਾਹ ਦਿੱਤੀ ਹੈ। ਇਸੇ ਤਰ੍ਹਾਂ ਗਲੋਬਲ ਬ੍ਰੋਕਰੇਜ ਫਰਮ ਯੂਬੀਐਸ ਨੇ 14 ਮਈ ਨੂੰ ਜਾਰੀ ਆਪਣੇ ਨੋਟ ਵਿੱਚ ਐਚਏਐਲ ਦੇ ਸ਼ੇਅਰਾਂ ਨੂੰ 'ਖਰੀਦੋ' ਰੇਟਿੰਗ ਦਿੱਤੀ ਸੀ ਅਤੇ 5200 ਰੁਪਏ ਦੀ ਟੀਚਾ ਕੀਮਤ ਨਿਰਧਾਰਤ ਕੀਤੀ ਸੀ।
ਮਾਲੀਏ ਵਿੱਚ 18 ਫੀਸਦੀ ਦਾ ਵਾਧਾ
ਵਿੱਤੀ ਸਾਲ 2024 ਦੀ ਚੌਥੀ ਤਿਮਾਹੀ 'ਚ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ ਦੇ ਮਾਲੀਏ 'ਚ 18 ਫੀਸਦੀ ਦਾ ਉਛਾਲ ਆਇਆ ਹੈ। ਏਕੀਕ੍ਰਿਤ ਆਧਾਰ 'ਤੇ ਕੰਪਨੀ ਦੀ ਸੰਚਾਲਨ ਆਮਦਨ 14768.75 ਕਰੋੜ ਰੁਪਏ ਰਹੀ ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ 'ਚ 12494.67 ਕਰੋੜ ਰੁਪਏ ਸੀ।
ਟੈਕਸ ਤੋਂ ਪਹਿਲਾਂ ਮੁਨਾਫਾ 2843.66 ਕਰੋੜ ਰੁਪਏ ਤੋਂ ਵਧ ਕੇ 5795 ਕਰੋੜ ਰੁਪਏ ਹੋ ਗਿਆ। ਸ਼ੁੱਧ ਲਾਭ ਯਾਨੀ PAT 2831.19 ਕਰੋੜ ਰੁਪਏ ਤੋਂ ਵਧ ਕੇ 4380.68 ਕਰੋੜ ਰੁਪਏ ਹੋ ਗਿਆ। ਇਸ ਦੇ ਨਾਲ ਹੀ ਪ੍ਰਤੀ ਸ਼ੇਅਰ ਕਮਾਈ (ਈਪੀਐਸ) 42.33 ਰੁਪਏ ਤੋਂ ਵਧ ਕੇ 64.43 ਰੁਪਏ ਹੋ ਗਈ। ਇਸੇ ਤਰ੍ਹਾਂ ਚੌਥੀ ਤਿਮਾਹੀ 'ਚ HAL ਦਾ ਮਾਰਜਨ 26% ਤੋਂ ਵਧ ਕੇ 40% ਹੋ ਗਿਆ ਹੈ।