2000 Rupees Note: 127 ਦਿਨਾਂ 'ਚ ਬਦਲੇ ਜਾ ਸਕਣਗੇ ਸਿਰਫ 26 ਲੱਖ ਰੁਪਏ, ਜੇ ਜ਼ਿਆਦਾ ਪੈਸੇ ਹੋਣ ਤਾਂ ਕੀ ਕਰਨ ਗਾਹਕ?
2000 Rupees Notes Update: ਜੇ ਤੁਹਾਡੇ ਕੋਲ ਵੀ 2000 ਰੁਪਏ ਦਾ ਨੋਟ ਹੈ ਤਾਂ ਹੁਣ ਤੁਸੀਂ ਜਾਣਦੇ ਹੋ ਕਿ ਤੁਸੀਂ ਵੱਧ ਤੋਂ ਵੱਧ ਕਿੰਨੇ ਨੋਟ ਬਦਲਾਅ ਸਕਦੇ ਹੋ। ਇਸ ਦੀ ਜਾਣਕਾਰੀ ਆਰਬੀਆਈ ਨੇ ਦਿੱਤੀ ਹੈ।
2000 Rupees Notes Update: ਜੇ ਤੁਹਾਡੇ ਕੋਲ ਵੀ 2000 ਰੁਪਏ ਦਾ ਨੋਟ (2000 rupees note) ਹੈ ਤਾਂ ਹੁਣ ਤੁਸੀਂ ਜਾਣਦੇ ਹੋ ਕਿ ਤੁਸੀਂ ਵੱਧ ਤੋਂ ਵੱਧ ਕਿੰਨੇ ਨੋਟ ਬਦਲਵਾ ਸਕਦੇ ਹੋ। ਇਸ ਦੀ ਜਾਣਕਾਰੀ ਆਰਬੀਆਈ ਨੇ ਦਿੱਤੀ ਹੈ। ਰਿਜ਼ਰਵ ਬੈਂਕ (Reserve Bank) ਨੇ 2000 ਰੁਪਏ ਦੇ ਨੋਟਾਂ ਨੂੰ ਚਲਣ ਤੋਂ ਬਾਹਰ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਡਿਪਟੀ ਗਵਰਨਰ ਆਰ ਗਾਂਧੀ ਨੇ ਕਿਹਾ ਕਿ 2,000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਨਾਲ ਕਾਲੇ ਧਨ 'ਤੇ ਲਗਾਮ ਲੱਗੇਗੀ ਕਿਉਂਕਿ ਲੋਕ ਇਨ੍ਹਾਂ ਨੋਟਾਂ ਨੂੰ ਜਮ੍ਹਾ ਕਰ ਰਹੇ ਹਨ।
2 ਦਿਨ ਬਾਅਦ ਬਦਲ ਸਕਦੇ ਹੋ ਨੋਟ
ਤੁਸੀਂ ਬੈਂਕ ਜਾ ਕੇ 2000 ਰੁਪਏ ਦਾ ਨੋਟ ਬਦਲ ਸਕਦੇ ਹੋ। ਆਰਬੀਆਈ ਦੇ ਅਨੁਸਾਰ, 23 ਮਈ ਤੋਂ ਬਾਅਦ ਯਾਨੀ 2 ਦਿਨਾਂ ਬਾਅਦ ਤੁਸੀਂ ਆਪਣਾ ਪੈਸਾ ਬਦਲ ਸਕਦੇ ਹੋ। ਆਰਬੀਆਈ ਨੇ ਨੋਟ ਬਦਲਣ ਦੀ ਸੀਮਾ ਲਗਾਈ ਹੈ। ਤੁਸੀਂ ਵੱਧ ਤੋਂ ਵੱਧ 26 ਲੱਖ ਰੁਪਏ ਦੇ ਨੋਟ ਹੀ ਬਦਲ ਸਕਦੇ ਹੋ। ਇਸ ਤੋਂ ਜ਼ਿਆਦਾ ਨੋਟ ਨਾ ਬਦਲਣ 'ਚ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ।
127 ਦਿਨਾਂ ਦਾ ਮਿਲੇਗਾ ਸਮਾਂ
ਆਰਬੀਆਈ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਤੁਸੀਂ 2000 ਰੁਪਏ ਦੇ ਸਿਰਫ 10 ਨੋਟ ਬਦਲ ਸਕਦੇ ਹੋ ਯਾਨੀ 20,000 ਰੁਪਏ ਰੋਜ਼ਾਨਾ ਅਤੇ ਇਹ ਕੰਮ ਤੁਸੀਂ 30 ਸਤੰਬਰ 2023 ਤੱਕ ਹੀ ਕਰ ਸਕਦੇ ਹੋ। ਆਮ ਲੋਕਾਂ ਨੂੰ 2000 ਰੁਪਏ ਦੇ ਨੋਟ ਜਮ੍ਹਾ ਕਰਵਾਉਣ ਜਾਂ ਬਦਲਾਉਣ ਲਈ ਸਿਰਫ 127 ਦਿਨ ਮਿਲਣਗੇ। ਦੱਸ ਦਈਏ ਕਿ 127 ਦਿਨਾਂ 'ਚ ਹਰ ਗਾਹਕ ਸਿਰਫ 2540000 ਰੁਪਏ ਦੇ ਨੋਟ ਬਦਲ ਸਕਣਗੇ।
ਕੇਵਾਈਸੀ ਹੋਣਾ ਹੈ ਜ਼ਰੂਰੀ
ਦੱਸ ਦੇਈਏ ਕਿ ਜੇ ਤੁਹਾਡੇ ਕੋਲ 25 ਲੱਖ 40 ਹਜ਼ਾਰ ਰੁਪਏ ਤੋਂ ਜ਼ਿਆਦਾ ਦੇ ਨੋਟ ਹਨ ਤਾਂ ਤੁਸੀਂ ਕੀ ਕਰ ਸਕੋਗੇ...? ਜੇ ਤੁਹਾਡੇ ਕੋਲ ਇਸ ਸੀਮਾ ਤੋਂ ਜ਼ਿਆਦਾ ਪੈਸੇ ਹਨ, ਤਾਂ ਤੁਹਾਡੇ ਕੋਲ ਬੈਂਕ ਖਾਤਾ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਤੁਹਾਡੇ ਖਾਤੇ ਵਿੱਚ ਕੇਵਾਈਸੀ ਹੋਣਾ ਵੀ ਜ਼ਰੂਰੀ ਹੈ। ਜੇ ਤੁਹਾਡੇ ਕੋਲ KYC ਨਹੀਂ ਹੈ ਤਾਂ ਤੁਸੀਂ ਆਪਣਾ ਪੈਸਾ ਨਹੀਂ ਬਦਲ ਸਕਦੇ। ਕੇਵਾਈਸੀ ਹੋਣ ਤੋਂ ਬਾਅਦ ਹੀ ਤੁਸੀਂ ਪੈਸੇ ਬਦਲ ਸਕਦੇ ਹੋ।