ਪੜਚੋਲ ਕਰੋ

Pension Scheme: 210 ਰੁਪਏ 'ਚ ਮਿਲੇਗੀ 5 ਹਜ਼ਾਰ ਰੁਪਏ ਪੈਨਸ਼ਨ, ਸਰਕਾਰੀ ਸਕੀਮ ਨਾਲ ਬੁਢਾਪੇ ਨੂੰ ਕਰੋ ਸੁਰੱਖਿਅਤ

Atal Pension Scheme: ਅਟਲ ਪੈਨਸ਼ਨ ਯੋਜਨਾ ਤਹਿਤ 60 ਸਾਲ ਦੀ ਹੋ ਜਾਣ 'ਤੇ ਹਰ ਮਹੀਨੇ ਪੈਨਸ਼ਨ ਦਿੱਤੀ ਜਾਂਦੀ ਹੈ। 18 ਤੋਂ 40 ਸਾਲ ਦੀ ਉਮਰ ਦਾ ਵਿਅਕਤੀ ਇਸ ਵਿਚ ਨਿਵੇਸ਼ ਕਰ ਸਕਦਾ ਹੈ।

Atal Pension Scheme : ਜੇਕਰ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਹਰ ਮਹੀਨੇ ਕੁਝ ਪੈਸਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਅਟਲ ਪੈਨਸ਼ਨ ਯੋਜਨਾ ਤੁਹਾਡੇ ਲਈ ਸਹੀ ਵਿਕਲਪ ਹੈ। ਅਟਲ ਪੈਨਸ਼ਨ ਯੋਜਨਾ ਤਹਿਤ 60 ਸਾਲ ਦੇ ਹੋਣ ਤੋਂ ਬਾਅਦ ਹਰ ਮਹੀਨੇ 1,000 ਤੋਂ 5,000 ਰੁਪਏ ਦੀ ਪੈਨਸ਼ਨ ਮਿਲਦੀ ਹੈ। ਇਸ ਸਕੀਮ 'ਚ ਹਰ ਮਹੀਨੇ 210 ਰੁਪਏ ਜਮ੍ਹਾਂ ਕਰਵਾ ਕੇ 5,000 ਰੁਪਏ ਦੀ ਪੈਨਸ਼ਨ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਇਸ ਸਕੀਮ ਰਾਹੀਂ ਤੁਸੀਂ ਆਪਣੇ ਬੁਢਾਪੇ ਨੂੰ ਸੁਰੱਖਿਅਤ ਕਰ ਸਕਦੇ ਹੋ।

20 ਸਾਲਾਂ ਲਈ ਕਰਨਾ ਹੁੰਦੈ ਨਿਵੇਸ਼
ਅਟਲ ਪੈਨਸ਼ਨ ਯੋਜਨਾ ਤਹਿਤ 60 ਸਾਲ ਦੀ ਹੋ ਜਾਣ 'ਤੇ ਹਰ ਮਹੀਨੇ ਪੈਨਸ਼ਨ ਦਿੱਤੀ ਜਾਂਦੀ ਹੈ। 18 ਤੋਂ 40 ਸਾਲ ਦੀ ਉਮਰ ਦਾ ਵਿਅਕਤੀ ਇਸ ਵਿਚ ਨਿਵੇਸ਼ ਕਰ ਸਕਦਾ ਹੈ। ਇਸ ਸਕੀਮ 'ਚ ਘੱਟੋ-ਘੱਟ 20 ਸਾਲਾਂ ਲਈ ਨਿਵੇਸ਼ ਕਰਨਾ ਹੋਵੇਗਾ।

ਪੈਨਸ਼ਨ ਅਨੁਸਾਰ ਨਿਵੇਸ਼ ਦੀ ਰਕਮ 
ਅਟਲ ਪੈਨਸ਼ਨ ਯੋਜਨਾ 'ਚ ਨਿਵੇਸ਼ ਕਰਨ ਲਈ ਤੁਹਾਡੇ ਪੈਸੇ ਦੀ ਕਿੰਨੀ ਕਟੌਤੀ ਕੀਤੀ ਜਾਵੇਗੀ? ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੀ ਪੈਨਸ਼ਨ ਚਾਹੁੰਦੇ ਹੋ। 1,000 ਤੋਂ 5,000 ਰੁਪਏ ਦੀ ਪੈਨਸ਼ਨ ਲਈ ਤੁਹਾਨੂੰ 42 ਤੋਂ 210 ਰੁਪਏ ਪ੍ਰਤੀ ਮਹੀਨਾ ਦੇਣੇ ਪੈਣਗੇ। ਇਹ 18 ਸਾਲ ਦੀ ਉਮਰ 'ਚ ਨਿਵੇਸ਼ ਕਰਨ 'ਤੇ ਸੰਭਵ ਹੋਵੇਗਾ। ਜੇਕਰ ਕੋਈ 40 ਸਾਲ ਦੀ ਉਮਰ 'ਚ ਇਹ ਸਕੀਮ ਲੈਂਦਾ ਹੈ ਤਾਂ ਉਸ ਨੂੰ 291 ਰੁਪਏ ਤੋਂ 1454 ਰੁਪਏ ਪ੍ਰਤੀ ਮਹੀਨਾ ਯੋਗਦਾਨ ਦੇਣਾ ਹੋਵੇਗਾ। ਤੁਸੀਂ ਇਸ ਸਕੀਮ 'ਚ ਮਹੀਨਾਵਾਰ, ਤਿਮਾਹੀ ਜਾਂ 6 ਮਹੀਨਿਆਂ ਦੀ ਮਿਆਦ 'ਚ ਨਿਵੇਸ਼ ਕਰ ਸਕਦੇ ਹੋ। ਨਿਸ਼ਚਿਤ ਰਕਮ ਤੁਹਾਡੇ ਖਾਤੇ 'ਚੋਂ ਆਪਣੇ ਆਪ ਕੱਟੀ ਜਾਵੇਗੀ ਅਤੇ ਪੈਨਸ਼ਨ ਖਾਤੇ ਵਿੱਚ ਜਮ੍ਹਾਂ ਕਰ ਦਿੱਤੀ ਜਾਵੇਗੀ।

ਮੌਤ ਤੋਂ ਬਾਅਦ ਜੀਵਨ ਸਾਥੀ ਨੂੰ ਮਿਲੇਗੀ ਪੈਨਸ਼ਨ
ਨਿਵੇਸ਼ਕ ਦੀ ਮੌਤ ਤੋਂ ਬਾਅਦ ਉਸਦੇ ਜੀਵਨ ਸਾਥੀ ਨੂੰ ਪੈਨਸ਼ਨ ਲਾਭ ਮਿਲਦਾ ਹੈ। ਦੋਵਾਂ ਦੀ ਮੌਤ ਹੋਣ 'ਤੇ 60 ਸਾਲ ਦੀ ਉਮਰ ਤਕ ਜਮ੍ਹਾ ਰਾਸ਼ੀ ਨਾਮਜ਼ਦ ਵਿਅਕਤੀ ਨੂੰ ਵਾਪਸ ਕਰ ਦਿੱਤੀ ਜਾਂਦੀ ਹੈ। ਜਦੋਂਕਿ ਜੇਕਰ ਸਬਸਕ੍ਰਾਈਬਰ ਦੀ 60 ਸਾਲ ਦੀ ਉਮਰ ਤੋਂ ਪਹਿਲਾਂ ਮੌਤ ਹੋ ਜਾਂਦੀ ਹੈ ਤਾਂ ਉਸਦਾ ਸਾਥੀ ਪੈਨਸ਼ਨ 'ਚ ਯੋਗਦਾਨ ਜਾਰੀ ਰੱਖ ਸਕਦਾ ਹੈ। ਇਸ ਦੇ ਨਾਲ ਹੀ ਜੇਕਰ ਉਹ ਚਾਹੇ ਤਾਂ ਅਟਲ ਪੈਨਸ਼ਨ ਯੋਜਨਾ ਦੇ ਖਾਤੇ 'ਚ ਜਮ੍ਹਾ ਸਾਰਾ ਪੈਸਾ ਵੀ ਕਢਵਾ ਸਕਦਾ ਹੈ।

ਅਟਲ ਪੈਨਸ਼ਨ ਯੋਜਨਾ ਆਨਲਾਈਨ ਲੈਣ ਦੀ ਪ੍ਰਕਿਰਿਆ

  1. ਸਭ ਤੋਂ ਪਹਿਲਾਂ ਸਟੇਟ ਬੈਂਕ ਆਫ ਇੰਡੀਆ ਦੀ ਨੈੱਟ ਬੈਂਕਿੰਗ 'ਤੇ ਲੌਗਇਨ ਕਰਨਾ ਹੈ।
  2. e-Services ਲਿੰਕ 'ਤੇ ਕਲਿੱਕ ਕਰੋ।
  3. ਸੋਸ਼ਲ ਸਿਕਿਉਰਿਟੀ ਸਕੀਮ ਨਾਂ ਦੇ ਲਿੰਕ 'ਤੇ ਟੈਪ ਕਰੋ।
  4. ਹੁਣ ਤੁਹਾਨੂੰ APY 'ਤੇ ਕਲਿੱਕ ਕਰਨਾ ਹੋਵੇਗਾ।
  5. ਇਸ ਤੋਂ ਬਾਅਦ ਖਾਤਾ ਨੰਬਰ, ਨਾਮ, ਉਮਰ ਵਰਗੀ ਜਾਣਕਾਰੀ ਭਰਨੀ ਹੋਵੇਗੀ।
  6. ਇਸ ਤੋਂ ਬਾਅਦ ਤੁਹਾਨੂੰ ਪੈਨਸ਼ਨ ਦੀ ਰਕਮ ਚੁਣਨੀ ਪਵੇਗੀ।
  7. ਉਸ ਤੋਂ ਬਾਅਦ ਤੁਹਾਡੀ ਉਮਰ ਦੇ ਆਧਾਰ 'ਤੇ ਕੰਟਰੀਬਿਊਸ਼ਨ ਤੈਅ ਹੋ ਜਾਵੇਗਾ।

ਤੁਸੀਂ ਕਿਸੇ ਵੀ ਬੈਂਕ 'ਚ ਜਾ ਕੇ ਵੀ ਖਾਤਾ ਖੋਲ੍ਹ ਸਕਦੇ ਹੋ। ਇਸ ਦੇ ਲਈ ਅਟਲ ਪੈਨਸ਼ਨ ਯੋਜਨਾ ਦਾ ਫਾਰਮ ਭਰਨਾ ਹੋਵੇਗਾ ਤੇ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਬੈਂਕ ਬ੍ਰਾਂਚ 'ਚ ਜਮ੍ਹਾ ਕਰਨਾ ਹੋਵੇਗਾ।

ਟਾਪ ਹੈਡਲਾਈਨ

Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Income Tax ਵਿਭਾਗ ਵੱਲੋਂ ਆਇਆ 6 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਦਾ ਨੋਟਿਸ? ਸਰਕਾਰ ਨੇ ਦੱਸਿਆ ਸੱਚ
Income Tax ਵਿਭਾਗ ਵੱਲੋਂ ਆਇਆ 6 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਦਾ ਨੋਟਿਸ? ਸਰਕਾਰ ਨੇ ਦੱਸਿਆ ਸੱਚ
 Bank Loan Update : ਲੋਨ ਹੋਇਆ ਮਹਿੰਗਾ, ਇਨ੍ਹਾਂ ਦੋ ਬੈਂਕਾਂ ਨੇ ਵਧਾ ਦਿੱਤੀਆਂ ਦਰਾਂ, ਜਾਣੋ EMI 'ਤੇ ਕੀ ਹੋਵੇਗਾ ਅਸਰ
 Bank Loan Update : ਲੋਨ ਹੋਇਆ ਮਹਿੰਗਾ, ਇਨ੍ਹਾਂ ਦੋ ਬੈਂਕਾਂ ਨੇ ਵਧਾ ਦਿੱਤੀਆਂ ਦਰਾਂ, ਜਾਣੋ EMI 'ਤੇ ਕੀ ਹੋਵੇਗਾ ਅਸਰ
Gold-Silver Price Today : ਸੋਨਾ-ਚਾਂਦੀ ਖਰੀਦਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਕੀਮਤਾਂ ਨੇ ਮਚਾਈ ਹਲਚਲ!
Gold-Silver Price Today : ਸੋਨਾ-ਚਾਂਦੀ ਖਰੀਦਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਕੀਮਤਾਂ ਨੇ ਮਚਾਈ ਹਲਚਲ!

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
iPhone 17 Pro On Down Payment: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Imran Khan Death: ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Embed widget