Old Gold Selling : ਪੁਰਾਣਾ ਸੋਨਾ ਵੇਚਣ ਤੋਂ ਪਹਿਲਾਂ ਨਾ ਕਰੋ ਇਹ 5 ਗਲਤੀਆਂ, ਨਹੀਂ ਤਾਂ ਹਜ਼ਾਰਾਂ ਰੁਪਏ ਦਾ ਹੋ ਸਕਦੈ ਨੁਕਸਾਨ!
Old Gold Selling : ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ ਗਿਰਾਵਟ ਤੋਂ ਬਾਅਦ ਜੇਕਰ ਤੁਸੀਂ ਵੀ ਆਪਣੇ ਪੁਰਾਣੇ ਗਹਿਣੇ ਵੇਚਣ ਬਾਰੇ ਸੋਚ ਰਹੇ ਹੋ ਤਾਂ ਥੋੜ੍ਹਾ ਰੁਕ ਜਾਓ। ਜਲਦਬਾਜ਼ੀ ਵਿੱਚ ਸੋਨਾ ਵੇਚਣ ਨਾਲ ਤੁਹਾਨੂੰ ਉਸਦੀ ਸਹੀ ਕੀਮਤ ਨਹੀਂ ਮਿਲ ਸ
Old Gold Selling : ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ ਗਿਰਾਵਟ ਤੋਂ ਬਾਅਦ ਜੇਕਰ ਤੁਸੀਂ ਵੀ ਆਪਣੇ ਪੁਰਾਣੇ ਗਹਿਣੇ ਵੇਚਣ ਬਾਰੇ ਸੋਚ ਰਹੇ ਹੋ ਤਾਂ ਥੋੜ੍ਹਾ ਰੁਕ ਜਾਓ। ਜਲਦਬਾਜ਼ੀ ਵਿੱਚ ਸੋਨਾ ਵੇਚਣ ਨਾਲ ਤੁਹਾਨੂੰ ਉਸਦੀ ਸਹੀ ਕੀਮਤ ਨਹੀਂ ਮਿਲ ਸਕਦੀ। ਦਰਅਸਲ, ਬਾਜ਼ਾਰ ਵਿੱਚ ਸੋਨੇ ਦਾ ਜੋ ਭਾਅ ਚੱਲ ਰਿਹਾ ਹੁੰਦਾ ਹੈ, ਜ਼ਰੂਰੀ ਨਹੀਂ ਕਿ ਪੁਰਾਣੇ ਗਹਿਣੇ ਵੇਚਣ ਸਮੇਂ ਤੁਹਾਨੂੰ ਵੀ ਉਸੇ ਹਿਸਾਬ ਨਾਲ ਪੈਸੇ ਮਿਲਣ।
ਸੋਨੇ ਦੀ ਸ਼ੁੱਧਤਾ, ਅਸਲ ਭਾਰ, ਗਹਿਣਿਆਂ ਵਿੱਚ ਲੱਗੇ ਪੱਥਰ ਅਤੇ ਸੁਨਿਆਰੇ ਵੱਲੋਂ ਕੀਤੀ ਜਾਣ ਵਾਲੀ ਕਟੌਤੀ ਤੁਹਾਨੂੰ ਮਿਲਣ ਵਾਲੀ ਰਕਮ ਘਟਾ ਸਕਦੀ ਹੈ। ਇਸ ਲਈ ਪੁਰਾਣਾ ਸੋਨਾ ਵੇਚਣ ਤੋਂ ਪਹਿਲਾਂ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਬਾਜ਼ਾਰ ਦੇ ਭਾਅ 'ਤੇ ਨਹੀਂ ਵਿਕਦਾ ਪੁਰਾਣਾ ਸੋਨਾ
ਜਦੋਂ ਵੀ ਸੋਨੇ ਦੀਆਂ ਕੀਮਤਾਂ ਵਧਦੀਆਂ ਜਾਂ ਘਟਦੀਆਂ ਹਨ ਤਾਂ ਇਸ ਦਾ ਭਾਅ 10 ਗ੍ਰਾਮ ਦੇ ਹਿਸਾਬ ਨਾਲ ਦੱਸਿਆ ਜਾਂਦਾ ਹੈ ਪਰ ਪੁਰਾਣੇ ਗਹਿਣੇ ਵੇਚਣ ਸਮੇਂ ਸੁਨਿਆਰਾ ਸਿਰਫ਼ ਬਾਜ਼ਾਰ ਦੇ ਭਾਅ ਦੇ ਹਿਸਾਬ ਨਾਲ ਪੈਸੇ ਨਹੀਂ ਦਿੰਦਾ। ਸਭ ਤੋਂ ਪਹਿਲਾਂ ਗਹਿਣਿਆਂ ਦੀ ਸ਼ੁੱਧਤਾ ਅਤੇ ਉਨ੍ਹਾਂ ਵਿੱਚ ਮੌਜੂਦ ਅਸਲੀ ਸੋਨੇ ਦਾ ਭਾਰ ਚੈੱਕ ਕੀਤਾ ਜਾਂਦਾ ਹੈ।
ਉਦਾਹਰਨ ਵਜੋਂ ਜੇਕਰ ਤੁਹਾਡੇ ਕੋਲ 22 ਕੈਰੇਟ ਸੋਨੇ ਦੇ ਗਹਿਣੇ ਹਨ ਤਾਂ ਤੁਹਾਨੂੰ 24 ਕੈਰੇਟ ਸੋਨੇ ਦੇ ਭਾਅ ਮੁਤਾਬਕ ਪੈਸੇ ਨਹੀਂ ਮਿਲਣਗੇ। ਇਸ ਤੋਂ ਇਲਾਵਾ ਗਹਿਣਿਆਂ ਵਿੱਚ ਲੱਗੇ ਪੱਥਰ, ਮੋਤੀ ਅਤੇ ਹੋਰ ਧਾਤਾਂ ਦਾ ਭਾਰ ਵੀ ਸੋਨੇ ਦੇ ਭਾਰ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ।
ਸੋਨਾ ਵੇਚਦੇ ਸਮੇਂ ਨਾ ਕਰੋ ਇਹ 5 ਗਲਤੀਆਂ
1. ਸੋਨੇ ਦੀ ਸ਼ੁੱਧਤਾ ਚੈੱਕ ਕਰਵਾਏ ਬਿਨਾਂ ਨਾ ਵੇਚੋ
ਕਈ ਵਾਰ ਪੁਰਾਣੇ ਗਹਿਣਿਆਂ 'ਤੇ 22 ਕੈਰੇਟ ਲਿਖਿਆ ਹੁੰਦਾ ਹੈ, ਪਰ ਜਾਂਚ ਦੌਰਾਨ ਉਨ੍ਹਾਂ ਦੀ ਅਸਲ ਸ਼ੁੱਧਤਾ ਵੱਖਰੀ ਨਿਕਲ ਸਕਦੀ ਹੈ। ਪੁਰਾਣੇ ਗਹਿਣਿਆਂ ਦੀ ਮੁਰੰਮਤ ਜਾਂ ਜੋੜ ਕਾਰਨ ਵੀ ਸ਼ੁੱਧਤਾ ਵਿੱਚ ਫਰਕ ਆ ਸਕਦਾ ਹੈ। ਇਸ ਲਈ ਸੋਨਾ ਵੇਚਣ ਤੋਂ ਪਹਿਲਾਂ ਉਸਦੀ ਸ਼ੁੱਧਤਾ ਦੀ ਜਾਂਚ ਜ਼ਰੂਰ ਕਰਵਾਓ। ਜੇਕਰ ਗਹਿਣਿਆਂ 'ਤੇ BIS ਹਾਲਮਾਰਕ ਅਤੇ HUID ਨੰਬਰ ਹੈ ਤਾਂ ਇਸ ਨੂੰ BIS Care ਐਪ ਰਾਹੀਂ ਵੀ ਚੈੱਕ ਕੀਤਾ ਜਾ ਸਕਦਾ ਹੈ।
2. ਗਹਿਣਿਆਂ ਦਾ ਅਸਲ ਭਾਰ ਜ਼ਰੂਰ ਪਤਾ ਕਰੋ
ਮੰਨ ਲਓ ਤੁਹਾਡੀ ਸੋਨੇ ਦੀ ਚੇਨ ਦਾ ਕੁੱਲ ਭਾਰ 20 ਗ੍ਰਾਮ ਹੈ, ਪਰ ਇਸ ਵਿੱਚ 2 ਗ੍ਰਾਮ ਪੱਥਰ ਜਾਂ ਹੋਰ ਗੈਰ-ਸੋਨੇ ਵਾਲੇ ਹਿੱਸੇ ਲੱਗੇ ਹੋਏ ਹਨ। ਅਜਿਹੀ ਸਥਿਤੀ ਵਿੱਚ ਸੁਨਿਆਰਾ 20 ਗ੍ਰਾਮ ਦੀ ਬਜਾਏ 18 ਗ੍ਰਾਮ ਸੋਨੇ ਦੇ ਹਿਸਾਬ ਨਾਲ ਕੀਮਤ ਲਗਾ ਸਕਦਾ ਹੈ। ਇਸ ਲਈ ਗਹਿਣਿਆਂ ਦਾ ਕੁੱਲ ਭਾਰ ਅਤੇ ਅਸਲ ਸੋਨੇ ਦਾ ਭਾਰ ਵੱਖ-ਵੱਖ ਜ਼ਰੂਰ ਪੁੱਛੋ।
3. ਪਹਿਲੇ ਹੀ ਸੁਨਿਆਰੇ ਨੂੰ ਨਾ ਵੇਚੋ ਸੋਨਾ
ਜੇਕਰ ਤੁਸੀਂ ਆਪਣਾ ਪੁਰਾਣਾ ਸੋਨਾ ਵੇਚ ਰਹੇ ਹੋ ਤਾਂ ਪਹਿਲੀ ਦੁਕਾਨ ਤੋਂ ਮਿਲਣ ਵਾਲੀ ਕੀਮਤ ਨੂੰ ਤੁਰੰਤ ਸਵੀਕਾਰ ਨਾ ਕਰੋ। ਘੱਟੋ-ਘੱਟ ਦੋ ਜਾਂ ਤਿੰਨ ਸੁਨਿਆਰਿਆਂ ਤੋਂ ਆਪਣੇ ਗਹਿਣਿਆਂ ਦੀ ਕੀਮਤ ਪਤਾ ਕਰੋ। ਕਈ ਵਾਰ ਇੱਕੋ ਗਹਿਣੇ ਦੀ ਕੀਮਤ ਵੱਖ-ਵੱਖ ਦੁਕਾਨਾਂ 'ਤੇ ਵੱਖਰੀ ਮਿਲ ਸਕਦੀ ਹੈ। ਇਸ ਲਈ ਲਿਖਤੀ ਵੈਲਿਊਏਸ਼ਨ ਲੈਣਾ ਵੀ ਫਾਇਦੇਮੰਦ ਰਹੇਗਾ।
4. ਮੇਕਿੰਗ ਚਾਰਜ ਵਾਪਸ ਮਿਲਣ ਦੀ ਉਮੀਦ ਨਾ ਰੱਖੋ
ਜਦੋਂ ਤੁਸੀਂ ਨਵੇਂ ਸੋਨੇ ਦੇ ਗਹਿਣੇ ਖਰੀਦਦੇ ਹੋ ਤਾਂ ਸੋਨੇ ਦੀ ਕੀਮਤ ਤੋਂ ਇਲਾਵਾ ਮੇਕਿੰਗ ਚਾਰਜ ਅਤੇ ਟੈਕਸ ਵੀ ਦੇਣਾ ਪੈਂਦਾ ਹੈ। ਪਰ ਜਦੋਂ ਤੁਸੀਂ ਪੁਰਾਣੇ ਗਹਿਣੇ ਵੇਚਦੇ ਹੋ ਤਾਂ ਆਮ ਤੌਰ 'ਤੇ ਮੇਕਿੰਗ ਚਾਰਜ ਵਾਪਸ ਨਹੀਂ ਮਿਲਦਾ। ਇਸ ਲਈ ਗਹਿਣੇ ਖਰੀਦਣ ਸਮੇਂ ਦਿੱਤੇ ਗਏ ਪੈਸਿਆਂ ਅਤੇ ਹੁਣ ਮਿਲਣ ਵਾਲੀ ਕੀਮਤ ਵਿੱਚ ਫਰਕ ਹੋ ਸਕਦਾ ਹੈ।
5. ਬਿਨਾਂ ਕਾਰਨ ਹੋਣ ਵਾਲੀ ਕਟੌਤੀ ਤੋਂ ਬਚੋ
ਕੁਝ ਸੁਨਿਆਰੇ ਪੁਰਾਣੇ ਗਹਿਣੇ ਖਰੀਦਣ ਸਮੇਂ ਪਿਘਲਾਉਣ, ਰਿਫਾਈਨਿੰਗ ਜਾਂ ਹੋਰ ਖਰਚਿਆਂ ਦੇ ਨਾਂ 'ਤੇ ਪੈਸੇ ਕੱਟ ਸਕਦੇ ਹਨ। ਹਰ ਕਟੌਤੀ ਗਲਤ ਨਹੀਂ ਹੁੰਦੀ, ਪਰ ਤੁਹਾਨੂੰ ਇਹ ਜਾਣਨ ਦਾ ਹੱਕ ਹੈ ਕਿ ਕਿੰਨੇ ਪੈਸੇ ਅਤੇ ਕਿਸ ਕਾਰਨ ਕੱਟੇ ਜਾ ਰਹੇ ਹਨ। ਇਸ ਲਈ ਕੋਈ ਵੀ ਸੌਦਾ ਕਰਨ ਤੋਂ ਪਹਿਲਾਂ ਕਟੌਤੀ ਦਾ ਪੂਰਾ ਹਿਸਾਬ ਜ਼ਰੂਰ ਮੰਗੋ।
ਇਸ ਲਈ ਜੇਕਰ ਤੁਸੀਂ ਵੀ ਆਪਣਾ ਪੁਰਾਣਾ ਸੋਨਾ ਵੇਚਣ ਜਾ ਰਹੇ ਹੋ ਤਾਂ ਜਲਦਬਾਜ਼ੀ ਨਾ ਕਰੋ। ਪਹਿਲਾਂ ਸ਼ੁੱਧਤਾ, ਭਾਰ ਅਤੇ ਕਟੌਤੀ ਦਾ ਪੂਰਾ ਹਿਸਾਬ ਸਮਝੋ, ਤਾਂ ਜੋ ਤੁਹਾਡੀ ਮਿਹਨਤ ਦੀ ਕਮਾਈ ਦਾ ਸਹੀ ਮੁੱਲ ਮਿਲ ਸਕੇ।
ਟ੍ਰੈਂਡਿੰਗ ਟੌਪਿਕ





















