ਭਾਰਤ 'ਚ 86% ਮੁਲਾਜ਼ਮ ਅਗਲੇ 6 ਮਹੀਨਿਆਂ 'ਚ ਆਪਣੀ ਨੌਕਰੀ ਤੋਂ ਦੇ ਸਕਦੇ ਅਸਤੀਫ਼ਾ, ਰਿਪੋਰਟ 'ਚ ਸਾਹਮਣੇ ਆਇਆ ਹੈਰਾਨੀਜਨਕ ਕਾਰਨ
ਅਗਲੇ 6 ਮਹੀਨੇ 'ਚ 86 ਫ਼ੀਸਦੀ ਭਾਰਤੀ ਮੁਲਾਜ਼ਮ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਸਕਦੇ ਹਨ। ਕੋਰੋਨਾ ਮਹਾਂਮਾਰੀ ਕਾਰਨ ਬੀਤੇ 2 ਸਾਲਾਂ 'ਚ ਅਸਤੀਫ਼ਾ ਦੇਣ ਵਾਲੇ ਮੁਲਾਜ਼ਮਾਂ ਦੀ ਗਿਣਤੀ ਵਧੀ ਹੈ। ਰਿਕਰੂਟਮੈਂਟ ਏਜੰਸੀ ਮਾਈਕਲ ਪੇਜ ਦੀ ਰਿਪੋਰਟ ਮੁਤਾਬਕ
ਨਵੀਂ ਦਿੱਲੀ : ਅਗਲੇ 6 ਮਹੀਨੇ 'ਚ 86 ਫ਼ੀਸਦੀ ਭਾਰਤੀ ਮੁਲਾਜ਼ਮ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਸਕਦੇ ਹਨ। ਕੋਰੋਨਾ ਮਹਾਂਮਾਰੀ ਕਾਰਨ ਬੀਤੇ 2 ਸਾਲਾਂ 'ਚ ਅਸਤੀਫ਼ਾ ਦੇਣ ਵਾਲੇ ਮੁਲਾਜ਼ਮਾਂ ਦੀ ਗਿਣਤੀ ਵਧੀ ਹੈ। ਰਿਕਰੂਟਮੈਂਟ ਏਜੰਸੀ ਮਾਈਕਲ ਪੇਜ ਦੀ ਰਿਪੋਰਟ ਮੁਤਾਬਕ ਅਗਲੇ 6 ਮਹੀਨੇ 'ਚ 86 ਫ਼ੀਸਦੀ ਮੁਲਾਜ਼ਮ ਨੌਕਰੀ ਤੋਂ ਅਸਤੀਫ਼ਾ ਦੇਣਾ ਚਾਹੁੰਦੇ ਹਨ। ਉਨ੍ਹਾਂ ਦੀ ਰਿਪੋਰਟ ਮੁਤਾਬਕ ਭਾਰਤ 'ਚ 61 ਫ਼ੀਸਦੀ ਮੁਲਾਜ਼ਮ ਘੱਟ ਆਮਦਨ ਲੈਣ ਜਾਂ ਆਮਦਨ ਵਾਧੇ ਤੇ ਪ੍ਰਮੋਸ਼ਨ ਨੂੰ ਛੱਡਣ ਲਈ ਵੀ ਤਿਆਰ ਹਨ। ਬਸ਼ਰਤੇ ਉਨ੍ਹਾਂ ਦੀ ਵਰਕ ਲਾਈਫ਼ ਬੈਲੇਂਸ, ਖੁਸ਼ੀ ਤੇ ਓਵਰਆਲ ਲਾਈਫ਼ ਬਿਹਤਰ ਰਹੇ।
ਡਾਟਾ ਮੁਤਾਬਕ ਮਾਈਕਲ ਪੇਜ ਨੇ ਆਪਣੀ ਰਿਪੋਰਟ ਦੀ ਗ੍ਰੇਟ ਐਕਸ 'ਚ ਕਿਹਾ ਹੈ ਕਿ ਇਨ੍ਹਾਂ ਅੰਕੜਿਆਂ ਮੁਤਾਬਕ ਇਹ ਕੋਰੋਨਾ ਮਹਾਂਮਾਰੀ ਕਾਰਨ ਬੀਤੇ 2 ਸਾਲਾਂ ਤੋਂ ਹੋ ਰਿਹਾ ਹੈ। ਹੁਣ ਇਹ ਸਾਲ 2022 'ਚ ਵੀ ਜਾਰੀ ਰਹਿ ਸਕਦਾ ਹੈ। ਇਸ ਸਾਲ ਇਹ ਜ਼ਿਆਦਾ ਤੇਜ਼ੀ ਨਾਲ ਹੁੰਦਾ ਨਜ਼ਰ ਆਵੇਗਾ। ਇਹ ਸਾਰੇ ਮਾਰਕੀਟ, ਇੰਡਸਟਰੀ, ਸਾਰੇ ਪੱਧਰਾਂ ਤੇ ਏਜ਼ ਗਰੁੱਪਾਂ 'ਚ ਨਜ਼ਰ ਆਉਣ ਵਾਲਾ ਹੈ।
ਬਿਹਤਰ ਕਰੀਅਰ ਪ੍ਰਾਇਓਰਿਟੀ
ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਕੰਪਨੀਆਂ ਦੇ ਕੰਮ ਦੇ ਪ੍ਰਬੰਧ (ਹਾਈਬ੍ਰਿਡ, ਵਰਕ ਫ਼ਰਾਮ ਹੋਮ) ਤੇ ਕੋਵਿਡ ਨਾਲ ਸਬੰਧਤ ਨੀਤੀਆਂ ਕਾਰਨ ਮੁਲਾਜ਼ਮਾਂ 'ਚ ਨਾਖੁਸ਼ੀ ਪੈਦਾ ਹੋ ਰਹੀ ਹੈ। 11 ਫ਼ੀਸਦੀ ਲੋਕ, ਜਿਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਹੈ ਜਾਂ ਅਸਤੀਫ਼ਾ ਦੇਣ ਬਾਰੇ ਸੋਚ ਰਹੇ ਹਨ, ਉਹ ਇਸ ਨੂੰ ਹੀ ਪਹਿਲਾ ਕਾਰਨ ਦੱਸ ਰਹੇ ਹਨ। ਮੁਲਾਜ਼ਮਾਂ ਦੇ ਅਸਤੀਫ਼ਾ ਦੇਣ ਦੇ ਪ੍ਰਮੁੱਖ ਕਾਰਨਾਂ 'ਚ ਕਰੀਅਰ ਤਰੱਕੀ, ਹਾਈ ਸੈਲਰੀ, ਭੂਮਿਕਾ ਤੇ ਪੋਸਟ 'ਚ ਤਬਦੀਲੀ ਅਤੇ ਨੌਕਰੀ ਦੀ ਸੰਤੁਸ਼ਟੀ ਸ਼ਾਮਲ ਹੈ।
ਮੁਲਾਜ਼ਮਾਂ ਨੂੰ ਸਹੀ ਨੌਕਰੀ ਦੀ ਤਲਾਸ਼
ਰਿਪੋਰਟ 'ਚ ਇਹ ਆਇਆ ਹੈ ਕਿ ਤਨਖਾਹ, ਬੋਨਸ, ਰਿਵਾਰਡ ਇੱਕ ਕਰਮਚਾਰੀ ਨੂੰ ਕੰਪਨੀ ਪ੍ਰਤੀ ਇਮਾਨਦਾਰ ਬਣਾਉਂਦੇ ਹਨ। ਰੁਜ਼ਗਾਰਦਾਤਾ ਇਸ 'ਤੇ 29 ਫ਼ੀਸਦੀ ਤੋਂ ਵੱਧ ਜ਼ੋਰ ਨਹੀਂ ਦੇ ਰਹੇ ਹਨ। ਮੁਲਾਜ਼ਮਾਂ ਲਈ ਕੰਪਨੀ ਦਾ ਬ੍ਰਾਂਡ ਮਾਇਨੇ ਨਹੀਂ ਰੱਖਦਾ। ਜਦਕਿ ਰੁਜ਼ਗਾਰਦਾਤਾ ਸੋਚਦੇ ਹਨ ਕਿ ਉਮੀਦਵਾਰਾਂ ਲਈ ਕੰਪਨੀ ਦਾ ਬ੍ਰਾਂਡ 110% ਮਹੱਤਵਪੂਰਨ ਹੈ। 43% ਉਮੀਦਵਾਰਾਂ ਦਾ ਕੰਪਨੀ ਦੇ ਬ੍ਰਾਂਡ ਨਾਲ ਕੋਈ ਲਗਾਵ ਨਹੀਂ ਹੈ, ਉਹ ਸਿਰਫ਼ ਨੌਕਰੀ ਦੀ ਭਾਲ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 6 ਮਹੀਨਿਆਂ ਤੋਂ ਉਹ ਅਜਿਹਾ ਸੋਚਣ ਲੱਗੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਰਿਜ਼ਾਈਨ ਦੀ ਵਧਦੀ ਗਿਣਤੀ ਸਹੀ ਨੌਕਰੀ ਅਤੇ ਸਹੀ ਕੰਪਨੀਆਂ ਦੀ ਭਾਲ ਕਾਰਨ ਹੈ।
ਕੰਪਨੀ ਦੀਆਂ ਨੀਤੀਆਂ ਤੋਂ ਨਾਖੁਸ਼
ਨਤੀਜੇ ਦਰਸਾਉਂਦੇ ਹਨ ਕਿ 61% ਮੁਲਾਜ਼ਮਾਂ ਨੇ ਘੱਟ ਤਨਖਾਹ ਸਵੀਕਾਰ ਕੀਤੀ। ਨੌਕਰੀ ਖੁੱਸਣ ਦੇ ਡਰੋਂ ਉਨ੍ਹਾਂ ਨੇ ਜ਼ਿੰਦਗੀ 'ਚ ਬੈਲੇਂਸ ਬਣਾਉਣ ਲਈ ਅਜਿਹਾ ਕੀਤਾ। ਪਰ ਹੁਣ ਮੁਲਾਜ਼ਮ ਬਿਹਤਰ ਤਰੱਕੀ, ਚੰਗੀ ਕੰਪਨੀ, ਪਰਸਨਲ ਗ੍ਰੋਥ ਲਈ ਅਸਤੀਫ਼ਾ ਦੇਣ ਦੀ ਤਿਆਰੀ ਕਰ ਰਹੇ ਹਨ। ਕੋਰੋਨਾ ਨੀਤੀਆਂ ਨੇ ਮੁਲਾਜ਼ਮਾਂ ਨੂੰ ਬਹੁਤ ਦੁਖੀ ਕਰ ਦਿੱਤਾ ਹੈ।