ਪੜਚੋਲ ਕਰੋ

ਹੋਟਲ ਚ ਕਮਰਾ ਲੈਣ ਵੇਲੇ ਦਿੱਤਾ ਹੈ Aadhaar Card? ਮੁੜਕੇ ਨਾ ਕਰਿਓ ਇਹ ਗਲਤੀ, ਸਭ ਤੋਂ ਪਹਿਲਾਂ ਕਰੋ ਇਹ ਕੰਮ

ਜਦੋਂ ਵੀ ਤੁਸੀਂ ਕਿਸੇ ਹੋਟਲ ਵਿੱਚ ਕਮਰਾ ਬੁੱਕ ਕਰਨ ਤੋਂ ਬਾਅਦ ਚੈੱਕ-ਇਨ ਕਰਦੇ ਹੋ ਤਾਂ ਉਸ ਸਮੇਂ ਤੁਹਾਡੇ ਤੋਂ ਆਧਾਰ ਕਾਰਡ ਮੰਗਿਆ ਜਾਂਦਾ ਹੈ। ਲਗਭਗ 99.9 ਫੀਸਦੀ ਲੋਕ ਆਪਣੇ ਆਧਾਰ ਕਾਰਡ ਦੀ ਅਸਲੀ ਕਾਪੀ ਦੇ ਦਿੰਦੇ ਹਨ।

ਜਦੋਂ ਵੀ ਤੁਸੀਂ ਕਿਸੇ ਹੋਟਲ ਵਿੱਚ ਕਮਰਾ ਬੁੱਕ ਕਰਨ ਤੋਂ ਬਾਅਦ ਚੈੱਕ-ਇਨ ਕਰਦੇ ਹੋ ਤਾਂ ਉਸ ਸਮੇਂ ਤੁਹਾਡੇ ਤੋਂ ਆਧਾਰ ਕਾਰਡ ਮੰਗਿਆ ਜਾਂਦਾ ਹੈ। ਲਗਭਗ 99.9 ਫੀਸਦੀ ਲੋਕ ਆਪਣੇ ਆਧਾਰ ਕਾਰਡ ਦੀ ਅਸਲੀ ਕਾਪੀ ਦੇ ਦਿੰਦੇ ਹਨ। ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਸ ਨਾਲ ਕਿੰਨੀ ਵੱਡੀ ਸਮੱਸਿਆ ਹੋ ਸਕਦੀ ਹੈ। ਕੋਈ ਵੀ ਵਿਅਕਤੀ ਤੁਹਾਡੇ ਆਧਾਰ ਕਾਰਡ ਰਾਹੀਂ ਤੁਹਾਡਾ ਨਿੱਜੀ ਡਾਟਾ ਚੋਰੀ ਕਰ ਸਕਦਾ ਹੈ।

ਇੰਨਾ ਹੀ ਨਹੀਂ, ਤੁਹਾਡਾ ਬੈਂਕ ਖਾਤਾ ਵੀ ਕੰਪਰੋਮਾਈਜ਼ ਹੋ ਸਕਦਾ ਹੈ। ਜੇਕਰ ਤੁਸੀਂ ਇਨ੍ਹਾਂ ਸਾਰੇ ਖ਼ਤਰਿਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਸਾਵਧਾਨੀ ਵਰਤਨੀ ਚਾਹੀਦੀ ਹੈ। ਤੁਹਾਨੂੰ ਕਦੇ ਵੀ ਆਪਣਾ ਅਸਲ ਆਧਾਰ ਕਾਰਡ ਜਾਂ ਇਸ ਦੀ ਫੋਟੋਕਾਪੀ ਹੋਟਲ ਨੂੰ ਨਹੀਂ ਦੇਣੀ ਚਾਹੀਦੀ। ਅਜਿਹੇ ਸਥਾਨਾਂ ‘ਤੇ ਤੁਹਾਨੂੰ ਹਮੇਸ਼ਾ ਮਾਸਕ ਆਧਾਰ ਕਾਰਡ ਦੀ ਵਰਤੋਂ ਕਰਨੀ ਚਾਹੀਦੀ ਹੈ।

ਆਓ ਜਾਣਦੇ ਹਾਂ ਕਿ ਇਹ ਮਾਸਕ ਆਧਾਰ ਕਾਰਡ ਕੀ ਹੁੰਦਾ ਹੈ: ਤੁਹਾਨੂੰ ਦੱਸ ਦੇਈਏ ਕਿ ਅੱਜ ਦੇ ਸਮੇਂ ਵਿੱਚ ਆਧਾਰ ਕਾਰਡ ਇੱਕ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ। ਬੈਂਕ ਖਾਤਾ ਖੋਲ੍ਹਣਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਵੈਰੀਫਿਕੇਸ਼ਨ, ਆਧਾਰ ਕਾਰਡ ਹਰ ਥਾਂ ਕੰਮ ਆਉਂਦਾ ਹੈ।

ਹੁਣ ਜਦੋਂ ਕਿ ਇਹ ਇੰਨਾ ਮਹੱਤਵਪੂਰਨ ਦਸਤਾਵੇਜ਼ ਹੈ, ਤੁਹਾਨੂੰ ਇਸ ‘ਤੇ ਲਿਖੇ ਵੇਰਵਿਆਂ ਦੀ ਮਹੱਤਤਾ ਨੂੰ ਵੀ ਸਮਝਣਾ ਚਾਹੀਦਾ ਹੈ। ਇਸ ਲਈ ਸਾਨੂੰ ਇਸ ਦੀ ਵਰਤੋਂ ਬਹੁਤ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਅਤੇ ਘਪਲੇ ਦਾ ਸ਼ਿਕਾਰ ਨਾ ਹੋਈਏ।

ਤੁਹਾਨੂੰ ਦੱਸ ਦੇਈਏ ਕਿ ਮਾਸਕ ਆਧਾਰ ਕਾਰਡ ਤੁਹਾਡੇ ਆਧਾਰ ਕਾਰਡ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਉਂਦਾ ਹੈ। ਅਸਲ ਵਿੱਚ ਮਾਸਕ ਆਧਾਰ ਕਾਰਡ ਤੁਹਾਡੇ ਆਧਾਰ ਕਾਰਡ ਦਾ ਇੱਕ ਵਰਜ਼ਨ ਹੁੰਦਾ ਹੈ। ਜਦੋਂ ਤੁਸੀਂ ਇਸ ਨੂੰ ਬਣਾਉਂਦੇ ਹੋ, ਤਾਂ ਇਹ ਆਧਾਰ ਕਾਰਡ ਦੇ ਪਹਿਲੇ 8 ਨੰਬਰਾਂ ਨੂੰ ਪੂਰੀ ਤਰ੍ਹਾਂ ਬਲਰ ਕਰ ਦਿੰਦਾ ਹੈ। ਇਸ ‘ਚ ਤੁਹਾਨੂੰ ਸਿਰਫ ਆਖਰੀ 4 ਅੰਕ ਦਿਖਾਈ ਦਿੰਦੇ ਹਨ। ਨੰਬਰ ਲੁਕਾਉਣ ਨਾਲ ਤੁਹਾਡਾ ਆਧਾਰ ਕਾਰਡ ਸੁਰੱਖਿਅਤ ਹੋ ਜਾਂਦਾ ਹੈ।

ਮਾਸਕ ਆਧਾਰ ਕਾਰਡ ਨੂੰ ਇਸ ਤਰ੍ਹਾਂ ਡਾਊਨਲੋਡ ਕਰੋ: ਸਭ ਤੋਂ ਪਹਿਲਾਂ UIDAI ਦੀ ਵੈੱਬਸਾਈਟ https://uidai.gov.in/ ‘ਤੇ ਜਾਓ। ਹੁਣ ਤੁਹਾਨੂੰ ਵੈੱਬਸਾਈਟ ‘ਤੇ ‘My Aadhaar’ ਦੇ ਵਿਕਲਪ ‘ਤੇ ਕਲਿੱਕ ਕਰਨਾ ਹੋਵੇਗਾ। ਤੁਹਾਨੂੰ ਆਧਾਰ ਨੰਬਰ ਭਰ ਕੇ ਕੈਪਚਾ ਭਰਨਾ ਹੋਵੇਗਾ। ਹੁਣ ਤੁਹਾਡੇ ਨੰਬਰ ‘ਤੇ OTP ਭੇਜਿਆ ਜਾਵੇਗਾ। OTP ਭਰ ਕੇ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਨੂੰ ਪੂਰਾ ਕਰੋ।

ਹੁਣ ਤੁਹਾਨੂੰ ਡਾਉਨਲੋਡ ਵਿਕਲਪ ਮਿਲੇਗਾ। ਤੁਹਾਨੂੰ ਇਸ ‘ਤੇ ਕਲਿੱਕ ਕਰਨਾ ਹੋਵੇਗਾ। ਹੁਣ ਤੁਹਾਨੂੰ ਇੱਕ ਚੈੱਕ ਬਾਕਸ ਮਿਲੇਗਾ, ਇਸ ਵਿੱਚ ਤੁਹਾਨੂੰ ਪੁੱਛਿਆ ਜਾਵੇਗਾ ਕਿ ਕੀ ਤੁਹਾਨੂੰ ਮਾਸਕ ਆਧਾਰ ਕਾਰਡ ਚਾਹੀਦਾ ਹੈ? ਇਸ ‘ਤੇ ਕਲਿੱਕ ਕਰੋ। ਹੁਣ ਤੁਹਾਡਾ ਮਾਸਕ ਆਧਾਰ ਕਾਰਡ ਡਾਊਨਲੋਡ ਹੋ ਜਾਵੇਗਾ।

ਮਾਸਕ ਆਧਾਰ ਕਾਰਡ ਕਿੱਥੇ ਕਿੱਥੇ ਵਰਤਿਆ ਜਾ ਸਕਦਾ ਹੈ: ਤੁਹਾਨੂੰ ਦੱਸ ਦੇਈਏ ਕਿ ਤੁਸੀਂ ਯਾਤਰਾ ਦੌਰਾਨ ਮਾਸਕ ਆਧਾਰ ਕਾਰਡ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਕਿਸੇ ਵੀ ਹੋਟਲ ਵਿੱਚ ਬੁਕਿੰਗ ਜਾਂ ਚੈੱਕ ਆਊਟ ਕਰਦੇ ਸਮੇਂ ਵੈਰੀਫਿਕੇਸ਼ਨ ਦੌਰਾਨ ਇਸ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਏਅਰਪੋਰਟ ‘ਤੇ ਵੀ ਮਾਸਕ ਆਧਾਰ ਕਾਰਡ ਦੀ ਵਰਤੋਂ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅੱਜ ਫਿਰ ਦਿੱਲੀ ਵੱਲ ਕੂਚ ਕਰਨਗੇ ਕਿਸਾਨ, ਜਾਣੋ ਪੂਰਾ ਪਲਾਨ
ਅੱਜ ਫਿਰ ਦਿੱਲੀ ਵੱਲ ਕੂਚ ਕਰਨਗੇ ਕਿਸਾਨ, ਜਾਣੋ ਪੂਰਾ ਪਲਾਨ
ਚੰਡੀਗੜ੍ਹ ਸਣੇ ਪੰਜਾਬ ਦੇ 11 ਜ਼ਿਲ੍ਹਿਆਂ 'ਚ ਸ਼ੀਤ ਲਹਿਰ ਦਾ ਅਲਰਟ, ਬਾਕੀਆਂ 'ਚ ਪਵੇਗੀ ਹੱਡ ਚੀਰਵੀਂ ਠੰਡ, ਜਾਣੋ ਆਪਣੇ ਸ਼ਹਿਰ ਦਾ ਹਾਲ
ਚੰਡੀਗੜ੍ਹ ਸਣੇ ਪੰਜਾਬ ਦੇ 11 ਜ਼ਿਲ੍ਹਿਆਂ 'ਚ ਸ਼ੀਤ ਲਹਿਰ ਦਾ ਅਲਰਟ, ਬਾਕੀਆਂ 'ਚ ਪਵੇਗੀ ਹੱਡ ਚੀਰਵੀਂ ਠੰਡ, ਜਾਣੋ ਆਪਣੇ ਸ਼ਹਿਰ ਦਾ ਹਾਲ
Schools Receive Bomb Threat: ਇਨ੍ਹਾਂ 6 ਸਕੂਲਾਂ 'ਚ ਹਫੜਾ-ਦਫੜੀ ਦਾ ਮਾਹੌਲ, ਬੰਬ ਨਾਲ ਉਡਾਉਣ ਦੀ ਧਮਕੀ, 5 ਦਿਨਾਂ 'ਚ ਦੂਜੀ ਘਟਨਾ
ਇਨ੍ਹਾਂ 6 ਸਕੂਲਾਂ 'ਚ ਹਫੜਾ-ਦਫੜੀ ਦਾ ਮਾਹੌਲ, ਬੰਬ ਨਾਲ ਉਡਾਉਣ ਦੀ ਧਮਕੀ, 5 ਦਿਨਾਂ 'ਚ ਦੂਜੀ ਘਟਨਾ
Punjab News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਬਿਜਲੀ ਕੱਟ, ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਬੱਤੀ ਰਹੇਗੀ ਗੁੱਲ
ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਬਿਜਲੀ ਕੱਟ, ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਬੱਤੀ ਰਹੇਗੀ ਗੁੱਲ
Advertisement
ABP Premium

ਵੀਡੀਓਜ਼

ਭਾਰਤੀ ਜੁਨੀਅਰ ਹਾਕੀ ਟੀਮ ਦੀ ਪਾਕਿਸਤਾਨ 'ਤੇ ਸ਼ਾਨਦਾਰ ਜਿੱਤਸ੍ਰੀ ਅਕਾਲ ਤਖ਼ਤ ਸਾਹਿਬ ਨਤਮਸਤਕ ਹੋਏ ਸੁਖਬੀਰ ਬਾਦਲਸਿੱਧੂ ਮੁਸੇਵਾਲ ਕਤਲ ਕੇਸ 'ਚ ਹੋਈ ਅਹਿਮ ਸੁਣਵਾਈਫਿਰੋਜ਼ਪੁਰ ਅੰਦਰ ਐਚ ਆਈ ਵੀ ਬਣਿਆ ਚਿੰਤਾ ਦਾ ਵਿਸ਼ਾ ਹੁਣ ਤੱਕ 372 ਦੇ ਕਰੀਬ ਮਾਮਲੇ ਆ ਚੁੱਕੇ ਸਾਹਮਣੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਫਿਰ ਦਿੱਲੀ ਵੱਲ ਕੂਚ ਕਰਨਗੇ ਕਿਸਾਨ, ਜਾਣੋ ਪੂਰਾ ਪਲਾਨ
ਅੱਜ ਫਿਰ ਦਿੱਲੀ ਵੱਲ ਕੂਚ ਕਰਨਗੇ ਕਿਸਾਨ, ਜਾਣੋ ਪੂਰਾ ਪਲਾਨ
ਚੰਡੀਗੜ੍ਹ ਸਣੇ ਪੰਜਾਬ ਦੇ 11 ਜ਼ਿਲ੍ਹਿਆਂ 'ਚ ਸ਼ੀਤ ਲਹਿਰ ਦਾ ਅਲਰਟ, ਬਾਕੀਆਂ 'ਚ ਪਵੇਗੀ ਹੱਡ ਚੀਰਵੀਂ ਠੰਡ, ਜਾਣੋ ਆਪਣੇ ਸ਼ਹਿਰ ਦਾ ਹਾਲ
ਚੰਡੀਗੜ੍ਹ ਸਣੇ ਪੰਜਾਬ ਦੇ 11 ਜ਼ਿਲ੍ਹਿਆਂ 'ਚ ਸ਼ੀਤ ਲਹਿਰ ਦਾ ਅਲਰਟ, ਬਾਕੀਆਂ 'ਚ ਪਵੇਗੀ ਹੱਡ ਚੀਰਵੀਂ ਠੰਡ, ਜਾਣੋ ਆਪਣੇ ਸ਼ਹਿਰ ਦਾ ਹਾਲ
Schools Receive Bomb Threat: ਇਨ੍ਹਾਂ 6 ਸਕੂਲਾਂ 'ਚ ਹਫੜਾ-ਦਫੜੀ ਦਾ ਮਾਹੌਲ, ਬੰਬ ਨਾਲ ਉਡਾਉਣ ਦੀ ਧਮਕੀ, 5 ਦਿਨਾਂ 'ਚ ਦੂਜੀ ਘਟਨਾ
ਇਨ੍ਹਾਂ 6 ਸਕੂਲਾਂ 'ਚ ਹਫੜਾ-ਦਫੜੀ ਦਾ ਮਾਹੌਲ, ਬੰਬ ਨਾਲ ਉਡਾਉਣ ਦੀ ਧਮਕੀ, 5 ਦਿਨਾਂ 'ਚ ਦੂਜੀ ਘਟਨਾ
Punjab News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਬਿਜਲੀ ਕੱਟ, ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਬੱਤੀ ਰਹੇਗੀ ਗੁੱਲ
ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਬਿਜਲੀ ਕੱਟ, ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਬੱਤੀ ਰਹੇਗੀ ਗੁੱਲ
Allu Arjun: ਅੱਲੂ ਅਰਜੁਨ ਜੇਲ 'ਚ ਰਾਤ ਕੱਟਣ ਤੋਂ ਬਾਅਦ ਜ਼ਮਾਨਤ 'ਤੇ ਹੋਏ ਰਿਹਾਅ, ਸਾਹਮਣੇ ਆਈ ਪਹਿਲੀ ਤਸਵੀਰ
Allu Arjun: ਅੱਲੂ ਅਰਜੁਨ ਜੇਲ 'ਚ ਰਾਤ ਕੱਟਣ ਤੋਂ ਬਾਅਦ ਜ਼ਮਾਨਤ 'ਤੇ ਹੋਏ ਰਿਹਾਅ, ਸਾਹਮਣੇ ਆਈ ਪਹਿਲੀ ਤਸਵੀਰ
ਸਰਦੀਆਂ 'ਚ ਬੱਚਿਆਂ ਨੂੰ ਸਕਿਨ ਸਬੰਧੀ ਹੋਣ ਵਾਲੀਆਂ ਬਿਮਾਰੀਆਂ ਤੋਂ ਇਦਾਂ ਬਚਾਓ, ਜਾਣੋ ਤਰੀਕਾ
ਸਰਦੀਆਂ 'ਚ ਬੱਚਿਆਂ ਨੂੰ ਸਕਿਨ ਸਬੰਧੀ ਹੋਣ ਵਾਲੀਆਂ ਬਿਮਾਰੀਆਂ ਤੋਂ ਇਦਾਂ ਬਚਾਓ, ਜਾਣੋ ਤਰੀਕਾ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 14-12-2024
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 14-12-2024
ਜਨਵਰੀ 2025 ਤੋਂ ਸ਼ੁਰੂ ਹੋਵੇਗਾ ਇਨ੍ਹਾਂ ਤਾਰੀਖਾਂ 'ਤੇ ਪੈਦਾ ਹੋਏ ਲੋਕਾਂ ਦਾ ਸੁਨਹਿਰੀ ਸਮਾਂ! ਜਾਣੋ ਡਿਟੇਲ
ਜਨਵਰੀ 2025 ਤੋਂ ਸ਼ੁਰੂ ਹੋਵੇਗਾ ਇਨ੍ਹਾਂ ਤਾਰੀਖਾਂ 'ਤੇ ਪੈਦਾ ਹੋਏ ਲੋਕਾਂ ਦਾ ਸੁਨਹਿਰੀ ਸਮਾਂ! ਜਾਣੋ ਡਿਟੇਲ
Embed widget