(Source: ECI/ABP News)
Adani New Company: ਵਿਵਾਦਾਂ ਵਿਚਕਾਰ ਅਡਾਨੀ ਨੇ ਬਣਾਈ ਇਕ ਹੋਰ ਨਵੀਂ ਕੰਪਨੀ, ਕਰਨਗੇ ਇਹ ਕੰਮ
Adani Pelma Collieries: ਨਵੀਂ ਕੰਪਨੀ ਦਾ ਨਾਂ ਪੈਲਮਾ ਕੋਲੀਅਰੀਜ਼ ਹੈ, ਜੋ ਕਿ ਅਡਾਨੀ ਐਂਟਰਪ੍ਰਾਈਜ਼ ਦੀ 100 ਫੀਸਦੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ। ਨਵੀਂ ਕੰਪਨੀ ਦਾ ਗਠਨ 07 ਅਪ੍ਰੈਲ ਨੂੰ ਕੀਤਾ ਗਿਆ ਹੈ।
![Adani New Company: ਵਿਵਾਦਾਂ ਵਿਚਕਾਰ ਅਡਾਨੀ ਨੇ ਬਣਾਈ ਇਕ ਹੋਰ ਨਵੀਂ ਕੰਪਨੀ, ਕਰਨਗੇ ਇਹ ਕੰਮ adani enterprise slimited incorporates new company pelma collieries to foray Adani New Company: ਵਿਵਾਦਾਂ ਵਿਚਕਾਰ ਅਡਾਨੀ ਨੇ ਬਣਾਈ ਇਕ ਹੋਰ ਨਵੀਂ ਕੰਪਨੀ, ਕਰਨਗੇ ਇਹ ਕੰਮ](https://feeds.abplive.com/onecms/images/uploaded-images/2023/04/11/beb9a9f8cb5e8ac189e6ba23cacd4f0c1681191943331330_original.jpg?impolicy=abp_cdn&imwidth=1200&height=675)
Adani New Company : ਭਾਰਤ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਦਾ ਅਡਾਨੀ ਗਰੁੱਪ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਹੇ ਵਿਵਾਦ ਦੇ ਵਿਚਕਾਰ ਕਾਰੋਬਾਰ ਦਾ ਵਿਸਥਾਰ ਕਰ ਰਿਹਾ ਹੈ। ਇਸ ਦੇ ਲਈ ਅਡਾਨੀ ਗਰੁੱਪ ਨੇ ਨਵੀਂ ਕੰਪਨੀ ਬਣਾਈ ਹੈ, ਜੋ ਨਵੇਂ ਖੇਤਰਾਂ 'ਚ ਕਾਰੋਬਾਰ ਕਰੇਗੀ। ਅਡਾਨੀ ਗਰੁੱਪ ਦੀ ਪ੍ਰਮੁੱਖ ਕੰਪਨੀ ਅਡਾਨੀ ਇੰਟਰਪ੍ਰਾਈਜਿਜ਼ ਲਿਮਟਿਡ ਨੇ ਸ਼ੇਅਰ ਬਾਜ਼ਾਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਕੰਪਨੀ ਨੇ ਪਿਛਲੇ ਹਫਤੇ ਬਣਾਈ ਸੀ
ਅਡਾਨੀ ਐਂਟਰਪ੍ਰਾਈਜਿਜ਼ ਨੇ ਸਟਾਕ ਐਕਸਚੇਂਜ ਨੂੰ ਸੂਚਿਤ ਕੀਤਾ ਹੈ ਕਿ ਉਸ ਨੇ ਕੋਲਾ ਵਾਸ਼ਰੀ ਕਾਰੋਬਾਰ ਸ਼ੁਰੂ ਕਰਨ ਲਈ ਇੱਕ ਨਵੀਂ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਬਣਾਈ ਹੈ। ਨਵੀਂ ਕੰਪਨੀ ਦਾ ਨਾਂ ਪੇਲਮਾ ਕੋਲੀਰੀਜ਼ ਹੈ, ਜੋ ਕਿ ਅਡਾਨੀ ਐਂਟਰਪ੍ਰਾਈਜ਼ਿਜ਼ ਦੀ 100 ਫੀਸਦੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ। ਨਵੀਂ ਕੰਪਨੀ ਦਾ ਗਠਨ 07 ਅਪ੍ਰੈਲ ਨੂੰ ਕੀਤਾ ਗਿਆ ਹੈ।
ਨਵੀਂ ਕੰਪਨੀ ਕਰੇਗੀ ਇਹ ਕੰਮ
ਅਡਾਨੀ ਐਂਟਰਪ੍ਰਾਈਜਿਜ਼ ਨੇ ਦੱਸਿਆ ਕਿ ਪੇਲਮਾ ਕੋਲੀਰੀਜ਼ ਦੀ ਸਥਾਪਨਾ 10 ਲੱਖ ਰੁਪਏ ਦੀ ਸ਼ੁਰੂਆਤੀ ਅਧਿਕਾਰਤ ਸ਼ੇਅਰ ਪੂੰਜੀ ਤੇ ਪੰਜ ਲੱਖ ਰੁਪਏ ਦੀ ਅਦਾਇਗੀ ਸ਼ੇਅਰ ਪੂੰਜੀ ਨਾਲ ਕੀਤੀ ਗਈ ਹੈ। ਪੇਲਮਾ ਕੋਲੀਅਰੀਜ਼ ਕੋਲਾ ਹੈਂਡਲਿੰਗ ਪ੍ਰਣਾਲੀਆਂ ਸਮੇਤ ਕੋਲਾ ਵਾਸ਼ਰੀਆਂ ਬਣਾਉਣ ਅਤੇ ਚਲਾਉਣ ਦਾ ਕਾਰੋਬਾਰ ਕਰੇਗੀ ਅਤੇ ਇਸ ਸਬੰਧ ਵਿੱਚ ਸਾਰੇ ਜ਼ਰੂਰੀ ਕੰਮ ਕਰੇਗੀ। ਅਡਾਨੀ ਇੰਟਰਪ੍ਰਾਈਜਿਜ਼ ਨੇ ਦੱਸਿਆ ਕਿ ਪੇਲਮਾ ਕੋਲੀਅਰੀਜ਼ ਜਲਦੀ ਹੀ ਆਪਣਾ ਸੰਚਾਲਨ ਸ਼ੁਰੂ ਕਰੇਗੀ।
ਜਨਵਰੀ ਤੋਂ ਸਮੱਸਿਆਵਾਂ
ਤੁਹਾਨੂੰ ਦੱਸ ਦੇਈਏ ਕਿ ਅਡਾਨੀ ਗਰੁੱਪ ਲਈ ਇਹ ਸਾਲ ਚੰਗਾ ਸਾਬਤ ਨਹੀਂ ਹੋ ਰਿਹਾ ਹੈ। ਸਾਲ ਦੇ ਪਹਿਲੇ ਮਹੀਨੇ ਜਨਵਰੀ ਵਿੱਚ ਅਮਰੀਕੀ ਸ਼ਾਰਟ ਸੇਲਰ ਫਰਮ ਹਿੰਡਨਬਰਗ ਨੇ ਇੱਕ ਵਿਵਾਦਿਤ ਰਿਪੋਰਟ ਜਾਰੀ ਕਰਕੇ ਅਡਾਨੀ ਸਮੂਹ ਦੇ ਸਾਹਮਣੇ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਸਨ। ਉਪਰੋਕਤ ਰਿਪੋਰਟ ਤੋਂ ਬਾਅਦ ਅਡਾਨੀ ਸਮੂਹ ਨੂੰ ਮੁੱਲ ਦੇ ਮਾਮਲੇ 'ਚ ਕਾਫੀ ਨੁਕਸਾਨ ਉਠਾਉਣਾ ਪਿਆ। ਉਸ ਤੋਂ ਬਾਅਦ, ਦ ਕੇਨ ਤੋਂ ਲੈ ਕੇ FT ਤੱਕ ਦੀਆਂ ਰਿਪੋਰਟਾਂ ਸਮੂਹ ਲਈ ਅਣਉਚਿਤ ਸਨ। ਦੂਜੇ ਪਾਸੇ ਘਰੇਲੂ ਮੋਰਚੇ 'ਤੇ ਵੀ ਅਡਾਨੀ ਗਰੁੱਪ ਨੂੰ ਸਿਆਸੀ ਇਲਜ਼ਾਮਾਂ ਤੇ ਜਵਾਬੀ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼
ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)