(Source: ECI/ABP News/ABP Majha)
Adani Group: ਅਡਾਨੀ ਗਰੁੱਪ ਨੂੰ ਨਹੀਂ ਮਿਲੇਗੀ ਧਾਰਾਵੀ ਦੀ ਜ਼ਮੀਨ, ਸਰਕਾਰ ਨੂੰ ਦੇਣੇ ਪੈਣਗੇ ਸਾਰੇ ਘਰ
ਏਸ਼ੀਆ ਦੀ ਸਭ ਤੋਂ ਵੱਡੀ ਸਲੱਮ ਧਾਰਾਵੀ ਦੇ ਰੀਡੇਵਲਪਮੈਂਟ ਪ੍ਰੋਜੈਕਟ 'ਤੇ ਕਈ ਦੋਸ਼ ਲਗਾਏ ਜਾ ਰਹੇ ਹਨ। ਇਹ ਪ੍ਰੋਜੈਕਟ ਗੌਤਮ ਅਡਾਨੀ ਦੀ ਅਗਵਾਈ ਵਾਲੇ ਅਡਾਨੀ ਗਰੁੱਪ ਵੱਲੋਂ ਬਣਾਇਆ ਜਾ ਰਿਹਾ ਹੈ।
Dharavi Redevelopment Project: ਅਡਾਨੀ ਗਰੁੱਪ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਸਲੱਮ ਧਾਰਾਵੀ ਦੀ ਜ਼ਮੀਨ ਨਹੀਂ ਮਿਲਣ ਜਾ ਰਹੀ ਹੈ। ਮੁੰਬਈ ਦਾ ਧਾਰਾਵੀ ਰੀਡਿਵੈਲਪਮੈਂਟ ਪ੍ਰੋਜੈਕਟ ਗੌਤਮ ਅਡਾਨੀ ਦੀ ਅਗਵਾਈ ਵਾਲੇ ਅਡਾਨੀ ਗਰੁੱਪ ਦੁਆਰਾ ਤਿਆਰ ਕੀਤਾ ਜਾ ਰਿਹਾ ਹੈ। ਉਹ ਇੱਥੇ ਮਕਾਨ ਬਣਾ ਕੇ ਸਰਕਾਰੀ ਵਿਭਾਗਾਂ ਨੂੰ ਸੌਂਪ ਦੇਣਗੇ। ਧਾਰਾਵੀ ਰੀਡਿਵੈਲਪਮੈਂਟ ਪ੍ਰੋਜੈਕਟ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲ ਰਹੀਆਂ ਸਨ।
ਅਡਾਨੀ ਗਰੁੱਪ ਘਰ ਅਤੇ ਵਪਾਰਕ ਜਾਇਦਾਦ ਤਿਆਰ ਕਰਕੇ ਸਰਕਾਰ ਨੂੰ ਸੌਂਪੇਗਾ
ਕਾਂਗਰਸ ਦੀ ਸੰਸਦ ਮੈਂਬਰ ਵਰਸ਼ਾ ਗਾਇਕਵਾੜ ਨੇ ਦੋਸ਼ ਲਾਇਆ ਸੀ ਕਿ ਅਡਾਨੀ ਗਰੁੱਪ ਧਾਰਾਵੀ ਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੂਤਰਾਂ ਦੇ ਹਵਾਲੇ ਨਾਲ ਬਿਜ਼ਨਸ ਸਟੈਂਡਰਡ ਦੀ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਧਾਰਾਵੀ ਰੀਡਿਵੈਲਪਮੈਂਟ ਪ੍ਰੋਜੈਕਟ ਦੇ ਤਹਿਤ ਬਣਾਏ ਗਏ ਸਾਰੇ ਮਕਾਨ ਹਾਊਸਿੰਗ ਵਿਭਾਗ ਨੂੰ ਸੌਂਪੇ ਜਾ ਰਹੇ ਹਨ। ਅਡਾਨੀ ਗਰੁੱਪ ਨੇ ਇਸ ਪ੍ਰਾਜੈਕਟ ਨੂੰ ਅੰਤਰਰਾਸ਼ਟਰੀ ਬੋਲੀ ਰਾਹੀਂ ਹਾਸਲ ਕੀਤਾ ਸੀ। ਹੁਣ ਇਹ ਮਹਾਰਾਸ਼ਟਰ ਸਰਕਾਰ ਦੇ ਨਾਲ ਇੱਕ ਸਾਂਝੇ ਉੱਦਮ, ਧਾਰਾਵੀ ਰੀਡਿਵੈਲਪਮੈਂਟ ਪ੍ਰੋਜੈਕਟ ਪ੍ਰਾਈਵੇਟ ਲਿਮਟਿਡ (ਡੀਆਰਪੀਪੀਐਲ) ਦੁਆਰਾ ਮਕਾਨ ਅਤੇ ਕਮਰਸ਼ੀਅਲ ਪ੍ਰੋਪਰਟੀ ਦਾ ਨਿਰਮਾਣ ਕਰੇਗਾ। ਫਿਰ ਸਰਕਾਰ ਨੂੰ ਵਾਪਸ ਦੇਣਗੇ। ਸੂਤਰਾਂ ਨੇ ਦੱਸਿਆ ਕਿ ਜ਼ਮੀਨ ਸਰਕਾਰ ਵੱਲੋਂ ਤੈਅ ਦਰਾਂ 'ਤੇ ਅਲਾਟ ਕੀਤੀ ਜਾਵੇਗੀ।
ਧਾਰਾਵੀ ਦੇ ਹਰ ਕਿਰਾਏਦਾਰ ਨੂੰ ਮਿਲੇਗਾ ਸਸਤਾ ਮਕਾਨ
ਸੂਤਰਾਂ ਨੇ ਦੱਸਿਆ ਕਿ ਧਾਰਾਵੀ ਤੋਂ ਲੋਕਾਂ ਨੂੰ ਕੱਢਣ ਦੇ ਦੋਸ਼ ਮਨਘੜਤ ਹਨ। ਸਰਕਾਰ ਦੇ 2022 ਦੇ ਹੁਕਮਾਂ ਵਿੱਚ ਇਹ ਸ਼ਰਤ ਰੱਖੀ ਗਈ ਹੈ ਕਿ ਧਾਰਾਵੀ ਦੇ ਹਰ ਕਿਰਾਏਦਾਰ ਨੂੰ ਇੱਕ ਮਕਾਨ ਦਿੱਤਾ ਜਾਵੇਗਾ। ਧਾਰਾਵੀ ਵਿੱਚ ਰਹਿਣ ਵਾਲੇ ਕਿਸੇ ਵੀ ਵਿਅਕਤੀ ਨੂੰ ਉਜਾੜਿਆ ਨਹੀਂ ਜਾਵੇਗਾ। ਲੋਕਾਂ ਨੂੰ ਮਕਾਨ ਖਰੀਦਣ ਜਾਂ ਕਿਰਾਏ 'ਤੇ ਲੈਣ ਦਾ ਵਿਕਲਪ ਦਿੱਤਾ ਜਾਵੇਗਾ। 1 ਜਨਵਰੀ, 2000 ਨੂੰ ਜਾਂ ਇਸ ਤੋਂ ਪਹਿਲਾਂ ਮੌਜੂਦ ਮਕਾਨਾਂ ਦੇ ਕਿਰਾਏਦਾਰ ਇਸ ਸਕੀਮ ਲਈ ਯੋਗ ਹੋਣਗੇ। ਧਾਰਾਵੀ ਰੀਡਿਵੈਲਪਮੈਂਟ ਪ੍ਰੋਜੈਕਟ ਤਹਿਤ 350 ਵਰਗ ਫੁੱਟ ਦਾ ਫਲੈਟ ਅਲਾਟ ਕੀਤਾ ਜਾਵੇਗਾ।
ਕੁਰਲਾ ਮਦਰ ਡੇਅਰੀ ਦੀ ਜ਼ਮੀਨ 'ਤੇ ਲੱਗ ਰਹੇ ਦੋਸ਼ ਗਲਤ
ਕੁਰਲਾ ਮਦਰ ਡੇਅਰੀ ਦੀ ਜ਼ਮੀਨ ਅਲਾਟ ਕਰਨ ਦੇ ਦੋਸ਼ਾਂ 'ਤੇ ਸੂਤਰਾਂ ਨੇ ਕਿਹਾ ਕਿ ਜ਼ਮੀਨ ਡੀਆਰਪੀ ਨੂੰ ਦਿੱਤੀ ਜਾਵੇਗੀ ਨਾ ਕਿ ਅਡਾਨੀ ਜਾਂ ਡੀਆਰਪੀਪੀਐਲ ਨੂੰ। ਪ੍ਰੋਜੈਕਟ ਨੂੰ ਲੈ ਕੇ ਝੂਠੀ ਕਹਾਣੀ ਫੈਲਾਈ ਜਾ ਰਹੀ ਹੈ। ਇਸ ਨਾਲ ਧਾਰਾਵੀ ਦੇ ਲੋਕਾਂ ਦਾ ਹੀ ਨੁਕਸਾਨ ਹੋਵੇਗਾ। ਧਾਰਾਵੀ ਪ੍ਰੋਜੈਕਟ ਦੇ ਜ਼ਰੀਏ, ਸਰਕਾਰ ਇੱਥੇ ਰਹਿ ਰਹੇ 10 ਲੱਖ ਤੋਂ ਵੱਧ ਨਿਵਾਸੀਆਂ ਦੇ ਜੀਵਨ ਪੱਧਰ ਨੂੰ ਸੁਧਾਰਨਾ ਚਾਹੁੰਦੀ ਹੈ। ਇਸ ਪ੍ਰੋਜੈਕਟ ਨਾਲ ਧਾਰਾਵੀ ਦੇ ਨੌਜਵਾਨਾਂ ਨੂੰ ਵਧੀਆ ਰੁਜ਼ਗਾਰ ਅਤੇ ਚੰਗਾ ਜੀਵਨ ਮਿਲੇਗਾ।