ਪੜਚੋਲ ਕਰੋ
Advertisement
2020 'ਚ ਅਡਾਨੀ ਦੀ ਦੌਲਤ 'ਚ ਬੇਸ਼ੁਮਾਰ ਵਾਧਾ, ਅੰਬਾਨੀ ਦੀ ਜਾਇਦਾਦ 'ਚ ਵੀ ਇਜ਼ਾਫਾ
ਮੁਕੇਸ਼ ਅੰਬਾਨੀ (Mukesh Ambani) ਬੇਸ਼ੱਕ ਰਿਲਾਇੰਸ ਇੰਡਸਟਰੀਜ (Reliance Industries) ਦੇ ਚੇਅਰਮੈਨ ਭਾਰਤ ਦੇ ਸਭ ਤੋਂ ਜ਼ਿਆਦਾ ਅਮੀਰ ਬਿਜ਼ਨਸਮੈਨ ਹਨ ਪਰ ਜੇਕਰ 2020 ਦੀ ਗੱਲ ਕਰੀਏ ਤਾਂ ਇਸ ਦੌਰਾਨ ਅਡਾਨੀ ਗਰੁੱਪ (Adani Group) ਦੇ ਸੰਸਥਾਪਕ ਗੌਤਮ ਅਡਾਨੀ (Gautam Adani) ਦੀ ਦੌਲਤ ਸਭ ਤੋਂ ਜ਼ਿਆਦਾ ਵਧੀ ਹੈ।
ਨਵੀਂ ਦਿੱਲੀ: ਮੁਕੇਸ਼ ਅੰਬਾਨੀ (Mukesh Ambani) ਬੇਸ਼ੱਕ ਰਿਲਾਇੰਸ ਇੰਡਸਟਰੀਜ (Reliance Industries) ਦੇ ਚੇਅਰਮੈਨ ਭਾਰਤ ਦੇ ਸਭ ਤੋਂ ਜ਼ਿਆਦਾ ਅਮੀਰ ਬਿਜ਼ਨਸਮੈਨ ਹਨ ਪਰ ਜੇਕਰ 2020 ਦੀ ਗੱਲ ਕਰੀਏ ਤਾਂ ਇਸ ਦੌਰਾਨ ਅਡਾਨੀ ਗਰੁੱਪ (Adani Group) ਦੇ ਸੰਸਥਾਪਕ ਗੌਤਮ ਅਡਾਨੀ (Gautam Adani) ਦੀ ਦੌਲਤ ਸਭ ਤੋਂ ਜ਼ਿਆਦਾ ਵਧੀ ਹੈ। ਬਲੂਮਬਰਗ ਬਿਲੇਨੀਅਰ ਇੰਡੈਕਸ ਦੇ ਮੁਤਾਬਕ 2020 'ਚ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਸੀ। 2020 'ਚ ਗੌਤਮ ਅਡਾਨੀ ਦੀ ਜਾਇਦਾਦ 2020 'ਚ ਕਰੀਬ 22 ਅਰਬ ਡਾਲਰ ਦਾ ਵਾਧਾ ਦਰਜ ਕੀਤਾ ਗਿਆ ਸੀ।
ਮੁਕੇਸ਼ ਅੰਬਾਨੀ ਦੀ ਜਾਇਦਾਦ 'ਚ ਕਰੀਬ 31 ਫੀਸਦ ਦਾ ਇਜ਼ਾਫਾ ਰਿਪੋਰਟ ਦੇ ਮੁਤਾਬਕ 2020 ਦੌਰਾਨ ਮੁਕੇਸ਼ ਅੰਬਾਨੀ ਦੀ ਜਾਇਦਾਦ 'ਚ ਕਰੀਬ 31 ਫੀਸਦ ਦਾ ਇਜ਼ਾਫਾ ਦਰਜ ਕੀਤਾ ਗਿਆ ਸੀ। ਸਾਇਰਸ ਪੂਨਾਵਾਲਾ ਦੀ ਜਾਇਦਾਦ 'ਚ 87 ਫੀਸਦ ਦਾ ਇਜਾਫਾ ਦੇਖਣ ਨੂੰ ਮਿਲਿਆ ਹੈ। ਸਾਇਰਸ ਪੂਨਾਵਾਲਾ ਦੀ ਕੰਪਨੀ ਸੀਰਮ ਇੰਸਟੀਟਿਊਟ ਵੱਲੋਂ ਬਣਾਈ ਗਈ ਕੋਰੋਨਾ ਵਾਇਰਸ ਵੈਕਸੀਨ ਦੀ ਵਜ੍ਹਾ ਨਾਲ ਉਨ੍ਹਾਂ ਦੀ ਸੰਪੱਤੀ 'ਚ ਜ਼ੋਰਦਾਰ ਉੱਛਾਲ ਦੇਖਣ ਨੂੰ ਮਿਲਿਆ ਹੈ।
ਪਿਛਲੇ ਸਾਲ ਸਾਇਰਸ ਪੂਨਾਵਾਲਾ ਦੀ ਜਾਇਦਾਦ 'ਚ 86.7 ਫੀਸਦ ਦਾ ਉਛਾਲ ਦੇਖਣ ਨੂੰ ਮਿਲਿਆ ਹੈ। 2020 'ਚ ਉਨ੍ਹਾਂ ਕੁੱਲ ਜਾਇਦਾਦ 'ਚ 7.6 ਅਰਬ ਡਾਲਰ ਦਾ ਵਾਧਾ ਦਰਜ ਕੀਤਾ ਗਿਆ ਸੀ।
ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਜ਼ਬਰਦਸਤ ਉਛਾਲ
ਸਾਲ 2020 'ਚ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਹੈ। ਅਡਾਨੀ ਗ੍ਰੀਨ ਦੇ ਸ਼ੇਅਰਾਂ 'ਚ 582 ਫੀਸਦ, ਅਡਾਨੀ ਗੈਸ ਅਡਾਨੀ ਇੰਟਰਪ੍ਰਾਇਜਜ਼ ਦੇ ਸ਼ੇਅਰਾਂ 'ਚ ਕ੍ਰਮਵਾਰ 112 ਫੀਸਦ, 86 ਫੀਸਦ ਦਾ ਉਛਾਲ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਅਡਾਨੀ ਟ੍ਰਾਂਸਮਿਸ਼ਨ 'ਚ 40 ਫੀਸਦ ਅਡਾਨੀ ਪੋਰਟਸ 'ਚ 4 ਫੀਸਦ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਤਕਨਾਲੌਜੀ
Advertisement