6 ਕਰੋੜ ਤੋਂ ਵੱਧ ਲੋਕਾਂ ਲਈ ਅਲਰਟ, EPFO ਕਦੇ ਨਹੀਂ ਕਰਦਾ ਇਹ ਕੰਮ
EPFO ਨੇ ਟਵੀਟ ਕਰਕੇ ਲਿਖਿਆ, "ਫਰਜ਼ੀ ਕਾਲਾਂ ਅਤੇ SMS ਤੋਂ ਸਾਵਧਾਨ ਰਹੋ। EPFO ਕਦੇ ਵੀ ਆਪਣੇ ਮੈਂਬਰਾਂ ਨੂੰ ਫ਼ੋਨ, ਈ-ਮੇਲ ਜਾਂ ਸੋਸ਼ਲ ਮੀਡੀਆ 'ਤੇ ਨਿੱਜੀ ਵੇਰਵੇ ਸਾਂਝੇ ਕਰਨ ਲਈ ਨਹੀਂ ਕਹਿੰਦਾ।"
ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਆਪਣੇ 6 ਕਰੋੜ ਤੋਂ ਵੱਧ ਮੈਂਬਰਾਂ ਨੂੰ ਸੁਚੇਤ ਕੀਤਾ ਹੈ। EPFO ਪੀਐਫ ਦੇ ਰੂਪ 'ਚ ਕੱਟੇ ਗਏ ਕਰਮਚਾਰੀਆਂ ਦੀ ਰਕਮ ਦਾ ਪ੍ਰਬੰਧਨ ਕਰਦਾ ਹੈ। ਜੇਕਰ ਤੁਸੀਂ ਵੀ EPFO ਦੇ ਮੈਂਬਰ ਹੋ ਤਾਂ ਇਹ ਤੁਹਾਡੇ ਲਈ ਬਹੁਤ ਅਹਿਮ ਖ਼ਬਰ ਹੈ। ਈਪੀਐਫਓ ਨੇ ਆਪਣੇ ਮੈਂਬਰਾਂ ਨੂੰ ਸਾਈਬਰ ਕਰਾਈਮ ਨੂੰ ਲੈ ਕੇ ਸੁਚੇਤ ਕੀਤਾ ਹੈ। ਸਾਈਬਰ ਅਪਰਾਧੀ EPFO ਦੇ ਨਾਂਅ 'ਤੇ ਧੋਖਾਧੜੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਮੈਂਬਰਾਂ ਨੂੰ ਫ਼ੋਨ ਕਰਕੇ ਉਨ੍ਹਾਂ ਦੇ ਨਿੱਜੀ ਵੇਰਵੇ ਮੰਗ ਰਹੇ ਹਨ।
EPFO ਇਹ ਕੰਮ ਨਹੀਂ ਕਰਦਾ
EPFO ਨੇ ਟਵੀਟ ਕਰਕੇ ਲਿਖਿਆ, "ਫਰਜ਼ੀ ਕਾਲਾਂ ਅਤੇ SMS ਤੋਂ ਸਾਵਧਾਨ ਰਹੋ। EPFO ਕਦੇ ਵੀ ਆਪਣੇ ਮੈਂਬਰਾਂ ਨੂੰ ਫ਼ੋਨ, ਈ-ਮੇਲ ਜਾਂ ਸੋਸ਼ਲ ਮੀਡੀਆ 'ਤੇ ਨਿੱਜੀ ਵੇਰਵੇ ਸਾਂਝੇ ਕਰਨ ਲਈ ਨਹੀਂ ਕਹਿੰਦਾ। EPFO ਅਤੇ ਇਸ ਦੇ ਕਰਮਚਾਰੀ ਕਦੇ ਵੀ ਅਜਿਹੀ ਜਾਣਕਾਰੀ ਨਹੀਂ ਮੰਗਦੇ ਹਨ। EPFO ਨੇ ਆਪਣੇ ਮੈਂਬਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ UAN, PAN, ਪਾਸਵਰਡ, ਬੈਂਕ ਖਾਤੇ ਦੇ ਵੇਰਵੇ, OTP, ਆਧਾਰ ਅਤੇ ਵਿੱਤੀ ਵੇਰਵਿਆਂ ਨੂੰ ਕਿਸੇ ਨਾਲ ਸਾਂਝਾ ਨਾ ਕਰਨ। ਸਾਈਬਰ ਅਪਰਾਧੀ EPFO ਮੈਂਬਰਾਂ ਦੇ ਨਿੱਜੀ ਵੇਰਵਿਆਂ ਦੀ ਗੈਰ-ਕਾਨੂੰਨੀ ਤਰੀਕੇ ਨਾਲ ਵਰਤੋਂ ਕਰ ਸਕਦੇ ਹਨ ਅਤੇ ਮੈਂਬਰਾਂ ਨੂੰ ਵਿੱਤੀ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।"
ਕੀ ਹੈ EPF?
ਕਰਮਚਾਰੀ ਭਵਿੱਖ ਨਿਧੀ (EPF) ਇੱਕ ਰਿਟਾਇਰਮੈਂਟ ਯੋਜਨਾ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਇਸ ਦਾ ਪ੍ਰਬੰਧਨ ਕਰਦਾ ਹੈ। ਈਪੀਐਫ ਸਕੀਮ 'ਚ ਕਰਮਚਾਰੀ ਅਤੇ ਉਸ ਦੀ ਕੰਪਨੀ ਹਰ ਮਹੀਨੇ ਬਰਾਬਰ ਰਕਮ ਦਾ ਯੋਗਦਾਨ ਪਾਉਂਦੀ ਹੈ। ਇਹ ਕਰਮਚਾਰੀ ਦੀ ਮੂਲ ਤਨਖਾਹ ਦਾ 12 ਫ਼ੀਸਦੀ ਹੈ। ਸਰਕਾਰ ਨੇ ਇਸ ਵਿੱਤੀ ਸਾਲ ਲਈ EPF ਜਮ੍ਹਾ 'ਤੇ 8.1 ਫ਼ੀਸਦੀ ਦੀ ਵਿਆਜ ਦਰ ਤੈਅ ਕੀਤੀ ਹੈ।
ਵਿਆਜ ਦਰ ਕਿੰਨੀ ਹੈ?
ਸਰਕਾਰ ਨੇ ਪਿਛਲੇ ਮਾਰਚ 'ਚ ਪੀਐਫ ਖਾਤੇ 'ਚ ਜਮ੍ਹਾ ਰਾਸ਼ੀ 'ਤੇ ਵਿਆਜ ਦਰ ਨੂੰ 8.5 ਫ਼ੀਸਦੀ ਤੋਂ ਘਟਾ ਕੇ 8.1 ਫ਼ੀਸਦੀ ਕਰ ਦਿੱਤਾ ਸੀ। ਇਹ ਲਗਭਗ 40 ਸਾਲਾਂ 'ਚ ਸਭ ਤੋਂ ਘੱਟ ਵਿਆਜ ਦਰ ਹੈ। 1977-78 'ਚ ਈਪੀਐਫਓ ਨੇ 8 ਫ਼ੀਸਦੀ ਦੀ ਵਿਆਜ ਦਰ ਤੈਅ ਕੀਤੀ ਸੀ। ਪਰ ਉਦੋਂ ਤੋਂ ਇਹ ਲਗਾਤਾਰ 8.25 ਫ਼ੀਸਦੀ ਜਾਂ ਇਸ ਤੋਂ ਵੱਧ ਰਹੀ ਹੈ। ਕਰਮਚਾਰੀ ਦੀ ਤਨਖਾਹ 'ਤੇ 12% ਕਟੌਤੀ EPF ਖਾਤੇ ਲਈ ਹੈ। ਕਰਮਚਾਰੀ ਦੀ ਤਨਖਾਹ 'ਚ ਮਾਲਕ ਵੱਲੋਂ ਕੀਤੀ ਕਟੌਤੀ ਦਾ 8.33 ਫ਼ੀਸਦੀ ਈਪੀਐਸ ਕਰਮਚਾਰੀ ਪੈਨਸ਼ਨ ਯੋਜਨਾ 'ਚ ਪਹੁੰਚਦਾ ਹੈ, ਜਦਕਿ 3.67 ਫ਼ੀਸਦੀ ਈਪੀਐਫ 'ਚ ਪਹੁੰਚਦਾ ਹੈ।