Fact Check: ਕੀ ਅਮੂਲ ਨੇ 1.38 ਲੱਖ ਮੁਸਲਮਾਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ? ਜਾਣੋ ਵਾਇਰਲ ਮੈਸਿਜ ਦੀ ਸੱਚਾਈ
ਅਮੂਲ ਦੇ ਮੈਨੇਜਿੰਗ ਡਾਇਰੈਕਟਰ ਆਰਐਸ ਸੋਢੀ ਨੇ ਰਿਪੋਰਟਾਂ ਵਿੱਚ ਇਸ ਦਾਅਵੇ ਤੋਂ ਇਨਕਾਰ ਕੀਤਾ। ਸੋਢੀ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਕੰਪਨੀ ਨੇ ਇੱਕ ਵੀ ਕਰਮਚਾਰੀ ਨੂੰ ਬਰਖਾਸਤ ਨਹੀਂ ਕੀਤਾ ਹੈ ਅਤੇ ਅਮੂਲ ਕੋਲ 1.38 ਲੱਖ ਕਰਮਚਾਰੀ ਨਹੀਂ ਹਨ।
Fact Check: ਡੇਅਰੀ ਕੰਪਨੀ ਅਮੂਲ ਨਾਲ ਸਬੰਧਤ ਇੱਕ ਸੰਦੇਸ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਟਵਿੱਟਰ, ਫੇਸਬੁੱਕ ਅਤੇ ਵਟਸਐਪ ਰਾਹੀਂ ਫੈਲਾਏ ਜਾ ਰਹੇ ਇਸ ਸੰਦੇਸ਼ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮੂਲ ਦੇ ਮਾਲਕ ਆਨੰਦ ਸੇਠ ਨੇ ਆਪਣੀ ਫੈਕਟਰੀ ਵਿਚੋਂ 1 ਲੱਖ 38 ਹਜ਼ਾਰ ਮੁਸਲਿਮ ਲੋਕਾਂ ਨੂੰ ਨੌਕਰੀ ਤੋਂ ਹੱਟਾ ਦਿੱਤਾ ਹੈ। ਕਈ ਯੂਜ਼ਰਸ ਇਸ ਪੋਸਟ ਨੂੰ ਸੱਚ ਮੰਨਦਿਆਂ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕਰ ਰਹੇ ਹਨ।
ਦਰਅਸਲ, ਗੁਜਰਾਤ ਦੇ ਅਨੰਦ ਵਿੱਚ ਸਥਿਤ ਅਮੂਲ ਆਪਣੇ ਡੇਅਰੀ ਉਤਪਾਦਾਂ ਲਈ ਜਾਣਿਆ ਜਾਂਦਾ ਹੈ ਅਤੇ ਇਹ ਇੱਕ ਮਸ਼ਹੂਰ ਡੇਅਰੀ ਕੰਪਨੀ ਹੈ। ਕਰਮਚਾਰੀਆਂ ਨੂੰ ਹਟਾਉਣ ਦੇ ਕਿਸੇ ਫੈਸਲੇ ਬਾਰੇ ਜਾਣਕਾਰੀ ਕੰਪਨੀ ਦੇ ਟਵਿੱਟਰ ਅਕਾਉਂਟ ਅਤੇ ਅਧਿਕਾਰਤ ਵੈਬਸਾਈਟ 'ਤੇ ਨਹੀਂ ਦਿੱਤੀ ਗਈ ਸੀ। ਇਸ ਤੋਂ ਇਲਾਵਾ ਕਿਸੇ ਖ਼ਬਰ ਵਿਚ ਕੰਪਨੀ ਦੇ ਅਜਿਹੇ ਫੈਸਲੇ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ।
ਵਾਇਰਲ ਮੈਸਿਜ ਦੀ ਸੱਚਾਈ ਕੀ ਹੈ
ਅਮੂਲ ਦੇ ਮੈਨੇਜਿੰਗ ਡਾਇਰੈਕਟਰ ਆਰ ਐਸ ਸੋਢੀ ਨੇ ਕਈ ਰਿਪੋਰਟਾਂ ਵਿੱਚ ਇਸ ਦਾਅਵੇ ਤੋਂ ਇਨਕਾਰ ਕੀਤਾ ਹੈ। ਸੋਢੀ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ, ਕੰਪਨੀ ਨੇ ਇੱਕ ਵੀ ਕਰਮਚਾਰੀ ਨੂੰ ਬਰਖਾਸਤ ਨਹੀਂ ਕੀਤਾ ਹੈ ਅਤੇ ਅਮੂਲ ਕੋਲ 1.38 ਲੱਖ ਕਰਮਚਾਰੀ ਨਹੀਂ ਹਨ। ਅਮੂਲ ਦੀਆਂ ਫੈਕਟਰੀਆਂ ਵਿਚ ਸਿਰਫ 16,000 ਤੋਂ 17,000 ਕਰਮਚਾਰੀ ਹਨ। ਸੋਢੀ ਅਨੁਸਾਰ ਕਰਮਚਾਰੀਆਂ ਦੀ ਚੋਣ ਮੈਰਿਟ ਦੇ ਅਧਾਰ ਉਤੇ ਕੀਤੀ ਜਾਂਦੀ ਹੈ ਅਤੇ ਜੇ ਕਿਸੇ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਤਾਂ ਵੀ ਉਸ ਦੇ ਧਰਮ ਨੂੰ ਕਦੇ ਇਸ ਲਈ ਅਧਾਰ ਨਹੀਂ ਬਣਾਇਆ ਜਾਵੇਗਾ।
ਅਨੰਦ ਸੇਠ ਨਾਮ ਦਾ ਕੋਈ ਵੀ ਵਿਅਕਤੀ ਕੰਪਨੀ ਦਾ ਮਾਲਕ ਨਹੀਂ
ਵਾਇਰਲ ਮੈਸਿਜ ਵਿਚ ਅਨੰਦ ਸੇਠ ਨਾਮ ਦਾ ਵਿਅਕਤੀ ਅਮੂਲ ਦਾ ਮਾਲਕ ਦੱਸਿਆ ਜਾ ਰਿਹਾ ਹੈ। ਸੋਢੀ ਅਨੁਸਾਰ, ਅਮੂਲ ਸਹਿਕਾਰੀ ਸਮਿਤੀ ਹੈ ਅਤੇ ਇਸਦਾ ਕੋਈ ਮਾਲਕ ਨਹੀਂ ਹੈ। ਇਸ ਦੇ ਮਾਲਕ ਇਸ ਨਾਲ ਜੁੜੇ ਕਿਸਾਨ ਹਨ, ਜੋ ਕੰਪਨੀ ਨੂੰ ਦੁੱਧ ਦੀ ਸਪਲਾਈ ਕਰਦੇ ਹਨ। ਇਹ ਕਿਸਾਨ ਵੱਖ-ਵੱਖ ਧਰਮਾਂ ਅਤੇ ਫਿਰਕਿਆਂ ਦੇ ਹਨ। ਅਨੰਦ ਸੇਠ ਨਾਮ ਦਾ ਕੋਈ ਵੀ ਵਿਅਕਤੀ ਮਾਲਕ, ਸੀਈਓ ਜਾਂ ਕੰਪਨੀ ਦੇ ਪ੍ਰਬੰਧਨ ਦਾ ਹਿੱਸਾ ਨਹੀਂ ਹੈ।
ਅਮੂਲ ਇੱਕ ਸਹਿਕਾਰੀ ਕੰਪਨੀ ਹੈ ਅਤੇ ਇਸਦਾ ਕੋਈ ਮਾਲਕ ਨਹੀਂ ਹੈ ਅਤੇ ਇਸ ਵਿਰਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ ਵੀ ਲਗਭਗ 17 ਹਜ਼ਾਰ ਹੈ। ਇਸ ਦੇ ਨਾਲ, ਪਿਛਲੇ ਦੋ ਸਾਲਾਂ ਤੋਂ ਕਿਸੇ ਵੀ ਕਰਮਚਾਰੀ ਨੂੰ ਨੌਕਰੀ ਤੋਂ ਬਰਖਾਸਤ ਨਹੀਂ ਕੀਤਾ ਗਿਆ ਹੈ। ਅਜਿਹੀ ਸਥਿਤੀ ਵਿੱਚ ਵਾਇਰਲ ਹੋਏ ਸੰਦੇਸ਼ ਵਿੱਚ 1.38 ਲੱਖ ਕਰਮਚਾਰੀਆਂ ਨੂੰ ਹਟਾਉਣ ਸਮੇਤ ਸਾਰੇ ਦਾਅਵੇ ਝੂਠੇ ਹਨ।
ਇਹ ਵੀ ਪੜ੍ਹੋ: Dev Kharoud ਦੀ ਆਉਣ ਵਾਲੀ ਪੰਜਾਬੀ ਫਿਲਮ ‘ਸ਼ਰੀਕ 2’ ਦੀ ਡਬਿੰਗ ਸ਼ੁਰੂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904