ਲੌਕਡਾਊਨ ਵਧਾਉਣ ਦੇ ਪੱਖ ‘ਚ ਵਿੱਚ ਨਹੀਂ ਅਨੰਦ ਮਹਿੰਦਰਾ, ਕਿਹਾ ਇਹ ਆਰਥਿਕਤਾ ਲਈ ‘ਆਤਮ ਘਾਤੀ’ ਹੋਵੇਗਾ

ਏਬੀਪੀ ਸਾਂਝਾ   |  12 May 2020 06:11 PM (IST)

ਉੱਘੇ ਉਦਯੋਗਪਤੀ ਆਨੰਦ ਮਹਿੰਦਰਾ ਨੇ ਕਿਹਾ ਹੈ ਕਿ ਲੌਕਡਾਊਨ ਵਧਾਉਣਾ ਦੇਸ਼ ਦੀ ਆਰਥਿਕਤਾ ਲਈ ਆਤਮ ਘਾਤੀ’ ਸਾਬਤ ਹੋ ਸਕਦਾ ਹੈ। ਇਸ ਦੇ ਲਈ ਉਨ੍ਹਾਂ ਨੇ ‘ਹਾਰਾ-ਕਿਰੀ’ ਸ਼ਬਦ ਦੀ ਵਰਤੋਂ ਕੀਤੀ ਹੈ।

ਨਵੀਂ ਦਿੱਲੀ: ਮਹਿੰਦਰਾ ਗਰੁੱਪ (Mahindra Group) ਦੇ ਚੇਅਰਮੈਨ ਅਤੇ ਦਿੱਗਜ ਉਦਯੋਗਪਤੀ ਆਨੰਦ ਮਹਿੰਦਰਾ (Anand Mahindra) ਦੇਸ਼ ‘ਚ ਲੌਕਡਾਊਨ ਦੀ ਮਿਆਦ ਵਧਾਉਣ (lockdown extension) ਦੇ ਪੱਖ ਵਿਚ ਨਹੀਂ ਹਨ। ਉਨ੍ਹਾਂ ਨੇ ਇਸਦੇ ਲਈ ਇੱਕ ਟਰਮ ਦੀ ਵਰਤੋਂ ਕੀਤੀ ਤੇ ਕਿਹਾ ਕਿ ਜੇਕਰ ਲੌਕਡਾਊਨ ਨੂੰ ਇੱਕ ਲੰਬੇ ਅਰਸੇ ਲਈ ਵਧਾਇਆ ਜਾਂਦਾ ਹੈ ਤਾਂ ਇਹ ਆਰਥਿਕ 'ਹਾਰਾ-ਕਿਰੀ' ਯਾਨੀ ਅਰਥ-ਵਿਵਸਥਾ ਲਈ ਆਤਮ ਹੱਤਿਆ ਸਾਬਤ ਹੋ ਸਕਦਾ ਹੈ। ਕੱਲ੍ਹ ਕੁਝ ਨਿਰੰਤਰ ਟਵੀਟ ਰਾਹੀਂ ਮਹਿੰਦਰਾ ਨੇ ਇਸ ਗੱਲ ਨੂੰ ਰੱਖਿਆ।
ਹਾਰਾਕਿਰੀ ਕੀ ਹੈ ਅਤੇ ਇਸਦਾ ਕੀ ਅਰਥ ਹੈ: ਜਾਪਾਨ ‘ਚ ਲੜਾਈ ਵਿਚ ਹਾਰਣ ਵਾਲੇ ਯੋਧੇ, ਗ਼ੁਲਾਮ ਬਣਨ ਤੋਂ ਬਚਣ ਲਈ ਨੇ ਆਪਣੇ ਪੇਟ ਵਿਚ ਚਾਕੂ ਖੋਹ ਕੇ ਖੁਦਕੁਸ਼ੀ ਕਰ ਲੈਂਦੇ ਸੀ ਅਤੇ ਇਸ ਪ੍ਰਥਾ ਨੂੰ ਹਾਰਾਕਿਰੀ ਕਿਹਾ ਜਾਂਦਾ ਸੀ। ਆਨੰਦ ਮਹਿੰਦਰਾ ਨੇ ਇਸ ਸ਼ਬਦ ਨੂੰ ਅਰਥ ਵਿਵਸਥਾ ਲਈ ਸੰਭਾਵਿਤ ਖ਼ਤਰਾ ਕਰਾਰ ਦਿੱਤਾ ਅਤੇ ਲੌਕਡਾਊਨ ਦੇ ਵਧਣ ਨੂੰ ਆਤਮ ਹੱਤਿਆ ਕਰਾਰ ਦਿੱਤਾ। ਹਾਲਾਂਕਿ, ਉਨ੍ਹਾਂ ਨੇ ਲੌਕਡਾਊਨ ਨੂੰ ਵੀ ਪੂਰੀ ਤਰ੍ਹਾਂ ਬੇਕਾਰ ਨਹੀਂ ਦੱਸਿਆ ਹੈ ਤੇ ਇੱਕ ਹੋਰ ਟਵੀਟ ਵਿੱਚ ਇਸਦੇ ਸਕਾਰਾਤਮਕ ਪਹਿਲੂਆਂ ਨੂੰ ਉਜਾਗਰ ਕਰਦਿਆਂ ਲਿਖਿਆ ਹੈ।
ਪਰ ਇਸਦਾ ਇਹ ਮਤਲਬ ਨਹੀਂ ਹੈ ਕਿ ਲੌਕਡਾਊਨ ਨੇ ਮਦਦ ਨਹੀਂ ਕੀਤੀ। ਭਾਰਤ ਨੇ ਆਪਣੇ ਯੁੱਧ ਵਿਚ ਲੱਖਾਂ ਸੰਭਾਵਿਤ ਮੌਤਾਂ ਤੋਂ ਬਚਾਇਆ ਹੈ। ਭਾਰਤ ‘ਚ ਪ੍ਰਤੀ 10 ਲੱਖ ਲੋਕਾਂ ‘ਤੇ ਮੌਤ ਦੀ ਦਰ 1.4 ਹੈ, ਜੋ ਕਿ 35 ਵਿਸ਼ਵਵਿਆਪੀ ਔਸਤਨ ਅਤੇ ਯੂਐਸ 228 ਦੇ ਮੁਕਾਬਲੇ ਬਹੁਤ ਘੱਟ ਹੈ। ਸਾਨੂੰ ਲੌਕਡਾਊਨ ਕਰਕੇ ਮੈਡੀਕਲ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਵੀ ਸਮਾਂ ਮਿਲ ਗਿਆ ਹੈ।- ਆਨੰਦ ਮਹਿੰਦਰਾ
ਦੱਸ ਦੇਈਏ ਕਿ ਇਸਤੋਂ ਪਹਿਲਾਂ ਵੀ ਮਹਿੰਦਰਾ ਬਹੁਤ ਲੰਬੇ ਸਮੇਂ ਤੋਂ ਲੌਕਡਾਊਨ ਜਾਰੀ ਰੱਖਣ ਦੇ ਹੱਕ ਵਿੱਚ ਨਹੀਂ ਸੀ। ਉਨ੍ਹਾਂ ਮੁਤਾਬਕ, ਕਰਮਚਾਰੀਆਂ ਦੇ ਦਫਤਰ ਤੋਂ ਕੰਮ ਕਰਨਾ ਹਰ ਸਥਿਤੀ ਵਿੱਚ ਘਰ ਤੋਂ ਕੰਮ ਨਾਲੋਂ ਬਿਹਤਰ ਹੁੰਦਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
© Copyright@2025.ABP Network Private Limited. All rights reserved.