ਪੜਚੋਲ ਕਰੋ

iPhone Price: ਆਈਫੋਨ ਦੇ ਸ਼ੌਕੀਨਾਂ ਨੂੰ ਝਟਕਾ! ਤਿੰਨ ਲੱਖ ਰੁਪਏ ਤੱਕ ਪਹੁੰਚੇਗੀ ਕੀਮਤ

iPhone may cost three times more: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸ਼ੁਰੂ ਕੀਤੀ ਗਈ ਟੈਰਿਫ ਜੰਗ ਨਾਲ ਆਈਫੋਨ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਆਈਫੋਨ ਤਿੰਨ ਗੁਣਾ ਮਹਿੰਗਾ ਹੋ ਸਕਦਾ ਹੈ।

iPhone may cost three times more: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸ਼ੁਰੂ ਕੀਤੀ ਗਈ ਟੈਰਿਫ ਜੰਗ ਨਾਲ ਆਈਫੋਨ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਆਈਫੋਨ ਤਿੰਨ ਗੁਣਾ ਮਹਿੰਗਾ ਹੋ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਟੈਰਿਫ ਜੰਗ ਵਧਣ ਨਾਲ ਐਪਲ ਨੂੰ ਅਮਰੀਕਾ ਵਿੱਚ ਪ੍ਰੋਡਕਸ਼ਨ ਵਧਾਉਣਾ ਪੈ ਸਕਦਾ ਹੈ। ਇਸ ਨਾਲ ਲਾਗਤ ਕਈ ਗੁਣਾ ਵਧ ਜਾਏਗੀ ਤੇ ਆਈਫੋਨ ਕਾਫੀ ਮਹਿੰਗੇ ਹੋ ਜਾਣਗੇ।

ਦਰਅਸਲ ਜੇਕਰ ਟਰੰਪ ਟੈਰਿਫ ਜੰਗ ਨਹੀਂ ਰੋਕਦੇ ਤਾਂ ਐਪਲ ਨੂੰ ਅਮਰੀਕਾ ਵਿੱਚ ਪ੍ਰੋਡਕਸ਼ਨ ਲਈ ਅਰਬਾਂ ਡਾਲਰ ਦੀਆਂ ਨਵੀਆਂ ਫੈਕਟਰੀਆਂ ਬਣਾਉਣੀਆਂ ਪੈਣਗੀਆਂ ਤੇ ਇੱਕ ਗੁੰਝਲਦਾਰ ਸਪਲਾਈ ਚੇਨ ਵਿਕਸਤ ਕਰਨੀ ਪਵੇਗੀ ਜਿਸ ਤਰ੍ਹਾਂ ਉਸ ਨੇ ਪਹਿਲਾਂ ਏਸ਼ੀਆ ਵਿੱਚ ਦਹਾਕਿਆਂ ਤੋਂ ਬਣਾਈ ਹੋਈ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਐਪਲ ਆਪਣੀ ਸਪਲਾਈ ਚੇਨ ਦਾ 10% ਵੀ ਅਮਰੀਕਾ ਵਿੱਚ ਲਿਆਉਣਾ ਚਾਹੁੰਦਾ ਹੈ ਤਾਂ ਇਸ ਵਿੱਚ ਘੱਟੋ-ਘੱਟ ਤਿੰਨ ਸਾਲ ਲੱਗਣਗੇ ਤੇ 30 ਬਿਲੀਅਨ ਡਾਲਰ (ਲਗਪਗ 2.5 ਲੱਖ ਕਰੋੜ ਰੁਪਏ) ਦੀ ਲਾਗਤ ਆਵੇਗੀ।

ਦੱਸ ਦਈਏ ਕਿ ਹਾਲ ਹੀ ਵਿੱਚ ਅਮਰੀਕੀ ਸਰਕਾਰ ਨੇ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਸਮਾਨ 'ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮੰਨਣਾ ਹੈ ਕਿ ਇਹ ਕਦਮ ਅਮਰੀਕੀ ਕੰਪਨੀਆਂ ਨੂੰ ਆਪਣਾ ਪ੍ਰੋਡੰਕਸ਼ਨ ਅਮਰੀਕਾ ਵਾਪਸ ਲਿਆਉਣ ਲਈ ਪ੍ਰੇਰਿਤ ਕਰੇਗਾ। ਇਸ ਨਾਲ ਲੱਖਾਂ ਨੌਕਰੀਆਂ ਪੈਦਾ ਹੋਣਗੀਆਂ ਤੇ ਦੇਸ਼ ਦੇ ਸਥਾਨਕ ਉਦਯੋਗ ਨੂੰ ਹੁਲਾਰਾ ਦੇਵੇਗਾ, ਪਰ ਕੁਝ ਮਾਹਰਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਖਪਤਕਾਰਾਂ ਲਈ ਸਮਾਰਟਫੋਨ ਬਹੁਤ ਮਹਿੰਗਾ ਕਰ ਸਕਦਾ ਹੈ।

ਇਸ ਨਾਲ ਆਈਫੋਨ ਦੀ ਕੀਮਤ 3,500 ਡਾਲਰ (ਲਗਪਗ 3 ਲੱਖ ਰੁਪਏ) ਤੱਕ ਪਹੁੰਚ ਸਕਦੀ ਹੈ। ਸੀਐਨਐਨ ਦੀ ਇੱਕ ਰਿਪੋਰਟ ਅਨੁਸਾਰ ਜੇਕਰ ਐਪਲ ਪੂਰੀ ਤਰ੍ਹਾਂ ਅਮਰੀਕਾ ਵਿੱਚ ਆਈਫੋਨ ਬਣਾਉਂਦਾ ਹੈ, ਤਾਂ ਇਸ ਦੀ ਕੀਮਤ ਲਗਪਗ $3,500 (ਲਗਪਗ ₹3 ਲੱਖ) ਹੋ ਸਕਦੀ ਹੈ। ਇਸ ਵੇਲੇ ਇੱਕ ਆਈਫੋਨ ਦੀ ਕੀਮਤ ਲਗਪਗ $1,000 ਹੈ। ਇਹ ਭਾਰੀ ਵਾਧਾ ਅਮਰੀਕਾ ਵਿੱਚ ਉੱਚ-ਤਕਨੀਕੀ ਫੈਕਟਰੀਆਂ ਦੇ ਨਿਰਮਾਣ ਤੇ ਰੱਖ-ਰਖਾਅ ਦੀ ਉੱਚ ਲਾਗਤ ਦੇ ਕਾਰਨ ਹੋਵੇਗਾ। ਦੱਸ ਦਈਏ ਕਿ ਵਰਤਮਾਨ ਵਿੱਚ ਜ਼ਿਆਦਾਤਰ ਆਈਫੋਨ ਚੀਨ ਵਿੱਚ ਬਣਾਏ ਜਾਂਦੇ ਹਨ, ਜਿੱਥੇ ਮਜ਼ਦੂਰੀ ਦੀ ਲਾਗਤ ਘੱਟ ਹੈ। 

ਇਹ ਵੀ ਅਹਿਮ ਹੈ ਕਿ ਆਈਫੋਨ ਵਿੱਚ ਵਰਤੇ ਜਾਣ ਵਾਲੇ ਪੁਰਜ਼ੇ ਕਈ ਦੇਸ਼ਾਂ ਤੋਂ ਆਉਂਦੇ ਹਨ। ਉਦਾਹਰਨ ਲਈ ਚਿਪਸ ਮੁੱਖ ਤੌਰ 'ਤੇ ਤਾਈਵਾਨ ਵਿੱਚ ਬਣਦੇ ਹਨ। ਸਕ੍ਰੀਨਾਂ ਦੱਖਣੀ ਕੋਰੀਆ ਤੋਂ ਆਉਂਦੀਆਂ ਹਨ ਤੇ ਹੋਰ ਬਹੁਤ ਸਾਰੇ ਹਿੱਸੇ ਚੀਨ ਵਿੱਚ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਸਾਰੇ ਹਿੱਸਿਆਂ ਨੂੰ ਫਿਰ ਚੀਨ ਦੀਆਂ ਫੈਕਟਰੀਆਂ ਵਿੱਚ ਅਸੈਂਬਲ ਕੀਤਾ ਜਾਂਦਾ ਹੈ ਤੇ ਦੁਨੀਆ ਭਰ ਵਿੱਚ ਭੇਜਿਆ ਜਾਂਦਾ ਹੈ। ਇਹ ਅੰਤਰਰਾਸ਼ਟਰੀ ਸਪਲਾਈ ਚੇਨ ਐਪਲ ਨੂੰ ਲਾਗਤਾਂ ਘੱਟ ਰੱਖਣ ਤੇ ਵਧੇਰੇ ਮੁਨਾਫ਼ਾ ਕਮਾਉਣ ਵਿੱਚ ਮਦਦ ਕਰਦੀ ਹੈ। ਇਹੀ ਕਾਰਨ ਹੈ ਕਿ ਐਪਲ ਦੁਨੀਆ ਦੀਆਂ ਸਭ ਤੋਂ ਸਫਲ ਤਕਨੀਕੀ ਕੰਪਨੀਆਂ ਵਿੱਚੋਂ ਇੱਕ ਬਣ ਗਈ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ 'ਆਪ' ਨੇ ਐਲਾਨੇ 3 ਨਵੇਂ ਜ਼ਿਲ੍ਹਾ ਪ੍ਰਧਾਨ! ਇਨ੍ਹਾਂ ਆਗੂਆਂ ਨੂੰ ਦਿੱਤੀ ਜ਼ਿੰਮੇਵਾਰੀ; ਵੇਖੋ ਲਿਸਟ...
ਪੰਜਾਬ 'ਚ 'ਆਪ' ਨੇ ਐਲਾਨੇ 3 ਨਵੇਂ ਜ਼ਿਲ੍ਹਾ ਪ੍ਰਧਾਨ! ਇਨ੍ਹਾਂ ਆਗੂਆਂ ਨੂੰ ਦਿੱਤੀ ਜ਼ਿੰਮੇਵਾਰੀ; ਵੇਖੋ ਲਿਸਟ...
Punjab News: ਪੰਜਾਬ ਸਰਕਾਰ ਵੱਲੋਂ ਸਾਲ 2025 ਦੇ ਆਖਰੀ ਦਿਨ ਵੱਡਾ ਐਕਸ਼ਨ, 7 ਅਧਿਕਾਰੀਆਂ ਨੂੰ ਕੀਤਾ ਸਸਪੈਂਡ: ਪਹਿਲਾਂ SSP ਵਿਜੀਲੈਂਸ ਨੂੰ ਕੀਤਾ ਸੀ ਮੁਅੱਤਲ...
ਪੰਜਾਬ ਸਰਕਾਰ ਵੱਲੋਂ ਸਾਲ 2025 ਦੇ ਆਖਰੀ ਦਿਨ ਵੱਡਾ ਐਕਸ਼ਨ, 7 ਅਧਿਕਾਰੀਆਂ ਨੂੰ ਕੀਤਾ ਸਸਪੈਂਡ: ਪਹਿਲਾਂ SSP ਵਿਜੀਲੈਂਸ ਨੂੰ ਕੀਤਾ ਸੀ ਮੁਅੱਤਲ...
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਜਲੰਧਰ ED ਨੇ 13 ਟਿਕਾਣਿਆਂ 'ਤੇ ਮਾਰਿਆ ਛਾਪਾ: 4.68 ਕਰੋੜ ਨਕਦੀ ਸਣੇ 5.9 ਕਿਲੋ ਸੋਨਾ ਬਰਾਮਦ, ਡੌਂਕੀ ਰੂਟ ਦਾ ਮਾਮਲਾ...
ਪੰਜਾਬ 'ਚ ਮੱਚਿਆ ਹਾਹਾਕਾਰ, ਜਲੰਧਰ ED ਨੇ 13 ਟਿਕਾਣਿਆਂ 'ਤੇ ਮਾਰਿਆ ਛਾਪਾ: 4.68 ਕਰੋੜ ਨਕਦੀ ਸਣੇ 5.9 ਕਿਲੋ ਸੋਨਾ ਬਰਾਮਦ, ਡੌਂਕੀ ਰੂਟ ਦਾ ਮਾਮਲਾ...
ਬੱਚਿਆਂ ਲਈ ਖੁਸ਼ਖਬਰੀ! ਠੰਢ ਕਾਰਨ ਪੰਜਾਬ ‘ਚ ਵਧੀਆਂ ਛੁੱਟੀਆਂ, ਹੁਣ ਇਸ ਦਿਨ ਖੁੱਲਣਗੇ ਸਕੂਲ
ਬੱਚਿਆਂ ਲਈ ਖੁਸ਼ਖਬਰੀ! ਠੰਢ ਕਾਰਨ ਪੰਜਾਬ ‘ਚ ਵਧੀਆਂ ਛੁੱਟੀਆਂ, ਹੁਣ ਇਸ ਦਿਨ ਖੁੱਲਣਗੇ ਸਕੂਲ

ਵੀਡੀਓਜ਼

ਟੋਪੀ ਵਾਲੇ ਮਾਮਲੇ ਤੋਂ ਬਾਅਦ ਸ੍ਰੀ ਫਤਿਹਗੜ੍ਹ ਸਾਹਿਬ 'ਚ ਆਹ ਕੀ ਹੋਇਆ
ਵਿਧਾਨ ਸਭਾ 'ਚ ਪਰਗਟ ਸਿੰਘ ਨੇ ਫਰੋਲ ਦਿੱਤੇ ਸਾਰੇ ਪੋਤੜੇ
ਮੌਸਮ ਦਾ ਜਾਣੋ ਹਾਲ , ਬਾਰਿਸ਼ ਲਈ ਹੋ ਜਾਓ ਤਿਆਰ
What did Pannu say to the Akali Dal after the session?
BJP ਦੀ ਗੋਦੀ 'ਚ ਬੈਠ ਗਿਆ ਅਕਾਲੀ ਦਲ: CM ਮਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ 'ਆਪ' ਨੇ ਐਲਾਨੇ 3 ਨਵੇਂ ਜ਼ਿਲ੍ਹਾ ਪ੍ਰਧਾਨ! ਇਨ੍ਹਾਂ ਆਗੂਆਂ ਨੂੰ ਦਿੱਤੀ ਜ਼ਿੰਮੇਵਾਰੀ; ਵੇਖੋ ਲਿਸਟ...
ਪੰਜਾਬ 'ਚ 'ਆਪ' ਨੇ ਐਲਾਨੇ 3 ਨਵੇਂ ਜ਼ਿਲ੍ਹਾ ਪ੍ਰਧਾਨ! ਇਨ੍ਹਾਂ ਆਗੂਆਂ ਨੂੰ ਦਿੱਤੀ ਜ਼ਿੰਮੇਵਾਰੀ; ਵੇਖੋ ਲਿਸਟ...
Punjab News: ਪੰਜਾਬ ਸਰਕਾਰ ਵੱਲੋਂ ਸਾਲ 2025 ਦੇ ਆਖਰੀ ਦਿਨ ਵੱਡਾ ਐਕਸ਼ਨ, 7 ਅਧਿਕਾਰੀਆਂ ਨੂੰ ਕੀਤਾ ਸਸਪੈਂਡ: ਪਹਿਲਾਂ SSP ਵਿਜੀਲੈਂਸ ਨੂੰ ਕੀਤਾ ਸੀ ਮੁਅੱਤਲ...
ਪੰਜਾਬ ਸਰਕਾਰ ਵੱਲੋਂ ਸਾਲ 2025 ਦੇ ਆਖਰੀ ਦਿਨ ਵੱਡਾ ਐਕਸ਼ਨ, 7 ਅਧਿਕਾਰੀਆਂ ਨੂੰ ਕੀਤਾ ਸਸਪੈਂਡ: ਪਹਿਲਾਂ SSP ਵਿਜੀਲੈਂਸ ਨੂੰ ਕੀਤਾ ਸੀ ਮੁਅੱਤਲ...
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਜਲੰਧਰ ED ਨੇ 13 ਟਿਕਾਣਿਆਂ 'ਤੇ ਮਾਰਿਆ ਛਾਪਾ: 4.68 ਕਰੋੜ ਨਕਦੀ ਸਣੇ 5.9 ਕਿਲੋ ਸੋਨਾ ਬਰਾਮਦ, ਡੌਂਕੀ ਰੂਟ ਦਾ ਮਾਮਲਾ...
ਪੰਜਾਬ 'ਚ ਮੱਚਿਆ ਹਾਹਾਕਾਰ, ਜਲੰਧਰ ED ਨੇ 13 ਟਿਕਾਣਿਆਂ 'ਤੇ ਮਾਰਿਆ ਛਾਪਾ: 4.68 ਕਰੋੜ ਨਕਦੀ ਸਣੇ 5.9 ਕਿਲੋ ਸੋਨਾ ਬਰਾਮਦ, ਡੌਂਕੀ ਰੂਟ ਦਾ ਮਾਮਲਾ...
ਬੱਚਿਆਂ ਲਈ ਖੁਸ਼ਖਬਰੀ! ਠੰਢ ਕਾਰਨ ਪੰਜਾਬ ‘ਚ ਵਧੀਆਂ ਛੁੱਟੀਆਂ, ਹੁਣ ਇਸ ਦਿਨ ਖੁੱਲਣਗੇ ਸਕੂਲ
ਬੱਚਿਆਂ ਲਈ ਖੁਸ਼ਖਬਰੀ! ਠੰਢ ਕਾਰਨ ਪੰਜਾਬ ‘ਚ ਵਧੀਆਂ ਛੁੱਟੀਆਂ, ਹੁਣ ਇਸ ਦਿਨ ਖੁੱਲਣਗੇ ਸਕੂਲ
Punjab News: ਪੰਜਾਬ 'ਚ ਜ਼ੋਰਦਾਰ ਧਮਾਕਾ, ਹਿੱਲਿਆ ਪੂਰਾ ਇਲਾਕਾ! ਅਚਾਨਕ ਫਟਿਆ ਗੈਸ ਸਿੰਲਡਰ: ਬੱਚੇ ਸਣੇ 5 ਲੋਕ ਝੁਲਸੇ...
ਪੰਜਾਬ 'ਚ ਜ਼ੋਰਦਾਰ ਧਮਾਕਾ, ਹਿੱਲਿਆ ਪੂਰਾ ਇਲਾਕਾ! ਅਚਾਨਕ ਫਟਿਆ ਗੈਸ ਸਿੰਲਡਰ: ਬੱਚੇ ਸਣੇ 5 ਲੋਕ ਝੁਲਸੇ...
Punjab Holidays: ਪੰਜਾਬ 'ਚ ਜਨਤਕ ਛੁੱਟੀਆਂ ਨੂੰ ਲੈ ਨਵੀਂ ਅਪਡੇਟ, ਸਕੂਲ-ਕਾਲਜ ਸਣੇ ਸਰਕਾਰੀ ਅਦਾਰੇ ਰਹਿਣਗੇ ਬੰਦ; ਜਾਣੋ ਜਨਵਰੀ ਮਹੀਨੇ ਕਿੰਨੇ ਦਿਨ ਆਨੰਦ ਮਾਣੋਗੇ?
ਪੰਜਾਬ 'ਚ ਜਨਤਕ ਛੁੱਟੀਆਂ ਨੂੰ ਲੈ ਨਵੀਂ ਅਪਡੇਟ, ਸਕੂਲ-ਕਾਲਜ ਸਣੇ ਸਰਕਾਰੀ ਅਦਾਰੇ ਰਹਿਣਗੇ ਬੰਦ; ਜਾਣੋ ਜਨਵਰੀ ਮਹੀਨੇ ਕਿੰਨੇ ਦਿਨ ਆਨੰਦ ਮਾਣੋਗੇ?
New Year: ਲੁਧਿਆਣਾ ਪੁਲਿਸ ਦਾ ਨਵੇਂ ਸਾਲ 'ਤੇ 'ਖਾਸ ਆਫਰ': ਕਾਨੂੰਨ ਤੋੜਨ ਵਾਲਿਆਂ ਲਈ ਥਾਣੇ 'ਚ ਫ੍ਰੀ ਐਂਟਰੀ! ਖ਼ਾਸ ਟ੍ਰੀਟਮੈਂਟ ਅਤੇ ਕਾਰਵਾਈ ਵੀ ਮਿਲੇਗੀ
New Year: ਲੁਧਿਆਣਾ ਪੁਲਿਸ ਦਾ ਨਵੇਂ ਸਾਲ 'ਤੇ 'ਖਾਸ ਆਫਰ': ਕਾਨੂੰਨ ਤੋੜਨ ਵਾਲਿਆਂ ਲਈ ਥਾਣੇ 'ਚ ਫ੍ਰੀ ਐਂਟਰੀ! ਖ਼ਾਸ ਟ੍ਰੀਟਮੈਂਟ ਅਤੇ ਕਾਰਵਾਈ ਵੀ ਮਿਲੇਗੀ
Punjab News: ਪੰਜਾਬ 'ਚ ਵੱਡੀ ਵਾਰਦਾਤ, ਘਰ ਦੇ ਬਾਹਰ ਬੈਠੇ ਨੌਜਵਾਨ ਦਾ ਨਾਂ ਪੁੱਛ ਕੇ ਮਾਰੀਆਂ ਗੋਲੀਆਂ; ਇਲਾਕੇ 'ਚ ਦਹਿਸ਼ਤ ਦਾ ਮਾਹੌਲ...
ਪੰਜਾਬ 'ਚ ਵੱਡੀ ਵਾਰਦਾਤ, ਘਰ ਦੇ ਬਾਹਰ ਬੈਠੇ ਨੌਜਵਾਨ ਦਾ ਨਾਂ ਪੁੱਛ ਕੇ ਮਾਰੀਆਂ ਗੋਲੀਆਂ; ਇਲਾਕੇ 'ਚ ਦਹਿਸ਼ਤ ਦਾ ਮਾਹੌਲ...
Embed widget