(Source: ECI/ABP News/ABP Majha)
Azad Engineering IPO: ਇਹ ਹੈ ਸ਼ੇਅਰ ਅਲਾਟਮੈਂਟ ਸਥਿਤੀ ਦੀ ਜਾਂਚ ਕਰਨ ਦਾ ਤਰੀਕਾ, ਜਾਣੋ
Azad Engineering Ltd ਨੇ 26 ਦਸੰਬਰ ਨੂੰ ਆਪਣੀ ਸ਼ੁਰੂਆਤੀ ਜਨਤਕ ਪੇਸ਼ਕਸ਼ ( IPO) ਲਈ ਆਪਣੇ ਸ਼ੇਅਰਾਂ ਦੀ ਅਲਾਟਮੈਂਟ ਨੂੰ ਅੰਤਿਮ ਰੂਪ ਦਿੱਤਾ ਹੈ ਅਤੇ ਬੋਲੀਕਾਰ ਆਨਲਾਈਨ ਸਥਿਤੀ (status online) ਦੀ ਜਾਂਚ ਕਰ ਸਕਦੇ ਹਨ।
Azad Engineering IPO: ਅਜੋਕੇ ਸਮੇਂ ਵਿੱਚ ਹਰ ਕੋਈ ਆਮਰੀ ਬਣਨਾ ਚਾਹੁੰਦਾ ਹੈ। ਇਸ ਲਈ ਉਹ ਕਿਤੇ ਨਾ ਕਿਤੇ ਪੈਸੇ ਦਾ ਲੈ ਕੇ ਉਸ ਨੂੰ ਦੁੱਗਣਾ ਕਰਨਾ ਚਾਹੁੰਦਾ ਹੈ। ਇਸ ਲਈ ਕਈ ਲੋਕ ਸ਼ੇਅਰ ਖਰੀਦ ਲੈਂਦੇ ਹਨ ਜਿਨ੍ਹਾਂ ਦੀ ਕੀਮਤ ਸਮੇਂ ਦੇ ਨਾਲ-ਨਾਲ ਵਧਦੀ ਰਹਿੰਦੀ ਹੈ। ਇਸ ਸਭ ਦੌਰਾਨ ਆਜ਼ਾਦ ਇੰਜੀਨੀਅਰਿੰਗ ਲਿਮਟਿਡ (Azad Engineering Ltd) ਨੇ 26 ਦਸੰਬਰ ਨੂੰ ਆਪਣੀ ਸ਼ੁਰੂਆਤੀ ਜਨਤਕ ਪੇਸ਼ਕਸ਼ ( IPO) ਲਈ ਆਪਣੇ ਸ਼ੇਅਰਾਂ ਦੀ ਅਲਾਟਮੈਂਟ ਨੂੰ ਅੰਤਿਮ ਰੂਪ ਦਿੱਤਾ ਹੈ ਅਤੇ ਬੋਲੀਕਾਰ ਆਨਲਾਈਨ ਸਥਿਤੀ (status online) ਦੀ ਜਾਂਚ ਕਰ ਸਕਦੇ ਹਨ। ਨਿਵੇਸ਼ਕ ਜਿਨ੍ਹਾਂ ਨੇ ਆਜ਼ਾਦ ਇੰਜੀਨੀਅਰਿੰਗ ਦੇ 740 ਕਰੋੜ ਰੁਪਏ IPO ਲਈ ਅਰਜ਼ੀ ਦਿੱਤੀ ਹੈ, ਉਹ BSE ਵੈੱਬਸਾਈਟ (BSE website) ਜਾਂ ਰਜਿਸਟਰਾਰ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਸ਼ੇਅਰ ਅਲਾਟਮੈਂਟ ਸਥਿਤੀ (official website of the registrar) ਦੀ ਜਾਂਚ ਕਰ ਸਕਦੇ ਹਨ।
ਅਜ਼ਾਦ ਇੰਜਨੀਅਰਿੰਗ (Azad Engineering) ਦੀ ਜਨਤਕ ਪੇਸ਼ਕਸ਼ ਨੂੰ ਪਿਛਲੇ ਹਫ਼ਤੇ ਖ਼ਤਮ ਹੋਈ ਕੰਪਨੀ ਦੀ ਆਈਪੀਓ ਬੋਲੀ ਦੀ ਪ੍ਰਕਿਰਿਆ (IPO bidding process) ਦੇ ਤਿੰਨ ਦਿਨਾਂ ਦੌਰਾਨ ਨਿਵੇਸ਼ਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲਿਆ।
ਬੋਲੀ ਦੀ ਮਿਆਦ ਦੇ ਦੌਰਾਨ ਇਸ ਮੁੱਦੇ ਨੂੰ ਕੁੱਲ 80.65 ਵਾਰ ਸਬਸਕ੍ਰਾਈਬ ਕੀਤਾ ਗਿਆ ਸੀ, IPO 20 ਦਸੰਬਰ ਨੂੰ ਸਬਸਕ੍ਰਿਪਸ਼ਨ ਲਈ ਖੋਲ੍ਹਿਆ ਗਿਆ ਸੀ ਅਤੇ 22 ਦਸੰਬਰ ਨੂੰ ਬੰਦ ਹੋਇਆ ਸੀ।
ਸ਼੍ਰੇਣੀ ਦੇ ਸ਼ੇਅਰਾਂ ਦੀ ਬੋਲੀ ਰਹੀ ਵੱਧ
ਇਸ ਵਿੱਚ ਰਿਟੇਲ ਸ਼੍ਰੇਣੀ ਦੇ ਸ਼ੇਅਰਾਂ ਲਈ ਰਾਖਵੇਂ ਕੋਟੇ ਨਾਲੋਂ 23.71 ਗੁਣਾ ਵੱਧ ਬੋਲੀ ਲਾਈ ਗਈ, ਜਦੋਂ ਕਿ ਗੈਰ-ਸੰਸਥਾਗਤ ਨਿਵੇਸ਼ਕ ਸ਼੍ਰੇਣੀ ਦੇ ਸ਼ੇਅਰਾਂ ਦੀ ਬੋਲੀ 87.61 ਗੁਣਾ ਵੱਧ ਰਹੀ।
ਯੋਗਤਾ ਪ੍ਰਾਪਤ ਸੰਸਥਾਗਤ ਬੋਲੀਕਾਰਾਂ (QIBs) ਲਈ ਨਿਰਧਾਰਤ ਕੋਟਾ ਕੁੱਲ 179.66 ਵਾਰ ਸਬਸਕ੍ਰਾਈਬ ਕੀਤਾ ਗਿਆ ਸੀ।
ਕਿਵੇਂ ਕਰੀਏ ਆਈਪੀਓ ਸਥਿਤੀ ਦੀ ਜਾਂਚ?
Kfin Technologies Ltd ਨੂੰ IPO ਲਈ ਅਧਿਕਾਰਤ ਰਜਿਸਟਰਾਰ ਨਿਯੁਕਤ ਕੀਤਾ ਗਿਆ ਹੈ। ਬੋਲੀਕਾਰ ਰਜਿਸਟਰਾਰ ਦੀ ਵੈੱਬਸਾਈਟ ਅਤੇ BSE ਦੀ ਅਧਿਕਾਰਤ ਵੈੱਬਸਾਈਟ ਦੋਵਾਂ 'ਤੇ IPO ਅਲਾਟਮੈਂਟ ਸਥਿਤੀ ਦੀ ਜਾਂਚ ਕਰ ਸਕਦੇ ਹਨ।
ਉਹ ਕੁੱਝ ਸਧਾਰਨ ਕਦਮਾਂ ਦੀ ਪਾਲਣਾ ਕਰਕੇ BSE 'ਤੇ ਅਲਾਟਮੈਂਟ ਸਥਿਤੀ ਦੀ ਕਰ ਸਕਦੇ ਹਾ ਜਾਂਚ :
1) BSE ਦੀ ਅਧਿਕਾਰਤ ਸਾਈਟ 'ਤੇ ਜਾਓ- https://www.bseindia.com/investors/appli_check.aspx
2) 'ਇਸ਼ੂ ਟਾਈਪ' ਸੈਕਸ਼ਨ ਤੋਂ 'ਇਕਵਿਟੀ' ਚੁਣੋ
3) Drop down list ਵਿੱਚੋਂ 'Azad Engineering Limited' 'ਤੇ ਕਲਿੱਕ ਕਰੋ
4) ਆਪਣਾ ਐਪਲੀਕੇਸ਼ਨ ਨੰਬਰ ਜਾਂ ਪੈਨ ਦਰਜ ਕਰੋ
6) ਸਬਮਿਟ 'ਤੇ ਕਲਿੱਕ ਕਰੋ।
ਤੁਸੀਂ ਸ਼ੇਅਰ ਅਲਾਟਮੈਂਟ ਸਥਿਤੀ ਰਜਿਸਟਰਾਰ ਦੀ ਵੈੱਬਸਾਈਟ
ਤੁਸੀਂ ਸ਼ੇਅਰ ਅਲਾਟਮੈਂਟ ਸਥਿਤੀ ਰਜਿਸਟਰਾਰ ਦੀ ਵੈੱਬਸਾਈਟ https://rti.kfintech.com/iposatus/ 'ਤੇ ਵੀ ਵੇਖ ਸਕਦੇ ਹੋ। ਵੈੱਬਸਾਈਟ ਖੋਲ੍ਹਣ ਤੋਂ ਬਾਅਦ ਤੁਸੀਂ ਪੈਨ, ਡੀਮੈਟ ਖਾਤਾ ਨੰਬਰ ਜਾਂ ਐਪਲੀਕੇਸ਼ਨ ਨੰਬਰ ਦੀ ਵਰਤੋਂ ਕਰਕੇ ਸਥਿਤੀ ਦੀ ਜਾਂਚ ਕਰ ਸਕਦੇ ਹੋ।