![ABP Premium](https://cdn.abplive.com/imagebank/Premium-ad-Icon.png)
Bank Holiday: ਅਗਲੇ ਹਫਤੇ ਚਾਰ ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਪੂਰੀ ਸੂਚੀ
Bank Holidays : ਯਾਨੀ ਅਗਲੇ ਹਫ਼ਤੇ ਸੱਤ ਵਿੱਚੋਂ ਤਿੰਨ ਦਿਨ ਹੀ ਬੈਂਕਾਂ 'ਚ ਕੰਮ ਕਾਜ ਹੋਵੇਗਾ। ਇੱਥੇ ਦੇਖੋ ਕਿ ਅਗਲੇ ਹਫ਼ਤੇ ਕਿਹੜੇ ਰਾਜਾਂ ਵਿਚ ਬੈਂਕ ਬੰਦ ਰਹਿਣਗੇ। ਛੁੱਟੀਆਂ ਦੀ ਪੂਰੀ ਸੂਚੀ ਦੇਖੋ।
![Bank Holiday: ਅਗਲੇ ਹਫਤੇ ਚਾਰ ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਪੂਰੀ ਸੂਚੀ Bank Holiday: Banks will be closed for four days next week, see the complete list of holidays Bank Holiday: ਅਗਲੇ ਹਫਤੇ ਚਾਰ ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਪੂਰੀ ਸੂਚੀ](https://feeds.abplive.com/onecms/images/uploaded-images/2024/07/04/61f376fa818502d6a92c8e05d0c7a99a1720070079134996_original.jpg?impolicy=abp_cdn&imwidth=1200&height=675)
Bank Holidays July Month: ਜੁਲਾਈ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਅਗਲੇ ਹਫ਼ਤੇ ਬੈਂਕ ਚਾਰ ਦਿਨ ਬੰਦ ਰਹਿਣਗੇ। ਕਈ ਰਾਜਾਂ ਵਿੱਚ ਸੋਮਵਾਰ ਅਤੇ ਮੰਗਲਵਾਰ, 8 ਜੁਲਾਈ ਅਤੇ 9 ਜੁਲਾਈ ਨੂੰ ਬੈਂਕ ਬੰਦ ਰਹਿਣ ਵਾਲੇ ਹਨ। ਇਸ ਤੋਂ ਇਲਾਵਾ ਅਗਲੇ ਹਫਤੇ ਸ਼ਨੀਵਾਰ ਅਤੇ ਐਤਵਾਰ ਨੂੰ ਬੈਂਕ ਬੰਦ ਰਹਿਣ ਵਾਲੇ ਹਨ।
ਯਾਨੀ ਅਗਲੇ ਹਫ਼ਤੇ ਸੱਤ ਵਿੱਚੋਂ ਤਿੰਨ ਦਿਨ ਹੀ ਬੈਂਕਾਂ 'ਚ ਕੰਮ ਕਾਜ ਹੋਵੇਗਾ। ਇੱਥੇ ਦੇਖੋ ਕਿ ਅਗਲੇ ਹਫ਼ਤੇ ਕਿਹੜੇ ਰਾਜਾਂ ਵਿਚ ਬੈਂਕ ਬੰਦ ਰਹਿਣਗੇ। ਛੁੱਟੀਆਂ ਦੀ ਪੂਰੀ ਸੂਚੀ ਦੇਖੋ।
ਜੁਲਾਈ 2024 ਵਿੱਚ ਬੈਂਕ ਛੁੱਟੀਆਂ ਦੀ ਸੂਚੀ - ਰਾਜ ਅਨੁਸਾਰ
5 ਜੁਲਾਈ (ਸ਼ੁੱਕਰਵਾਰ) ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੈਅੰਤੀ (J&K)
6 ਜੁਲਾਈ (ਸ਼ਨੀਵਾਰ) MHIP ਦਿਵਸ (ਮਿਜ਼ੋਰਮ)
7 ਜੁਲਾਈ (ਐਤਵਾਰ) ਵੀਕੈਂਡ (ਆਲ ਇੰਡੀਆ)
8 ਜੁਲਾਈ (ਸੋਮਵਾਰ) ਕਾਂਗ (ਰਥਯਾਤਰਾ) (ਮਨੀਪੁਰ)
9 ਜੁਲਾਈ (ਮੰਗਲਵਾਰ) ਡਰੁਕਪਾ ਸ਼ੇ-ਜ਼ੀ (ਸਿੱਕਮ)
13 ਜੁਲਾਈ (ਸ਼ਨੀਵਾਰ) ਵੀਕਐਂਡ (ਆਲ ਇੰਡੀਆ)
14 ਜੁਲਾਈ (ਐਤਵਾਰ) ਵੀਕਐਂਡ (ਆਲ ਇੰਡੀਆ)
16 ਜੁਲਾਈ (ਮੰਗਲਵਾਰ) ਹਰੇਲਾ (ਉਤਰਾਖੰਡ)
17 ਜੁਲਾਈ (ਬੁੱਧਵਾਰ) ਮੁਹੱਰਮ/ਅਸ਼ੂਰਾ/ਯੂ ਤਿਰੋਟ ਸਿੰਗ ਦਿਵਸ (ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਨਵੀਂ ਦਿੱਲੀ, ਬਿਹਾਰ, ਝਾਰਖੰਡ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਮੇਘਾਲਿਆ, ਰਾਜਸਥਾਨ, ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ, ਮਿਜ਼ੋਰਮ, ਕਰਨਾਟਕ, ਮੱਧ ਪ੍ਰਦੇਸ਼, ਤ੍ਰਿਪੁਰਾ) ਬੈਂਕ ਬੰਦ ਰਹਿਣਗੇ।
21 ਜੁਲਾਈ (ਐਤਵਾਰ) ਵੀਕਐਂਡ (ਆਲ ਇੰਡੀਆ)
27 ਜੁਲਾਈ (ਸ਼ਨੀਵਾਰ) ਵੀਕੈਂਡ (ਆਲ ਇੰਡੀਆ)
28 ਜੁਲਾਈ (ਐਤਵਾਰ) ਵੀਕੈਂਡ (ਆਲ ਇੰਡੀਆ)
ਇਸਦੇ ਨਾਲ ਹੀ ਨੌਕਰੀਪੇਸ਼ਾ ਲੋਕਾਂ ਨੂੰ ਕੇਂਦਰ ਸਰਕਾਰ ਖੁਸ਼ਖ਼ਬਰੀ ਦੇ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਐਨਡੀਏ ਸਰਕਾਰ ਨੇ ਬਜਟ (Budget 2024) ਪੇਸ਼ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਉਮੀਦ ਹੈ ਕਿ ਇਹ 22 ਜੁਲਾਈ ਨੂੰ ਸੰਸਦ ਵਿੱਚ ਪੇਸ਼ ਕੀਤਾ ਜਾ ਸਕਦਾ ਹੈ।
ਹਾਲਾਂਕਿ ਬਜਟ ਦੀ ਤਰੀਕ ਅਜੇ ਤੈਅ ਨਹੀਂ ਹੋਈ ਹੈ। ਇਸ ਦੌਰਾਨ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਪੀਐਫ ਖਾਤਾ ਧਾਰਕਾਂ ਨੂੰ ਵੱਡਾ ਤੋਹਫਾ ਦੇ ਸਕਦੀ ਹੈ ਅਤੇ ਇਸ ਦੇ ਤਹਿਤ ਤਨਖਾਹ ਸੀਮਾ ਨੂੰ ਵਧਾਉਣਾ ਸੰਭਵ ਹੈ।
ਤਨਖਾਹ ਸੀਮਾ 25000 ਰੁਪਏ ਤੱਕ ਵਧਾਈ ਜਾ ਸਕਦੀ ਹੈ!
ਬਿਜ਼ਨਸ ਟੂਡੇ 'ਤੇ ਪ੍ਰਕਾਸ਼ਿਤ ਇਕ ਰਿਪੋਰਟ ਦੇ ਅਨੁਸਾਰ, ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਕਰਮਚਾਰੀਆਂ ਦੀ ਤਨਖਾਹ ਸੀਮਾ ਵਧਾਈ ਜਾ ਸਕਦੀ ਹੈ। ਇਕ ਦਹਾਕੇ ਤੱਕ ਇਸ ਸੀਮਾ ਨੂੰ 15,000 ਰੁਪਏ 'ਤੇ ਰੱਖਣ ਤੋਂ ਬਾਅਦ ਕੇਂਦਰੀ ਵਿੱਤ ਮੰਤਰਾਲਾ ਹੁਣ ਪ੍ਰਾਵੀਡੈਂਟ ਫੰਡ ਦੀ ਸੀਮਾ ਵਧਾਉਣ 'ਤੇ ਵਿਚਾਰ ਕਰ ਸਕਦਾ ਹੈ। ਉਮੀਦ ਹੈ ਕਿ ਸਰਕਾਰ ਹੁਣ ਇਸ ਸੀਮਾ ਨੂੰ ਵਧਾ ਕੇ 25,000 ਰੁਪਏ ਕਰ ਸਕਦੀ ਹੈ ਅਤੇ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਇਸ ਸਬੰਧੀ ਪ੍ਰਸਤਾਵ ਤਿਆਰ ਕੀਤਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)