Bank Share Market Holiday: ਬੁੱਧਵਾਰ 17 ਜੁਲਾਈ ਨੂੰ ਮੁਹੱਰਮ ਲਈ ਨੈਸ਼ਨਲ ਬੈਂਕ ਹੋਲੀ ਡੇਅ ਹੈ ਅਤੇ ਭਲਕੇ ਭਾਰਤੀ ਸ਼ੇਅਰ ਬਾਜ਼ਾਰ ਵੀ ਬੰਦ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਇੱਕ ਸੂਬਾ ਅਜਿਹਾ ਵੀ ਹੈ ਜਿੱਥੇ ਅੱਜ ਵੀ ਬੈਂਕਾਂ ਵਿੱਚ ਛੁੱਟੀ ਹੈ। ਉੱਤਰਾਖੰਡ 'ਚ ਹਰੇਲਾ ਦੇ ਮੌਕੇ 'ਤੇ ਅੱਜ 16 ਜੁਲਾਈ ਨੂੰ ਸਾਰੇ ਸਰਕਾਰੀ ਅਤੇ ਨਿੱਜੀ ਬੈਂਕ ਬੰਦ ਰਹਿਣਗੇ। ਇਸ ਵਿੱਚ ਭਾਰਤੀ ਸਟੇਟ ਬੈਂਕ (SBI) ਸਮੇਤ ਸਾਰੇ ਵੱਡੇ ਬੈਂਕ ਵੀ ਸ਼ਾਮਲ ਹਨ। ਮੁਹੱਰਮ ਦੇ ਕਾਰਨ, ਬੁੱਧਵਾਰ 17 ਜੁਲਾਈ ਨੂੰ ਬੈਂਕ ਅਤੇ ਸ਼ੇਅਰ ਬਾਜ਼ਾਰ ਦੀ ਛੁੱਟੀ ਹੈ।


ਉੱਤਰਾਖੰਡ ਵਿੱਚ ਅੱਜ ਹਰੇਲਾ ਦੇ ਤਿਉਹਾਰ ਕਰਕੇ ਬੈਂਕ ਬੰਦ ਰਹਿਣਗੇ। ਹਰੇਲਾ ਇੱਕ ਤਿਉਹਾਰ ਹੈ ਜੋ ਮਾਨਸੂਨ ਦੇ ਆਉਣ ਅਤੇ ਖੇਤੀਬਾੜੀ ਦੇ ਨਵੇਂ ਸੀਜ਼ਨ ਦੀ ਸ਼ੁਰੂਆਤ ਨੂੰ ਮਾਨਤਾ ਦੇਣ ਲਈ ਮਨਾਇਆ ਜਾਂਦਾ ਹੈ। ਪਹਾੜੀ ਰਾਜ ਉੱਤਰਾਖੰਡ ਵਿੱਚ ਇਸ ਦਿਨ ਕੁਦਰਤ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਕਿਸਾਨ ਹਰਲੇ ਤਿਉਹਾਰ 'ਤੇ ਪਰਿਵਾਰਕ ਦੇਵੀ-ਦੇਵਤਿਆਂ ਅਤੇ ਖੇਤੀ ਸੰਦਾਂ ਦੀ ਪੂਜਾ ਕਰਕੇ ਚੰਗੀ ਫ਼ਸਲ ਦੀ ਕਾਮਨਾ ਕਰਦੇ ਹਨ। ਕਿਸਾਨ ਡੇਢ ਤੋਂ ਦੋ ਮਹੀਨੇ ਤੱਕ ਫ਼ਸਲ ਦੀ ਵਾਢੀ ਦਾ ਕੰਮ ਪੂਰਾ ਕਰਕੇ ਇਹ ਤਿਉਹਾਰ ਮਨਾਉਂਦੇ ਹਨ। ਉੱਤਰਾਖੰਡ ਵਿੱਚ ਲੋਕ ਤਿਉਹਾਰ ਹਰੇਲਾ ਨੂੰ ਸਾਵਣ (ਸੌਣ ਮਹੀਨਾ) ਅਤੇ ਬਰਸਾਤ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ। ਇਹ ਇੱਥੇ ਕੁਮਾਉਂ ਡਿਵੀਜ਼ਨ ਵਿੱਚ ਮਨਾਇਆ ਜਾਂਦਾ ਹੈ।


ਜੁਲਾਈ 2024 ਵਿੱਚ ਭਾਰਤੀ ਰਿਜ਼ਰਵ ਬੈਂਕ ਦੀਆਂ ਛੁੱਟੀਆਂ ਦੀ ਸੂਚੀ ਵਿੱਚ ਬੈਂਕਾਂ ਲਈ ਘੱਟੋ-ਘੱਟ 12 ਛੁੱਟੀਆਂ ਹਨ। ਇਸ ਤੋਂ ਇਲਾਵਾ ਹਰ ਐਤਵਾਰ ਨੂੰ ਹਫਤਾਵਾਰੀ ਛੁੱਟੀ ਹੁੰਦੀ ਹੈ ਅਤੇ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਵੀ ਬੈਂਕ ਬੰਦ ਰਹਿੰਦੇ ਹਨ। ਇਸ ਮਹੀਨੇ ਕੁੱਲ 12 ਛੁੱਟੀਆਂ ਹਨ, ਜਿਸ ਵਿੱਚ ਜੁਲਾਈ ਵਿੱਚ 6 ਵੀਕੈਂਡ ਦੀਆਂ ਛੁੱਟੀਆਂ ਸ਼ਾਮਲ ਹਨ ਅਤੇ ਬਾਕੀ ਕਿਸੇ ਤਿਉਹਾਰ, ਵਰ੍ਹੇਗੰਢ ਜਾਂ ਰਾਸ਼ਟਰੀ/ਰਾਜੀ ਛੁੱਟੀਆਂ ਹਨ।


16 ਜੁਲਾਈ ਹਰੇਲਾ (ਉਤਰਾਖੰਡ)
17 ਜੁਲਾਈ (ਬੁੱਧਵਾਰ) ਮੁਹੱਰਮ/ਆਸ਼ੂਰਾ/ਯੂ ਤਿਰੋਟ ਸਿੰਗ ਦਿਵਸ ਦੇ ਕਾਰਨ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਨਵੀਂ ਦਿੱਲੀ, ਬਿਹਾਰ, ਝਾਰਖੰਡ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਮੇਘਾਲਿਆ, ਰਾਜਸਥਾਨ, ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲ ਨਾਡੂ, ਮਿਜ਼ੋਰਮ, ਕਰਨਾਟਕ, ਮੱਧ ਪ੍ਰਦੇਸ਼, ਤ੍ਰਿਪੁਰਾ ਵਿੱਚ ਬੈਂਕ ਬੰਦ ਰਹਿਣਗੇ।
21 ਜੁਲਾਈ: ਐਤਵਾਰ
27 ਜੁਲਾਈ: ਸ਼ਨੀਵਾਰ
28 ਜੁਲਾਈ: ਐਤਵਾਰ


BSE ਦੇ ਛੁੱਟੀਆਂ ਦੀ ਸੂਚੀ ਦੇ ਪ੍ਰੋਗਰਾਮ ਦੇ ਅਨੁਸਾਰ, NSE ਅਤੇ BSE ਵਰਗੇ ਪ੍ਰਮੁੱਖ ਐਕਸਚੇਂਜ ਮੁਹੱਰਮ ਲਈ 17 ਜੁਲਾਈ ਬੁੱਧਵਾਰ ਨੂੰ ਬੰਦ ਰਹਿਣਗੇ। ਬੀਐਸਈ ਦੀ ਵੈੱਬਸਾਈਟ ਦੇ ਅਨੁਸਾਰ, ਇਕੁਇਟੀ, ਇਕੁਇਟੀ ਡੈਰੀਵੇਟਿਵਜ਼ ਅਤੇ ਐਸਐਲਬੀ ਹਿੱਸੇ ਵੀ 17 ਜੁਲਾਈ ਨੂੰ ਬੰਦ ਰਹਿਣਗੇ। ਮੁਹੱਰਮ ਨਵੇਂ ਇਸਲਾਮੀ ਸਾਲ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਮੁਹੱਰਮ-ਉਲ-ਹਰਮ ਇਸਲਾਮੀ ਹਿਜਰੀ ਕੈਲੰਡਰ ਦਾ ਪਹਿਲਾ ਮਹੀਨਾ ਹੈ।