(Source: ECI/ABP News/ABP Majha)
Bank Holidays: ਆ ਗਿਆ ਫਰਵਰੀ ਮਹੀਨੇ ਦਾ ਛੁੱਟੀਆਂ ਦਾ ਕੈਲੰਡਰ, ਵੇਖੋ ਮਹੀਨੇ 'ਚ ਕਿੰਨੇ ਦਿਨ ਬੰਦ ਰਹਿਣਗੇ ਬੈਂਕ
Bank Holidays February 2022 check list: ਭਾਰਤੀ ਰਿਜ਼ਰਵ ਬੈਂਕ (RBI) ਵਲੋਂ ਜਾਰੀ ਕੀਤੀ ਗਈ ਲੀਸਟ ਮੁਤਾਬਕ, ਅਗਲੇ ਮਹੀਨੇ ਬੈਂਕ ਕੁੱਲ 12 ਦਿਨਾਂ ਲਈ ਬੰਦ ਰਹਿਣ ਜਾ ਰਹੇ ਹਨ।
Bank Holidays february 2022: ਫਰਵਰੀ ਦਾ ਮਹੀਨਾ ਸ਼ੁਰੂ ਹੋਣ ਵਿੱਚ ਹੁਣ ਕੁਝ ਹੀ ਦਿਨ ਬਾਕੀ ਹਨ। ਜਨਵਰੀ ਦਾ ਆਖ਼ਰੀ ਹਫ਼ਤਾ ਸ਼ੁਰੂ ਹੋ ਗਿਆ ਹੈ। ਜਨਵਰੀ ਦੀ ਤਰ੍ਹਾਂ ਫਰਵਰੀ 'ਚ ਵੀ ਬੈਂਕ ਕਈ ਦਿਨ ਬੰਦ ਰਹਿਣ ਵਾਲੇ ਹਨ। ਅਜਿਹੇ 'ਚ ਜੇਕਰ ਤੁਸੀਂ ਅਗਲੇ ਮਹੀਨੇ ਬੈਂਕ ਨਾਲ ਜੁੜਿਆ ਕੋਈ ਕੰਮ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਉਸ ਤੋਂ ਪਹਿਲਾਂ RBI ਵੱਲੋਂ ਜਾਰੀ ਕੀਤੀ ਗਈ ਬੈਂਕ ਛੁੱਟੀਆਂ ਦੀ ਸੂਚੀ ਜ਼ਰੂਰ ਦੇਖੋ।
ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਸੂਚੀ ਮੁਤਾਬਕ ਅਗਲੇ ਮਹੀਨੇ ਬੈਂਕ ਕੁੱਲ 12 ਦਿਨਾਂ ਲਈ ਬੰਦ ਰਹਿਣ ਵਾਲੇ ਹਨ। ਵੱਖ-ਵੱਖ ਸੂਬਿਆਂ ਵਿੱਚ ਉਨ੍ਹਾਂ ਦੇ ਤਿਉਹਾਰਾਂ ਦੇ ਹਿਸਾਬ ਨਾਲ ਬੈਂਕਾਂ ਦੀਆਂ ਛੁੱਟੀਆਂ ਤੈਅ ਕੀਤੀਆਂ ਗਈਆਂ ਹਨ। ਅਜਿਹੇ 'ਚ ਬਿਹਤਰ ਹੋਵੇਗਾ ਜੇਕਰ ਤੁਸੀਂ ਆਪਣੇ ਸ਼ਹਿਰ 'ਚ ਛੁੱਟੀਆਂ ਦੀ ਲਿਸਟ 'ਤੇ ਨਜ਼ਰ ਰੱਖੋ। ਇਸ ਲਿਸਟ ਨੂੰ ਦੇਖਣ ਤੋਂ ਬਾਅਦ ਹੀ ਜੇਕਰ ਤੁਸੀਂ ਬੈਂਕ ਨਾਲ ਜੁੜਿਆ ਕੋਈ ਕੰਮ ਕਰਨ ਦੀ ਯੋਜਨਾ ਬਣਾਉਂਦੇ ਹੋ ਤਾਂ ਫਾਇਦਾ ਹੋਵੇਗਾ ਨਹੀਂ ਤਾਂ ਤੁਹਾਨੂੰ ਨਿਰਾਸ਼ ਹੋਣਾ ਪੈ ਸਕਦਾ ਹੈ।
ਫਰਵਰੀ ਵਿੱਚ ਬੈਂਕ ਛੁੱਟੀਆਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ-
2 ਫਰਵਰੀ: ਸੋਨਮ ਲੋਚਰ (ਗੰਗਟੋਕ ਵਿੱਚ ਬੈਂਕ ਬੰਦ)
5 ਫਰਵਰੀ: ਸਰਸਵਤੀ ਪੂਜਾ/ਸ਼੍ਰੀ ਪੰਚਮੀ/ਬਸੰਤ ਪੰਚਮੀ (ਅਗਰਤਲਾ, ਭੁਵਨੇਸ਼ਵਰ, ਕੋਲਕਾਤਾ ਵਿੱਚ ਬੈਂਕ ਬੰਦ)
6 ਫਰਵਰੀ: ਐਤਵਾਰ
12 ਫਰਵਰੀ : ਮਹੀਨੇ ਦਾ ਦੂਜਾ ਸ਼ਨੀਵਾਰ
13ਫਰਵਰੀ : ਐਤਵਾਰ
15 ਫਰਵਰੀ: ਮੁਹੰਮਦ ਹਜ਼ਰਤ ਅਲੀ ਦਾ ਜਨਮਦਿਨ/ਲੁਈਸ-ਨਾਗਈ-ਨੀ (ਇੰਫਾਲ, ਕਾਨਪੁਰ, ਲਖਨਊ ਵਿੱਚ ਬੈਂਕ ਬੰਦ)
16 ਫਰਵਰੀ: ਗੁਰੂ ਰਵਿਦਾਸ ਜੈਅੰਤੀ (ਚੰਡੀਗੜ੍ਹ ਵਿੱਚ ਬੈਂਕ ਬੰਦ)
18 ਫਰਵਰੀ: ਦੋਲਜਾਤਰਾ (ਕੋਲਕਾਤਾ ਵਿੱਚ ਬੈਂਕ ਬੰਦ)
19 ਫਰਵਰੀ: ਛਤਰਪਤੀ ਸ਼ਿਵਾਜੀ ਮਹਾਰਾਜ ਜਯੰਤੀ (ਬੇਲਾਪੁਰ, ਮੁੰਬਈ, ਨਾਗਪੁਰ ਵਿੱਚ ਬੈਂਕ ਬੰਦ)
20 ਫਰਵਰੀ: ਐਤਵਾਰ
26 ਫਰਵਰੀ: ਮਹੀਨੇ ਦਾ ਚੌਥਾ ਸ਼ਨੀਵਾਰ
27 ਫਰਵਰੀ: ਐਤਵਾਰ
ਇਹ ਵੀ ਪੜ੍ਹੋ: ਕਬਾੜ ਹੋਏ ਜਹਾਜ਼ ਨਾਲ ਇਹ ਸਖ਼ਸ਼ ਕਰ ਰਿਹਾ ਕਰੋੜਾਂ ਦੀ ਕਮਾਈ, ਕਦੇ ਸਿਰਫ 100 ਰੁਪਏ 'ਚ ਖਰੀਦਿਆ ਸੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin