Bank Holidays in January 2023: ਜਨਵਰੀ ਦੌਰਾਨ ਬੈਂਕਾਂ 'ਚ ਕੀ ਹੈ ਛੁੱਟੀਆਂ ਦੀ ਭਰਮਾਰ, 2023 ਦੇ ਪਹਿਲੇ ਮਹੀਨੇ 'ਚ ਕੁੱਲ 14 ਦਿਨ ਬੈਂਕ ਰਹਿਣਗੇ ਬੰਦ
Bank Holidays in January 2023: ਜਨਵਰੀ 2023 ਵਿੱਚ ਬੈਂਕ ਕੁੱਲ 14 ਦਿਨਾਂ ਲਈ ਬੰਦ ਰਹਿਣਗੇ। ਅਜਿਹੇ 'ਚ ਜੇਕਰ ਤੁਹਾਨੂੰ ਜਨਵਰੀ 2023 'ਚ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਨਜਿੱਠਣਾ ਹੈ ਤਾਂ ਪਹਿਲਾਂ ਹੀ ਪੂਰਾ ਕਰ ਲਓ।
ਰਜਨੀਸ਼ ਕੌਰ ਦੀ ਰਿਪੋਰਟ
Bank Holidays in January 2023: ਦਸੰਬਰ ਦਾ ਮਹੀਨਾ ਖਤਮ ਹੋਣ ਵਾਲਾ ਹੈ ਅਤੇ ਜਲਦੀ ਹੀ ਨਵਾਂ ਸਾਲ ਸ਼ੁਰੂ ਹੋਣ ਵਾਲਾ ਹੈ। ਅਜਿਹੇ 'ਚ ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਜਾਣ ਲਓ ਕਿ ਅਗਲੇ ਮਹੀਨੇ ਬੈਂਕਾਂ 'ਚ ਕਾਫੀ ਛੁੱਟੀਆਂ (Bank Holidays) ਹਨ। ਬੈਂਕ ਆਮ ਲੋਕਾਂ ਦੇ ਜੀਵਨ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ। ਨਕਦ ਲੈਣ-ਦੇਣ (Cash Transaction) ਤੋਂ ਲੈ ਕੇ ਚੈੱਕ, ਡਰਾਫਟ ਆਦਿ ਜਮ੍ਹਾ ਕਰਵਾਉਣ ਤੱਕ, ਲੋਕਾਂ ਨੂੰ ਕਈ ਕੰਮਾਂ ਲਈ ਬੈਂਕ ਜਾਣਾ ਪੈਂਦਾ ਹੈ। ਅਜਿਹੇ 'ਚ ਬੈਂਕਾਂ 'ਚ ਲੰਬੀ ਛੁੱਟੀ ਹੋਣ ਕਾਰਨ ਆਮ ਗਾਹਕਾਂ ਨੂੰ ਕਈ ਵਾਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦੀ ਸਹੂਲਤ ਲਈ, ਭਾਰਤੀ ਰਿਜ਼ਰਵ ਬੈਂਕ (Reserve Bank of India) ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ।
ਜਨਵਰੀ 2023 ਵਿੱਚ ਬੈਂਕਾਂ ਨੂੰ ਕੁੱਲ 14 ਦਿਨਾਂ ਦੀ ਹੋਵੇਗੀ ਛੁੱਟੀ
ਆਰਬੀਆਈ ਦੇ ਨਵੇਂ ਸਾਲ ਦੇ ਕੈਲੰਡਰ ਦੇ ਅਨੁਸਾਰ, ਜਨਵਰੀ 2023 ਵਿੱਚ ਬੈਂਕ ਕੁੱਲ 14 ਦਿਨਾਂ ਲਈ ਬੰਦ ਰਹਿਣਗੇ। ਅਜਿਹੇ 'ਚ ਜੇਕਰ ਤੁਹਾਨੂੰ ਜਨਵਰੀ 2023 'ਚ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਨਜਿੱਠਣਾ ਹੈ ਤਾਂ ਪਹਿਲਾਂ ਹੀ ਪੂਰਾ ਕਰ ਲਓ। ਇਸ ਤੋਂ ਬਾਅਦ ਤੁਹਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਵੇਗੀ। ਅਜਿਹੀ ਸਥਿਤੀ ਵਿੱਚ, ਜੇ ਤੁਸੀਂ ਜਨਵਰੀ 2023 ਵਿੱਚ ਬੈਂਕ ਛੁੱਟੀਆਂ ਕਾਰਨ (Bank Holiday in Jan 2023) ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਸੀਂ ਇੱਥੇ ਛੁੱਟੀਆਂ ਦੀ ਰਾਜ-ਵਾਰ ਸੂਚੀ ਦੇਖ ਸਕਦੇ ਹੋ। ਇਸ ਤੋਂ ਬਾਅਦ, ਤੁਸੀਂ ਉਸ ਅਨੁਸਾਰ ਆਪਣੇ ਕੰਮ ਦੀ ਯੋਜਨਾ ਬਣਾ ਸਕਦੇ ਹੋ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਰਾਜਾਂ ਵਿੱਚ ਛੁੱਟੀਆਂ ਸਥਾਨਕ ਤਿਉਹਾਰਾਂ ਦੇ ਹਿਸਾਬ ਨਾਲ ਤੈਅ ਕੀਤੀਆਂ ਜਾਂਦੀਆਂ ਹਨ। ਆਓ ਜਾਣਦੇ ਹਾਂ ਜਨਵਰੀ 2023 'ਚ ਕਿਹੜੇ-ਕਿਹੜੇ ਦਿਨ ਬੈਂਕਾਂ 'ਚ ਛੁੱਟੀਆਂ ਹੋਣਗੀਆਂ-
ਜਨਵਰੀ 2023 ਵਿੱਚ ਬੈਂਕ ਛੁੱਟੀਆਂ ਦੀ ਪੂਰੀ ਸੂਚੀ (Bank holidays full list January 2022)-
1 ਜਨਵਰੀ 2023 - ਐਤਵਾਰ (ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ)
5 ਜਨਵਰੀ, 2023 - ਗੁਰੂ ਗੋਬਿੰਦ ਸਿੰਘ ਜਯੰਤੀ
8 ਜਨਵਰੀ 2023 - ਐਤਵਾਰ
11 ਜਨਵਰੀ 2023 - ਬੁੱਧਵਾਰ (ਮਿਸ਼ਨਰੀ ਦਿਵਸ 'ਤੇ ਮਿਜ਼ੋਰਮ ਵਿੱਚ ਬੈਂਕ ਬੰਦ ਰਹਿਣਗੇ)
12 ਜਨਵਰੀ 2023 - ਵੀਰਵਾਰ (ਸਵਾਮੀ ਵਿਵੇਕਾਨੰਦ ਜਯੰਤੀ 'ਤੇ ਪੱਛਮੀ ਬੰਗਾਲ ਵਿੱਚ ਬੈਂਕ ਬੰਦ ਰਹਿਣਗੇ)
14 ਜਨਵਰੀ 2023 - ਮਕਰ ਸੰਕ੍ਰਾਂਤੀ (ਦੂਜਾ ਸ਼ਨੀਵਾਰ)
15 ਜਨਵਰੀ - ਪੋਂਗਲ / ਮਾਘ ਬਿਹੂ / ਐਤਵਾਰ (ਸਾਰੇ ਰਾਜਾਂ ਲਈ ਛੁੱਟੀ)
22 ਜਨਵਰੀ, 2023 - ਐਤਵਾਰ
23 ਜਨਵਰੀ, 2023 - ਸੋਮਵਾਰ - (ਨੇਤਾਜੀ ਸੁਭਾਸ਼ ਚੰਦਰ ਬੋਸ ਜੈਅੰਤੀ 'ਤੇ ਆਸਾਮ ਵਿੱਚ ਬੈਂਕ ਬੰਦ ਰਹਿਣਗੇ)
25 ਜਨਵਰੀ 2023-ਬੁੱਧਵਾਰ - (ਹਿਮਾਚਲ ਪ੍ਰਦੇਸ਼ ਰਾਜ ਦਿਵਸ ਕਾਰਨ ਛੁੱਟੀ ਹੋਵੇਗੀ)
26 ਜਨਵਰੀ 2023 - ਵੀਰਵਾਰ - (ਗਣਤੰਤਰ ਦਿਵਸ ਦੇ ਮੌਕੇ 'ਤੇ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ)
28 ਜਨਵਰੀ, 2023 - ਚੌਥਾ ਸ਼ਨੀਵਾਰ
29 ਜਨਵਰੀ, 2023-ਐਤਵਾਰ
31 ਜਨਵਰੀ, 2023 - ਮੰਗਲਵਾਰ - (ਮੀ-ਦਮ-ਮੀ-ਫ਼ੀਸ ਕਾਰਨ ਆਸਾਮ ਵਿੱਚ ਬੈਂਕ ਬੰਦ ਰਹਿਣਗੇ)
ਬੈਂਕ ਬੰਦ ਹੋਣ 'ਤੇ ਆਪਣਾ ਕੰਮ ਇੰਝ ਕਰੋ ਪੂਰਾ
ਜੇ ਤੁਸੀਂ ਕਿਸੇ ਦੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰਨੇ ਹਨ ਜਾਂ ਬੈਂਕ ਛੁੱਟੀ ਵਾਲੇ ਦਿਨ ਕਿਸੇ ਤੋਂ ਪੈਸੇ ਲੈਣੇ ਹਨ, ਤਾਂ ਤੁਸੀਂ ਇਸ ਉਦੇਸ਼ ਲਈ ਨੈੱਟ ਬੈਂਕਿੰਗ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਨਕਦੀ ਕਢਵਾਉਣ ਲਈ ATM ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਦੇ ਨਾਲ, ਤੁਸੀਂ ਕ੍ਰੈਡਿਟ, ਡੈਬਿਟ ਕਾਰਡ ਅਤੇ UPI ਰਾਹੀਂ ਭੁਗਤਾਨ ਕਰ ਸਕਦੇ ਹੋ।