ਪੜਚੋਲ ਕਰੋ

Bank Strike : ਬੈਂਕਾਂ ਦੀ 3 ਦਿਨਾਂ ਹੜਤਾਲ ਤੋਂ ਪਹਿਲਾਂ ਗਾਹਕਾਂ ਲਈ ਵੱਡੀ ਐਡਵਾਈਜ਼ਰੀ, ਜਾਣੋ ਕਿਹੜੇ ਕੰਮ ਪਹਿਲਾਂ ਨਿਪਟਾਉਣੇ

Bank Strike 2026 :  ਜੇ ਤੁਸੀਂ ਵੀ ਬੈਂਕ ਜਾ ਕੇ ਆਪਣੇ Financial Work ਕਰਵਾਉਂਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। 28 ਸਤੰਬਰ ਤੋਂ ਦੇਸ਼ ਭਰ ਵਿੱਚ ਬੈਂਕ ਕਰਮਚਾਰੀਆਂ ਦੀ 3 ਦਿਨਾਂ ਹੜਤਾਲ ਸ਼ੁਰੂ ਹੋਣ ਜਾ ਰਹੀ

Bank Strike 2026 :  ਜੇ ਤੁਸੀਂ ਵੀ ਬੈਂਕ ਜਾ ਕੇ ਆਪਣੇ Financial Work ਕਰਵਾਉਂਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। 28 ਸਤੰਬਰ ਤੋਂ ਦੇਸ਼ ਭਰ ਵਿੱਚ ਬੈਂਕ ਕਰਮਚਾਰੀਆਂ ਦੀ 3 ਦਿਨਾਂ ਹੜਤਾਲ ਸ਼ੁਰੂ ਹੋਣ ਜਾ ਰਹੀ ਹੈ। ਹੜਤਾਲ 28 ਤੋਂ 30 ਸਤੰਬਰ ਤੱਕ ਰਹੇਗੀ। ਇਸ ਤੋਂ ਪਹਿਲਾਂ 26 ਸਤੰਬਰ ਨੂੰ ਚੌਥਾ ਸ਼ਨੀਵਾਰ ਨੂੰ ਬੈਂਕ ਬੰਦ ਰਹਿਣਗੇ। ਇਸ ਤਰ੍ਹਾਂ ਗਾਹਕਾਂ ਨੂੰ ਲਗਾਤਾਰ ਕਈ ਦਿਨ ਬੈਂਕ ਦੀਆਂ ਬ੍ਰਾਂਚ ਸੇਵਾਵਾਂ ਪ੍ਰਭਾਵਿਤ ਹੋਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਹੜਤਾਲ ਨੂੰ ਦੇਖਦੇ ਹੋਏ SBI, Indian Bank, Punjab National Bank (PNB) ਅਤੇ Union Bank of India ਵੱਲੋਂ ਗਾਹਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

SBI ਨੇ ਗਾਹਕਾਂ ਨੂੰ ਕੀ ਕਿਹਾ?

SBI ਨੇ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਜ਼ਰੂਰੀ ਲੈਣ-ਦੇਣ ਪਹਿਲਾਂ ਹੀ ਪੂਰੇ ਕਰ ਲੈਣ। ਬੈਂਕ ਮੁਤਾਬਕ ATM, YONO, Internet Banking, Mobile Banking ਅਤੇ UPI ਵਰਗੀਆਂ Digital Banking Services ਆਮ ਤਰ੍ਹਾਂ ਚੱਲਦੀਆਂ ਰਹਿਣਗੀਆਂ। ਇਸ ਲਈ ਗਾਹਕ ਜ਼ਰੂਰੀ ਕੰਮਾਂ ਲਈ ਇਨ੍ਹਾਂ ਸਹੂਲਤਾਂ ਦੀ ਵਰਤੋਂ ਕਰ ਸਕਦੇ ਹਨ।

Indian Bank ਦੀ ਵੀ ਐਡਵਾਈਜ਼ਰੀ

Indian Bank ਨੇ ਵੀ ਕਿਹਾ ਹੈ ਕਿ 28 ਤੋਂ 30 ਸਤੰਬਰ ਦੀ ਪ੍ਰਸਤਾਵਿਤ ਹੜਤਾਲ ਕਾਰਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਗਾਹਕਾਂ ਨੂੰ Mobile Banking, ATM ਅਤੇ Digital Channels ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।

ਗਾਹਕਾਂ ਲਈ ਮੁੱਖ ਸਲਾਹ

ਜ਼ਰੂਰੀ ਬੈਂਕ ਟ੍ਰਾਂਜ਼ੈਕਸ਼ਨ ਹੜਤਾਲ ਤੋਂ ਪਹਿਲਾਂ ਪੂਰੇ ਕਰ ਲਓ।
ATM ਤੋਂ ਲੋੜੀਂਦੀ ਨਕਦੀ ਪਹਿਲਾਂ ਹੀ ਕੱਢ ਲਓ।
Internet Banking ਅਤੇ Mobile Banking ਦੀ ਵਰਤੋਂ ਕਰੋ।
UPI ਰਾਹੀਂ Digital Payment ਕਰ ਸਕਦੇ ਹੋ।
SBI ਗਾਹਕ YONO ਐਪ ਦੀ ਵਰਤੋਂ ਕਰ ਸਕਦੇ ਹਨ।
ਬੈਂਕ ਬ੍ਰਾਂਚ ਨਾਲ ਜੁੜੇ ਜ਼ਰੂਰੀ ਕੰਮਾਂ ਨੂੰ ਹੜਤਾਲ ਤੋਂ ਪਹਿਲਾਂ ਨਿਪਟਾਉਣਾ ਬਿਹਤਰ ਰਹੇਗਾ।

ਬੈਂਕ ਕਰਮਚਾਰੀ ਕਿਉਂ ਕਰ ਰਹੇ ਹਨ ਹੜਤਾਲ?

United Forum of Bank Unions (UFBU) ਵੱਲੋਂ 3 ਦਿਨਾਂ ਦੀ ਦੇਸ਼ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਬੈਂਕ ਯੂਨੀਅਨਾਂ ਦੀਆਂ ਮੁੱਖ ਮੰਗਾਂ ਵਿੱਚ 5-Day Banking Work Week ਲਾਗੂ ਕਰਨਾ ਅਤੇ Performance Linked Incentive (PLI) ਸਕੀਮ ਨੂੰ ਵਾਪਸ ਲੈਣਾ ਸ਼ਾਮਲ ਹੈ। ਮੌਜੂਦਾ ਸਮੇਂ ਐਤਵਾਰ ਤੋਂ ਇਲਾਵਾ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੈਂਕਾਂ ਵਿੱਚ ਛੁੱਟੀ ਹੁੰਦੀ ਹੈ। ਯੂਨੀਅਨਾਂ ਦੀ ਮੰਗ ਹੈ ਕਿ ਬੈਂਕਾਂ ਵਿੱਚ ਵੀ ਹਫ਼ਤੇ ਦੇ 5 ਦਿਨ ਕੰਮ ਹੋਵੇ।

RBI ਨੇ ਵੀ ਦਿੱਤੀ ਰਾਹਤ

ਲਗਾਤਾਰ ਕਈ ਦਿਨ ਬੈਂਕ ਬੰਦ ਰਹਿਣ ਦੀ ਸਥਿਤੀ ਤੋਂ ਗਾਹਕਾਂ ਨੂੰ ਰਾਹਤ ਦੇਣ ਲਈ RBI ਨੇ ਪਬਲਿਕ ਸੈਕਟਰ ਬੈਂਕਾਂ ਅਤੇ Regional Rural Banks ਨੂੰ 27 ਸਤੰਬਰ, ਐਤਵਾਰ ਨੂੰ ਆਮ ਬੈਂਕਿੰਗ ਕੰਮਕਾਜ ਕਰਨ ਦੀ ਇਜਾਜ਼ਤ ਦਿੱਤੀ ਹੈ। ਇਸ ਦਿਨ ਸਬੰਧਤ ਬੈਂਕ ਬ੍ਰਾਂਚਾਂ, ਦਫ਼ਤਰਾਂ, ATM-linked branches ਅਤੇ Currency Chests ਦੇ ਚਾਲੂ ਰਹਿਣ ਦੀ ਵਿਵਸਥਾ ਕੀਤੀ ਗਈ ਹੈ।

ਬੈਂਕ ਯੂਨੀਅਨਾਂ ਵੱਲੋਂ ਪਹਿਲਾਂ ਵੀ 11 ਸਤੰਬਰ ਨੂੰ ਇੱਕ ਦਿਨ ਦੀ ਹੜਤਾਲ ਕੀਤੀ ਗਈ ਸੀ। ਯੂਨੀਅਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ’ਤੇ ਹੱਲ ਨਾ ਹੋਇਆ ਤਾਂ 26 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਦੇਸ਼ਵਿਆਪੀ ਹੜਤਾਲ ਕੀਤੀ ਜਾ ਸਕਦੀ ਹੈ।

Advertisement

ਟਾਪ ਹੈਡਲਾਈਨ

Gold-Silver Price Crash: ਸੋਨੇ 'ਚ ਸਾਲ ਦੀ ਸਭ ਤੋਂ ਵੱਡੀ ਗਿਰਾਵਟ, ₹1.24 ਲੱਖ ਤੱਕ ਪਹੁੰਚਿਆ ਰੇਟ, ਚਾਂਦੀ 8,000 ਰੁਪਏ ਡਿੱਗੀ ਕੇ ₹1.53 ਲੱਖ ਤੱਕ ਪਹੁੰਚੀ; ਜਾਣੋ ਤਾਜ਼ਾ ਕੀਮਤਾਂ...
ਸੋਨੇ 'ਚ ਸਾਲ ਦੀ ਸਭ ਤੋਂ ਵੱਡੀ ਗਿਰਾਵਟ, ₹1.24 ਲੱਖ ਤੱਕ ਪਹੁੰਚਿਆ ਰੇਟ, ਚਾਂਦੀ 8,000 ਰੁਪਏ ਡਿੱਗੀ ਕੇ ₹1.53 ਲੱਖ ਤੱਕ ਪਹੁੰਚੀ; ਜਾਣੋ ਤਾਜ਼ਾ ਕੀਮਤਾਂ...
LPG Gas Cylinder Rate: ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਨੇ ਦਿੱਤਾ ਝਟਕਾ ? ਜਾਣੋ ਅੱਜ ਘਰੇਲੂ LPG ਸਿਲੰਡਰਾਂ ਦੇ ਕਿੰਨੇ ਬਦਲੇ ਰੇਟ...
ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਨੇ ਦਿੱਤਾ ਝਟਕਾ ? ਜਾਣੋ ਅੱਜ ਘਰੇਲੂ LPG ਸਿਲੰਡਰਾਂ ਦੇ ਕਿੰਨੇ ਬਦਲੇ ਰੇਟ...
SBI ਵੱਲੋਂ ਪੈਨਸ਼ਨਰਾਂ ਲਈ ਚੇਤਾਵਨੀ ! ਪੈਨਸ਼ਨਰ ਭੁੱਲ ਕੇ ਵੀ ਨਾ ਕਰਨ ਇਹ ਗਲਤੀ
SBI ਵੱਲੋਂ ਪੈਨਸ਼ਨਰਾਂ ਲਈ ਚੇਤਾਵਨੀ ! ਪੈਨਸ਼ਨਰ ਭੁੱਲ ਕੇ ਵੀ ਨਾ ਕਰਨ ਇਹ ਗਲਤੀ
 Gold Silver Price Today: 9 ਦਿਨਾਂ ਤੋਂ ਡਿੱਗ ਰਿਹਾ ਸੋਨਾ, ਅੱਜ ਫਿਰ ਹੋਇਆ ਹਜ਼ਾਰਾਂ ਰੁਪਏ ਸਸਤਾ!  ਚਾਂਦੀ ਵੀ ਡਿੱਗੀ
 Gold Silver Price Today: 9 ਦਿਨਾਂ ਤੋਂ ਡਿੱਗ ਰਿਹਾ ਸੋਨਾ, ਅੱਜ ਫਿਰ ਹੋਇਆ ਹਜ਼ਾਰਾਂ ਰੁਪਏ ਸਸਤਾ!  ਚਾਂਦੀ ਵੀ ਡਿੱਗੀ
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Liquor Tragedy: ਸ਼ਰਾਬ ਬਣੀ ਕਾਲ! ਲੋਕਾਂ 'ਚ ਮੱਚਿਆ ਹਾਹਾਕਾਰ, 15 ਮੌਤਾਂ, 181 ਹਸਪਤਾਲ ਵਿੱਚ ਭਰਤੀ; CM ਨੇ ਜਾਂਚ ਦੇ ਹੁਕਮ ਦਿੱਤੇ...
ਸ਼ਰਾਬ ਬਣੀ ਕਾਲ! ਲੋਕਾਂ 'ਚ ਮੱਚਿਆ ਹਾਹਾਕਾਰ, 15 ਮੌਤਾਂ, 181 ਹਸਪਤਾਲ ਵਿੱਚ ਭਰਤੀ; CM ਨੇ ਜਾਂਚ ਦੇ ਹੁਕਮ ਦਿੱਤੇ...
Punjab-Chandigarh Weather: ਪੰਜਾਬ-ਚੰਡੀਗੜ੍ਹ 'ਚ ਦੋ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ, ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ; ਜਾਣੋੋ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ...
ਪੰਜਾਬ-ਚੰਡੀਗੜ੍ਹ 'ਚ ਦੋ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ, ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ; ਜਾਣੋੋ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ...
Bodybuilder Case: ਵੱਡੀ ਵਾਰਦਾਤ, ਨਾਮੀ ਬਾਡੀ ਬਿਲਡਰ ਦੀ ਛਾਤੀ 'ਚ ਗੋਲੀ ਲੱਗੀ ਮ੍ਰਿਤਕ ਦੇਹ ਮਿਲੀ, ਇਲਾਕੇ 'ਚ ਫੈਲੀ ਦਹਿਸ਼ਤ...
ਵੱਡੀ ਵਾਰਦਾਤ, ਨਾਮੀ ਬਾਡੀ ਬਿਲਡਰ ਦੀ ਛਾਤੀ 'ਚ ਗੋਲੀ ਲੱਗੀ ਮ੍ਰਿਤਕ ਦੇਹ ਮਿਲੀ, ਇਲਾਕੇ 'ਚ ਫੈਲੀ ਦਹਿਸ਼ਤ...
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਨਵੰਬਰ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਨਵੰਬਰ 2026
Punjab News : ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸਮੇਤ ਕਈ ਵਰਕਰ ਗ੍ਰਿਫ਼ਤਾਰ, ਅਦਾਲਤ ਨੇ ਭੇਜਿਆ ਜੇਲ੍ਹ
Punjab News : ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸਮੇਤ ਕਈ ਵਰਕਰ ਗ੍ਰਿਫ਼ਤਾਰ, ਅਦਾਲਤ ਨੇ ਭੇਜਿਆ ਜੇਲ੍ਹ
Punjab News : 12 ਸਾਲਾ ਬੱਚੀ ਨੂੰ ਟੱਕਰ ਮਾਰਨ ਵਾਲਾ ਪੁਲਿਸ ਮੁਲਾਜ਼ਮ ਸਸਪੈਂਡ, ਨਸ਼ੇ 'ਚ ਸੀ ਟੱਲੀ
Punjab News : 12 ਸਾਲਾ ਬੱਚੀ ਨੂੰ ਟੱਕਰ ਮਾਰਨ ਵਾਲਾ ਪੁਲਿਸ ਮੁਲਾਜ਼ਮ ਸਸਪੈਂਡ, ਨਸ਼ੇ 'ਚ ਸੀ ਟੱਲੀ
Punjab News : ਚਚੇਰੇ ਭਰਾ ਨੂੰ ਨਾਬਾਲਗ ਭੈਣ ਨਾਲ ਹੋਇਆ ਪਿਆਰ, ਘਰੋਂ ਭਜਾ ਕੇ ਲੈ ਗਿਆ
Punjab News : ਚਚੇਰੇ ਭਰਾ ਨੂੰ ਨਾਬਾਲਗ ਭੈਣ ਨਾਲ ਹੋਇਆ ਪਿਆਰ, ਘਰੋਂ ਭਜਾ ਕੇ ਲੈ ਗਿਆ
Newlywed Couple Accident : ਐਤਵਾਰ ਨੂੰ ਹੋਇਆ ਵਿਆਹ, ਚਾਰ ਦਿਨਾਂ ਬਾਅਦ ਉੱਜੜਿਆ ਸੁਹਾਗ, ਸੜਕ ਹਾਦਸੇ ਨੇ ਖੋਹ ਲਈਆਂ ਨਵ-ਵਿਆਹੇ ਜੋੜੇ ਦੀਆਂ ਖੁਸ਼ੀਆਂ
Newlywed Couple Accident : ਐਤਵਾਰ ਨੂੰ ਹੋਇਆ ਵਿਆਹ, ਚਾਰ ਦਿਨਾਂ ਬਾਅਦ ਉੱਜੜਿਆ ਸੁਹਾਗ, ਸੜਕ ਹਾਦਸੇ ਨੇ ਖੋਹ ਲਈਆਂ ਨਵ-ਵਿਆਹੇ ਜੋੜੇ ਦੀਆਂ ਖੁਸ਼ੀਆਂ
Embed widget