ਪੜਚੋਲ ਕਰੋ

Punjab News : ਨਵੀਂ ਵਿਆਹੀ ਲਾੜੀ ਨੇ ਵਿਆਹ ਦੇ 4 ਦਿਨ ਬਾਅਦ ਹੀ ਪਾਇਆ ਭੜਥੂ , ਲਾੜੇ ਦੇ ਉੱਡੇ ਹੋਸ਼ !  

Marriage Fraud : ਪੰਜਾਬ ਦੇ ਮਾਛੀਵਾੜਾ ਇਲਾਕੇ ਤੋਂ ਵਿਆਹ ਨਾਲ ਜੁੜਿਆ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨੌਜਵਾਨ ਦੇ ਪਰਿਵਾਰ ਨੂੰ ਆਪਣੇ ਪੁੱਤਰ ਦਾ ਵਿਆਹ ਕਰਵਾਉਣਾ ਉਸ ਸਮੇਂ ਮਹਿੰਗਾ ਪੈ ਗਿਆ

Marriage Fraud : ਪੰਜਾਬ ਦੇ ਮਾਛੀਵਾੜਾ ਇਲਾਕੇ ਤੋਂ ਵਿਆਹ ਨਾਲ ਜੁੜਿਆ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨੌਜਵਾਨ ਦੇ ਪਰਿਵਾਰ ਨੂੰ ਆਪਣੇ ਪੁੱਤਰ ਦਾ ਵਿਆਹ ਕਰਵਾਉਣਾ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਵਿਆਹ ਤੋਂ ਸਿਰਫ਼ ਚਾਰ ਦਿਨ ਬਾਅਦ ਹੀ ਨਵੀਂ ਵਿਆਹੀ ਲਾੜੀ ਪੇਕੇ ਜਾਣ ਦੇ ਬਹਾਨੇ ਘਰੋਂ ਚਲੀ ਗਈ ਅਤੇ ਮੁੜ ਵਾਪਸ ਨਹੀਂ ਆਈ।

ਜਾਣਕਾਰੀ ਮੁਤਾਬਕ ਨੌਜਵਾਨ ਦੇ ਮਾਪੇ ਆਪਣੇ ਪੁੱਤਰ ਦੇ ਵਿਆਹ ਲਈ ਇੱਕ ਵਿਚੋਲਣ ਦੇ ਸੰਪਰਕ ਵਿੱਚ ਆਏ ਸਨ। ਵਿਚੋਲਣ ਨੇ ਰਿਸ਼ਤਾ ਕਰਵਾਉਣ ਬਦਲੇ ਡੇਢ ਲੱਖ ਰੁਪਏ ਦੀ ਮੰਗ ਕੀਤੀ। ਉਸ ਨੇ ਪਰਿਵਾਰ ਨੂੰ ਦੱਸਿਆ ਕਿ ਕੁੜੀ ਗਰੀਬ ਘਰ ਨਾਲ ਸਬੰਧਤ ਹੈ ਅਤੇ ਉਸ ਦੀ ਮਾਂ ਦੀ ਸਿਹਤ ਵੀ ਠੀਕ ਨਹੀਂ ਰਹਿੰਦੀ। ਇਸ ਲਈ ਵਿਆਹ ਦਾ ਸਾਰਾ ਖਰਚਾ ਮੁੰਡੇ ਵਾਲਿਆਂ ਨੂੰ ਹੀ ਕਰਨਾ ਪਵੇਗਾ।

ਪਰਿਵਾਰ ਨੇ ਵਿਚੋਲਣ ਦੀ ਗੱਲ ਮੰਨ ਲਈ ਅਤੇ 1.50 ਲੱਖ ਰੁਪਏ ਦੇ ਦਿੱਤੇ। ਇਸ ਤੋਂ ਬਾਅਦ ਲੁਧਿਆਣਾ ਜ਼ਿਲ੍ਹੇ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਦੋਵਾਂ ਦਾ ਆਨੰਦ ਕਾਰਜ ਕਰਵਾ ਦਿੱਤਾ ਗਿਆ। ਵਿਆਹ ਮੌਕੇ ਕੁੜੀ ਦੇ ਪਰਿਵਾਰ ਵੱਲੋਂ ਕੋਈ ਵੀ ਮੈਂਬਰ ਮੌਜੂਦ ਨਹੀਂ ਸੀ। ਸਿਰਫ਼ ਵਿਚੋਲਣ ਅਤੇ ਕੁਝ ਹੋਰ ਔਰਤਾਂ ਹੀ ਉੱਥੇ ਪਹੁੰਚੀਆਂ ਸਨ।

ਵਿਆਹ ਤੋਂ ਬਾਅਦ ਮੁੰਡੇ ਵਾਲਿਆਂ ਨੇ ਨਵੀਂ ਲਾੜੀ ਦਾ ਘਰ ਵਿੱਚ ਸਵਾਗਤ ਕੀਤਾ। ਗਹਿਣਿਆਂ, ਕੱਪੜਿਆਂ, ਬਰਾਤੀਆਂ ਦੇ ਖਾਣ-ਪੀਣ ਅਤੇ ਹੋਰ ਰਸਮਾਂ ਉੱਤੇ ਵੀ ਪਰਿਵਾਰ ਨੇ ਕਾਫੀ ਪੈਸਾ ਖਰਚ ਕੀਤਾ ਪਰ ਖੁਸ਼ੀਆਂ ਜ਼ਿਆਦਾ ਦਿਨ ਨਹੀਂ ਰਹੀਆਂ। ਵਿਆਹ ਦੇ ਚੌਥੇ ਦਿਨ ਵਿਚੋਲਣ ਮੁੰਡੇ ਦੇ ਘਰ ਪਹੁੰਚੀ ਅਤੇ ਕਿਹਾ ਕਿ ਲਾੜੀ ਦੀ ਮਾਂ ਬਿਮਾਰ ਹੈ, ਇਸ ਲਈ ਉਸ ਨੂੰ ਨਾਲ ਲੈ ਕੇ ਜਾਣਾ ਹੈ। ਪਰਿਵਾਰ ਨੇ ਪੂਰੇ ਸ਼ਗਨਾਂ ਨਾਲ ਲਾੜੀ ਨੂੰ ਉਸ ਦੇ ਨਾਲ ਭੇਜ ਦਿੱਤਾ।

ਕਈ ਦਿਨ ਬੀਤਣ ਦੇ ਬਾਵਜੂਦ ਜਦੋਂ ਲਾੜੀ ਵਾਪਸ ਨਾ ਆਈ ਤਾਂ ਮੁੰਡੇ ਵਾਲਿਆਂ ਨੇ ਵਿਚੋਲਣ ਨਾਲ ਸੰਪਰਕ ਕੀਤਾ। ਇਸ ਦੌਰਾਨ ਵਿਚੋਲਣ ਨੇ ਕਿਹਾ ਕਿ ਲੜਕੀ ਹੁਣ ਸਹੁਰੇ ਘਰ ਆਉਣ ਲਈ ਤਿਆਰ ਨਹੀਂ ਹੈ। ਉਸ ਨੇ ਨੌਜਵਾਨ ਵਿੱਚ ਕਥਿਤ ਤੌਰ 'ਤੇ ਕਿਸੇ ਸਮੱਸਿਆ ਹੋਣ ਦੀ ਗੱਲ ਵੀ ਕਹੀ।

ਇਸ ਤੋਂ ਬਾਅਦ ਨੌਜਵਾਨ ਨੇ ਆਪਣੇ ਮੈਡੀਕਲ ਟੈਸਟ ਵੀ ਕਰਵਾਏ, ਜਿਨ੍ਹਾਂ ਦੇ ਨਤੀਜੇ ਪਰਿਵਾਰ ਮੁਤਾਬਕ ਠੀਕ ਆਏ। ਆਖਰਕਾਰ ਨੌਜਵਾਨ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਮਾਮਲਾ ਮਾਛੀਵਾੜਾ ਪੁਲਸ ਥਾਣੇ ਪਹੁੰਚ ਗਿਆ ਹੈ। ਫਿਲਹਾਲ ਪੁਲਸ ਵੱਲੋਂ ਦੋਵਾਂ ਧਿਰਾਂ ਨੂੰ ਬੁਲਾ ਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Advertisement

ਟਾਪ ਹੈਡਲਾਈਨ

Ropar Road Accident : ਪੰਜਾਬ 'ਚ ਭਿਆਨਕ ਸੜਕ ਹਾਦਸਾ, ਕਾਰ 'ਤੇ ਪਲਟਿਆ ਰੇਤ ਨਾਲ ਭਰਿਆ ਟਿੱਪਰ, 3 ਦੀ ਮੌਤ
Ropar Road Accident : ਪੰਜਾਬ 'ਚ ਭਿਆਨਕ ਸੜਕ ਹਾਦਸਾ, ਕਾਰ 'ਤੇ ਪਲਟਿਆ ਰੇਤ ਨਾਲ ਭਰਿਆ ਟਿੱਪਰ, 3 ਦੀ ਮੌਤ
Punjab News: ਪੰਜਾਬ 'ਆਪ' ਵਿਧਾਇਕ ਦਾ ਅਕਾਲੀ-ਭਾਜਪਾ ਗੱਠਜੋੜ ਨੂੰ ਮਿਲਿਆ ਸਮਰਥਨ, ਬੋਲੇ-
ਪੰਜਾਬ 'ਆਪ' ਵਿਧਾਇਕ ਦਾ ਅਕਾਲੀ-ਭਾਜਪਾ ਗੱਠਜੋੜ ਨੂੰ ਮਿਲਿਆ ਸਮਰਥਨ, ਬੋਲੇ- "ਇਹ ਸੂਬੇ ਦੇ ਹਿੱਤ ਵਿੱਚ ਅਤੇ..."
 Pearls Group Scam : ਪਰਲ ਗਰੁੱਪ ਮਾਮਲੇ 'ਚ ਸੁਪਰੀਮ ਕੋਰਟ ਤੋਂ ਵੱਡੀ ਰਾਹਤ ! ਲੋਕਾਂ ਨੇ ਲਗਾਏ ਜਿੱਤ ਦੇ ਪੋਸਟਰ 
 Pearls Group Scam : ਪਰਲ ਗਰੁੱਪ ਮਾਮਲੇ 'ਚ ਸੁਪਰੀਮ ਕੋਰਟ ਤੋਂ ਵੱਡੀ ਰਾਹਤ ! ਲੋਕਾਂ ਨੇ ਲਗਾਏ ਜਿੱਤ ਦੇ ਪੋਸਟਰ 
Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸੈਂਕੜੇ ਸਾਥੀਆਂ ਸਣੇ ਛੱਡਿਆ 'ਆਪ' ਦਾ ਸਾਥ, ਕਾਂਗਰਸ ‘ਚ ਹੋਏ ਸ਼ਾਮਲ; ਸੰਸਦ ਮੈਂਬਰ ਨੇ ਕੀਤਾ ਸਵਾਗਤ...
ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸੈਂਕੜੇ ਸਾਥੀਆਂ ਸਣੇ ਛੱਡਿਆ 'ਆਪ' ਦਾ ਸਾਥ, ਕਾਂਗਰਸ ‘ਚ ਹੋਏ ਸ਼ਾਮਲ; ਸੰਸਦ ਮੈਂਬਰ ਨੇ ਕੀਤਾ ਸਵਾਗਤ...
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸੈਂਕੜੇ ਸਾਥੀਆਂ ਸਣੇ ਛੱਡਿਆ 'ਆਪ' ਦਾ ਸਾਥ, ਕਾਂਗਰਸ ‘ਚ ਹੋਏ ਸ਼ਾਮਲ; ਸੰਸਦ ਮੈਂਬਰ ਨੇ ਕੀਤਾ ਸਵਾਗਤ...
ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸੈਂਕੜੇ ਸਾਥੀਆਂ ਸਣੇ ਛੱਡਿਆ 'ਆਪ' ਦਾ ਸਾਥ, ਕਾਂਗਰਸ ‘ਚ ਹੋਏ ਸ਼ਾਮਲ; ਸੰਸਦ ਮੈਂਬਰ ਨੇ ਕੀਤਾ ਸਵਾਗਤ...
Amitabh Bachchan Threat: ਅਮਿਤਾਭ ਬੱਚਨ ਦੇ ਬੰਗਲੇ ਅਤੇ BMC ਦਫ਼ਤਰ ਦੀ ਵਧਾਈ ਗਈ ਸੁਰੱਖਿਆ, ਭਾਰੀ ਪੁਲਿਸ ਬਲ ਤਾਇਨਾਤ, ਬੰਬ ਨਾਲ ਉਡਾਉਣ ਦੀ ਮਿਲੀ ਧਮਕੀ...
ਅਮਿਤਾਭ ਬੱਚਨ ਦੇ ਬੰਗਲੇ ਅਤੇ BMC ਦਫ਼ਤਰ ਦੀ ਵਧਾਈ ਗਈ ਸੁਰੱਖਿਆ, ਭਾਰੀ ਪੁਲਿਸ ਬਲ ਤਾਇਨਾਤ, ਬੰਬ ਨਾਲ ਉਡਾਉਣ ਦੀ ਮਿਲੀ ਧਮਕੀ...
ਕਾਂਗਰਸ ਦੀ ਵੱਡੀ ਕਾਰਵਾਈ, ਦੋ ਆਗੂਆਂ ਨੂੰ ਅਹੁਦਿਆਂ ਤੋਂ ਹਟਾਇਆ; ਜਾਣੋ ਵਜ੍ਹਾ
ਕਾਂਗਰਸ ਦੀ ਵੱਡੀ ਕਾਰਵਾਈ, ਦੋ ਆਗੂਆਂ ਨੂੰ ਅਹੁਦਿਆਂ ਤੋਂ ਹਟਾਇਆ; ਜਾਣੋ ਵਜ੍ਹਾ
Punjab News: ਭਾਜਪਾ ਛੱਡਣਗੇ ਕੈਪਟਨ ਅਮਰਿੰਦਰ ਸਿੰਘ? ਬਿਆਨ ਨੇ ਪੰਜਾਬ ਸਿਆਸਤ 'ਚ ਮਚਾਈ ਤਰਥੱਲੀ, PM ਮੋਦੀ ਤੋਂ ਪੁੱਛਿਆ ਸਵਾਲ- 'ਮੇਰੀ ਜ਼ਰੂਰਤ ਹੈ ਜਾਂ ਨਹੀਂ?'
ਭਾਜਪਾ ਛੱਡਣਗੇ ਕੈਪਟਨ ਅਮਰਿੰਦਰ ਸਿੰਘ? ਬਿਆਨ ਨੇ ਪੰਜਾਬ ਸਿਆਸਤ 'ਚ ਮਚਾਈ ਤਰਥੱਲੀ, PM ਮੋਦੀ ਤੋਂ ਪੁੱਛਿਆ ਸਵਾਲ- 'ਮੇਰੀ ਜ਼ਰੂਰਤ ਹੈ ਜਾਂ ਨਹੀਂ?'
'15 ਦਸੰਬਰ ਤੱਕ ਵਿਦੇਸ਼ ਨਾ ਜਾਓ', PM ਮੋਦੀ ਨੇ ਮੰਤਰੀਆਂ ਨੂੰ ਜਾਰੀ ਕੀਤਾ ਫੁਰਮਾਨ
'15 ਦਸੰਬਰ ਤੱਕ ਵਿਦੇਸ਼ ਨਾ ਜਾਓ', PM ਮੋਦੀ ਨੇ ਮੰਤਰੀਆਂ ਨੂੰ ਜਾਰੀ ਕੀਤਾ ਫੁਰਮਾਨ
ਚੰਡੀਗੜ੍ਹ ਗੱਠਜੋੜ 'ਚ ਅਕਾਲੀਆਂ ਨੂੰ 8 ਸੀਟਾਂ ਦੀ ਸੰਭਾਵਨਾ, ਟਿਕਟ ਦਾਅਵੇਦਾਰਾਂ ਦੀ ਵਧੀ ਟੈਨਸ਼ਨ; ਸੀਟਾਂ ਦੀ ਵੰਡ ਲਈ ਬਣੇਗੀ ਕੋਆਰਡੀਨੇਸ਼ਨ ਕਮੇਟੀ
ਚੰਡੀਗੜ੍ਹ ਗੱਠਜੋੜ 'ਚ ਅਕਾਲੀਆਂ ਨੂੰ 8 ਸੀਟਾਂ ਦੀ ਸੰਭਾਵਨਾ, ਟਿਕਟ ਦਾਅਵੇਦਾਰਾਂ ਦੀ ਵਧੀ ਟੈਨਸ਼ਨ; ਸੀਟਾਂ ਦੀ ਵੰਡ ਲਈ ਬਣੇਗੀ ਕੋਆਰਡੀਨੇਸ਼ਨ ਕਮੇਟੀ
ਪੰਜਾਬ-ਚੰਡੀਗੜ੍ਹ 'ਚ ਧੁੰਦ ਪੈਣ ਦੀ ਸੰਭਾਵਨਾ, ਘੱਟੋ-ਘੱਟ ਤਾਪਮਾਨ 6.4 ਡਿਗਰੀ ਤੱਕ ਪਹੁੰਚਿਆ; 29 ਨਵੰਬਰ ਤੱਕ ਡ੍ਰਾਈ ਰਹੇਗਾ ਮੌਸਮ
ਪੰਜਾਬ-ਚੰਡੀਗੜ੍ਹ 'ਚ ਧੁੰਦ ਪੈਣ ਦੀ ਸੰਭਾਵਨਾ, ਘੱਟੋ-ਘੱਟ ਤਾਪਮਾਨ 6.4 ਡਿਗਰੀ ਤੱਕ ਪਹੁੰਚਿਆ; 29 ਨਵੰਬਰ ਤੱਕ ਡ੍ਰਾਈ ਰਹੇਗਾ ਮੌਸਮ
2027 'ਚ ਫਿਰ 1.50 ਲੱਖ ਹੋਵੇਗਾ ਸੋਨਾ, ਦੁਨੀਆ ਦੇ ਵੱਡੇ ਬੈਂਕ ਨੇ ਕਰ'ਤੀ ਭਵਿੱਖਬਾਣੀ
2027 'ਚ ਫਿਰ 1.50 ਲੱਖ ਹੋਵੇਗਾ ਸੋਨਾ, ਦੁਨੀਆ ਦੇ ਵੱਡੇ ਬੈਂਕ ਨੇ ਕਰ'ਤੀ ਭਵਿੱਖਬਾਣੀ
Embed widget