Bank Holiday in July: ਜੁਲਾਈ 'ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, ਇਦਾਂ ਨਿਪਟਾਓ ਆਪਣੇ ਜ਼ਰੂਰੀ ਕੰਮ
July Bank Holiday List: ਜੁਲਾਈ 2024 ਵਿੱਚ ਬੈਂਕ ਵਿੱਚ 12 ਦਿਨ ਛੁੱਟੀਆਂ ਰਹਿਣਗੀਆਂ। ਇਸ ਮਹੀਨੇ ਬੈਂਕ ਵਿੱਚ ਕਾਫੀ ਛੁੱਟੀਆਂ ਰਹਿਣਗੀਆਂ। ਆਓ ਦੇਖਦੇ ਹਾਂ ਪੂਰੀ ਲਿਸਟ
Bank Holiday in July 2024: ਬੈਂਕ ਇੱਕ ਜ਼ਰੂਰੀ ਵਿੱਤੀ ਸੰਸਥਾ ਹੈ, ਜਿਸ ਤੋਂ ਬਿਨਾਂ ਕਈ ਮਹੱਤਵਪੂਰਨ ਕੰਮ ਰੁਕ ਜਾਂਦੇ ਹਨ। ਚੈੱਕ ਜਮ੍ਹਾ ਕਰਵਾਉਣ ਤੋਂ ਲੈ ਕੇ ਇੱਕ ਖਾਤੇ ਤੋਂ ਦੂਜੇ ਖਾਤੇ ਵਿੱਚ ਪੈਸੇ ਟਰਾਂਸਫਰ ਕਰਨ ਤੱਕ ਨਕਦ ਲੈਣ-ਦੇਣ ਆਦਿ ਲਈ ਬੈਂਕ ਜਾਣਾ ਪੈਂਦਾ ਹੈ, ਜੇਕਰ ਬੈਂਕ ਬੰਦ ਹੋਵੇ ਤਾਂ ਗਾਹਕਾਂ ਦਾ ਸਮਾਂ ਬਰਬਾਦ ਹੁੰਦਾ ਹੈ। ਅਜਿਹੀਆਂ ਸਮੱਸਿਆਵਾਂ ਤੋਂ ਬਚਣ ਲਈ ਭਾਰਤੀ ਰਿਜ਼ਰਵ ਬੈਂਕ ਹਰ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ। ਆਰਬੀਆਈ ਨੇ ਜੁਲਾਈ ਵਿੱਚ ਆਉਣ ਵਾਲੀਆਂ ਛੁੱਟੀਆਂ ਬਾਰੇ ਵੀ ਜਾਣਕਾਰੀ ਦਿੱਤੀ ਹੈ। ਤੁਸੀਂ ਇਸ ਸੂਚੀ ਨੂੰ ਦੇਖ ਕੇ ਆਪਣੇ ਕੰਮ ਦੀ ਯੋਜਨਾ ਬਣਾ ਸਕਦੇ ਹੋ।
ਜੁਲਾਈ ਦੇ 31 ਦਿਨਾਂ 'ਚੋਂ ਕੁੱਲ 12 ਦਿਨ ਬੈਂਕਾਂ 'ਚ ਛੁੱਟੀ ਰਹੇਗੀ। ਇਸ ਵਿੱਚ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਹਰ ਐਤਵਾਰ ਦੀ ਛੁੱਟੀ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਰਾਜਾਂ ਵਿੱਚ ਸਥਾਨਕ ਤਿਉਹਾਰਾਂ ਅਤੇ ਮੁਹੱਰਮ ਦੇ ਕਰਕੇ ਬੈਂਕ ਵੀ ਬੰਦ ਰਹਿਣਗੇ। ਆਓ ਜਾਣਦੇ ਹਾਂ ਜੁਲਾਈ 2024 ਵਿੱਚ ਆਉਣ ਵਾਲੀਆਂ ਛੁੱਟੀਆਂ ਬਾਰੇ।
ਸ਼ਿਲਾਂਗ ਵਿੱਚ 3 ਜੁਲਾਈ 2024 ਨੂੰ Beh Dienkhlam ਦੇ ਤਿਉਹਾਰ ਕਾਰਨ ਬੈਂਕ ਵਿੱਚ ਛੁੱਟੀ ਹੋਵੇਗੀ।
MHIP ਡੇ ਦੇ ਕਰਕੇ 6 ਜੁਲਾਈ 2024 ਨੂੰ ਆਈਜ਼ੌਲ ਵਿੱਚ ਬੈਂਕਾਂ ਵਿੱਚ ਛੁੱਟੀ ਰਹੇਗੀ।
ਜੁਲਾਈ 7, 2024 ਐਤਵਾਰ।
8 ਜੁਲਾਈ 2024 ਨੂੰ ਕੰਗ ਰੱਥ ਯਾਤਰਾ ਦੇ ਮੌਕੇ 'ਤੇ ਇੰਫਾਲ 'ਚ ਬੈਂਕ ਬੰਦ ਰਹਿਣਗੇ।
ਗੰਗਟੋਕ ਵਿੱਚ 9 ਜੁਲਾਈ 2024 ਨੂੰ ਦਰੁਕਪਾ ਤਸੇ-ਜੀ ਦੇ ਮੌਕੇ 'ਤੇ ਬੈਂਕ ਵਿੱਚ ਛੁੱਟੀ ਹੋਵੇਗੀ।
13 ਜੁਲਾਈ 2024 ਨੂੰ ਦੂਜਾ ਸ਼ਨੀਵਾਰ।
14 ਜੁਲਾਈ 2024 ਐਤਵਾਰ ਦੀ ਛੁੱਟੀ।
ਦੇਹਰਾਦੂਨ 'ਚ 16 ਜੁਲਾਈ 2024 ਨੂੰ ਹਰੇਲਾ ਦੇ ਮੌਕੇ 'ਤੇ ਬੈਂਕ ਬੰਦ ਰਹਿਣਗੇ।
17 ਜੁਲਾਈ ਨੂੰ ਮੁਹੱਰਮ ਦੇ ਮੌਕੇ 'ਤੇ ਅਹਿਮਦਾਬਾਦ, ਪਣਜੀ, ਭੁਵਨੇਸ਼ਵਰ, ਚੰਡੀਗੜ੍ਹ, ਗੰਗਟੋਕ, ਗੁਹਾਟੀ, ਇੰਫਾਲ, ਈਟਾਨਗਰ, ਕੋਚੀ, ਕੋਹਿਮਾ ਅਤੇ ਤ੍ਰਿਵੇਂਦਰਮ ਨੂੰ ਛੱਡ ਕੇ ਪੂਰੇ ਦੇਸ਼ 'ਚ ਬੈਂਕਾਂ 'ਚ ਛੁੱਟੀ ਰਹੇਗੀ।
21 ਜੁਲਾਈ 2024 ਨੂੰ ਐਤਵਾਰ ਦੀ ਛੁੱਟੀ।
27 ਜੁਲਾਈ 2024 ਨੂੰ ਚੌਥੇ ਸ਼ਨੀਵਾਰ ਦੀ ਛੁੱਟੀ।
28 ਜੁਲਾਈ 2024 ਨੂੰ ਐਤਵਾਰ ਦੀ ਛੁੱਟੀ।
ਛੁੱਟੀ ਵਾਲੇ ਦਿਨ ਇਦਾਂ ਨਿਪਟਾਓ ਕੰਮ
ਬਦਲਦੇ ਸਮੇਂ ਦੇ ਨਾਲ ਬੈਂਕਿੰਗ ਪ੍ਰਣਾਲੀ ਵਿੱਚ ਵੀ ਵੱਡੇ ਬਦਲਾਅ ਹੋਏ ਹਨ। ਹੁਣ ਗਾਹਕ ਛੁੱਟੀ ਵਾਲੇ ਦਿਨ ਵੀ ਮੋਬਾਈਲ ਬੈਂਕਿੰਗ ਅਤੇ ਨੈੱਟ ਬੈਂਕਿੰਗ ਰਾਹੀਂ ਇੱਕ ਖਾਤੇ ਤੋਂ ਦੂਜੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰ ਸਕਦੇ ਹਨ। ਤੁਸੀਂ ਇਸਦੇ ਲਈ UPI ਦੀ ਵਰਤੋਂ ਵੀ ਕਰ ਸਕਦੇ ਹੋ। ਤੁਸੀਂ ਨਕਦੀ ਕਢਵਾਉਣ ਲਈ ATM ਦੀ ਵਰਤੋਂ ਕਰ ਸਕਦੇ ਹੋ।