ਨਵੀਂ ਦਿੱਲੀ: ਦੇਸ਼ ਭਰ ‘ਚ ਕੋਰੋਨਾ ਸੰਕਰਮਣ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਤੇ ਇਸ ਕਾਰਨ 3 ਮਈ ਤੋਂ ਬਾਅਦ ਵੀ ਲੌਕਡਾਊਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦਾ ਮਤਲਬ ਹੈ ਕਿ ਅਪਰੈਲ ਮਹੀਨੇ ਦੀ ਤਰ੍ਹਾਂ ਮਈ ‘ਚ ਵੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਪਰ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਵੱਖ-ਵੱਖ ਛੁੱਟੀਆਂ ਹੋਣ ਕਾਰਨ ਬੈਂਕ ਕੁੱਲ 13 ਦਿਨਾਂ ਲਈ ਬੰਦ ਰਹਿਣਗੇ।
ਇਨ੍ਹਾਂ 13 ਦਿਨਾਂ ‘ਚ ਐਤਵਾਰ ਤੇ ਸ਼ਨੀਵਾਰ ਸਰਕਾਰੀ ਛੁੱਟੀਆਂ ਤੋਂ ਇਲਾਵਾ ਸ਼ਾਮਲ ਹਨ। ਆਰਬੀਆਈ ਦੀ ਵੈਬਸਾਈਟ ਮੁਤਾਬਕ, ਅਗਲੇ ਮਹੀਨੇ ਲੇਬਰ ਡੇਅ, ਬੁੱਧ ਪੂਰਨਮਾ ਤੇ ਈਦ-ਉਲ-ਫਿਤਰ ਸਣੇ ਕਈ ਤਿਉਹਾਰਾਂ ਕਾਰਨ ਬੈਂਕ ਬੰਦ ਰਹਿਣਗੇ।
ਹੁਣ ਜਾਣੋ ਕਦੋ-ਕਦੋ ਰਹਿਣਗੇ ਬੈਂਕ ਬੰਦ:
1 ਮਈ ਮਜ਼ਦੂਰ ਦਿਵਸ ਹੈ ਤੇ ਇਸ ਦਿਨ ਬੇਲਾਪੁਰ, ਬੰਗਲੁਰੂ, ਚੇਨਈ, ਗੁਹਾਟੀ, ਹੈਦਰਾਬਾਦ, ਇੰਫਾਲ, ਕੋਚੀ, ਕੋਲਕਾਤਾ, ਮੁੰਬਈ, ਨਾਗਪੁਰ, ਪਣਜੀ, ਪਟਨਾ, ਤਿਰੂਵਨੰਤਪੁਰਮ ਵਿੱਚ ਬੰਦ ਰਹਿਣਗੇ।
3 ਮਈ ਨੂੰ ਐਤਵਾਰ ਹੈ, ਤਾਂ ਸਾਰੇ ਬੈਂਕ ਬੰਦ ਰਹਿਣਗੇ।
7 ਮਈ ਨੂੰ ਬੁੱਧ ਪੂਰਨਮਾ ਹੈ, ਤਾਂ ਇਸ ਦਿਨ ਅਗਰਤਲਾ, ਆਗਲ, ਬੇਲਾਪੁਰ, ਭੋਪਾਲ, ਚੰਡੀਗੜ੍ਹ, ਦੇਹਰਾਦੂਨ, ਜੰਮੂ, ਕਾਨਪੁਰ, ਕੋਲਕਾਤਾ, ਲਖਨ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਏਪੁਰ, ਰਾਂਚੀ, ਸ਼ਿਮਲਾ, ਸ਼ਿਲਾਂਗ ਵਿੱਚ ਬੈਂਕ ਬੰਦ ਰਹਿਣਗੇ।
8 ਮਈ ਨੂੰ, ਰਬਿੰਦਰਨਾਥ ਟੈਗੋਰ ਜਯੰਤੀ ਮਨਾਈ ਜਾ ਰਹੀ ਹੈ ਤੇ ਕੋਲਕਾਤਾ ਦੇ ਸਾਰੇ ਬੈਂਕ ਇਸ ਦਿਨ ਬੰਦ ਰਹਿਣਗੇ।
9 ਮਈ ਨੂੰ ਦੂਜਾ ਸ਼ਨੀਵਾਰ ਹੈ ਤੇ ਇਸ ਦਿਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
10 ਮਈ ਨੂੰ ਐਤਵਾਰ ਨੂੰ ਸਾਰੇ ਜ਼ੋਨਾਂ ਦੇ ਬੈਂਕ ਬੰਦ ਰਹਿਣਗੇ।
17 ਮਈ ਨੂੰ ਐਤਵਾਰ ਹੋਣ ਕਰਕੇ ਸਾਰੇ ਜ਼ੋਨਾਂ ਦੇ ਬੈਂਕ ਬੰਦ ਰਹਿਣਗੇ।
21 ਮਈ ਨੂੰ ਸ਼ਬ-ਏ-ਕਾਦਰ ਹੈ ਤੇ ਜੰਮੂ-ਸ੍ਰੀਨਗਰ ਦੇ ਸਾਰੇ ਬੈਂਕ ਇਸ ਦਿਨ ਬੰਦ ਰਹਿਣਗੇ।
22 ਮਈ ਨੂੰ ਜੰਮੂ-ਸ੍ਰੀਨਗਰ ਦੇ ਸਾਰੇ ਬੈਂਕ ਜੁਮਮਤ-ਉਲ-ਵਿਦਾ ਕਾਰਨ ਬੰਦ ਰਹਿਣਗੇ।
23 ਮਈ ਨੂੰ ਚੌਥੇ ਸ਼ਨੀਵਾਰ ਕਰਕੇ ਸਾਰੇ ਜ਼ੋਨ ਬੈਂਕ ਬੰਦ ਰਹਿਣਗੇ।
24 ਮਈ ਨੂੰ ਐਤਵਾਰ ਹੈ ਤੇ ਬੈਂਕ ਬੰਦ ਰਹਿਣਗੇ।
25 ਮਈ ਨੂੰ ਈਦ-ਉਲ-ਫਿਤਰ ਦੇ ਮੌਕੇ ‘ਤੇ ਲਗਪਗ ਸਾਰੇ ਜ਼ੋਨਾਂ ਦੇ ਬੈਂਕ ਬੰਦ ਰਹਿਣਗੇ।
31 ਮਈ ਐਤਵਾਰ ਹੈ ਤੇ ਇਸ ਦਿਨ ਸਾਰੇ ਜ਼ੋਨਾਂ ਦੇ ਬੈਂਕ ਬੰਦ ਹੋ ਜਾਣਗੇ।
ਮਈ ‘ਚ ਦੇਸ਼ ਦੇ ਬੈਂਕ 13 ਦਿਨ ਰਹਿਣਗੇ ਬੰਦ, ਵੇਖੋ ਲਿਸਟ ਨਹੀਂ ਤਾਂ ਖੜ੍ਹੀ ਹੋ ਸਕਦੀ ਮੁਸੀਬਤ
ਏਬੀਪੀ ਸਾਂਝਾ
Updated at:
28 Apr 2020 05:36 PM (IST)
ਆਰਬੀਆਈ ਦੀ ਵੈੱਬਸਾਈਟ ਮੁਤਾਬਕ, ਅਗਲੇ ਮਹੀਨੇ ਲੇਬਰ ਡੇਅ, ਬੁੱਧ ਪੂਰਨਮਾ ਤੇ ਈਦ-ਉਲ-ਫਿਤਰ ਸਣੇ ਕਈ ਤਿਉਹਾਰਾਂ ਕਾਰਨ ਬੈਂਕ ਬੰਦ ਰਹਿਣਗੇ।
ਸੰਕੇਤਕ ਤਸਵੀਰ
- - - - - - - - - Advertisement - - - - - - - - -