ਪੜਚੋਲ ਕਰੋ

BCCI : ਬੀ.ਸੀ.ਸੀ.ਆਈ. ਨੇ ਤੋੜੇ ਕਮਾਈ ਦੇ ਰਿਕਾਰਡ, ਅੰਕੜੇ ਜਾਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ

BCCI's earnings records ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਬੀ.ਸੀ.ਸੀ.ਆਈ. ਦੀ ਕਮਾਈ ਨੇ ਰਿਕਾਰਡ ਤੋੜ ਦਿੱਤੇ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਪਿਛਲੇ ਪੰਜ ਵਿੱਤੀ ਸਾਲਾਂ ਵਿੱਚ..

ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਬੀ.ਸੀ.ਸੀ.ਆਈ. ਦੀ ਕਮਾਈ ਨੇ ਰਿਕਾਰਡ ਤੋੜ ਦਿੱਤੇ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਪਿਛਲੇ ਪੰਜ ਵਿੱਤੀ ਸਾਲਾਂ ਵਿੱਚ 27,411 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਬੀ.ਸੀ.ਸੀ.ਆਈ. ਇਹ ਕਮਾਈ ਮੀਡੀਆ ਅਧਿਕਾਰਾਂ, ਸਪੌਂਸਰਸ਼ਿਪ ਸੌਦਿਆਂ ਅਤੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦੇ ਮਾਲੀਆ ਸ਼ੇਅਰਾਂ ਤੋਂ ਕਰਦਾ ਹੈ। ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਰਾਜ ਸਭਾ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।

 ਦੱਸ ਦਈਏ ਕਿ ਰਾਜ ਸਭਾ ਵਿੱਚ, ਸ਼ਿਵ ਸੈਨਾ ਦੇ ਸੰਸਦ ਮੈਂਬਰ ਅਨਿਲ ਦੇਸਾਈ ਨੇ ਵਿੱਤ ਮੰਤਰੀ ਪੰਕਜ ਚੌਧਰੀ ਨੂੰ ਪੁੱਛਿਆ ਸੀ ਕਿ ਸਰਕਾਰ ਵਿਸ਼ਵ ਪੱਧਰ 'ਤੇ ਦੂਜੇ ਸਭ ਤੋਂ ਅਮੀਰ ਖੇਡ ਸੰਗਠਨ ਵਜੋਂ ਬੀ.ਸੀ.ਸੀ.ਆਈ. ਦੀ ਸਥਿਤੀ ਬਾਰੇ ਜਾਣਦੀ ਹੈ। ਉਨ੍ਹਾਂ ਨੇ ਸਰਕਾਰ ਨੂੰ ਪਿਛਲੇ ਪੰਜ ਸਾਲਾਂ ਵਿੱਚ ਬੀ.ਸੀ.ਸੀ.ਆਈ. ਦੀ ਆਮਦਨ, ਖਰਚ ਅਤੇ ਟੈਕਸਾਂ ਬਾਰੇ ਜਾਣਕਾਰੀ ਦੇਣ ਦੀ ਬੇਨਤੀ ਕੀਤੀ। ਇਸ ਦੇ ਜਵਾਬ 'ਚ ਪੰਕਜ ਚੌਧਰੀ ਨੇ ਬੀਤੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਵਿਸ਼ਵ ਪੱਧਰ 'ਤੇ ਖੇਡ ਸੰਗਠਨਾਂ ਦੀ ਵਿੱਤੀ ਸਥਿਤੀ ਬਾਰੇ ਅੰਕੜੇ ਨਹੀਂ ਰੱਖਦੀ, ਪਰ ਬੀ.ਸੀ.ਸੀ.ਆਈ. ਦੇ ਅੰਕੜਿਆਂ ਨੂੰ ਉੱਚ ਸਦਨ ਨਾਲ ਸਾਂਝਾ ਕਰਦੀ ਹੈ। ਇਸ ਅਨੁਸਾਰ, ਸਾਲ 2017 ਵਿੱਚ, ਬੀ.ਸੀ.ਸੀ.ਆਈ. ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੀਡੀਆ ਅਧਿਕਾਰ ਸਟਾਰ ਇੰਡੀਆ, ਜਿਸਨੂੰ ਹੁਣ ਡਿਜ਼ਨੀ ਸਟਾਰ ਵਜੋਂ ਜਾਣਿਆ ਜਾਂਦਾ ਹੈ, ਨੂੰ 16,147 ਕਰੋੜ ਰੁਪਏ ਵਿੱਚ ਵੇਚ ਦਿੱਤਾ। ਇਹ ਰਕਮ ਦੁੱਗਣੀ ਤੋਂ ਵੀ ਵੱਧ ਸੀ ਕਿਉਂਕਿ 2008 ਤੋਂ 2017 ਦੇ 10 ਸਾਲਾਂ ਦੌਰਾਨ ਸੋਨੀ ਪਿਕਚਰਜ਼ ਨੈੱਟਵਰਕ ਨੂੰ 8200 ਕਰੋੜ ਰੁਪਏ ਵਿੱਚ ਉਹੀ ਆਈ.ਪੀ.ਐਲ ਅਧਿਕਾਰ ਵੇਚੇ ਗਏ ਸਨ। ਬੀ.ਸੀ.ਸੀ.ਆਈ. ਨੇ ਪੇ.ਟੀ.ਐਮ, ਐਮ.ਪੀ.ਐਲ, ਬਾਈਜੂ ਅਤੇ ਮਾਸਟਰਕਾਰਡ ਵਰਗੇ ਬ੍ਰਾਂਡਾਂ ਨਾਲ ਸਪੌਂਸਰਸ਼ਿਪ ਸੌਦੇ ਵੀ ਕੀਤੇ ਸਨ। 

ਜ਼ਿਕਰਯੋਗ ਹੈ ਕਿ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਬੀ.ਸੀ.ਸੀ.ਆਈ. ਨੇ ਇਨ੍ਹਾਂ ਪੰਜ ਸਾਲਾਂ 'ਚ 4,298 ਕਰੋੜ ਰੁਪਏ ਦਾ ਇਨਕਮ ਟੈਕਸ ਅਦਾ ਕੀਤਾ ਹੈ। ਇਸ ਦੌਰਾਨ ਬੋਰਡ ਨੇ 15,170 ਕਰੋੜ ਰੁਪਏ ਦਾ ਖਰਚਾ ਦਿਖਾਇਆ ਹੈ। ਬੀ.ਸੀ.ਸੀ.ਆਈ. ਨੇ FY2018 ਵਿੱਚ 2,917 ਕਰੋੜ ਰੁਪਏ ਦੀ ਆਮਦਨੀ ਪੈਦਾ ਕੀਤੀ, ਜੋ ਆਈ.ਪੀ.ਐਲ,  ਅਤੇ ਭਾਰਤ ਕ੍ਰਿਕਟ ਮੀਡੀਆ ਅਧਿਕਾਰਾਂ ਤੋਂ ਆਮਦਨ ਵਿੱਚ ਵਾਧੇ ਕਾਰਨ FY22 ਵਿੱਚ ਵੱਧ ਕੇ 7,606 ਕਰੋੜ ਰੁਪਏ ਹੋ ਗਈ। ਬੀ.ਸੀ.ਸੀ.ਆਈ. ਦੀ ਆਮਦਨ ਵਿੱਤੀ ਸਾਲ 2024 ਵਿੱਚ ਅਗਲੇ ਪੱਧਰ ਤੱਕ ਪਹੁੰਚਣ ਦੀ ਉਮੀਦ ਹੈ ਕਿਉਂਕਿ ਇਸ ਨੇ ਡਿਜ਼ਨੀ ਸਟਾਰ ਅਤੇ ਵਾਇਆਕਾਮ 18 ਨਾਲ ਪੰਜ ਸਾਲਾਂ ਲਈ 48,390 ਕਰੋੜ ਰੁਪਏ ਦੇ ਸੌਦੇ ਕੀਤੇ ਹਨ। ਇਸ ਨੇ ਐਡੀਡਾਸ ਅਤੇ ਡ੍ਰੀਮ11 ਵਰਗੇ ਨਵੇਂ ਸਪੌਂਸਰਾਂ ਨਾਲ ਵੀ ਇਕਰਾਰਨਾਮੇ 'ਤੇ ਦਸਤਖਤ ਕੀਤੇ ਹਨ।

ਕ੍ਰਿਕਟ ਬੋਰਡ ਨੇ ਮਹਿਲਾ ਪ੍ਰੀਮੀਅਰ ਲੀਗ ਦੀ ਸ਼ੁਰੂਆਤ ਵੀ ਕੀਤੀ, ਜੋ ਇਸ ਸਾਲ ਸਫਲ ਰਹੀ। ਬੋਰਡ ਨੇ ਪੰਜ ਮਹਿਲਾ ਪ੍ਰੀਮੀਅਰ ਲੀਗ ਟੀਮਾਂ ਦੀ ਵਿਕਰੀ ਤੋਂ 4,670 ਕਰੋੜ ਰੁਪਏ ਇਕੱਠੇ ਕੀਤੇ। ਮਹਿਲਾ ਪ੍ਰੀਮੀਅਰ ਲੀਗ ਮੀਡੀਆ ਅਧਿਕਾਰ 951 ਕਰੋੜ ਰੁਪਏ ਵਿੱਚ ਵਾਇਆਕਾਮ 18 ਨੂੰ ਵੇਚੇ ਗਏ। ਮਹਿਲਾ ਪ੍ਰੀਮੀਅਰ ਲੀਗ ਲਈ 200 ਕਰੋੜ ਰੁਪਏ ਦਾ ਸਪੌਂਸਰਸ਼ਿਪ ਸੌਦਾ ਵੀ ਕੀਤਾ ਗਿਆ ਸੀ। 

ਟਾਪ ਹੈਡਲਾਈਨ

Diwali Business Idea : ਦੀਵਾਲੀ ’ਤੇ ਸ਼ੁਰੂ ਕਰੋ ਇਹ ਕਾਰੋਬਾਰ, 10 ਹਜ਼ਾਰ ਰੁਪਏ ਤੋਂ ਕਰ ਸਕਦੇ ਹੋ ਸ਼ੁਰੂਆਤ
Diwali Business Idea : ਦੀਵਾਲੀ ’ਤੇ ਸ਼ੁਰੂ ਕਰੋ ਇਹ ਕਾਰੋਬਾਰ, 10 ਹਜ਼ਾਰ ਰੁਪਏ ਤੋਂ ਕਰ ਸਕਦੇ ਹੋ ਸ਼ੁਰੂਆਤ
DA Hike 2026 : ਦੁਸਹਿਰੇ ਤੋਂ ਬਾਅਦ ਵਧੇਗਾ DA ?  ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਹੁਣ ਇਸ ਤਾਰੀਖ਼ ਤੋਂ ਉਮੀਦ
DA Hike 2026 : ਦੁਸਹਿਰੇ ਤੋਂ ਬਾਅਦ ਵਧੇਗਾ DA ?  ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਹੁਣ ਇਸ ਤਾਰੀਖ਼ ਤੋਂ ਉਮੀਦ
DA Hike: ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਦੀਵਾਲੀ ਦਾ ਤੋਹਫ਼ਾ, DA ਦਾ ਹੋਇਆ ਐਲਾਨ, ਇਸ ਸੂਬੇ ਦੀ ਸਰਕਾਰ ਨੇ ਮਹਿੰਗਾਈ ਭੱਤੇ ਵਿੱਚ ਕੀਤਾ ਇੰਨਾ ਵਾਧਾ...
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਦੀਵਾਲੀ ਦਾ ਤੋਹਫ਼ਾ, DA ਦਾ ਹੋਇਆ ਐਲਾਨ, ਇਸ ਸੂਬੇ ਦੀ ਸਰਕਾਰ ਨੇ ਮਹਿੰਗਾਈ ਭੱਤੇ ਵਿੱਚ ਕੀਤਾ ਇੰਨਾ ਵਾਧਾ...
Gold Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਜਾਰੀ, 1.5 ਤੱਕ ਪਹੁੰਚਿਆ ਸੋਨਾ, ਜਾਣੋ ਦੁਸਹਿਰੇ ਮਗਰੋਂ ਸੋਨਾ-ਚਾਂਦੀ ਕਿੰਨਾ ਸਸਤਾ ਹੋਏਗਾ?
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਜਾਰੀ, 1.5 ਤੱਕ ਪਹੁੰਚਿਆ ਸੋਨਾ, ਜਾਣੋ ਦੁਸਹਿਰੇ ਮਗਰੋਂ ਸੋਨਾ-ਚਾਂਦੀ ਕਿੰਨਾ ਸਸਤਾ ਹੋਏਗਾ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake News: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 6.3 ਦੀ ਤੀਬਰਤਾ ਨਾਲ ਜਬਰਦਸਤ ਝਟਕੇ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 6.3 ਦੀ ਤੀਬਰਤਾ ਨਾਲ ਜਬਰਦਸਤ ਝਟਕੇ...
Weather Warning: ਵੱਡੀ ਤਬਾਹੀ ਦਾ ਖਤ਼ਰਾ, 155 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਤੇਜ਼ ਤੂਫ਼ਾਨ ਢਾਏਗਾ ਕਹਿਰ, ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ, ਹੜ੍ਹ ਸਣੇ ਜ਼ਮੀਨ ਖਿਸਕਣ...
ਵੱਡੀ ਤਬਾਹੀ ਦਾ ਖਤ਼ਰਾ, 155 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਤੇਜ਼ ਤੂਫ਼ਾਨ ਢਾਏਗਾ ਕਹਿਰ, ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ, ਹੜ੍ਹ ਸਣੇ ਜ਼ਮੀਨ ਖਿਸਕਣ...
BJP MLA Membership: ਸਿਆਸੀ ਜਗਤ 'ਚ ਆਇਆ ਭੂਚਾਲ, 'ਭਾਜਪਾ' ਵਿਧਾਇਕ ਦੀ ਮੈਂਬਰਸ਼ਿਪ ਹੋਏਗੀ ਰੱਦ ? ਜਾਣੋ ਕਿਉਂ ਮੱਚਿਆ ਘਮਸਾਣ...?
ਸਿਆਸੀ ਜਗਤ 'ਚ ਆਇਆ ਭੂਚਾਲ, 'ਭਾਜਪਾ' ਵਿਧਾਇਕ ਦੀ ਮੈਂਬਰਸ਼ਿਪ ਹੋਏਗੀ ਰੱਦ ? ਜਾਣੋ ਕਿਉਂ ਮੱਚਿਆ ਘਮਸਾਣ...?
Punjabi Singer Video Viral: ਮਸ਼ਹੂਰ ਪੰਜਾਬੀ ਗਾਇਕ ਲਾਈਵ ਕੰਸਰਟ 'ਚ ਸ਼ਰਾਬ ਦੇ ਨਸ਼ੇ ਵਿੱਚ ਪਹੁੰਚਿਆਂ, ਕੈਬਨਿਟ ਮੰਤਰੀ ਨੂੰ ਆਇਆ ਗੁੱਸਾ ਬੋਲੇ- 
ਮਸ਼ਹੂਰ ਪੰਜਾਬੀ ਗਾਇਕ ਲਾਈਵ ਕੰਸਰਟ 'ਚ ਸ਼ਰਾਬ ਦੇ ਨਸ਼ੇ ਵਿੱਚ ਪਹੁੰਚਿਆਂ, ਕੈਬਨਿਟ ਮੰਤਰੀ ਨੂੰ ਆਇਆ ਗੁੱਸਾ ਬੋਲੇ-  "ਬੋਲਿਆ ਤਾਂ ਜਾ ਨਹੀਂ ਰਿਹਾ, ਗਾਣਾ ਕੀ ਗਾਓਗੇ..."
ਦੇਰ ਰਾਤ ਅਚਾਨਕ ਬਦਲਿਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਸ਼ਡਿਊਲ, ਦੇਖੋ ਕਿੱਥੇ-ਕਿੱਥੇ ਜਾਣਗੇ; ਜਾਣੋ
ਦੇਰ ਰਾਤ ਅਚਾਨਕ ਬਦਲਿਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਸ਼ਡਿਊਲ, ਦੇਖੋ ਕਿੱਥੇ-ਕਿੱਥੇ ਜਾਣਗੇ; ਜਾਣੋ
PF ਨਿਯਮਾਂ 'ਚ ਹੋਇਆ ਵੱਡਾ ਬਦਲਾਅ, ਰਿਟਾਇਰਮੈਂਟ 'ਤੇ 20 ਲੱਖ ਘੱਟ ਮਿਲਣਗੇ, ਪਰ ਸਾਰੀ ਉਮਰ ਮਿਲੇਗੀ ਪੈਨਸ਼ਨ; ਸਮਝੋ ਪੂਰਾ ਹਿਸਾਬ-ਕਿਤਾਬ
PF ਨਿਯਮਾਂ 'ਚ ਹੋਇਆ ਵੱਡਾ ਬਦਲਾਅ, ਰਿਟਾਇਰਮੈਂਟ 'ਤੇ 20 ਲੱਖ ਘੱਟ ਮਿਲਣਗੇ, ਪਰ ਸਾਰੀ ਉਮਰ ਮਿਲੇਗੀ ਪੈਨਸ਼ਨ; ਸਮਝੋ ਪੂਰਾ ਹਿਸਾਬ-ਕਿਤਾਬ
ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, ਦਿਨ 'ਚ ਗਰਮੀ ਬਰਕਰਾਰ, ਸਵੇਰੇ-ਸ਼ਾਮ ਵਧੇਗੀ ਠੰਡ; ਜਾਣੋ
ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, ਦਿਨ 'ਚ ਗਰਮੀ ਬਰਕਰਾਰ, ਸਵੇਰੇ-ਸ਼ਾਮ ਵਧੇਗੀ ਠੰਡ; ਜਾਣੋ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਅਕਤੂਬਰ 2026
Embed widget