UPI ਪੇਮੈਂਟ ਕਰਦੇ ਸਮੇਂ ਸਾਵਧਾਨ ਰਹੋ! ਵਰਨਾ ਹੋ ਜਾਵੇਗਾ ਨੁਕਸਾਨ, ਇੰਝ ਕਰੋ ਸੈਫ ਲੈਣ-ਦੇਣ
UPI ਐਪ ਵਿੱਚ ਸੁਰੱਖਿਆ ਲਈ ਸਪੈਮ ਫਿਲਟਰ ਚਾਲੂ ਰੱਖੋ ਕਿਉਂਕਿ ਉਹ ਸਪੈਮ ਆਈਡੀ ਤੋਂ ਆਉਣ ਵਾਲੀਆਂ ਭੁਗਤਾਨ ਬੇਨਤੀਆਂ ਨੂੰ ਟਰੈਕ ਕਰ ਸਕਦੇ ਹਨ। ਜੇਕਰ ਤੁਹਾਨੂੰ ਵੀ ਅਜਿਹੀਆਂ ਬੇਨਤੀਆਂ ਆਉਣ ਤਾਂ UPI ਐਪਲੀਕੇਸ਼ਨ ਤੋਂ ਚਿਤਾਵਨੀ ਮਿਲਦੀ ਹੈ,
UPI Payment Alert: ਭਾਰਤ 'ਚ ਪਿਛਲੇ ਕੁਝ ਸਾਲਾਂ 'ਚ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਇਹ ਆਸਾਨ ਵੀ ਹੈ ਤੇ ਨਕਦ ਰਹਿਤ ਲੈਣ-ਦੇਣ ਲਈ ਸਭ ਤੋਂ ਢੁਕਵਾਂ ਔਨਲਾਈਨ ਸਾਧਨ ਸਾਬਤ ਹੋਇਆ ਹੈ। ਹਾਲਾਂਕਿ ਜਿਵੇਂ ਕਿ ਹਰ ਚੰਗੀ ਚੀਜ਼ ਨਾਲ ਇਸ ਦੇ ਪਿੱਛੇ ਕੁਝ ਨੈਗੇਟਿਵ ਕਾਰਨ ਵੀ ਹੁੰਦੇ ਹਨ।
ਉਸੇ ਤਰ੍ਹਾਂ UPI ਦੀ ਪ੍ਰਸਿੱਧੀ ਨਾਲ ਇਸ ਵਿੱਚ ਧੋਖਾਧੜੀ ਵੀ ਵੱਧ ਰਹੀ ਹੈ। ਅਜਿਹੀ ਸਥਿਤੀ ਵਿੱਚ ਅਸੀਂ ਤੁਹਾਨੂੰ ਇੱਥੇ ਦੱਸ ਰਹੇ ਹਾਂ ਕਿ UPI ਦੀ ਵਰਤੋਂ ਕਰਦੇ ਸਮੇਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਪੇਮੈਂਟ ਰਸੀਵ ਕਰਦੇ ਸਮੇਂ ਪਿੰਨ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ
ਕੋਈ ਵੀ ਬੈਂਕ ਪੇਮੈਂਟ ਰਿਸੀਵ ਕਰਨ ਦੇ ਬਦਲੇ ਤੁਹਾਨੂੰ ਪਿੰਨ ਨਹੀਂ ਪੁੱਛਦਾ ਤੇ ਜੇਕਰ ਤੁਸੀਂ ਕਿਤਿਓਂ ਵੀ ਪੈਮੇਂਟ ਮਿਲਣਾ ਹੈ ਤਾਂ ਤੁਹਾਨੂੰ ਇਸ ਦੀ ਬਜਾਏ ਪਿੰਨ ਦਰਜ ਕਰਨ ਦੀ ਜ਼ਰੂਰਤ ਨਹੀਂ ਹੈ। ਜੇਕਰ ਇਸ ਤਰ੍ਹਾਂ ਕਿਹਾ ਜਾਵੇ ਤਾਂ ਇਸ ਪਿੱਛੇ ਧੋਖਾਧੜੀ ਕਰਨ ਦੀ ਹਰ ਕੋਸ਼ਿਸ਼ ਹੋ ਸਕਦੀ ਹੈ। ਜਿਵੇਂ ਹੀ ਤੁਸੀਂ ਪਿੰਨ ਦਾਖਲ ਕਰਦੇ ਹੋ, ਤੁਹਾਡੇ ਖਾਤੇ ਵਿੱਚੋਂ ਪੈਸੇ ਕੱਟੇ ਜਾਣ ਦੀ ਪੂਰੀ ਸੰਭਾਵਨਾ ਹੁੰਦੀ ਹੈ।
ਅਣਜਾਣ ਨੰਬਰਾਂ ਤੋਂ ਪੇਮੈਂਟ ਦੀ ਰਿਕਵੈਸਟ ਮਨਜ਼ੂਰ ਕਰਨ ਤੋਂ ਬਚੋ।
ਜੇਕਰ ਤੁਹਾਨੂੰ ਕਿਸੇ ਅਣਜਾਣ ਨੰਬਰ ਤੋਂ ਪੇਮੈਂਟ ਲੈਣ ਦੀ ਬੇਨਤੀ ਮਿਲਦੀ ਹੈ, ਤਾਂ ਪਹਿਲਾਂ ਜਾਂਚ ਕਰੋ ਕਿ ਇਹ ਉਹੀ ਹੈ ਜਿਸ ਨੇ ਤੁਹਾਨੂੰ ਪੇਮੈਂਟ ਕਰਨਾ ਹੈ। ਜਿਵੇਂ ਹੀ ਤੁਸੀਂ ਨੰਬਰ ਦਾਖਲ ਕਰਦੇ ਹੋ ਪ੍ਰਾਪਤਕਰਤਾ ਦਾ ਬੈਂਕ ਤੇ ਨਾਮ ਤੁਹਾਡੀ UPI ਸਕ੍ਰੀਨ 'ਤੇ ਦਿਖਾਈ ਦਿੰਦਾ ਹੈ।
ਸਪੈਮ ਆਈਡੀ ਤੋਂ ਪੇਮੈਂਟ ਲੈਣ ਦੀ ਰਿਕਵੈਸਟ ਨੂੰ ਡਿਕਲਾਈਨ ਕਰੋ
UPI ਐਪ ਵਿੱਚ ਸੁਰੱਖਿਆ ਲਈ ਸਪੈਮ ਫਿਲਟਰ ਚਾਲੂ ਰੱਖੋ ਕਿਉਂਕਿ ਉਹ ਸਪੈਮ ਆਈਡੀ ਤੋਂ ਆਉਣ ਵਾਲੀਆਂ ਭੁਗਤਾਨ ਬੇਨਤੀਆਂ ਨੂੰ ਟਰੈਕ ਕਰ ਸਕਦੇ ਹਨ। ਜੇਕਰ ਤੁਹਾਨੂੰ ਵੀ ਅਜਿਹੀਆਂ ਬੇਨਤੀਆਂ ਆਉਣ ਤਾਂ UPI ਐਪਲੀਕੇਸ਼ਨ ਤੋਂ ਚਿਤਾਵਨੀ ਮਿਲਦੀ ਹੈ, ਤਾਂ ਉਨ੍ਹਾਂ ਨੂੰ ਰੱਦ ਕਰ ਦਿਓ। ਸਪੈਮ ਆਈਡੀ ਤੋਂ ਭੁਗਤਾਨ ਦੀ ਬੇਨਤੀ ਪ੍ਰਾਪਤ ਹੋਣ ਤੋਂ ਬਾਅਦ, ਇਸਨੂੰ ਤੁਰੰਤ ਡਿਕਲਾਈਨ ਕਰ ਦੇਣਾ ਚਾਹੀਦਾ ਹੈ।