ਪੜਚੋਲ ਕਰੋ
Advertisement
ਰਿਲਾਇੰਸ ਨੂੰ ਵੱਡਾ ਝਟਕਾ, ਇੱਕੋ ਦਿਨ ਇੱਕ ਲੱਖ ਕਰੋੜ ਰੁਪਏ ਸ਼ੇਅਰ ਡਿੱਗਿਆ
ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਰਿਲਾਇੰਸ) ਦੇ ਸ਼ੇਅਰ ਅੱਜ 7% ਦੇ ਪੱਧਰ ਤੇ ਡਿੱਗ ਗਏ। ਇਸ ਦੇ ਨਾਲ ਹੀ, ਸਟਾਕ ਹੁਣ 1,900 ਰੁਪਏ ਤੋਂ ਹੇਠਾਂ ਚਲਾ ਗਿਆ।
ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਰਿਲਾਇੰਸ) ਦੇ ਸ਼ੇਅਰ ਅੱਜ 7% ਦੇ ਪੱਧਰ ਤੇ ਡਿੱਗ ਗਏ। ਇਸ ਦੇ ਨਾਲ ਹੀ, ਸਟਾਕ ਹੁਣ 1,900 ਰੁਪਏ ਤੋਂ ਹੇਠਾਂ ਚਲਾ ਗਿਆ। ਇਹ ਬੰਬੇ ਸਟਾਕ ਐਕਸਚੇਂਜ (ਬੀਐਸਸੀ) 'ਤੇ 1897 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ/ਅਜਿਹਾ ਇਸ ਲਈ ਹੈ ਕਿਉਂਕਿ ਕੰਪਨੀ ਦੇ ਚੇਅਰਮੈਨ, ਮੁਕੇਸ਼ ਅੰਬਾਨੀ ਦੀ ਸਿਹਤ ਖ਼ਰਾਬ ਹੋਣ ਦੀ ਖ਼ਬਰ ਹੈ। ਇਸ ਕੇਸ ਵਿੱਚ, ਆਰਆਈਐਲ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਅੱਜ ਇਸ ਦੀ ਮਾਰਕੀਟ ਕੈਪੀਟਲਾਈਜ਼ਮ ਵਿੱਚ ਇੱਕ ਲੱਖ ਕਰੋੜ ਰੁਪਏ ਦੀ ਕਮੀ ਆਈ ਹੈ। ਇਹ 13.89 ਲੱਖ ਕਰੋੜ ਰੁਪਏ ਤੋਂ ਘਟ ਕੇ 12.90 ਲੱਖ ਕਰੋੜ ਰੁਪਏ 'ਤੇ ਆ ਗਈ ਹੈ। ਇਸ ਦੀ ਐਮ ਕੈਪ ਇੱਕ ਹਫਤੇ ਵਿੱਚ 1.36 ਲੱਖ ਕਰੋੜ ਰੁਪਏ ਘਟੀ ਹੈ। ਇਸ ਤੋਂ ਪਹਿਲਾਂ 12 ਮਈ ਨੂੰ ਸਟਾਕ ਇਕ ਦਿਨ 'ਚ 7% ਘੱਟ ਗਿਆ ਸੀ।
ਅੱਜ ਰੋਮਾਂਸ ਦੇ ਕਿੰਗ ਸ਼ਾਹਰੁਖ ਖਾਨ ਦਾ ਜਨਮ ਦਿਨ, ਵਰਚੁਅਲ ਹੋਏਗੀ ਸਾਰੀ ਸੈਲੀਬ੍ਰੇਸ਼ਨ
ਦੂਜੇ ਪਾਸੇ, ਇਸ ਖਬਰ ਤੋਂ ਬਾਅਦ, ਮੈਕੁਏਰੀ ਨੇ ਆਰਆਈਐਲ ਦੇ ਸ਼ੇਅਰਾਂ ਵਿੱਚ 42% ਦੀ ਗਿਰਾਵਟ ਦੀ ਰੇਟਿੰਗ ਦੇ ਦਿੱਤੀ ਹੈ। ਬ੍ਰੋਕਰੇਜ ਹਾਊਸ ਨੇ ਕਿਹਾ ਕਿ ਸਟਾਕ ਇਥੋਂ ਚੰਗਾ ਪ੍ਰਦਰਸ਼ਨ ਕਰੇਗਾ ਅਤੇ 1,195 ਰੁਪਏ ਤੱਕ ਜਾ ਸਕਦਾ ਹੈ। ਇਹ ਸ਼ੁੱਕਰਵਾਰ ਦੇ ਪੱਧਰ ਤੋਂ ਲਗਪਗ 42% ਘੱਟ ਜਾਵੇਗਾ। ਐਡਲਵਿਸ ਤੇ ਐਮਕੇ ਗਲੋਬਲ ਨੇ ਹਾਲਾਂਕਿ ਸਟਾਕ ਲਈ 2,105 ਰੁਪਏ ਅਤੇ 1,970 ਰੁਪਏ ਦਾ ਟੀਚਾ ਮਿੱਥਿਆ ਹੈ। ਦੋਵਾਂ ਨੇ ਇਸ ਨੂੰ ਹੋਲਡ ਕਰਨ ਦੀ ਸਲਾਹ ਦੇ ਦਿੱਤੀ ਹੈ।
ਪਿਛਲੇ 15 ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਖਬਰਾਂ ਆ ਰਹੀਆਂ ਹਨ ਕਿ ਮੁਕੇਸ਼ ਅੰਬਾਨੀ ਦੀ ਹਾਲਤ ਖਰਾਬ ਹੈ। ਉਨ੍ਹਾਂ ਦਾ ਲੰਡਨ 'ਚ ਟਰਾਂਸਪਲਾਂਟ ਕੀਤਾ ਗਿਆ ਹੈ। ਉਨ੍ਹਾਂ ਦਾ ਭਾਰ 30 ਕਿਲੋਗ੍ਰਾਮ ਘਟਿਆ ਹੈ। ਸੋਸ਼ਲ ਮੀਡੀਆ 'ਤੇ ਕਿਹਾ ਜਾ ਰਿਹਾ ਹੈ ਕਿ ਇਸੇ ਕਰਕੇ ਅੰਬਾਨੀ ਪਰਿਵਾਰ ਆਈਪੀਐਲ 'ਚ ਵੀ ਦਿਖਾਈ ਨਹੀਂ ਦੇ ਰਿਹਾ ਹੈ। ਹਾਲਾਂਕਿ, ਇਸ ਦੇ ਉਲਟ ਪਿਛਲੇ ਹਫਤੇ ਮੁਕੇਸ਼ ਅੰਬਾਨੀ ਨੇ ਦਿੱਗਜ ਵਕੀਲ ਹਰੀਸ਼ ਸਾਲਵੇ ਦੇ ਵਿਆਹ 'ਤੇ ਇੱਕ ਵੈਬਿਨਾਰ ਰਾਹੀਂ ਪੇਸ਼ਕਾਰੀ ਕੀਤੀ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਲੁਧਿਆਣਾ
Advertisement