ਪੜਚੋਲ ਕਰੋ

India Plastic Notes Currency: ਭਾਰਤ 'ਚ ਹੁਣ ਚੱਲਣਗੇ ਪਲਾਸਟਿਕ ਦੇ ਨੋਟ ? ਜਾਣੋ ਕਾਗਜ਼ ਦੇ ਨੋਟਾਂ ਨੂੰ ਲੈ ਕੇ ਕਿਉਂ ਆ ਰਹੀਆਂ ਦਿੱਕਤਾਂ ? RBI ਕਰ ਰਿਹਾ ਤਿਆਰੀ...

India to get Plastic Currency: ਭਾਰਤੀ ਕਰੰਸੀ ਨੋਟ 'ਤੇ ਵੱਡਾ ਅਪਡੇਟ ਸਾਹਮਣੇ ਆਇਆ ਹੈ, ਜਿਸ ਨੇ ਜਨਤਾ ਵਿਚਾਲੇ ਹਲਚਲ ਮਚਾ ਦਿੱਤੀ ਹੈ। ਦੱਸ ਦੇਈਏ ਕਿ ਬਹੁਤ ਜਲਦ ਭਾਰਤੀ ਰਿਜ਼ਰਵ ਬੈਂਕ (RBI) ਦੇਸ਼ ਵਿੱਚ ਕਰੰਸੀ ਨੋਟਾਂ ਦੀ...

India to get Plastic Currency: ਭਾਰਤੀ ਕਰੰਸੀ ਨੋਟ 'ਤੇ ਵੱਡਾ ਅਪਡੇਟ ਸਾਹਮਣੇ ਆਇਆ ਹੈ, ਜਿਸ ਨੇ ਜਨਤਾ ਵਿਚਾਲੇ ਹਲਚਲ ਮਚਾ ਦਿੱਤੀ ਹੈ। ਦੱਸ ਦੇਈਏ ਕਿ ਬਹੁਤ ਜਲਦ ਭਾਰਤੀ ਰਿਜ਼ਰਵ ਬੈਂਕ (RBI) ਦੇਸ਼ ਵਿੱਚ ਕਰੰਸੀ ਨੋਟਾਂ ਦੀ ਲਗਾਤਾਰ ਵਧਦੀ ਮੰਗ ਨੂੰ ਪੂਰਾ ਕਰਨ ਲਈ ਪਲਾਸਟਿਕ ਜਾਂ ਪੌਲੀਮਰ ਨੋਟ ਛਾਪਣ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਪਟਨਾ ਅਤੇ ਮੁੰਬਈ ਵਿੱਚ ਹੋਈਆਂ ਕੇਂਦਰੀ ਬੈਂਕ ਦੀਆਂ ਪਿਛਲੀਆਂ ਦੋ ਬੋਰਡ ਬੈਠਕਾਂ ਵਿੱਚ ਇਸ ਮੁੱਦੇ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ।

ਪੌਲੀਮਰ ਨੋਟਾਂ ਦੀ ਟਿਕਾਊਪਨ ਅਤੇ ਘੱਟ ਉਤਪਾਦਨ ਲਾਗਤ ਦੇ ਕਾਰਨ ਇਹ ਫੈਸਲਾ ਲਿਆ ਜਾ ਰਿਹਾ ਹੈ। ਅਜਿਹੀ ਸੰਭਾਵਨਾ ਹੈ ਕਿ ਆਮ ਜਨਤਾ ਲਈ ਪਲਾਸਟਿਕ ਨੋਟਾਂ ਦੇ ਇਸਤੇਮਾਲ ਦਾ ਪਾਇਲਟ ਪ੍ਰੋਜੈਕਟ ਜਲਦ ਹੀ ਸ਼ੁਰੂ ਕੀਤਾ ਜਾ ਸਕਦਾ ਹੈ।

ਜਾਣੋ ਪਲਾਸਟਿਕ ਦੇ ਨੋਟ ਕਿਉਂ ਲਿਆਂਦੇ ਜਾ ਰਹੇ?

ਇਸ ਫੈਸਲੇ ਦੇ ਪਿੱਛੇ ਮੁੱਖ ਕਾਰਨ ਲਾਗਤ ਅਤੇ ਨੋਟਾਂ ਦਾ ਟਿਕਾਊਪਨ ਹੈ। RBI ਸੂਤਰਾਂ ਅਨੁਸਾਰ, ਪੌਲੀਮਰ ਨੋਟਾਂ ਦੀ ਉਤਪਾਦਨ ਲਾਗਤ ਵਰਤਮਾਨ ਵਿੱਚ ਚੱਲ ਰਹੇ ਕਾਗਜ਼ ਦੇ ਨੋਟਾਂ ਦੀ ਤੁਲਨਾ ਵਿੱਚ ਕਾਫ਼ੀ ਘੱਟ ਹੈ। ਇਸ ਤੋਂ ਇਲਾਵਾ ਭਾਰਤ ਤਕਨੀਕੀ ਤੌਰ 'ਤੇ ਆਧੁਨਿਕ ਹੋ ਚੁੱਕਾ ਹੈ ਅਤੇ ਦੇਸ਼ ਦੇ ਏ.ਟੀ.ਐਮ. ਨੂੰ ਇਨ੍ਹਾਂ ਪਲਾਸਟਿਕ ਨੋਟਾਂ ਨੂੰ ਆਸਾਨੀ ਨਾਲ ਕੱਢਣ ਲਈ ਅਪਗ੍ਰੇਡ ਕੀਤਾ ਜਾਵੇਗਾ।

ਪੁਰਾਣੇ ਨੋਟਾਂ ਨੂੰ ਨਸ਼ਟ ਕਰਨ 'ਚ ਦਿੱਕਤਾਂ ਆ ਰਹੀਆਂ?
 
ਕਾਗਜ਼ੀ ਨੋਟ ਜ਼ਿਆਦਾ ਸਾਲਾਂ ਤੱਕ ਨਹੀਂ ਚੱਲ ਪਾਉਂਦੇ ਹਨ, ਜਿਸ ਨਾਲ ਉਹ ਮੂਲ ਕਾਗਜ਼ ਅਤੇ ਗੰਦੇ ਨੋਟਾਂ ਦੀ ਤੁਲਨਾ ਵਿੱਚ ਘੱਟ ਗੁਣਵੱਤਾ ਦੇ ਹੁੰਦੇ ਹਨ। ਆਰ.ਬੀ.ਆਈ. ਦੀ ਇੱਕ ਰਿਪੋਰਟ ਅਨੁਸਾਰ, ਵਿੱਤੀ ਸਾਲ 2024-25 (FY25) ਵਿੱਚ ਹੀ ਲਗਪਗ ₹23.8 ਅਰਬ ਮੁੱਲ ਦੇ ਨੋਟ ਨਸ਼ਟ ਕੀਤੇ ਗਏ, ਜੋ ਪਿਛਲੇ ਸਾਲ ₹21.24 ਅਰਬ ਦੀ ਤੁਲਨਾ ਵਿੱਚ 12.3 ਫੀਸਦੀ ਵੱਧ ਹੈ। ਇਨ੍ਹਾਂ ਵਿੱਚ ਸਭ ਤੋਂ ਵੱਧ ਗਿਣਤੀ ₹500 ਅਤੇ ₹100 ਦੇ ਨੋਟਾਂ ਦੀ ਸੀ।
 
ਇੰਨੀ ਵੱਡੀ ਮਾਤਰਾ ਵਿੱਚ ਕਰੰਸੀ ਨੋਟਾਂ ਨੂੰ ਨਸ਼ਟ ਕਰਨਾ ਅਤੇ ਨਵੇਂ ਨੋਟ ਛਾਪਣਾ ਸਰਕਾਰੀ ਖ਼ਰਚੇ 'ਤੇ ਭਾਰੀ ਬੋਝ ਪਾਉਂਦਾ ਹੈ। ਵਿੱਤੀ ਸਾਲ 2024-25 ਵਿੱਚ ਨੋਟ ਛਾਪਣ ਦੀ ਲਾਗਤ ₹6,372.8 ਕਰੋੜ ਸੀ, ਜੋ ਪਿਛਲੇ ਸਾਲ ਦੀ ਤੁਲਨਾ ਵਿੱਚ ਕਾਫ਼ੀ ਜ਼ਿਆਦਾ ਹੈ। ਪਲਾਸਟਿਕ ਨੋਟਾਂ ਦੀ ਸ਼ੁਰੂਆਤ ਨਾਲ ਇਸ ਖ਼ਰਚੇ ਵਿੱਚ ਕਾਫ਼ੀ ਕਮੀ ਆਵੇਗੀ।
  
ਡਿਜੀਟਲ ਪੇਮੈਂਟ ਦੇ ਯੁੱਗ 'ਚ ਵੀ ਕੈਸ਼ ਦੀ ਮੰਗ ਕਿਉਂ ਵਧੀ
 
ਦੇਸ਼ ਵਿੱਚ ਯੂ.ਪੀ.ਆਈ. (UPI) ਅਤੇ ਡਿਜੀਟਲ ਲੈਣ-ਦੇਣ ਤੇਜ਼ੀ ਨਾਲ ਵਧ ਰਹੇ ਹਨ ਪਰ ਨਕਦੀ (ਕੈਸ਼) ਦੀ ਮੰਗ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ। 15 ਮਈ ਤੱਕ, ਬਾਜ਼ਾਰ ਵਿੱਚ ਕੁੱਲ ਨਕਦੀ 11.5 ਫੀਸਦੀ ਵਧ ਕੇ ਰਿਕਾਰਡ ₹42.86 ਲੱਖ ਕਰੋੜ ਦੇ ਉੱਚੇ ਪੱਧਰ 'ਤੇ ਪਹੁੰਚ ਗਈ। ਛੋਟੇ ਨੋਟਾਂ ਦੀ ਮੰਗ ਵੱਧ ਹੋਣ ਦੇ ਬਾਵਜੂਦ ਕੁੱਲ ਸੀ.ਆਈ.ਸੀ. ਵਿੱਚ ਉਨ੍ਹਾਂ ਦੀ ਹਿੱਸੇਦਾਰੀ ਕ੍ਰਮਵਾਰ 0.7% ਅਤੇ 0.8% ਹੈ। ਸਰਕਾਰ ਨੇ ਸਿੱਕਿਆਂ ਨੂੰ ਬੜ੍ਹਾਵਾ ਦੇਣ ਦਾ ਯਤਨ ਕੀਤਾ ਪਰ ਉਮੀਦ ਮੁਤਾਬਕ ਸਫ਼ਲਤਾ ਨਹੀਂ ਮਿਲ ਸਕੀ ਹੈ।


   
ਜਾਣੋ ਦੁਨੀਆ 'ਚ ਕਿਹੜੇ ਦੇਸ਼ਾਂ 'ਚ ਪਲਾਸਟਿਕ ਨੋਟ ਚੱਲਦੇ
 
ਦੱਸ ਦੇਈਏ ਕਿ ਪੌਲੀਮਰ ਜਾਂ ਪਲਾਸਟਿਕ ਦੇ ਨੋਟ ਵਰਤਮਾਨ ਵਿੱਚ ਲਗਭਗ 60 ਦੇਸ਼ਾਂ ਵਿੱਚ ਚੱਲ ਰਹੇ ਹਨ। ਆਸਟ੍ਰੇਲੀਆ 1988 ਵਿੱਚ ਪਲਾਸਟਿਕ ਦਾ 10 ਡਾਲਰ ਦਾ ਨੋਟ ਜਾਰੀ ਕਰਨ ਵਾਲਾ ਪਹਿਲਾ ਦੇਸ਼ ਸੀ। ਸਿੰਗਾਪੁਰ, ਇੰਡੋਨੇਸ਼ੀਆ, ਥਾਈਲੈਂਡ, ਮਲੇਸ਼ੀਆ, ਰੋਮਾਨੀਆ ਅਤੇ ਕੈਨੇਡਾ ਵਰਗੇ ਦੇਸ਼ਾਂ ਨੇ ਵੀ ਬਾਅਦ ਵਿੱਚ ਇਨ੍ਹਾਂ ਨੂੰ ਅਪਣਾ ਲਿਆ। ਉੱਥੇ ਹੀ, ਅਮਰੀਕੀ ਡਾਲਰ ਅਜੇ ਵੀ ਕਪਾਹ (ਰੂੰ) ਅਤੇ ਲਿਨਨ ਦੇ ਵਿਸ਼ੇਸ਼ ਮਿਸ਼ਰਣ ਨਾਲ ਬਣਾਇਆ ਜਾਂਦਾ ਹੈ।

 

ਟਾਪ ਹੈਡਲਾਈਨ

LPG Gas Cylinder Rate: ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਨੇ ਦਿੱਤਾ ਝਟਕਾ ? ਜਾਣੋ ਅੱਜ ਘਰੇਲੂ LPG ਸਿਲੰਡਰਾਂ ਦੇ ਕਿੰਨੇ ਬਦਲੇ ਰੇਟ...
ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਨੇ ਦਿੱਤਾ ਝਟਕਾ ? ਜਾਣੋ ਅੱਜ ਘਰੇਲੂ LPG ਸਿਲੰਡਰਾਂ ਦੇ ਕਿੰਨੇ ਬਦਲੇ ਰੇਟ...
SBI ਵੱਲੋਂ ਪੈਨਸ਼ਨਰਾਂ ਲਈ ਚੇਤਾਵਨੀ ! ਪੈਨਸ਼ਨਰ ਭੁੱਲ ਕੇ ਵੀ ਨਾ ਕਰਨ ਇਹ ਗਲਤੀ
SBI ਵੱਲੋਂ ਪੈਨਸ਼ਨਰਾਂ ਲਈ ਚੇਤਾਵਨੀ ! ਪੈਨਸ਼ਨਰ ਭੁੱਲ ਕੇ ਵੀ ਨਾ ਕਰਨ ਇਹ ਗਲਤੀ
 Gold Silver Price Today: 9 ਦਿਨਾਂ ਤੋਂ ਡਿੱਗ ਰਿਹਾ ਸੋਨਾ, ਅੱਜ ਫਿਰ ਹੋਇਆ ਹਜ਼ਾਰਾਂ ਰੁਪਏ ਸਸਤਾ!  ਚਾਂਦੀ ਵੀ ਡਿੱਗੀ
 Gold Silver Price Today: 9 ਦਿਨਾਂ ਤੋਂ ਡਿੱਗ ਰਿਹਾ ਸੋਨਾ, ਅੱਜ ਫਿਰ ਹੋਇਆ ਹਜ਼ਾਰਾਂ ਰੁਪਏ ਸਸਤਾ!  ਚਾਂਦੀ ਵੀ ਡਿੱਗੀ
Gold-Silver Price Crash: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਸਭ ਤੋਂ ਵੱਡੀ ਗਿਰਾਵਟ! 16,400 ਰੁਪਏ ਸਸਤਾ ਹੋਇਆ ਸੋਨਾ, ਜਾਣੋ ਅੱਜ 24-22 ਕੈਰੇਟ ਦਾ ਕਿੰਨਾ ਰੇਟ...
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਸਭ ਤੋਂ ਵੱਡੀ ਗਿਰਾਵਟ! 16,400 ਰੁਪਏ ਸਸਤਾ ਹੋਇਆ ਸੋਨਾ, ਜਾਣੋ ਅੱਜ 24-22 ਕੈਰੇਟ ਦਾ ਕਿੰਨਾ ਰੇਟ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Liquor Tragedy: ਸ਼ਰਾਬ ਬਣੀ ਕਾਲ! ਲੋਕਾਂ 'ਚ ਮੱਚਿਆ ਹਾਹਾਕਾਰ, 15 ਮੌਤਾਂ, 181 ਹਸਪਤਾਲ ਵਿੱਚ ਭਰਤੀ; CM ਨੇ ਜਾਂਚ ਦੇ ਹੁਕਮ ਦਿੱਤੇ...
ਸ਼ਰਾਬ ਬਣੀ ਕਾਲ! ਲੋਕਾਂ 'ਚ ਮੱਚਿਆ ਹਾਹਾਕਾਰ, 15 ਮੌਤਾਂ, 181 ਹਸਪਤਾਲ ਵਿੱਚ ਭਰਤੀ; CM ਨੇ ਜਾਂਚ ਦੇ ਹੁਕਮ ਦਿੱਤੇ...
Punjab-Chandigarh Weather: ਪੰਜਾਬ-ਚੰਡੀਗੜ੍ਹ 'ਚ ਦੋ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ, ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ; ਜਾਣੋੋ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ...
ਪੰਜਾਬ-ਚੰਡੀਗੜ੍ਹ 'ਚ ਦੋ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ, ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ; ਜਾਣੋੋ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ...
Bodybuilder Case: ਵੱਡੀ ਵਾਰਦਾਤ, ਨਾਮੀ ਬਾਡੀ ਬਿਲਡਰ ਦੀ ਛਾਤੀ 'ਚ ਗੋਲੀ ਲੱਗੀ ਮ੍ਰਿਤਕ ਦੇਹ ਮਿਲੀ, ਇਲਾਕੇ 'ਚ ਫੈਲੀ ਦਹਿਸ਼ਤ...
ਵੱਡੀ ਵਾਰਦਾਤ, ਨਾਮੀ ਬਾਡੀ ਬਿਲਡਰ ਦੀ ਛਾਤੀ 'ਚ ਗੋਲੀ ਲੱਗੀ ਮ੍ਰਿਤਕ ਦੇਹ ਮਿਲੀ, ਇਲਾਕੇ 'ਚ ਫੈਲੀ ਦਹਿਸ਼ਤ...
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਨਵੰਬਰ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਨਵੰਬਰ 2026
Punjab News : ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸਮੇਤ ਕਈ ਵਰਕਰ ਗ੍ਰਿਫ਼ਤਾਰ, ਅਦਾਲਤ ਨੇ ਭੇਜਿਆ ਜੇਲ੍ਹ
Punjab News : ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸਮੇਤ ਕਈ ਵਰਕਰ ਗ੍ਰਿਫ਼ਤਾਰ, ਅਦਾਲਤ ਨੇ ਭੇਜਿਆ ਜੇਲ੍ਹ
Punjab News : 12 ਸਾਲਾ ਬੱਚੀ ਨੂੰ ਟੱਕਰ ਮਾਰਨ ਵਾਲਾ ਪੁਲਿਸ ਮੁਲਾਜ਼ਮ ਸਸਪੈਂਡ, ਨਸ਼ੇ 'ਚ ਸੀ ਟੱਲੀ
Punjab News : 12 ਸਾਲਾ ਬੱਚੀ ਨੂੰ ਟੱਕਰ ਮਾਰਨ ਵਾਲਾ ਪੁਲਿਸ ਮੁਲਾਜ਼ਮ ਸਸਪੈਂਡ, ਨਸ਼ੇ 'ਚ ਸੀ ਟੱਲੀ
Punjab News : ਚਚੇਰੇ ਭਰਾ ਨੂੰ ਨਾਬਾਲਗ ਭੈਣ ਨਾਲ ਹੋਇਆ ਪਿਆਰ, ਘਰੋਂ ਭਜਾ ਕੇ ਲੈ ਗਿਆ
Punjab News : ਚਚੇਰੇ ਭਰਾ ਨੂੰ ਨਾਬਾਲਗ ਭੈਣ ਨਾਲ ਹੋਇਆ ਪਿਆਰ, ਘਰੋਂ ਭਜਾ ਕੇ ਲੈ ਗਿਆ
Newlywed Couple Accident : ਐਤਵਾਰ ਨੂੰ ਹੋਇਆ ਵਿਆਹ, ਚਾਰ ਦਿਨਾਂ ਬਾਅਦ ਉੱਜੜਿਆ ਸੁਹਾਗ, ਸੜਕ ਹਾਦਸੇ ਨੇ ਖੋਹ ਲਈਆਂ ਨਵ-ਵਿਆਹੇ ਜੋੜੇ ਦੀਆਂ ਖੁਸ਼ੀਆਂ
Newlywed Couple Accident : ਐਤਵਾਰ ਨੂੰ ਹੋਇਆ ਵਿਆਹ, ਚਾਰ ਦਿਨਾਂ ਬਾਅਦ ਉੱਜੜਿਆ ਸੁਹਾਗ, ਸੜਕ ਹਾਦਸੇ ਨੇ ਖੋਹ ਲਈਆਂ ਨਵ-ਵਿਆਹੇ ਜੋੜੇ ਦੀਆਂ ਖੁਸ਼ੀਆਂ
Embed widget