ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ 20 ਤੋਂ ਵੱਧ ਉਤਪਾਦਾਂ ਜਿਵੇਂ ਪਾਲਿਸ਼ ਹੀਰੇ, ਰਬੜ ਦੇ ਸਮਾਨ, ਚਮੜੇ ਦੇ ਕੱਪੜੇ, ਦੂਰ ਸੰਚਾਰ ਸਾਜ਼ੋ-ਸਮਾਨ ਅਤੇ ਕਾਰਪੇਟਸ 'ਤੇ ਆਯਾਤ ਡਿਊਟੀ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ, ਫਰਨੀਚਰ ਬਣਾਉਣ 'ਚ ਵਰਤੀਆਂ ਜਾਂਦੀਆਂ ਬਿਨ੍ਹਾਂ ਰੰਦੀ ਲੱਕੜ ਅਤੇ ਹਾਰਡ ਬੋਰਡ ਆਦਿ 'ਤੇ ਕਸਟਮ ਡਿਊਟੀ ਪੂਰੀ ਤਰ੍ਹਾਂ ਖਤਮ ਕੀਤੀ ਜਾ ਸਕਦੀ ਹੈ।
ਜਲਦ ਖ਼ਤਮ ਹੋਵੇਗਾ ਕਿਸਾਨ ਅੰਦੋਲਨ, ਖੇਤੀ ਮੰਤਰੀ ਤੋਮਰ ਦਾ ਵੱਡਾ ਦਾਅਵਾ, ਸਰਕਾਰ ਕਾਨੂੰਨਾਂ 'ਚ ਬਦਲਾਅ ਲਈ ਤਿਆਰ
ਉਨ੍ਹਾਂ ਦੱਸਿਆ ਕਿ “ਮਹਿੰਗਾ ਕੱਚਾ ਮਾਲ ਅੰਤਰਰਾਸ਼ਟਰੀ ਬਾਜ਼ਾਰ 'ਚ ਭਾਰਤ ਦੀ ਕੀਮਤ ਪ੍ਰਤੀਯੋਗਤਾ ਨੂੰ ਪ੍ਰਭਾਵਤ ਕਰਦਾ ਹੈ। ਦੇਸ਼ ਤੋਂ ਫਰਨੀਚਰ ਦਾ ਨਿਰਯਾਤ ਬਹੁਤ ਘੱਟ ਹੈ (ਲਗਭਗ ਇਕ ਪ੍ਰਤੀਸ਼ਤ), ਜਦਕਿ ਚੀਨ ਅਤੇ ਵੀਅਤਨਾਮ ਵਰਗੇ ਦੇਸ਼ ਇਸ ਖੇਤਰ ਦੇ ਪ੍ਰਮੁੱਖ ਨਿਰਯਾਤ ਕਰਨ ਵਾਲੇ ਹਨ।” ਸੂਤਰਾਂ ਅਨੁਸਾਰ, ਸਰਕਾਰ ਕੋਲਤਾਰ ਅਤੇ ਤਾਂਬੇ ਦੇ ਸਕ੍ਰੈਪ 'ਤੇ ਕਸਟਮ ਡਿਊਟੀ ਘਟਾਉਣ ਬਾਰੇ ਵੀ ਵਿਚਾਰ ਕਰ ਸਕਦੀ ਹੈ।
ਘਰੇਲੂ ਨਿਰਮਾਣ ਨੂੰ ਉਤਸ਼ਾਹਤ ਕਰਨ ਲਈ ਸਰਕਾਰ ਨੇ ਪਹਿਲਾਂ ਹੀ ਕਈ ਕਦਮ ਚੁੱਕੇ ਹਨ। ਪ੍ਰੋਡਕਸ਼ਨ ਬੇਸਡ ਮੈਨੂਫੈਕਚਰਿੰਗ ਸਕੀਮ (ਪੀਐਲਆਈ) ਏਅਰਕੰਡੀਸ਼ਨਰ ਅਤੇ ਐਲਈਡੀ ਲਾਈਟਾਂ ਸਮੇਤ ਕਈ ਸੈਕਟਰਾਂ ਲਈ ਪੇਸ਼ ਕੀਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਕ ਫਰਵਰੀ ਨੂੰ 2021-22 ਦਾ ਬਜਟ ਪੇਸ਼ ਕਰਨਗੇ। ਸੂਤਰਾਂ ਨੇ ਕਿਹਾ, "ਇਨ੍ਹਾਂ ਚੀਜ਼ਾਂ 'ਤੇ ਟੈਰਿਫ ਘਟਾਉਣ ਨਾਲ ਸਵੈ-ਨਿਰਭਰ ਭਾਰਤ ਅਭਿਆਨ ਨੂੰ ਹੁਲਾਰਾ ਮਿਲੇਗਾ ਅਤੇ ਘਰੇਲੂ ਨਿਰਮਾਣ ਨੂੰ ਤੇਜ਼ ਕੀਤਾ ਜਾਵੇਗਾ।"
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ