ਇਕ ਰੀਚਾਰਜ 'ਚ ਚੱਲੇਗਾ ਪੂਰੇ ਘਰ ਦਾ ਫ਼ੋਨ, ਇਹ ਕੰਪਨੀ ਦੇ ਰਹੀ ਹੈ ਸ਼ਾਨਦਾਰ ਆਫਰ
ਕੰਪਨੀ ਦਾ ਇਹ ਰੀਚਾਰਜ ਬਹੁਤ ਸਾਰੇ ਬੈਨੀਫਿਸਟ ਨਾਲ ਆਉਂਦਾ ਹੈ। ਪਰ ਇਸ ਦੀ ਕੀਮਤ ਵੀ ਵੱਧ ਹੈ। ਇਸ ਪਲਾਨ 'ਚ ਇੱਕ ਮਹੀਨੇ ਦੀ ਵੈਲੀਡਿਟੀ ਮਿਲਦੀ ਹੈ। ਏਅਰਟੈੱਲ ਦਾ ਇਹ ਪਲਾਨ ਫੈਮਿਲੀ ਰੀਚਾਰਜ ਹੈ।
Airtel postpaid plan for family : ਜੀ ਹਾਂ, ਜੋ ਤੁਸੀਂ ਪੜ੍ਹ ਰਹੇ ਹੋ ਉਹ ਬਿਲਕੁਲ ਸਹੀ ਹੈ। ਹੁਣ ਇੱਕ ਰੀਚਾਰਜ 'ਚ ਪੂਰੇ ਘਰ ਦਾ ਫ਼ੋਨ ਚੱਲੇਗਾ। ਦੇਸ਼ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਏਅਰਟੈੱਲ ਪ੍ਰੀਪੇਡ ਅਤੇ ਪੋਸਟਪੇਡ ਦੋਵੇਂ ਪਲਾਨ ਪੇਸ਼ ਕਰਦੀ ਹੈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਬ੍ਰਾਂਡਸ ਵੱਖ-ਵੱਖ ਪਲਾਨ 'ਚ ਵੱਖ-ਵੱਖ ਸੇਵਾਵਾਂ ਦੀ ਪੇਸ਼ਕਸ਼ ਕਰਦੇ ਹਨ। ਏਅਰਟੈੱਲ ਆਪਣੇ ਇੱਕ ਪਲਾਨ 'ਚ ਵੱਧ ਤੋਂ ਵੱਧ ਲਾਭ ਪ੍ਰਦਾਨ ਕਰਦਾ ਹੈ।
ਦਰਅਸਲ ਇਹ ਇੱਕ ਪੋਸਟਪੇਡ ਪਲਾਨ ਹੈ, ਜਿਸ 'ਚ ਯੂਜ਼ਰਸ ਨੂੰ ਕਈ ਫ਼ਾਇਦੇ ਮਿਲਦੇ ਹਨ। ਜੇਕਰ ਤੁਸੀਂ ਬਜਟ ਯੋਜਨਾ ਦੀ ਤਲਾਸ਼ 'ਚ ਹੋ ਤਾਂ ਇਹ ਆਪਸ਼ਨ ਤੁਹਾਡੇ ਲਈ ਨਹੀਂ ਹੈ। ਕੰਪਨੀ ਦਾ ਇਹ ਰੀਚਾਰਜ ਬਹੁਤ ਸਾਰੇ ਬੈਨੀਫਿਸਟ ਨਾਲ ਆਉਂਦਾ ਹੈ। ਪਰ ਇਸ ਦੀ ਕੀਮਤ ਵੀ ਵੱਧ ਹੈ। ਇਸ ਪਲਾਨ 'ਚ ਇੱਕ ਮਹੀਨੇ ਦੀ ਵੈਲੀਡਿਟੀ ਮਿਲਦੀ ਹੈ। ਏਅਰਟੈੱਲ ਦਾ ਇਹ ਪਲਾਨ ਫੈਮਿਲੀ ਰੀਚਾਰਜ ਹੈ। ਆਓ ਜਾਣਦੇ ਹਾਂ ਇਸ ਪਲਾਨ 'ਚ ਮਿਲਣ ਵਾਲੇ ਫਾਇਦਿਆਂ ਬਾਰੇ। ਕੰਪਨੀ ਦਾ ਸਭ ਤੋਂ ਮਹਿੰਗਾ ਪੋਸਟਪੇਡ ਪਲਾਨ 1599 ਰੁਪਏ ਦਾ ਹੈ। ਇਸ ਪਲਾਨ 'ਚ ਯੂਜ਼ਰਸ ਨੂੰ ਹਰ ਮਹੀਨੇ 250GB ਡਾਟਾ ਮਿਲਦਾ ਹੈ। ਜੇਕਰ ਤੁਸੀਂ ਇਸ ਰੀਚਾਰਜ ਪਲਾਨ ਨੂੰ ਖਰੀਦਦੇ ਹੋ ਤਾਂ ਤੁਸੀਂ ਤਿੰਨ ਕੁਨੈਕਸ਼ਨ ਜੋੜ ਸਕੋਗੇ।
ਮਤਲਬ ਤਿੰਨ ਹੋਰ ਲੋਕ ਤੁਹਾਡੇ ਪਲਾਨ ਨੂੰ ਸ਼ੇਅਰ ਕਰ ਸਕਣਗੇ। ਇਸ 'ਚ ਸਾਰੇ ਐਡੀਸ਼ਨਲ ਕੁਨੈਕਸ਼ਨਾਂ ਨੂੰ 30GB ਡਾਟਾ ਮਿਲੇਗਾ। ਨਾਲ ਹੀ ਇਹ ਪਲਾਨ 200GB ਡਾਟਾ ਰੋਲਓਵਰ ਦੇ ਨਾਲ ਆਉਂਦਾ ਹੈ। ਸਾਰੇ ਯੂਜ਼ਰਸ ਨੂੰ ਅਨਲਿਮਟਿਡ ਕਾਲਿੰਗ ਦਾ ਫ਼ਾਇਦਾ ਮਿਲੇਗਾ। ਇਸ 'ਚ ਹਰ ਰੋਜ਼ 100 SMS ਦਿੱਤੇ ਜਾਣਗੇ। ਇਸ ਦੇ ਨਾਲ ਹੀ ਯੂਜ਼ਰਸ ਨੂੰ Airtel Thanks ਐਪਸ ਦਾ ਫ਼ਾਇਦਾ ਵੀ ਮਿਲੇਗਾ। ਯੂਜਰਸ ਨੂੰ Netflix, Amazon Prime, Disney + Hotstar ਅਤੇ ਹੋਰ OTT ਪਲੇਟਫਾਰਮਾਂ ਦੀ ਮੁਫ਼ਤ ਸਬਸਕ੍ਰਿਪਸ਼ਨ ਮਿਲੇਗੀ। ਜੇਕਰ ਤੁਸੀਂ ਫੈਮਿਲੀ ਪਲਾਨ ਦੀ ਤਲਾਸ਼ ਕਰ ਰਹੇ ਹੋ ਤਾਂ ਇਹ ਰੀਚਾਰਜ ਪਲਾਨ ਇੱਕ ਵਧੀਆ ਆਪਸ਼ਨ ਹੋ ਸਕਦਾ ਹੈ। ਦੱਸ ਦੇਈਏ ਕਿ ਏਅਰਟੈੱਲ ਫੈਮਿਲੀ ਪੋਸਟਪੇਡ ਪਲਾਨ 999 ਰੁਪਏ ਤੋਂ ਸ਼ੁਰੂ ਹੁੰਦਾ ਹੈ। ਇਸ ਪਲਾਨ 'ਚ ਤਿੰਨ ਯੂਜ਼ਰਸ ਆਪਣੇ ਫ਼ੋਨ ਦੀ ਵਰਤੋਂ ਕਰ ਸਕਣਗੇ।
999 ਰੁਪਏ ਤੋਂ ਸ਼ੁਰੂ ਹੋਣ ਵਾਲੇ ਪਲਾਨ
ਇਹ ਰੀਚਾਰਜ ਪਲਾਨ ਕੰਪਨੀ ਦਾ ਸਭ ਤੋਂ ਮਹਿੰਗਾ ਪੋਸਟਪੇਡ ਪਲਾਨ ਹੈ। ਇਸ ਪਲਾਨ ਨਾਲ ਤੁਹਾਨੂੰ ਡਾਟਾ ਕਾਲ, SMS ਅਤੇ OTT ਦਾ ਲਾਭ ਮਿਲਦਾ ਹੈ। ਹਾਲਾਂਕਿ ਇਸ 'ਚ ਵਾਧੂ ਡਾਟਾ ਮਹਿੰਗਾ ਪੈਂਦਾ ਹੈ।