ਨਵੀਂ ਦਿੱਲੀ :  ਸੂਬਾ ਸਰਕਾਰਾਂ ਨੂੰ ਟੈਕਸ ਦੀ 47,541 ਕਰੋੜ ਰੁਪਏ ਦੀ ਐਡਵਾਂਸ ਕਿਸ਼ਤ ਜਾਰੀ ਕੀਤੀ ਜਾਵੇਗੀ।  ਸੂਬਿਆਂ ਨੂੰ ਇਸ ਮਹੀਨੇ ਦੌਰਾਨ 95,082 ਕਰੋੜ ਰੁਪਏ ਮਿਲਣਗੇ। ਇਸ ਸੰਦਰਭ ਵਿਚ ਸੂਬਿਆਂ ਨੂੰ ਜਨਵਰੀ 2022 ਦੌਰਾਨ ਕੁੱਲ 95,082 ਕਰੋੜ ਰੁਪਏ ਜਾਂ ਉਨ੍ਹਾਂ ਦੀ ਹੱਕਦਾਰੀ ਦੀ ਦੁੱਗਣੀ ਰਕਮ ਮਿਲ ਰਹੀ ਹੈ।



ਸਰਕਾਰ ਨੇ 22 ਨਵੰਬਰ 2021 ਨੂੰ ਸੂਬਿਆਂ ਨੂੰ 47,541 ਕਰੋੜ ਰੁਪਏ ਦੇ ਟੈਕਸ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਸੀ। ਅੱਜ ਦੂਜੀ ਐਡਵਾਂਸ ਕਿਸ਼ਤ ਜਾਰੀ ਹੋਣ ਨਾਲ ਸੂਬਿਆਂ ਨੂੰ ਟੈਕਸ ਟ੍ਰਾਂਸਫਰ ਤਹਿਤ 90,082 ਕਰੋੜ ਰੁਪਏ ਦੀ ਵਾਧੂ ਰਕਮ ਮਿਲੇਗੀ, ਜੋ ਕਿ ਜਨਵਰੀ 2022 ਤਕ ਜਾਰੀ ਕੀਤੇ ਜਾਣ ਵਾਲੇ ਬਜਟ ਤੋਂ ਵੱਧ ਹੈ।



ਵਿੱਤੀ ਸਾਲ 2021-22 ਵਿਚ ਜੀਐਸਟੀ ਮੁਆਵਜ਼ੇ ਦੀ ਘਾਟ ਲਈ ਸੂਬਾ ਸਰਕਾਰਾਂ ਨੂੰ 1.59 ਲੱਖ ਕਰੋੜ ਰੁਪਏ ਦੇ ਕਰਜ਼ੇ ਦੀ ਜਾਰੀ ਕੀਤੀ ਗਈ ਕਿਸ਼ਤ ਅਕਤੂਬਰ 2021 ਦੇ ਅੰਤ ਤਕ ਪੂਰੀ ਹੋ ਗਈ ਹੈ। ਕੇਂਦਰ ਨੇ ਸੂਬਾਂ ਨੂੰ ਮਜ਼ਬੂਤ ​​ਕਰਨ ਦੀ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ ਪੇਸ਼ਗੀ ਅਦਾਇਗੀ ਜਾਰੀ ਕੀਤੀ ਹੈ। ਇਸ ਨਾਲ ਉਹ ਕੋਵਿਡ 19 ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਖਰਚ ਕਰ ਸਕਣਗੇ।

ਦੱਸ ਦੇਈਏ ਕਿ ਨਵੰਬਰ 2021 ਵਿਚ ਕੇਂਦਰ ਨੇ ਟੈਕਸਾਂ ਦੇ ਹਿੱਸੇ ਵਜੋਂ ਸੂਬਿਆਂ ਨੂੰ 95,082 ਕਰੋੜ ਰੁਪਏ ਦੀਆਂ ਦੋ ਕਿਸ਼ਤਾਂ ਜਾਰੀ ਕੀਤੀਆਂ ਸਨ। ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਵਿੱਤ ਮੰਤਰੀਆਂ ਨਾਲ ਮੀਟਿੰਗ ਤੋਂ ਬਾਅਦ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਕੇਂਦਰ ਸੂਬਿਆਂ ਨੂੰ ਆਪਣੇ ਪੂੰਜੀ ਖਰਚੇ ਨੂੰ ਵਧਾਉਣ ਵਿਚ ਮਦਦ ਕਰਨ ਲਈ ਪੇਸ਼ਗੀ ਕਿਸ਼ਤ ਸ਼ਾਮਲ ਕਰਕੇ ਨਵੰਬਰ ਦੇ ਟੈਕਸ ਟ੍ਰਾਂਸਫਰ ਦੀ ਰਕਮ ਨੂੰ ਦੁੱਗਣਾ ਕਰੇਗਾ।


ਮੰਤਰਾਲੇ ਨੇ ਕਿਹਾ ਸੀ ਕਿ ਸਰਕਾਰ ਨੇ 22 ਨਵੰਬਰ 2021 ਨੂੰ ਸੂਬਾ ਸਰਕਾਰਾਂ ਨੂੰ ਆਪਣੇ ਟੈਕਸ ਹਿੱਸੇ ਦੀਆਂ 95,082 ਕਰੋੜ ਰੁਪਏ ਦੀਆਂ ਦੋ ਕਿਸ਼ਤਾਂ ਜਾਰੀ ਕੀਤੀਆਂ ਸਨ। ਜਦਕਿ ਆਮ ਮਾਸਿਕ ਟ੍ਰਾਂਸਫਰ 47,541 ਕਰੋੜ ਰੁਪਏ ਹੈ। ਪਿਛਲੇ ਸਾਲ ਕੇਂਦਰ ਸਰਕਾਰ ਨੇ ਇਕ ਵਿੱਤੀ ਸਾਲ ਦੌਰਾਨ 14 ਕਿਸ਼ਤਾਂ ਵਿਚ ਸੂਬਿਆਂ ਨੂੰ ਇਕੱਠੇ ਕੀਤੇ ਕੁੱਲ ਟੈਕਸ ਦਾ 41ਫੀਸਦੀ ਜਾਰੀ ਕੀਤਾ ਸੀ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904