New Tax Regime : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਵਿੱਚ ਨਵੀਂ ਆਮਦਨ ਟੈਕਸ ਪ੍ਰਣਾਲੀ ਦੇ ਟੈਕਸ ਸਲੈਬ ਵਿੱਚ ਵੱਡੇ ਬਦਲਾਅ ਕਰਕੇ ਟੈਕਸਦਾਤਾਵਾਂ ਨੂੰ ਵੱਡੀ ਰਾਹਤ ਦਿੱਤੀ ਹੈ। ਜਿਨ੍ਹਾਂ ਟੈਕਸਦਾਤਿਆਂ ਦੀ ਸਾਲਾਨਾ ਆਮਦਨ 7 ਲੱਖ ਰੁਪਏ ਤੱਕ ਹੈ, ਉਨ੍ਹਾਂ ਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ। ਵਿੱਤ ਮੰਤਰੀ ਦੇ ਇਸ ਐਲਾਨ ਕਾਰਨ ਵੱਡੀ ਗਿਣਤੀ ਟੈਕਸਦਾਤਾਵਾਂ ਨੂੰ ਨਵੀਂ ਟੈਕਸ ਵਿਵਸਥਾ ਤਹਿਤ ਟੈਕਸ ਨਹੀਂ ਦੇਣਾ ਪਵੇਗਾ। ਉਹ ਟੈਕਸ ਅਦਾ ਕਰਨ ਦੇ ਦਾਇਰੇ ਤੋਂ ਬਾਹਰ ਆ ਜਾਣਗੇ। ਇਕ ਅੰਦਾਜ਼ੇ ਮੁਤਾਬਕ 6.85 ਕਰੋੜ ਟੈਕਸਦਾਤਾ ਅਜਿਹੇ ਹਨ, ਜਿਨ੍ਹਾਂ ਦੀ ਸਾਲਾਨਾ ਆਮਦਨ 7 ਲੱਖ ਰੁਪਏ ਹੈ, ਜਿਨ੍ਹਾਂ ਨੂੰ ਵਿੱਤ ਮੰਤਰੀ ਦੇ ਐਲਾਨ ਦਾ ਫਾਇਦਾ ਮਿਲ ਸਕਦਾ ਹੈ।


 ਇਹ ਵੀ ਪੜ੍ਹੋ : ਪੰਜਾਬ ਦੇ 90 ਨਵੇਂ ਵਿਧਾਇਕਾਂ ਨੂੰ ਦਿੱਤੀ ਜਾਵੇਗੀ ਟ੍ਰੇਨਿੰਗ, 13 ਤੋਂ 15 ਫਰਵਰੀ ਤੱਕ ਸਿਖਲਾਈ ਸੈਸ਼ਨ

92 ਫੀਸਦੀ ਟੈਕਸਦਾਤਾਵਾਂ ਦੀ ਆਮਦਨ 10 ਲੱਖ ਤੋਂ ਘੱਟ



ਸਵਾਲ ਇਹ ਉੱਠਦਾ ਹੈ ਕਿ ਨਵੀਂ ਟੈਕਸ ਵਿਵਸਥਾ ਦੇ ਤਹਿਤ 7 ਲੱਖ ਰੁਪਏ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ ਤਾਂ ਦੇਸ਼ 'ਚ ਅਜਿਹੇ ਕਿੰਨੇ ਟੈਕਸਦਾਤਾ ਹਨ, ਜਿਨ੍ਹਾਂ ਨੂੰ ਇਸ ਐਲਾਨ ਦਾ ਲਾਭ ਮਿਲੇਗਾ। 2020 ਵਿੱਚ ਸਰਕਾਰ ਨੇ ਦੇਸ਼ ਵਿੱਚ ਟੈਕਸਦਾਤਾਵਾਂ ਦੀ ਸੰਖਿਆ ਅਤੇ ਉਨ੍ਹਾਂ ਦੀ ਆਮਦਨ ਬਾਰੇ ਇੱਕ ਅੰਕੜਾ ਜਾਰੀ ਕੀਤਾ ਸੀ। ਇਨ੍ਹਾਂ ਅੰਕੜਿਆਂ ਮੁਤਾਬਕ ਦੇਸ਼ 'ਚ 57 ਫੀਸਦੀ ਟੈਕਸਦਾਤਾ ਅਜਿਹੇ ਹਨ, ਜਿਨ੍ਹਾਂ ਦੀ ਸਾਲਾਨਾ ਆਮਦਨ 2.5 ਲੱਖ ਰੁਪਏ ਤੋਂ ਘੱਟ ਹੈ। 18 ਫੀਸਦੀ ਟੈਕਸਦਾਤਾ ਅਜਿਹੇ ਹਨ, ਜਿਨ੍ਹਾਂ ਦੀ ਸਾਲਾਨਾ ਆਮਦਨ 2.50 ਤੋਂ 5 ਲੱਖ ਰੁਪਏ ਦੇ ਵਿਚਕਾਰ ਹੈ। 17 ਫੀਸਦੀ ਟੈਕਸਦਾਤਾ ਅਜਿਹੇ ਹਨ ,ਜਿਨ੍ਹਾਂ ਦੀ ਸਾਲਾਨਾ ਆਮਦਨ 5 ਤੋਂ 10 ਲੱਖ ਰੁਪਏ ਹੈ। 7 ਫੀਸਦੀ ਟੈਕਸਦਾਤਾ ਅਜਿਹੇ ਹਨ ,ਜਿਨ੍ਹਾਂ ਦੀ ਸਾਲਾਨਾ ਆਮਦਨ 10 ਤੋਂ 50 ਲੱਖ ਰੁਪਏ ਹੈ ਅਤੇ ਇਕ ਫੀਸਦੀ ਟੈਕਸਦਾਤਾ ਅਜਿਹੇ ਹਨ, ਜਿਨ੍ਹਾਂ ਦੀ ਸਾਲਾਨਾ ਆਮਦਨ 50 ਲੱਖ ਰੁਪਏ ਤੋਂ ਵੱਧ ਹੈ।

 


 


 


6.85 ਕਰੋੜ ਟੈਕਸਦਾਤਾਵਾਂ ਦੀ ਆਮਦਨ 7 ਲੱਖ ਰੁਪਏ ਤੋਂ ਘੱਟ !


2022 ਵਿੱਚ ਰਾਜ ਸਭਾ ਵਿੱਚ ਵਿੱਤ ਮੰਤਰੀ ਨੇ ਦੱਸਿਆ ਸੀ ਕਿ ਮੁਲਾਂਕਣ ਸਾਲ 2020-21 ਦੇ ਅਨੁਸਾਰ ਦੇਸ਼ ਵਿੱਚ ਟੈਕਸਦਾਤਾਵਾਂ ਦੀ ਕੁੱਲ ਸੰਖਿਆ 8,22,83,407 ਹੈ। 75 ਫੀਸਦੀ ਟੈਕਸਦਾਤਾ ਅਜਿਹੇ ਹਨ ,ਜਿਨ੍ਹਾਂ ਦੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਘੱਟ ਹੈ। ਇਸ ਅੰਕੜੇ ਮੁਤਾਬਕ ਦੇਸ਼ 'ਚ 6.17 ਕਰੋੜ ਟੈਕਸਦਾਤਾ ਹਨ, ਜਿਨ੍ਹਾਂ ਦੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਘੱਟ ਹੈ। 92 ਫੀਸਦੀ ਲੋਕ ਅਜਿਹੇ ਹਨ ,ਜਿਨ੍ਹਾਂ ਦੀ ਸਾਲਾਨਾ ਆਮਦਨ 10 ਲੱਖ ਰੁਪਏ ਤੋਂ ਘੱਟ ਹੈ। ਜੇਕਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇਕ ਅੰਦਾਜ਼ੇ ਮੁਤਾਬਕ 6.85 ਕਰੋੜ ਟੈਕਸਦਾਤਾ ਅਜਿਹੇ ਹਨ, ਜਿਨ੍ਹਾਂ ਦੀ ਸਾਲਾਨਾ ਆਮਦਨ 7 ਲੱਖ ਰੁਪਏ ਦੇ ਕਰੀਬ ਹੈ।

ਕਟੌਤੀ ਦਾ ਨਹੀਂ ਮਿਲੇਗਾ ਲਾਭ  


ਹਾਲਾਂਕਿ, ਜਿਸ ਟੈਕਸਦਾਤਾ ਦੀ ਸਾਲਾਨਾ ਆਮਦਨ 7 ਲੱਖ ਰੁਪਏ ਦੇ ਨੇੜੇ ਹੈ, ਉਸ ਦੀ ਆਮਦਨ ਭਵਿੱਖ ਵਿੱਚ ਵਧਦੀ ਰਹੇਗੀ। ਬਹੁਤ ਸਾਰੇ ਟੈਕਸਦਾਤਾ ਹੋਣਗੇ ਜੋ ਟੈਕਸ ਬਚਾਉਣ ਲਈ ਨਿਵੇਸ਼ ਕਰਨਗੇ ਅਤੇ ਹੋਮ ਲੋਨ ਵੀ ਲੈਣਗੇ। ਅਜਿਹੀ ਸਥਿਤੀ ਵਿੱਚ ਟੈਕਸਦਾਤਾਵਾਂ ਲਈ ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕਰਨਾ ਆਸਾਨ ਨਹੀਂ ਹੋਵੇਗਾ ਕਿਉਂਕਿ ਨਵੀਂ ਟੈਕਸ ਪ੍ਰਣਾਲੀ ਵਿੱਚ ਕਟੌਤੀ ਦਾ ਲਾਭ ਉਪਲਬਧ ਨਹੀਂ ਹੈ।

ਨਵੀਂ ਟੈਕਸ ਪ੍ਰਣਾਲੀ ਨੂੰ ਸਿਰਫ 5 ਫੀਸਦੀ ਲੋਕਾਂ ਨੇ ਕੀਤਾ ਪਸੰਦ 


ਇੱਕ ਅੰਦਾਜ਼ੇ ਦੇ ਅਨੁਸਾਰ 2021-22 ਵਿੱਤੀ ਸਾਲ ਅਤੇ 2022-23 ਮੁਲਾਂਕਣ ਸਾਲ ਵਿੱਚ ਆਮਦਨ ਟੈਕਸ ਰਿਟਰਨ ਭਰਨ ਵਾਲੇ ਕੁੱਲ ਟੈਕਸਦਾਤਾਵਾਂ ਵਿੱਚੋਂ 5 ਪ੍ਰਤੀਸ਼ਤ ਤੋਂ ਘੱਟ ਟੈਕਸਦਾਤਾਵਾਂ ਨੇ ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕਰਕੇ ਆਈਟੀਆਰ ਫਾਈਲ ਕੀਤੀ। ਇਸ ਤੋਂ ਬਾਅਦ ਹੀ ਨਵੀਂ ਟੈਕਸ ਪ੍ਰਣਾਲੀ ਨੂੰ ਆਕਰਸ਼ਕ ਬਣਾਉਣ ਦੀ ਗੱਲ ਹੋਈ ਤਾਂ ਜੋ ਵੱਧ ਤੋਂ ਵੱਧ ਟੈਕਸਦਾਤਾ ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕਰ ਸਕਣ।