Business idea: ਦਿਨ 'ਚ ਸਿਰਫ 20 ਮਿੰਟ ਕੰਮ ਕਰਕੇ ਕਮਾਏ 4 ਕਰੋੜ, ਜਾਣੋ 26 ਸਾਲ ਦੀ ਉਮਰੇ ਕਿਵੇਂ ਹਾਸਲ ਕੀਤਾ ਮੁਕਾਮ ?
Francisco Rivera: ਜਦੋਂ ਵਿਸ਼ਵ ਕੋਵਿਡ-19 ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਸੀ, ਕੈਰੀਅਰ ਅਤੇ ਵਿੱਤੀ ਸਥਿਰਤਾ ਦੇ ਸਬੰਧ ਵਿੱਚ ਲੋਕਾਂ ਦੇ ਰਵੱਈਏ ਵਿੱਚ ਬਹੁਤ ਬਦਲਾਅ ਆਇਆ ਸੀ।

Francisco Rivera: ਜਦੋਂ ਵਿਸ਼ਵ ਕੋਵਿਡ-19 ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਸੀ, ਕੈਰੀਅਰ ਅਤੇ ਵਿੱਤੀ ਸਥਿਰਤਾ ਦੇ ਸਬੰਧ ਵਿੱਚ ਲੋਕਾਂ ਦੇ ਰਵੱਈਏ ਵਿੱਚ ਬਹੁਤ ਬਦਲਾਅ ਆਇਆ ਸੀ। ਨਵੀਂ ਪੀੜ੍ਹੀ ਲੰਬੇ ਸਮੇਂ ਤੱਕ ਰਿਮੋਟ ਵਰਕ ਕਰਨ ਤੋਂ ਬਾਅਦ ਵਰਕਫੋਰਸ ਜੁਆਇਨ ਕਰ ਰਹੀ ਹੈ। ਇਸ ਤੋਂ ਬਾਅਦ ਮੌਜੂਦਾ ਕਾਰਜ ਪ੍ਰਣਾਲੀ ਨੂੰ ਲੈ ਕੇ ਵੀ ਉਨ੍ਹਾਂ ਵਿਚ ਅਸੰਤੁਸ਼ਟੀ ਦੇਖਣ ਨੂੰ ਮਿਲੀ ਹੈ। ਅਜਿਹੀ ਸਥਿਤੀ ਵਿੱਚ, ਸਟਾਰਟਅੱਪ ਅਤੇ ਪਾਰਟ-ਟਾਈਮ ਨੌਕਰੀਆਂ ਜਾਂ ਕਾਰੋਬਾਰਾਂ ਵਿੱਚ ਉਨ੍ਹਾਂ ਦੀ ਦਿਲਚਸਪੀ ਵਧੀ ਹੈ ਅਤੇ ਇਸ ਨਾਲ ਫੁੱਲ-ਟਾਈਮ ਨੌਕਰੀ, ਜੋ ਕਦੇ ਆਮਦਨ ਦਾ ਮੁੱਖ ਸਰੋਤ ਮੰਨਿਆ ਜਾਂਦਾ ਸੀ, ਹੁਣ ਇੱਕ ਵਿਕਲਪਿਕ ਬਣ ਗਿਆ ਹੈ।
ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸੀ ਤਰ੍ਹਾਂ ਸਫਲਤਾ ਹਾਸਲ ਕਰਨ ਵਾਲੇ 26 ਸਾਲ ਦੇ ਇਕ ਉਦਯੋਗਪਤੀ ਫ੍ਰਾਂਸਿਸਕੋ ਰਿਵੇਰਾ ਬਾਰੇ । ਫ੍ਰਾਂਸਿਸਕੋ ਨੇ ਔਰਲੈਂਡੋ, ਫਲੋਰੀਡਾ ਵਿੱਚ ਇੱਕ ਔਨਲਾਈਨ ਟਿਊਟਰਿੰਗ ਕੰਪਨੀ ਨਾਲ ਪਾਰਟ ਟਾਈਮ ਕੰਮ ਕਰਨਾ ਸ਼ੁਰੂ ਕੀਤਾ। ਪਰ, ਜਿਵੇਂ ਹੀ ਕੋਵਿਡ -19 ਤੋਂ ਬਾਅਦ ਸਕੂਲ ਖੁੱਲ੍ਹਣੇ ਸ਼ੁਰੂ ਹੋਏ, ਫਰਾਂਸਿਸਕੋ ਨੇ ਵੀ ਆਮਦਨ ਦੇ ਨਵੇਂ ਸਰੋਤ ਬਣਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਨਵੇਂ ਵਿਕਲਪਾਂ ਦੀ ਖੋਜ ਕਰਦੇ ਹੋਏ, ਉਸਨੇ ਯੂਟਿਊਬ ਉੱਤੇ ਇੱਕ ਵੀਡੀਓ ਦੇਖਿਆ ਜਿਸ ਵਿੱਚ 'ਪ੍ਰਿੰਟ ਆਨ ਡਿਮਾਂਡ' ਕਾਰੋਬਾਰ ਬਾਰੇ ਗੱਲਬਾਤ ਹੋ ਰਹੀ ਸੀ।
ਇਸ ਬਿਜ਼ਨੈਸ ਨਾਲ ਸ਼ੁਰੂ ਕੀਤਾ ਕੰਮ
ਫ੍ਰਾਂਸਿਸਕੋ ਨੂੰ ਇਹ ਬਿਜ਼ਨੈਸ਼ ਸਮਝ ਵਿੱਚ ਆ ਗਿਆ। ਇਸ ਕੰਮ ਵਿੱਚ ਟੀ-ਸ਼ਰਟਾਂ, ਕੌਫੀ ਮਗ, ਅਸੈਸਰੀਜ਼ ਅਤੇ ਘਰੇਲੂ ਸਜਾਵਟ ਦੀਆਂ ਚੀਜ਼ਾਂ 'ਤੇ ਵਿਲੱਖਣ ਡਿਜ਼ਾਈਨ ਤਿਆਰ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਦੀ ਮੰਗ ਅਨੁਸਾਰ ਸਪਲਾਈ ਕੀਤੀ ਜਾਂਦੀ ਹੈ। Etsy ਵਰਗੀਆਂ ਵੈੱਬਸਾਈਟਾਂ 'ਤੇ ਅਜਿਹੇ ਉਤਪਾਦਾਂ ਦੀ ਬਹੁਤ ਮੰਗ ਹੈ। ਫ੍ਰਾਂਸਿਸਕੋ ਨੂੰ ਕੰਮ ਅਤੇ ਇਸ ਦੇ ਕੀਤੇ ਜਾਣ ਦਾ ਤਰੀਕਾ ਦੋਵੇਂ ਪਸੰਦ ਸਨ। ਉਨ੍ਹਾਂ ਨੇ ਆਪਣੇ ਉਤਪਾਦ ਲਈ ਮੋਮਬੱਤੀਆਂ ਦੀ ਚੋਣ ਕੀਤੀ। ਉਸ ਨੇ ਅਜਿਹੀਆਂ ਆਰਗੈਨਿਕ ਮੋਮਬੱਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਜੋ ਨਾ ਸਿਰਫ਼ ਦਿੱਖ ਵਿਚ ਵਿਸ਼ੇਸ਼ ਸਨ, ਸਗੋਂ ਉਨ੍ਹਾਂ ਦੇ ਲੇਬਲਾਂ 'ਤੇ ਬਹੁਤ ਹੀ ਮਜ਼ਾਕੀਆ ਕਹਾਵਤਾਂ ਵੀ ਲਿਖੀਆਂ ਗਈਆਂ ਸਨ।
ਦਿਨ ਵਿੱਚ ਸਿਰਫ 20 ਮਿੰਟ ਕੰਮ ਕਰਦੇ ਹਨ
ਫ੍ਰਾਂਸਿਸਕੋ ਨੇ ਡਿਲੀਵਰੀ ਲਈ ਨਿਰਮਾਤਾਵਾਂ ਨਾਲ ਉਸਨੂੰ ਜੋੜਨ ਲਈ ਪ੍ਰਿੰਟੀਫਾਈ ਨਾਮਕ ਇੱਕ ਔਨਲਾਈਨ ਸਰਵਿਸ ਦੀ ਮਦਦ ਲਈ। ਫਰਾਂਸਿਸਕੋ ਨੂੰ ਵੀ ਇਸ ਕਾਰੋਬਾਰ ਤੋਂ ਮੁਨਾਫਾ ਹੋਇਆ। ਸੀਐਨਬੀਸੀ ਦੀ ਰਿਪੋਰਟ ਮੁਤਾਬਕ ਫਰਾਂਸਿਸਕੋ ਨੇ ਕਿਹਾ ਕਿ ਪਿਛਲੇ ਸਾਲ ਉਸ ਨੇ ਕਰੀਬ 4 ਲੱਖ 62 ਹਜ਼ਾਰ ਡਾਲਰ (ਕਰੀਬ 4 ਕਰੋੜ ਰੁਪਏ) ਦੀ ਕਮਾਈ ਕੀਤੀ ਸੀ। ਫਰਾਂਸਿਸਕੋ ਨੇ ਕਿਹਾ ਕਿ ਉਸ ਨੇ ਕਾਰੋਬਾਰ ਨੂੰ ਖੜਾ ਕਰਨ ਵਿਚ ਜ਼ਿਆਦਾ ਸਮਾਂ ਨਹੀਂ ਲਗਾਇਆ। ਉਹ ਪੂਰੇ ਦਿਨ ਵਿਚ ਕੰਮ ਕਰਨ ਲਈ ਸਿਰਫ 20 ਮਿੰਟ ਦਾ ਸਮਾਂ ਦਿੰਦਾ ਹੈ ਅਤੇ ਇਨ੍ਹੇ ਸਮੇਂ ਵਿਚ ਹੀ ਉਸ ਨੇ ਕਮਾਈ ਦਾ ਇਕ ਵਧੀਆ ਤਰੀਕਾ ਬਣਾ ਲਿਆ ਹੈ।






















