ਕੇਨਰਾ ਬੈਂਕ ਨੇ ਲਾਂਚ ਕੀਤਾ ਨਵਾਂ ਮੋਬਾਈਲ ਐਪ, ਇੱਕੋ ਥਾਂ 'ਤੇ ਮਿਲਣਗੀਆਂ 250 ਸੇਵਾਵਾਂ, ਦੇਖੋ ਵੇਰਵੇ
ਕੇਨਰਾ ਬੈਂਕ ਦੇ ਇਸ ਇਕ ਐਪ ਨਾਲ ਮਲਟੀਪਲ ਮੋਬਾਈਲ ਐਪਸ ਦੀ ਲੋਡ਼ ਖਤਮ ਹੋਵੇਗੀ, ਜੋ ਗਾਹਕ ਵੱਖ ਵੱਖ ਸਰਵਿਸ ਲਈ ਵੱਖ ਵੱਖ ਐਪ ਡਾਊਨਲੋਡ ਕਰਦੇ ਸੀ, ਹੁਣ ਉਨ੍ਹਾਂ ਦੀ ਪਰੇਸ਼ਾਨੀ ਥੋਡ਼੍ਹੀ ਘੱਟ ਹੋ ਜਾਵੇਗੀ।
Canara Bank App Launch : ਕੇਨਰਾ ਬੈਂਕ ( Canara Bank) ਨੇ ਆਪਣਾ ਮੋਬਾਈਲ ਬੈਕਿੰਗ ਸੁਪਰ ਐਪ ਲਾਂਚ (Launch your mobile banking super app) ਕੀਤਾ ਹੈ। ਨਵੇਂ ਐਪ ਨਾਲ ਇਕੋਂ ਹੀ ਥਾਂ ’ਤੇ ਗਾਹਕਾਂ ਦੀ 250 ਤੋਂ ਜ਼ਿਆਦਾ ਸਰਵਿਸ ਦੀਆਂ ਲੋਡ਼ਾਂ ਪੂਰੀਆਂ ਹੋਣਗੀਆਂ। ਕੇਨਰਾ ਬੈਂਕ ਦੇ ਇਸ ਇਕ ਐਪ ਨਾਲ ਮਲਟੀਪਲ ਮੋਬਾਈਲ ਐਪਸ ਦੀ ਲੋਡ਼ ਖਤਮ ਹੋਵੇਗੀ, ਜੋ ਗਾਹਕ ਵੱਖ ਵੱਖ ਸਰਵਿਸ ਲਈ ਵੱਖ ਵੱਖ ਐਪ ਡਾਊਨਲੋਡ ਕਰਦੇ ਸੀ, ਹੁਣ ਉਨ੍ਹਾਂ ਦੀ ਪਰੇਸ਼ਾਨੀ ਥੋਡ਼੍ਹੀ ਘੱਟ ਹੋ ਜਾਵੇਗੀ। ਹੁਣ ਸਾਰੀਆਂ ਸੇਵਾਵਾਂ ਇਕ ਹੀ ਥਾਂ ਇਕ ਹੀ ਐਪ ’ਤੇ ਮਿਲ ਜਾਣਗੀਆਂ।
Finger Tips’ਤੇ ਮਿਲੇਗੀ ਬੈਂਕਿੰਗ ਸਰਵਿਸ
ਐਪ ਲਾਂਚ ਕਰਨ ਤੋਂ ਬਾਅਦ ਕੈਨਰਾ ਬੈਂਕ ਦੇ ਐਮਡੀ ਅਤੇ ਸੀਈਓ ਐਲਵੀ ਪ੍ਰਭਾਕਰ ਨੇ ਕਿਹਾ ਕਿ ਬੈਂਕ ਦਾ ਮੁੱਖ ਫੋਕਸ ਹਰ ਕਿਸੇ ਲਈ ਹਰ ਥਾਂ ਅਤੇ ਹਰ ਸਮੇਂ ਈ ਟ੍ਰਾਂਜੈਕਸ਼ਨ ਨੂੰ ਉਪਲਬਧ ਕਰਾਉਣਾ ਹੈ। ਬੈਂਕ ਫਿੰਗਰ ਟਿਪਸ ’ਤੇ ਬੈਂਕਿੰਗ ਸਰਵਿਸ ਦੀ ਵਰਤੋਂ ਕਰਨ ਲਈ ਟੈਕਨਾਲੋਜੀ ਲੈ ਕੇ ਆਇਆ ਹੈ।
ਕੀ ਹੈ Canara Ai1
Canara Ai1 ’ਚ ਐਡਵਾਂਸ ਫੀਚਰ ਹੈ, ਜਿਸ ਵਿਚ ਯੂਆਈ ਅਤੇ ਯੂਐਕਸ ਵਰਗੀ ਟੈਕਨਾਲੋਜੀ ਹੈ। ਇਸ ਵਿਚ ਮਲਟੀਪਲ ਥੀਮਸ ਅਤੇ ਮੈਨਿਊ ਭਾਵ ਡੈਸ਼ਬੋਰਡ ਹਨ। ਇਸ ਨੂੰ ਯੂਜ਼ਰ ਆਪਣੀ ਸਹੂਲਤ ਮੁਤਾਬਕ ਬਦਲ ਸਕਦੇ ਹਨ। ਇਹ ਅੱਖਾਂ ’ਤੇ ਸਟ੍ਰੈਸ ਵਿਚ ਨਹੀਂ ਪਾਉਂਦਾ। ਬ੍ਰਾਈਟਨੈਸ ਐਡਜਸਟ ਕਰ ਸਕਦੇ ਹੋ।
ਮਿਲਦੀਆਂ ਹਨ ਇਹ ਸੇਵਾਵਾਂ
ਕੇਨਰਾ ਬੈਂਕ ਦੀ ਐਪ 11 ਭਾਸ਼ਾਵਾਂ ਵਿਚ ਮਿਲਦੀ ਹੈ। ਇਸ ਐਪ ’ਤੇ ਸ਼ਾਪਿੰਗ, ਬਿੱਲ ਅਦਾਇਗੀ, ਫਲਾਈਟ, ਹੋਟਲ, ਕੈਬ ਬੁਕਿੰਗ, ਪੇਮੈਂਟ, ਲੋਨ ਰਿਪੇਅਮੈਂਟ ਅਤੇ ਇਨਵੈਸਟਮੈਂਟ ਸਰਵਿਸ ਵਰਗੇ ਮਿਊਚਲ ਫੰਡ, ਬੀਮਾ ਅਤੇ ਡੀਮੈਟ ਸਰਵਿਸ ਦਾ ਲਾਭ ਲੈ ਸਕਦੇ ਹੋ। ਬੈਂਕ ਨੇ ਕਿਹਾ ਕਿ ਇਹ ਪੀਪੀਐਫ ਖਾਤਾ, ਸੁਕੰਨਿਆ ਸਮ੍ਰਿਧੀ ਖਾਤੇ, ਸੀਨੀਅਰ ਸੀਟੀਜ਼ਨ ਬਚਤ ਖਾਤਾ ਅਤੇ ਕਿਸਾਨ ਵਿਕਾਸ ਪੱਤਰ, ਪੀਐਮਜੇਜੇਬੀਵਾਈ, ਪੀਐਮਐਸਬੀਵਾਈ ਤੇ ਏਪੀਵਾਈ ਵਰਗੀਆਂ ਵੱਖ ਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਲਾਭ ਇਸ ਐਪ ਜ਼ਰੀਏ ਇਕ ਥਾਂ ਮਿਲ ਜਾਵੇਗਾ।
ਖੁੱਲ੍ਹ ਜਾਵੇਗਾ ਰੀਅਲ ਟਾਈਮ ਖਾਤਾ
ਪ੍ਰੀ ਲਾਗਇਨ ਸਹੂਲਤਾਂ ਦੇ ਰੂਪ ਵਿਚ ਅਕਾਉਂਟ ਬੈਂਲੇਂਸ, ਯੂਪੀਆਈ ਸਕੈਨ ਅਤੇ ਪੇ ਸ਼ਾਪਿੰਗ ਦੀ ਸਰਵਿਸ ਮਿਲੇਗੀ। ਨਾਲ ਹੀ ਯੂਜ਼ਰਜ਼ ਵੀਡੀਓ ਕੇਵਾਈਸੀ ਨਾਲ ਰੀਅਲ ਟਾਈਮ ਡਿਜੀਟਲੀ ਆਪਣਾ ਖਾਤਾ ਖੋਲ ਸਕਦੇ ਹਨ।