Cashback on LPG Booking: ਗੈਸ ਬੁਕਿੰਗ 'ਤੇ ਮਿਲ ਰਿਹਾ ਕੈਸ਼ਬੈਕ, ਜਾਣੋ ਤਰੀਕਾ
Cashback on LPG Booking: ਜੇਕਰ ਤੁਸੀਂ LPG ਦੀ ਬੁਕਿੰਗ ਕਰਦੇ ਸਮੇਂ ਇੱਥੇ ਦੱਸੇ ਗਏ ਵਿਕਲਪ ਨੂੰ ਚੁਣਦੇ ਹੋ, ਤਾਂ ਤੁਹਾਨੂੰ ਇਸ ਦਾ ਚੰਗਾ ਲਾਭ ਮਿਲ ਸਕਦਾ ਹੈ। ਜਾਣੋ ਕਿਵੇਂ ਤੁਸੀਂ LPG ਸਿਲੰਡਰ ਬੁੱਕ ਕਰਨ 'ਤੇ ਪੈਸੇ ਬਚਾ ਸਕਦੇ ਹੋ।
Cashback on LPG Booking: ਜੇਕਰ ਤੁਹਾਡੇ ਘਰ 'ਚ ਗੈਸ ਪਾਈਪਲਾਈਨ ਨਹੀਂ ਤੇ ਤੁਸੀਂ LPG ਸਿਲੰਡਰ ਦੀ ਵਰਤੋਂ ਕਰਦੇ ਹੋ, ਤਾਂ ਇਹ ਖ਼ਬਰ ਸਿਰਫ ਤੁਹਾਡੇ ਲਈ ਹੈ। ਇਸ ਸਮੇਂ ਗੈਸ ਸਿਲੰਡਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ ਪਰ ਤੁਸੀਂ ਇਸ ਤੋਂ ਬਚ ਨਹੀਂ ਸਕਦੇ। ਇਸ ਲਈ ਤੁਹਾਨੂੰ ਅਜਿਹੇ ਤਰੀਕੇ ਲੱਭਣੇ ਪੈਣਗੇ ਜਿਨ੍ਹਾਂ ਨਾਲ ਤੁਹਾਡੀ ਰਸੋਈ ਗੈਸ ਦੀ ਕੀਮਤ ਨੂੰ ਘੱਟ ਕੀਤਾ ਜਾ ਸਕੇ। ਇੱਥੇ ਅਸੀਂ ਇੱਕ ਅਜਿਹਾ ਵਿਕਲਪ ਦੱਸ ਰਹੇ ਹਾਂ ਜੋ ਤੁਹਾਨੂੰ ਐਲਪੀਜੀ ਬੁਕਿੰਗ 'ਤੇ ਬਚਾ ਸਕਦਾ ਹੈ। ਤੁਸੀਂ ਕੁਝ ਸ਼ਰਤਾਂ ਦੇ ਅਧੀਨ Paytm ਐਪ ਰਾਹੀਂ ਸਕ੍ਰੈਚ ਕਾਰਡ 'ਤੇ ਆਫਰ ਦਾ ਲਾਭ ਲੈ ਕੇ LPG ਬੁਕਿੰਗ 'ਤੇ 3000 ਰੁਪਏ ਤੱਕ ਦਾ ਕੈਸ਼ਬੈਕ ਹਾਸਲ ਕਰ ਸਕਦੇ ਹੋ।
ਕੀ ਹੈ ਸ਼ਰਤ
ਇਸ ਆਫਰ ਦਾ ਫਾਇਦਾ ਲੈਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਪਹਿਲਾਂ ਪੇਟੀਐਮ ਰਾਹੀਂ ਗੈਸ ਬੁੱਕ ਨਾ ਕੀਤੀ ਹੋਵੇ। ਜਿਹੜੇ ਲੋਕ ਪਹਿਲਾਂ ਹੀ ਪੇਟੀਐਮ ਐਪ ਰਾਹੀਂ ਗੈਸ ਸਿਲੰਡਰ ਬੁੱਕ ਕਰ ਚੁੱਕੇ ਹਨ, ਉਹ ਇਸ ਕੈਸ਼ਬੈਕ ਲਈ ਯੋਗ ਨਹੀਂ ਹੋਣਗੇ। ਦੱਸ ਦਈਏ ਕਿ ਪੇਟੀਐਮ ਦੇ ਜ਼ਰੀਏ, ਗਾਹਕ ਤਿੰਨ ਬੁਕਿੰਗ 'ਤੇ ਤਿੰਨ ਵਾਰ ਇਹ ਕੈਸ਼ਬੈਕ ਹਾਸਲ ਕਰ ਸਕਦੇ ਹਨ।
ਸਿਲੰਡਰ ਬੁੱਕ ਕਰਨ ਲਈ, ਜਾਂ ਤਾਂ ਤੁਸੀਂ Paytm ਵਾਲੇਟ ਰਾਹੀਂ ਭੁਗਤਾਨ ਕਰੋ। Paytm ਲਿੰਕਡ UPI ਜਾਂ NetBanking ਦੀ ਵਰਤੋਂ ਕਰਕੇ ਭੁਗਤਾਨ ਕਰੋ, ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਹੋਰ ਭੁਗਤਾਨ ਮੋਡ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਇਸ ਪੇਸ਼ਕਸ਼ ਦਾ ਲਾਭ ਲੈਣ ਤੋਂ ਖੁੰਝ ਜਾਵੋਗੇ।
ਕੀ ਹੈ ਆਫਰ
ਜਦੋਂ ਤੁਸੀਂ Paytm ਤੋਂ ਸਿਲੰਡਰ ਬੁੱਕ ਕਰਦੇ ਹੋ, ਤਾਂ ਤੁਸੀਂ ਪਹਿਲੇ ਤਿੰਨ ਸਿਲੰਡਰਾਂ 'ਤੇ 1000 ਰੁਪਏ ਤੱਕ ਦਾ ਕੈਸ਼ਬੈਕ ਹਾਸਲ ਕਰ ਸਕਦੇ ਹੋ, ਜਿਸ ਰਾਹੀਂ ਤੁਸੀਂ ਤਿੰਨ ਬੁਕਿੰਗਾਂ 'ਤੇ 3000 ਰੁਪਏ ਤੱਕ ਦੀ ਬਚਤ ਕਰ ਸਕਦੇ ਹੋ। ਪਹਿਲੀ ਬੁਕਿੰਗ 'ਤੇ ਸਕ੍ਰੈਚ ਕਾਰਡ ਰਾਹੀਂ 10 ਰੁਪਏ ਤੋਂ 1000 ਰੁਪਏ ਤੱਕ ਦਾ ਕੈਸ਼ਬੈਕ ਹਾਸਲ ਕੀਤਾ ਜਾ ਸਕਦਾ ਹੈ। ਦੂਜੀ ਬੁਕਿੰਗ 'ਤੇ ਅਤੇ ਤੀਜੀ ਵਾਰ, ਤੁਹਾਡੇ ਕੋਲ ਸਕ੍ਰੈਚ ਕਾਰਡ ਰਾਹੀਂ 5 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਦਾ ਕੈਸ਼ਬੈਕ ਲੈਣ ਦਾ ਮੌਕਾ ਹੈ।
ਕਿੰਨੀ ਘੱਟੋ-ਘੱਟ ਬੁਕਿੰਗ ਰਕਮ ਵੈਧ
ਪਹਿਲੀ ਵਾਰ ਐਲਪੀਜੀ ਦੀ ਬੁਕਿੰਗ ਕਰਦੇ ਸਮੇਂ ਘੱਟੋ-ਘੱਟ 500 ਰੁਪਏ ਦੀ ਬੁਕਿੰਗ ਰਕਮ ਹੋਣੀ ਜ਼ਰੂਰੀ ਹੈ। ਇਹ ਆਫਰ ਤਾਂ ਹੀ ਵੈਧ ਮੰਨਿਆ ਜਾਵੇਗਾ ਜੇਕਰ ਤੁਹਾਡੇ ਗੈਸ ਸਿਲੰਡਰ ਦੀ ਕੀਮਤ 500 ਰੁਪਏ ਤੋਂ ਵੱਧ ਹੈ। ਅੱਜ-ਕੱਲ੍ਹ ਮੌਜੂਦਾ ਕੀਮਤਾਂ ਇਸ ਤੋਂ ਵੱਧ ਚੱਲ ਰਹੀਆਂ ਹਨ, ਇਸ ਲਈ ਇਹ ਕੁਦਰਤੀ ਤੌਰ 'ਤੇ ਲਾਗੂ ਹੋ ਜਾਂਦਾ ਹੈ।
ਧਿਆਨ ਰੱਖਣ ਵਾਲੀਆਂ ਹੋਰ ਗੱਲਾਂ
ਜੇਕਰ ਤੁਸੀਂ Paytm ਰਾਹੀਂ ਬੁੱਕ ਕਰਨਾ ਚਾਹੁੰਦੇ ਹੋ, ਤਾਂ ਗਾਹਕਾਂ ਨੂੰ ਦਸੰਬਰ 2021 ਤੱਕ ਆਪਣਾ ਪਹਿਲਾ ਸਿਲੰਡਰ ਬੁੱਕ ਕਰਨਾ ਹੋਵੇਗਾ ਅਤੇ ਤੁਹਾਡੇ ਲਈ ਇਹ ਮਹੱਤਵਪੂਰਨ ਹੈ ਕਿ ਬਾਕੀ ਦੇ ਦੋ ਸਿਲੰਡਰ ਵੀ ਅਗਲੇ 2 ਮਹੀਨਿਆਂ ਯਾਨੀ ਜਨਵਰੀ ਤੋਂ ਫਰਵਰੀ ਦੇ ਵਿਚਕਾਰ ਬੁੱਕ ਕਰਵਾਉਣੇ ਚਾਹੀਦੇ ਹਨ। ਤੁਹਾਡਾ ਪਹਿਲਾ ਸਿਲੰਡਰ ਜੋ ਇਸ ਮਹੀਨੇ ਤੋਂ ਬੁੱਕ ਹੋਵੇਗਾ ਯਾਨੀ ਦਸੰਬਰ ਵਿੱਚ ਡਿਲੀਵਰ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Punjab Government: ਪੰਜਾਬ ਸਰਕਾਰ ਵੱਲੋਂ ਛੋਟੇ ਟਰਾਂਸਪੋਰਟਾਂ ਨੂੰ ਵੱਡਾ ਗੱਫਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin