ਸਰਕਾਰੀ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ! ਮੋਦੀ ਸਰਕਾਰ ਵਧਾ ਸਕਦਾ ਮਹਿੰਗਾਈ ਭੱਤਾ; ਜਾਣੋ ਕਿੰਨਾ ਵਧੇਗਾ DA?
July DA Hike News: ਵਧਦੀ ਮਹਿੰਗਾਈ ਨਾਲ ਨਜਿੱਠਣ ਲਈ, ਕੇਂਦਰੀ ਕਰਮਚਾਰੀਆਂ ਨੂੰ ਬੇਸਿਕ ਸੈਲਰੀ ਦੇ ਨਾਲ ਮਹਿੰਗਾਈ ਭੱਤਾ (DA) ਵੀ ਦਿੱਤਾ ਜਾਂਦਾ ਹੈ, ਜਿਸ ਨੂੰ ਸਾਲ ਵਿੱਚ ਦੋ ਵਾਰ Revise ਕੀਤਾ ਜਾਂਦਾ ਹੈ।

July DA Hike News: ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਜਲਦੀ ਹੀ ਕੁਝ ਅਜਿਹਾ ਐਲਾਨ ਕਰ ਸਕਦੀ ਹੈ ਜਿਸ ਨਾਲ ਕੇਂਦਰੀ ਕਰਮਚਾਰੀਆਂ ਦੇ ਚਿਹਰਿਆਂ 'ਤੇ ਮੁਸਕਰਾਹਟ ਆ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਕਰਮਚਾਰੀਆਂ ਲਈ ਜੁਲਾਈ 2025 ਤੋਂ ਡੀਏ 4% ਵਧੀ ਦਿੱਤਾ ਜਾਵੇਗਾ। ਇਸ ਨਾਲ ਮਹਿੰਗਾਈ ਭੱਤਾ ਮੌਜੂਦਾ 55% ਤੋਂ ਵਧ ਕੇ 59% ਹੋ ਜਾਵੇਗਾ।
ਵੱਧ ਰਹੀ ਮਹਿੰਗਾਈ
ਮਈ 2025 ਵਿੱਚ, ਉਦਯੋਗਿਕ ਕਰਮਚਾਰੀਆਂ ਲਈ All India Consumer Price Index for Industrial Workers (AICPI-IW) 0.5 ਅੰਕ ਵਧ ਕੇ 144 ਹੋ ਗਿਆ ਹੈ, ਜੋ ਮਾਰਚ ਵਿੱਚ 143 ਅਤੇ ਅਪ੍ਰੈਲ ਵਿੱਚ 143.5 ਸੀ। ਇਸ ਕਰਕੇ, ਮਹਿੰਗਾਈ ਭੱਤੇ ਵਿੱਚ 4% ਵਾਧਾ ਕਰਨ ਦਾ ਫੈਸਲਾ ਲਿਆ ਜਾ ਸਕਦਾ ਹੈ। ਜੇਕਰ ਇੰਡੈਕਸ ਇਸੇ ਰਫ਼ਤਾਰ ਨਾਲ ਵਧਦਾ ਰਿਹਾ ਅਤੇ ਜੂਨ ਵਿੱਚ 144.5 ਤੱਕ ਪਹੁੰਚ ਜਾਵੇਗਾ, ਤਾਂ AICPI-IW ਦਾ 12-ਮਹੀਨੇ ਦਾ ਔਸਤ ਲਗਭਗ 144.17 ਤੱਕ ਪਹੁੰਚਣ ਦੀ ਉਮੀਦ ਹੈ।
ਕੀ ਹੁੰਦਾ AICPI-IW ਇੰਡੈਕਸ?
ਸਰਕਾਰ ਮਹਿੰਗਾਈ ਨੂੰ ਟਰੈਕ ਕਰਨ, ਮਹਿੰਗਾਈ ਭੱਤੇ ਨੂੰ ਨਿਯਮਤ ਕਰਨ ਅਤੇ ਪਾਲਿਸੀ ਬਣਾਉਣ ਲਈ AICPI-IW ਇੰਡੈਕਸ ਦੀ ਵਰਤੋਂ ਕਰਦੀ ਹੈ। AICPI-IW ਵਿੱਚ ਵਾਧੇ ਦਾ ਮਤਲਬ ਹੈ ਕਿ ਉਦਯੋਗਿਕ ਕਾਮਿਆਂ ਦੇ ਰਹਿਣ-ਸਹਿਣ ਦਾ ਖਰਚਾ ਵੱਧ ਗਿਆ ਹੈ ਅਤੇ ਮਹਿੰਗਾਈ ਭੱਤੇ ਨੂੰ ਵਧਾ ਕੇ ਇਸ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਹਿੰਗਾਈ ਭੱਤੇ ਨੂੰ ਸਾਲ ਵਿੱਚ ਦੋ ਵਾਰ ਜਨਵਰੀ ਅਤੇ ਜੁਲਾਈ ਵਿੱਚ ਸੋਧਿਆ ਜਾਂਦਾ ਹੈ, ਜੋ ਕਿ ਪਿਛਲੇ ਬਾਰਾਂ ਮਹੀਨਿਆਂ ਦੇ ਔਸਤ AICPI-IW ਡੇਟਾ 'ਤੇ ਅਧਾਰਤ ਹੈ।
ਡੀਏ ਵਾਧੇ ਦਾ ਸਿੱਧਾ ਅਸਰ ਤੁਹਾਡੀ ਮੂਲ ਤਨਖਾਹ 'ਤੇ ਪੈਂਦਾ ਹੈ। ਇਸ ਨਾਲ PF ਅਤੇ ਗ੍ਰੈਚੁਟੀ ਵੀ ਵਧਦੀ ਹੈ। ਮੰਨ ਲਓ ਤੁਹਾਡੀ ਮੂਲ ਤਨਖਾਹ 18000 ਰੁਪਏ ਹੈ ਅਤੇ ਡੀਏ 55 ਪ੍ਰਤੀਸ਼ਤ ਤੋਂ ਵਧਾ ਕੇ 59 ਪ੍ਰਤੀਸ਼ਤ ਕਰ ਦਿੱਤਾ ਜਾਂਦਾ ਹੈ, ਤਾਂ ਤੁਹਾਨੂੰ ਮਹਿੰਗਾਈ ਭੱਤੇ ਵਜੋਂ ਪੂਰੇ 10620 ਰੁਪਏ ਮਿਲਣਗੇ, ਜਦੋਂ ਕਿ ਇਸ ਸਮੇਂ ਤੁਹਾਨੂੰ ਇਸ ਮੂਲ ਤਨਖਾਹ ਲਈ 9,900 ਰੁਪਏ ਮਿਲਦੇ ਹਨ। ਯਾਨੀ ਕਿ ਹਰ ਮਹੀਨੇ ਤਨਖਾਹ ਵਿੱਚ 720 ਰੁਪਏ ਦਾ ਵਾਧਾ ਹੋਵੇਗਾ।
ਇਸੇ ਤਰ੍ਹਾਂ, ਜੇਕਰ ਮੂਲ ਤਨਖਾਹ 50000 ਰੁਪਏ ਹੈ, ਤਾਂ ਤੁਹਾਨੂੰ 29500 ਰੁਪਏ ਦਾ ਡੀਏ ਹਾਈਕ ਮਿਲੇਗਾ, ਜਦੋਂ ਕਿ ਹੁਣ ਤੁਹਾਨੂੰ 27500 ਰੁਪਏ ਮਿਲਦੇ ਹਨ, ਯਾਨੀ ਕਿ 2000 ਰੁਪਏ ਦਾ ਸਿੱਧਾ ਲਾਭ ਹੋਵੇਗਾ।






















