(Source: ECI/ABP News)
ਆਨਲਾਈਨ ਸੱਟੇਬਾਜ਼ੀ ਖ਼ਿਲਾਫ਼ ਕੇਂਦਰ ਸਰਕਾਰ ਸਖ਼ਤ, ਸਾਰੇ ਇਸ਼ਤਿਹਾਰਾਂ 'ਤੇ ਰੋਕ ਲਾਉਣ ਦੇ ਨਿਰਦੇਸ਼
ਡਿਜ਼ੀਟਲ ਮੀਡੀਆ ਅਤੇ ਓਟੀਟੀ ਪਲੇਟਫ਼ਾਰਮਾਂ 'ਤੇ ਖ਼ਬਰਾਂ ਅਤੇ ਮੌਜੂਦਾ ਮਾਮਲਿਆਂ ਦੇ ਪ੍ਰਕਾਸ਼ਕਾਂ ਨੂੰ ਭਾਰਤੀ ਦਰਸ਼ਕਾਂ ਨੂੰ ਅਜਿਹੇ ਇਸ਼ਤਿਹਾਰ ਨਾ ਵਿਖਾਉਣ ਲਈ ਇੱਕ ਵੱਖਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
![ਆਨਲਾਈਨ ਸੱਟੇਬਾਜ਼ੀ ਖ਼ਿਲਾਫ਼ ਕੇਂਦਰ ਸਰਕਾਰ ਸਖ਼ਤ, ਸਾਰੇ ਇਸ਼ਤਿਹਾਰਾਂ 'ਤੇ ਰੋਕ ਲਾਉਣ ਦੇ ਨਿਰਦੇਸ਼ Central government strict against online betting, instructions to stop all advertisements ਆਨਲਾਈਨ ਸੱਟੇਬਾਜ਼ੀ ਖ਼ਿਲਾਫ਼ ਕੇਂਦਰ ਸਰਕਾਰ ਸਖ਼ਤ, ਸਾਰੇ ਇਸ਼ਤਿਹਾਰਾਂ 'ਤੇ ਰੋਕ ਲਾਉਣ ਦੇ ਨਿਰਦੇਸ਼](https://feeds.abplive.com/onecms/images/uploaded-images/2022/10/04/46658b0041b0daecca841242ea7630db1664863781867438_original.jpg?impolicy=abp_cdn&imwidth=1200&height=675)
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸੋਮਵਾਰ ਨੂੰ ਕਈ ਨਿਊਜ਼ ਵੈੱਬਸਾਈਟਾਂ, OTT ਪਲੇਟਫ਼ਾਰਮਾਂ ਅਤੇ ਪ੍ਰਾਈਵੇਟ ਟੀਵੀ ਚੈਨਲਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ 'ਚ ਕਿਹਾ ਗਿਆ ਹੈ ਕਿ ਉਹ ਆਨਲਾਈਨ ਸੱਟੇਬਾਜ਼ੀ ਕੇਂਦਰਾਂ ਦੇ ਇਸ਼ਤਿਹਾਰ ਦਿਖਾਉਣ ਤੋਂ ਦੂਰ ਰਹਿਣ। ਇਹ ਦਿਸ਼ਾ-ਨਿਰਦੇਸ਼ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹਨ। ਇਸ 'ਚ ਕਿਹਾ ਗਿਆ ਹੈ ਕਿ ਪ੍ਰਾਈਵੇਟ ਟੀਵੀ ਚੈਨਲਾਂ ਨੂੰ ਸਖ਼ਤੀ ਨਾਲ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਨਲਾਈਨ ਸੱਟੇਬਾਜ਼ੀ ਕੇਂਦਰਾਂ ਦੇ ਇਸ਼ਤਿਹਾਰ ਦਿਖਾਉਣ ਤੋਂ ਦੂਰ ਰਹਿਣ। ਸਰਕਾਰ ਨੇ ਕਿਹਾ ਕਿ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਨੂੰ ਉਚਿਤ ਕਾਨੂੰਨ ਤਹਿਤ ਸਜ਼ਾ ਦਿੱਤੀ ਜਾਵੇਗੀ।
ਡਿਜ਼ੀਟਲ ਮੀਡੀਆ ਅਤੇ ਓਟੀਟੀ ਪਲੇਟਫ਼ਾਰਮਾਂ 'ਤੇ ਖ਼ਬਰਾਂ ਅਤੇ ਮੌਜੂਦਾ ਮਾਮਲਿਆਂ ਦੇ ਪ੍ਰਕਾਸ਼ਕਾਂ ਨੂੰ ਭਾਰਤੀ ਦਰਸ਼ਕਾਂ ਨੂੰ ਅਜਿਹੇ ਇਸ਼ਤਿਹਾਰ ਨਾ ਵਿਖਾਉਣ ਲਈ ਇੱਕ ਵੱਖਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਐਡਵਾਈਜ਼ਰੀ 'ਚ ਕਿਹਾ ਗਿਆ ਹੈ, "ਆਨਲਾਈਨ ਵਿਦੇਸ਼ੀ ਸੱਟੇਬਾਜ਼ੀ ਪਲੇਟਫ਼ਾਰਮ ਹੁਣ ਡਿਜ਼ੀਟਲ ਮੀਡੀਆ 'ਤੇ ਸੱਟੇਬਾਜ਼ੀ ਪਲੇਟਫ਼ਾਰਮਾਂ ਦੀ ਮਸ਼ਹੂਰੀ ਕਰਨ ਲਈ ਇੱਕ ਸਰੋਗੇਟ ਉਤਪਾਦ ਵਜੋਂ ਨਿਊਜ਼ ਵੈੱਬਸਾਈਟਾਂ ਦੀ ਵਰਤੋਂ ਕਰ ਰਹੇ ਹਨ।" ਅਜਿਹੇ ਮਾਮਲਿਆਂ 'ਚ ਮੰਤਰਾਲੇ ਨੇ ਪਾਇਆ ਹੈ ਕਿ ਕਈ ਨਿਊਜ਼ ਵੈਬਸਾਈਟਾਂ ਦੇ ਲੋਗੋ ਸੱਟੇਬਾਜ਼ੀ ਪਲੇਟਫ਼ਾਰਮਾਂ ਵਰਗੇ ਹਨ।
ਆਪਣਾ ਝੂਠਾ ਪ੍ਰਚਾਰ ਕਰ ਰਹੀਆਂ ਹਨ ਆਨਲਾਈਨ ਸੱਟੇਬਾਜ਼ੀ ਵੈੱਬਸਾਈਟ
ਇਸ ਤੋਂ ਇਲਾਵਾ ਮੰਤਰਾਲੇ ਨੇ ਕਿਹਾ ਹੈ ਕਿ ਨਾ ਤਾਂ ਸੱਟੇਬਾਜ਼ੀ ਪਲੇਟਫ਼ਾਰਮ ਅਤੇ ਨਾ ਹੀ ਨਿਊਜ਼ ਵੈੱਬਸਾਈਟ ਭਾਰਤ 'ਚ ਕਿਸੇ ਵੀ ਕਾਨੂੰਨੀ ਅਥਾਰਟੀ ਦੇ ਅਧੀਨ ਰਜਿਸਟਰਡ ਹਨ। ਅਜਿਹੀਆਂ ਵੈੱਬਸਾਈਟਾਂ ਖ਼ਬਰਾਂ ਦੀ ਆੜ 'ਚ ਇਸ਼ਤਿਹਾਰਾਂ ਦੇ ਰੂਪ 'ਚ ਸੱਟੇਬਾਜ਼ੀ ਅਤੇ ਜੂਏ ਨੂੰ ਉਤਸ਼ਾਹਿਤ ਕਰ ਰਹੀਆਂ ਹਨ। ਇਸ ਨੇ ਆਨਲਾਈਨ ਸੱਟੇਬਾਜ਼ੀ ਪਲੇਟਫ਼ਾਰਮਾਂ ਦੀ ਇੱਕ ਸੰਕੇਤਕ ਸੂਚੀ ਵੀ ਪ੍ਰਦਾਨ ਕੀਤੀ ਹੈ ਜੋ ਇਸ਼ਤਿਹਾਰਾਂ ਲਈ ਖ਼ਬਰਾਂ ਦੀ ਵਰਤੋਂ ਕਰ ਰਹੇ ਹਨ।
ਜੂਆ ਖੇਡਣਾ ਭਾਰਤ ‘ਚ ਇੱਕ ਸੂਬੇ ਦਾ ਵਿਸ਼ਾ ਹੈ। ਇਸ ਲਈ ਹਰੇਕ ਸੂਬੇ ਦੇ ਆਪਣੇ ਜੂਏ ਦੇ ਕਾਨੂੰਨ ਹਨ। ਉਦਾਹਰਣ ਵਜੋਂ ਗੋਆ, ਦਮਨ ਅਤੇ ਸਿੱਕਮ ਤਿੰਨ ਭਾਰਤੀ ਸੂਬੇ ਹਨ, ਜਿੱਥੇ ਜੂਏ ਦੀ ਇਜਾਜ਼ਤ ਹੈ। ਸਿੱਕਮ ਪੂਰੇ ਭਾਰਤ ‘ਚ ਖਿਡਾਰੀਆਂ ਨੂੰ ਆਨਲਾਈਨ ਲਾਟਰੀ ਦੀ ਪੇਸ਼ਕਸ਼ ਵੀ ਕਰਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)