Adhaar-PAN Linking: ਜੇਕਰ PAN ਨੂੰ ਆਧਾਰ ਨਾਲ ਨਹੀਂ ਕਰਵਾ ਸਕੇ ਲਿੰਕ ਤਾਂ ਹੁਣ ਤੋਂ ਨਹੀਂ ਮਿਲਣਗੀਆਂ ਇਹ ਸਹੂਲਤਾਂ
Adhaar-PAN Linking : ਜੇਕਰ ਤੁਸੀਂ ਆਧਾਰ ਕਾਰਡ ਨਾਲ ਪੈਨ ਕਾਰਡ ਨਹੀਂ ਲਿੰਕ ਕੀਤਾ ਤਾਂ ਤੁਹਾਨੂੰ ਕਈ ਸਹੂਲਤਾਂ ਤੋਂ ਵਾਂਝੇ ਰਹਿਣਾ ਪੈ ਸਕਦਾ ਹੈ। ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖਰੀ ਤਰੀਕ 31 ਜੂਨ ਸੀ। ਹੁਣ ਲਿੰਕ ਕਰਨ 'ਤੇ ਜੁਰਮਾਨਾ ਹੈ।

ਜੇਕਰ ਤੁਸੀਂ ਆਧਾਰ ਕਾਰਡ ਨਾਲ ਪੈਨ ਕਾਰਡ ਨਹੀਂ ਲਿੰਕ ਕੀਤਾ ਤਾਂ ਤੁਹਾਨੂੰ ਕਈ ਸਹੂਲਤਾਂ ਤੋਂ ਵਾਂਝੇ ਰਹਿਣਾ ਪੈ ਸਕਦਾ ਹੈ। ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖਰੀ ਤਰੀਕ 31 ਜੂਨ ਸੀ। ਹੁਣ ਲਿੰਕ ਕਰਨ 'ਤੇ ਜੁਰਮਾਨਾ ਹੈ। ਜੁਰਮਾਨੇ ਦੀ ਰਕਮ 10,000 ਰੁਪਏ ਤੱਕ ਹੋ ਸਕਦੀ ਹੈ। ਅਜਿਹੇ 'ਚ ਕਈ ਲੋਕਾਂ ਦੇ ਮਨਾਂ 'ਚ ਇਹ ਸਵਾਲ ਉੱਠ ਰਿਹਾ ਹੈ ਕਿ ਜੇਕਰ ਅਸੀਂ ਲਿੰਕ ਨਹੀਂ ਕਰਵਾਉਂਦੇ ਤਾਂ ਕੀ ਨੁਕਸਾਨ ਹੋਵੇਗਾ? ਹੁਣ ਇਸ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਣਦੇ ਹਾਂ।
- ਨਵੇਂ ਨਿਯਮ ਦੇ ਅਨੁਸਾਰ, ਤੁਹਾਨੂੰ 50,000 ਰੁਪਏ ਜਾਂ ਇਸ ਤੋਂ ਵੱਧ ਦੇ ਹੋਟਲ ਬਿੱਲਾਂ ਦਾ ਭੁਗਤਾਨ ਕਰਦੇ ਸਮੇਂ ਜਾਂ ਵਿਦੇਸ਼ ਯਾਤਰਾ ਦੌਰਾਨ ਪੈਨ ਨੰਬਰ ਦਾ ਜ਼ਿਕਰ ਕਰਨਾ ਹੋਵੇਗਾ।
- ਹੁਣ ਜੇਕਰ ਤੁਸੀਂ 2 ਲੱਖ ਰੁਪਏ ਜਾਂ ਇਸ ਤੋਂ ਵੱਧ ਦੇ ਸਾਰੇ ਤਰ੍ਹਾਂ ਦੇ ਨਕਦ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ ਆਪਣੇ ਪੈਨ ਕਾਰਡ ਜਾਂ ਪੈਨ ਨੰਬਰ ਦਾ ਹਵਾਲਾ ਦੇਣਾ ਹੋਵੇਗਾ।
- ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜੇਕਰ ਕੋਈ 10 ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਕੋਈ ਵੀ ਅਚੱਲ ਜਾਇਦਾਦ ਖਰੀਦਦਾ ਹੈ। ਇਸ ਲਈ ਉਸ ਨੂੰ ਪੈਨ ਕਾਰਡ ਦਿਖਾਉਣਾ ਜ਼ਰੂਰੀ ਹੋਵੇਗਾ।
- ਨਵੇਂ ਨਿਯਮਾਂ ਮੁਤਾਬਕ ਜੇਕਰ ਕੋਈ ਵਿਅਕਤੀ 2 ਲੱਖ ਰੁਪਏ ਤੋਂ ਜ਼ਿਆਦਾ ਦੇ ਸੋਨੇ ਦੇ ਗਹਿਣੇ ਜਾਂ ਸਰਾਫਾ ਤਾਂ ਹੀ ਖਰੀਦ ਸਕਦਾ ਹੈ ਜੇਕਰ ਉਸ ਕੋਲ ਪੈਨ ਕਾਰਡ ਹੈ।
- ਜੇਕਰ ਤੁਸੀਂ ਸਟਾਕ ਮਾਰਕੀਟ ਵਿੱਚ ਗੈਰ-ਸੂਚੀਬੱਧ ਕੰਪਨੀਆਂ ਦੇ ਸ਼ੇਅਰ ਖਰੀਦ ਕਰਦੇ ਹੋ ਅਤੇ ਖਰੀਦੇ ਗਏ ਸ਼ੇਅਰਾਂ ਦੀ ਰਕਮ 1 ਲੱਖ ਰੁਪਏ ਤੋਂ ਵੱਧ ਹੈ, ਤਾਂ ਸ਼ੇਅਰ ਖਰੀਦਣ ਦੇ ਸਮੇਂ ਤੁਹਾਡੇ ਕੋਲ ਆਪਣਾ ਪੈਨ ਨੰਬਰ ਹੋਣਾ ਚਾਹੀਦਾ ਹੈ।
ਡੀਮੈਟ ਖਾਤਾ ਖੋਲ੍ਹਣ ਲਈ ਵੀ ਪੈਨ ਕਾਰਡ ਦੀ ਲੋੜ ਹੁੰਦੀ ਹੈ। - ਹੁਣ ਇਨਕਮ ਟੈਕਸ ਵਿਭਾਗ ਬੀਮਾ ਪ੍ਰੀਮੀਅਮ 'ਤੇ ਵੀ ਨਜ਼ਰ ਰੱਖੇਗਾ। 1 ਜਨਵਰੀ ਤੋਂ, ਜੇਕਰ ਤੁਸੀਂ ਆਪਣੀ ਕਿਸੇ ਵੀ ਬੀਮਾ ਪਾਲਿਸੀ ਲਈ 50,000 ਰੁਪਏ ਜਾਂ ਇਸ ਤੋਂ ਵੱਧ ਦਾ ਸਾਲਾਨਾ ਪ੍ਰੀਮੀਅਮ ਅਦਾ ਕਰਦੇ ਹੋ, ਤਾਂ ਇਸਦੇ ਲਈ ਤੁਹਾਨੂੰ ਪੈਨ ਕਾਰਡ ਦੇ ਵੇਰਵੇ ਵੀ ਪ੍ਰਦਾਨ ਕਰਨੇ ਹੋਣਗੇ।
- ਜੇਕਰ ਤੁਹਾਡੇ ਕੋਲ ਪੈਨ ਕਾਰਡ ਨਹੀਂ ਹੈ, ਤਾਂ ਤੁਸੀਂ ਇੱਕ ਦਿਨ ਵਿੱਚ 50,000 ਰੁਪਏ ਜਾਂ ਇਸ ਤੋਂ ਵੱਧ ਦੇ ਬੈਂਕ ਡਰਾਫਟ, ਪੇਅ ਆਰਡਰ ਅਤੇ ਬੈਂਕਰ ਚੈੱਕ ਨਹੀਂ ਬਣਾ ਸਕੋਗੇ।
- ਜੇਕਰ ਤੁਸੀਂ ਡਾਕਘਰ 'ਚ ਵੱਡੀ ਰਕਮ ਜਮ੍ਹਾ ਕਰਦੇ ਹੋ ਤਾਂ ਤੁਹਾਡੇ ਕੋਲ ਪੈਨ ਕਾਰਡ ਹੋਣਾ ਜ਼ਰੂਰੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Join Our Official Telegram Channel:
https://t.me/abpsanjhaofficial






















