ਆਮ ਲੋਕਾਂ ਨੂੰ ਹੁਣ GST ਤੋਂ ਮਿਲੇਗੀ ਰਾਹਤ ! 12% ਵਾਲੀ ਸਲੈਬ ਨੂੰ ਖ਼ਤਮ ਕਰਕੇ 5% ਤੱਕ ਲਿਆਉਣ ਦੀ ਤਿਆਰੀ ਕਰ ਰਹੀ ਸਰਕਾਰ
ਭਾਰਤ ਵਿੱਚ GST ਸਲੈਬਾਂ ਬਾਰੇ ਗੱਲ ਕਰੀਏ ਤਾਂ, ਇਸ ਸਮੇਂ ਚਾਰ GST ਸਲੈਬ ਹਨ। 5%, 12%, 18% ਅਤੇ 28%। ਅਨਾਜ, ਖਾਣ ਵਾਲੇ ਤੇਲ, ਖੰਡ, ਸਨੈਕਸ ਅਤੇ ਮਠਿਆਈਆਂ ਤੋਂ ਇਲਾਵਾ, ਸੋਨਾ-ਚਾਂਦੀ ਅਤੇ ਹੋਰ ਸਾਰੀਆਂ ਵਸਤੂਆਂ ਨੂੰ ਵੱਖ-ਵੱਖ ਸ਼੍ਰੇਣੀਆਂ ਦੇ ਅਨੁਸਾਰ ਇਹਨਾਂ ਟੈਕਸ ਸਲੈਬਾਂ ਵਿੱਚ ਰੱਖਿਆ ਗਿਆ ਹੈ।

ਸਰਕਾਰ ਕੋਲ ਜੀਐਸਟੀ ਨੂੰ ਲੈ ਕੇ ਇੱਕ ਵੱਡੀ ਯੋਜਨਾ ਹੈ ਤੇ ਇਸ ਦੇ ਤਹਿਤ ਮੱਧ ਵਰਗ ਅਤੇ ਘੱਟ ਆਮਦਨ ਵਾਲੇ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਜਲਦੀ ਹੀ GST ਵਿੱਚ ਵੱਡੀ ਰਾਹਤ ਦਿੱਤੀ ਜਾ ਸਕਦੀ ਹੈ ਅਤੇ ਕੇਂਦਰ ਸਰਕਾਰ ਜੀਐਸਟੀ ਦਰਾਂ ਵਿੱਚ ਕਟੌਤੀ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਜੀਐਸਟੀ ਸਲੈਬ ਨੂੰ ਬਦਲਣ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਤੇ 12 ਪ੍ਰਤੀਸ਼ਤ ਜੀਐਸਟੀ ਸਲੈਬ ਹੁਣ 5 ਪ੍ਰਤੀਸ਼ਤ ਤੱਕ ਆ ਸਕਦਾ ਹੈ।
ਸੂਤਰਾਂ ਅਨੁਸਾਰ, ਸਰਕਾਰ ਅਜਿਹੀਆਂ ਵਸਤਾਂ 'ਤੇ GST 'ਤੇ ਰਾਹਤ ਦੇ ਸਕਦੀ ਹੈ, ਜੋ ਆਮ ਤੌਰ 'ਤੇ ਖਾਸ ਕਰਕੇ ਮੱਧ ਅਤੇ ਘੱਟ ਆਮਦਨ ਵਾਲੇ ਘਰਾਂ ਵਿੱਚ ਵਰਤੀਆਂ ਜਾਂਦੀਆਂ ਹਨ ਅਤੇ 12% GST ਟੈਕਸ ਸਲੈਬ ਦੇ ਅਧੀਨ ਆਉਂਦੀਆਂ ਹਨ। ਸਰਕਾਰ ਹੁਣ ਇਸ ਗੱਲ 'ਤੇ ਵਿਚਾਰ ਕਰ ਰਹੀ ਹੈ ਕਿ ਅਜਿਹੀਆਂ ਜ਼ਿਆਦਾਤਰ ਵਸਤਾਂ ਨੂੰ ਜਾਂ ਤਾਂ 5% ਟੈਕਸ ਸਲੈਬ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ ਜਾਂ ਉਨ੍ਹਾਂ 'ਤੇ 12% ਸਲੈਬ ਨੂੰ ਖਤਮ ਕੀਤਾ ਜਾ ਸਕਦਾ ਹੈ। ਇਹ ਧਿਆਨ ਦੇਣ ਯੋਗ ਹੈ ਕਿ ਰੋਜ਼ਾਨਾ ਜੀਵਨ ਵਿੱਚ ਵਰਤੀਆਂ ਜਾਣ ਵਾਲੀਆਂ ਜ਼ਿਆਦਾਤਰ ਵਸਤਾਂ ਇਸ ਸਲੈਬ ਦੇ ਅਧੀਨ ਆਉਂਦੀਆਂ ਹਨ।
ਕੱਪੜਿਆਂ ਤੋਂ ਲੈ ਕੇ ਸਾਬਣ ਤੱਕ ਸਸਤੇ ਹੋ ਸਕਦੇ
GST ਕੌਂਸਲ ਦੀ ਅਗਲੀ 56ਵੀਂ ਮੀਟਿੰਗ ਵਿੱਚ ਇਸ ਬਾਰੇ ਇੱਕ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਅਤੇ ਇਸ ਮਹੀਨੇ GST ਕੌਂਸਲ ਦੀ ਮੀਟਿੰਗ ਹੋ ਸਕਦੀ ਹੈ। ਜੇ ਸਰਕਾਰ ਵੱਲੋਂ ਇਹ ਫੈਸਲਾ ਲਿਆ ਜਾਂਦਾ ਹੈ, ਤਾਂ ਜੁੱਤੀਆਂ, ਚੱਪਲਾਂ, ਮਠਿਆਈਆਂ, ਕੱਪੜੇ, ਸਾਬਣ, ਟੁੱਥਪੇਸਟ ਅਤੇ ਡੇਅਰੀ ਉਤਪਾਦਾਂ ਵਰਗੀਆਂ ਬਹੁਤ ਸਾਰੀਆਂ ਵਸਤਾਂ, ਜੋ ਹੁਣ ਤੱਕ 12% ਸਲੈਬ ਦੇ ਅਧੀਨ ਆਉਂਦੀਆਂ ਹਨ, ਸਸਤੀਆਂ ਹੋ ਸਕਦੀਆਂ ਹਨ।
ਜ਼ਿਕਰ ਕਰ ਦਈਏ ਕਿ ਦੇਸ਼ ਵਿੱਚ GST ਸਾਲ 2017 ਵਿੱਚ ਲਾਗੂ ਕੀਤਾ ਗਿਆ ਸੀ ਅਤੇ ਇਸਨੇ ਆਖਰੀ ਕਾਰੋਬਾਰੀ ਦਿਨ, 1 ਜੁਲਾਈ ਨੂੰ ਅੱਠ ਸਾਲ ਪੂਰੇ ਕਰ ਲਏ ਹਨ। ਦੇਸ਼ ਵਿੱਚ GST ਦਰਾਂ GST ਕੌਂਸਲ ਦੁਆਰਾ ਤੈਅ ਕੀਤੀਆਂ ਜਾਂਦੀਆਂ ਹਨ ਤੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਤੀਨਿਧੀ ਵੀ ਇਹਨਾਂ ਨੂੰ ਬਦਲਣ ਦੇ ਕਿਸੇ ਵੀ ਫੈਸਲੇ ਵਿੱਚ ਸ਼ਾਮਲ ਹੁੰਦੇ ਹਨ।
ਭਾਰਤ ਵਿੱਚ GST ਸਲੈਬਾਂ ਬਾਰੇ ਗੱਲ ਕਰੀਏ ਤਾਂ, ਇਸ ਸਮੇਂ ਚਾਰ GST ਸਲੈਬ ਹਨ। 5%, 12%, 18% ਅਤੇ 28%। ਅਨਾਜ, ਖਾਣ ਵਾਲੇ ਤੇਲ, ਖੰਡ, ਸਨੈਕਸ ਅਤੇ ਮਠਿਆਈਆਂ ਤੋਂ ਇਲਾਵਾ, ਸੋਨਾ-ਚਾਂਦੀ ਅਤੇ ਹੋਰ ਸਾਰੀਆਂ ਵਸਤੂਆਂ ਨੂੰ ਵੱਖ-ਵੱਖ ਸ਼੍ਰੇਣੀਆਂ ਦੇ ਅਨੁਸਾਰ ਇਹਨਾਂ ਟੈਕਸ ਸਲੈਬਾਂ ਵਿੱਚ ਰੱਖਿਆ ਗਿਆ ਹੈ।






















