ਨਵੀਂ ਦਿੱਲੀ: ਕੋਵਿਡ-19 (Covid-19) ਸੰਕਟ ਨੂੰ ਕਾਬੋ ਕਰਨ ਲਈ ਲੌਕਡਾਊਨ (Lockdown) ਨੇ ਵੱਡੀ ਗਿਣਤੀ ਲੋਕਾਂ ਦੀ ਰੋਜ਼ੀ ਰੋਟੀ ਨੂੰ ਪ੍ਰਭਾਵਿਤ ਕੀਤਾ ਹੈ। ਲੱਖਾਂ ਲੋਕਾਂ ਦੀਆਂ ਨੌਕਰੀਆਂ ਖ਼ਤਮ (Jobless) ਹੋ ਗਈਆਂ ਹਨ। ਲੱਖਾਂ ਲੋਕਾਂ ਨੂੰ ਤਨਖਾਹ ਕਟੌਤੀ ਦਾ ਸਾਹਮਣਾ ਕਰਨਾ ਪਿਆ। ਅਜਿਹੀ ਸਥਿਤੀ ਵਿੱਚ ਆਉਣ ਵਾਲੇ ਦਿਨ ਉਨ੍ਹਾਂ ਲਈ ਮੁਸ਼ਕਲ ਹੋ ਗਏ ਹਨ।
ਡਿਜੀਟਲ ਲੈਂਡਿੰਗ ਪਲੇਟਫਾਰਮ ਇੰਡੀਆਲੈਂਡਜ਼ ਅਨੁਸਾਰ, ਸਰਵੇਖਣ ਵਿੱਚ ਆਏ 82 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਬਚਾਅ ਲਈ ਸੰਘਰਸ਼ ਕਰਨਾ ਪਏਗਾ। 94% ਲੋਕਾਂ ਨੇ ਕਿਹਾ ਹੈ ਕਿ ਉਹ ਇਸ ਸੰਕਟ ਦਾ ਸਾਹਮਣਾ ਕਰਨ ਲਈ ਆਪਣੇ ਖਰਚਿਆਂ ਵਿੱਚ ਕਟੌਤੀ ਕਰ ਰਹੇ ਹਨ। ਲਗਪਗ 90 ਪ੍ਰਤੀਸ਼ਤ ਲੋਕਾਂ ਨੇ ਆਪਣੀ ਬਚਤ ਤੇ ਵਿੱਤੀ ਭਵਿੱਖ ਬਾਰੇ ਚਿੰਤਾ ਜ਼ਾਹਰ ਕੀਤੀ। ਸਰਵੇ ਵਿੱਚ ਪੰਜ ਹਜ਼ਾਰ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।
ਖ਼ਰਚੇ ਚਲਾਉਣ ਤੁਸੀਂ ਕਰਜ਼ਿਆਂ ਵੱਲ ਮੋੜ ਸਕਦੇ ਨੇ ਲੋਕ:
ਸਰਵੇਖਣ ਮੁਤਾਬਕ, ਲਗਪਗ 72% ਲੋਕਾਂ ਨੇ ਕਿਹਾ ਕਿ ਉਹ ਵਧੇਰੇ ਜ਼ਰੂਰੀ ਖ਼ਰਚਿਆਂ ਲਈ ਨਿੱਜੀ ਕਰਜ਼ਿਆਂ ਤੋਂ ਸੰਕੋਚ ਨਹੀਂ ਕਰਨਗੇ। ਉਹ ਇਲਾਜ, ਬੱਚਿਆਂ ਦੀ ਫੀਸ, ਮਕਾਨ ਨਵੀਨੀਕਰਨ ਵਰਗੇ ਖਰਚਿਆਂ ਲਈ ਕਰਜ਼ੇ ਲੈ ਸਕਦੇ ਹਨ। ਸਰਵੇਖਣ ਰਿਪੋਰਟ ਅਨੁਸਾਰ, 71 ਪ੍ਰਤੀਸ਼ਤ ਲੋਕ ਪਹਿਲਾਂ ਹੀ ਕਰਜ਼ੇ ਲੈ ਚੁੱਕੇ ਹਨ। ਇਨ੍ਹਾਂ ਚੋਂ 45 ਪ੍ਰਤੀਸ਼ਤ ਲੋਕਾਂ ਨੇ ਈਐਮਆਈ ਨੂੰ ਰੋਕਣ ਲਈ ਅਰਜ਼ੀ ਦਿੱਤੀ ਹੈ।
ਸਰਵੇਖਣ ਕੀਤੇ ਗਏ 70 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਬੇਧਿਆਨੀ ਤੋਂ ਬਚਣਗੇ। 40 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਉਹ ਸਿਰਫ ਜ਼ਰੂਰੀ ਚੀਜ਼ਾਂ 'ਤੇ ਖਰਚ ਕਰਨਗੇ। ਸਰਵੇਖਣ ਕੀਤੇ ਗਏ 63 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਕੱਪੜੇ ਅਤੇ ਉਪਕਰਣ 'ਤੇ ਖਰਚ ਕਰਨ 'ਤੇ ਘੱਟ ਧਿਆਨ ਦੇਣਗੇ। ਜਦੋਂ ਕਿ 40 ਪ੍ਰਤੀਸ਼ਤ ਨੇ ਕਿਹਾ ਕਿ ਜ਼ਰੂਰੀ ਚੀਜ਼ਾਂ 'ਤੇ ਉਨ੍ਹਾਂ ਦਾ ਖ਼ਰਚ 40 ਪ੍ਰਤੀਸ਼ਤ ਵਧ ਸਕਦਾ ਹੈ। 70 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਉਹ ਯਾਤਰਾ, ਮਨੋਰੰਜਨ ਤੇ ਵਾਹਨ ਖਰੀਦਣ ਵੱਲ ਘੱਟ ਧਿਆਨ ਦੇਣਗੇ।
ਮਾਹਰਾਂ ਨੇ ਕਿਹਾ ਕਰਜ਼ੇ ਦੇ ਜਾਲ ਤੋਂ ਬਚੋ:
ਮਾਹਰ ਕਹਿੰਦੇ ਹਨ ਕਿ ਸੰਕਟ ਵਿੱਚ ਫਸੇ ਲੋਕਾਂ ਨੂੰ ਨਿੱਜੀ ਲੋਨ ਨਹੀਂ ਲੈਣਾ ਚਾਹੀਦਾ ਹੈ। ਇਸ ਦੀ ਬਜਾਏ ਉਨ੍ਹਾਂ ਨੇ ਆਪਣੇ ਖਰਚਿਆਂ ਨੂੰ ਘਟਾ ਦਿੱਤਾ। ਨਿੱਜੀ ਕਰਜ਼ੇ ਦੀਆਂ ਵਿਆਜ ਦਰਾਂ ਬਹੁਤ ਜ਼ਿਆਦਾ ਹਨ, ਜਿਸ ਕਾਰਨ ਉਹ ਕਰਜ਼ੇ ਦੇ ਜਾਲ ਵਿੱਚ ਫਸ ਸਕਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕੋਰੋਨਾ ਕਰਕੇ ਦੇਸ਼ ਦੇ 82% ਲੋਕ ਗੁਜ਼ਾਰੇ ਲਈ ਕਰ ਰਹੇ ਸੰਘਰਸ਼, ਖ਼ਰਚਿਆਂ 'ਚ ਵੱਡੀ ਕਟੌਤੀ, ਸਰਵੇ 'ਚ ਖੁਲਾਸਾ
ਏਬੀਪੀ ਸਾਂਝਾ
Updated at:
03 Jun 2020 02:31 PM (IST)
ਕੋਰੋਨਾ ਸੰਕਟ ਨੇ ਲੱਖਾਂ ਲੋਕਾਂ ਦੀਆਂ ਨੌਕਰੀਆਂ ਲਈਆਂ ਹਨ। ਇੰਡੀਆਲੈਂਡਜ਼ ਵੱਲੋਂ ਕੀਤੇ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ 94 ਫੀਸਦ ਲੋਕ ਆਪਣੇ ਖਰਚਿਆਂ ਵਿੱਚ ਕਟੌਤੀ ਕਰ ਰਹੇ ਹਨ।
- - - - - - - - - Advertisement - - - - - - - - -