ਪੜਚੋਲ ਕਰੋ
Advertisement
DDA Housing Scheme : ਸਿਰਫ 10 ਲੱਖ 'ਚ ਖਰੀਦੋ ਦਿੱਲੀ 'ਚ ਆਪਣਾ ਘਰ , DDA ਨੇ ਲਾਂਚ ਕੀਤੀ ਇਹ ਜ਼ਬਰਦਸਤ ਸਕੀਮ
DDA Housing Scheme : ਰਾਸ਼ਟਰੀ ਰਾਜਧਾਨੀ ਵਿੱਚ ਘਰ ਖਰੀਦਣਾ ਹਰ ਕਿਸੇ ਦੀ ਪਹੁੰਚ ਵਿੱਚ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਦਿੱਲੀ ਦੀ ਰੀਅਲ ਅਸਟੇਟ ਬਹੁਤ ਮਹਿੰਗੀ ਹੈ। ਹਾਲਾਂਕਿ ਜੇਕਰ ਤੁਸੀਂ ਵੀ ਦਿੱਲੀ 'ਚ ਆਪਣਾ
DDA Housing Scheme : ਰਾਸ਼ਟਰੀ ਰਾਜਧਾਨੀ ਵਿੱਚ ਘਰ ਖਰੀਦਣਾ ਹਰ ਕਿਸੇ ਦੀ ਪਹੁੰਚ ਵਿੱਚ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਦਿੱਲੀ ਦੀ ਰੀਅਲ ਅਸਟੇਟ ਬਹੁਤ ਮਹਿੰਗੀ ਹੈ। ਹਾਲਾਂਕਿ ਜੇਕਰ ਤੁਸੀਂ ਵੀ ਦਿੱਲੀ 'ਚ ਆਪਣਾ ਘਰ ਖਰੀਦਣ ਦਾ ਸੁਪਨਾ ਦੇਖਦੇ ਹੋ ਤਾਂ ਤੁਹਾਡੇ ਕੋਲ ਇਸ ਨੂੰ ਪੂਰਾ ਕਰਨ ਦਾ ਸੁਨਹਿਰੀ ਮੌਕਾ ਹੈ। ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ, ਤੁਸੀਂ ਦਿੱਲੀ ਵਿੱਚ ਆਪਣਾ ਘਰ ਸਸਤੇ ਵਿੱਚ ਖਰੀਦ ਸਕਦੇ ਹੋ।
ਇਸ ਸਕੀਮ ਵਿੱਚ 5,500 ਨਵੇਂ ਘਰ
ਦਿੱਲੀ ਡਿਵੈਲਪਮੈਂਟ ਅਥਾਰਟੀ (ਡੀਡੀਏ) ਨੇ ਸ਼ੁੱਕਰਵਾਰ ਨੂੰ 'ਪਹਿਲਾਂ ਆਓ, ਪਹਿਲਾਂ ਪਾਓ' ਦੇ ਆਧਾਰ 'ਤੇ ਇਕ ਸ਼ਾਨਦਾਰ ਆਵਾਸ ਯੋਜਨਾ ਸ਼ੁਰੂ ਕੀਤੀ। ਇਸ ਸਕੀਮ ਵਿੱਚ ਦਿੱਲੀ ਵਿੱਚ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਸ਼੍ਰੇਣੀਆਂ ਦੇ 5,500 ਫਲੈਟ ਉਪਲਬਧ ਹਨ। ਡੀਡੀਏ ਦਾ ਕਹਿਣਾ ਹੈ ਕਿ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਮੁਤਾਬਕ ਲੋਕਾਂ ਲਈ ਸਸਤੇ ਮਕਾਨਾਂ ਦੀ ਇਹ ਯੋਜਨਾ ਸ਼ੁਰੂ ਕੀਤੀ ਹੈ।
ਇਨ੍ਹਾਂ ਥਾਵਾਂ ’ਤੇ ਬਣਾਏ ਗਏ ਨਵੇਂ ਫਲੈਟ
ਡੀਡੀਏ ਦੀ ਸਿਖਰਲੀ ਫੈਸਲਾ ਲੈਣ ਵਾਲੀ ਸੰਸਥਾ ਨੇ 14 ਜੂਨ ਨੂੰ ਸ਼ਹਿਰੀ ਸੰਸਥਾ ਦੀ ਆਨਲਾਈਨ ਪਹਿਲਾਂ ਆਓ, ਪਹਿਲਾਂ ਪਾਓ ਹਾਊਸਿੰਗ ਸਕੀਮ ਦੇ ਚੌਥੇ ਪੜਾਅ ਦੀ ਸ਼ੁਰੂਆਤ ਨੂੰ ਮਨਜ਼ੂਰੀ ਦਿੱਤੀ ਸੀ। ਇਸ ਵਿੱਚ ਸਿਰਫ਼ ਟੋਕਨ ਰਕਮ ਦਾ ਭੁਗਤਾਨ ਕਰਕੇ ਤਰਜੀਹੀ ਇਲਾਕੇ ਵਿੱਚ ਫਲੈਟ ਬੁੱਕ ਕਰਨ ਦੀ ਸਹੂਲਤ ਹੈ। ਇਸ ਯੋਜਨਾ ਦੇ ਤਹਿਤ ਨਰੇਲਾ, ਸਿਰਸਪੁਰ, ਰੋਹਿਣੀ, ਲੋਕਨਾਇਕ ਪੁਰਮ ਵਿੱਚ 1-BHK ਫਲੈਟ, ਨਰੇਲਾ ਅਤੇ ਦਵਾਰਕਾ ਵਿੱਚ 2-BHK ਫਲੈਟ ਅਤੇ ਜਸੋਲਾ ਵਿੱਚ 3-BHK ਫਲੈਟ ਉਪਲਬਧ ਕਰਵਾਏ ਜਾ ਰਹੇ ਹਨ।
ਐਨੀਆਂ ਹਨ ਫਲੈਟ ਦੀਆਂ ਕੀਮਤਾਂ
ਡੀਡੀਏ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਸ ਯੋਜਨਾ ਵਿੱਚ ਕੋਈ ਵੀ ਆਪਣਾ ਘਰ 10 ਲੱਖ ਰੁਪਏ ਤੋਂ ਘੱਟ ਵਿੱਚ ਖਰੀਦ ਸਕਦਾ ਹੈ। ਨਰੇਲਾ ਵਿੱਚ ਇੱਕ 1-BHK ਫਲੈਟ ਦੀ ਕੀਮਤ 9.89 ਲੱਖ ਰੁਪਏ ਹੈ ਅਤੇ ਲੋਕਨਾਇਕਪੁਰਮ ਵਿੱਚ 1-BHK ਫਲੈਟ ਦੀ ਕੀਮਤ 26.98 ਲੱਖ ਰੁਪਏ ਤੋਂ 28.47 ਲੱਖ ਰੁਪਏ ਤੱਕ ਹੈ। 3-BHK ਫਲੈਟਾਂ ਦੀ ਕੀਮਤ 2.08 ਕਰੋੜ ਰੁਪਏ ਤੋਂ 2.18 ਕਰੋੜ ਰੁਪਏ ਤੱਕ ਹੈ। ਨਰੇਲਾ ਵਿੱਚ 2-ਬੀਐਚਕੇ ਫਲੈਟ ਦੀ ਕੀਮਤ 1 ਕਰੋੜ ਰੁਪਏ ਹੈ, ਜਦੋਂ ਕਿ ਦਵਾਰਕਾ ਵਿੱਚ ਇਹ 1.23 ਕਰੋੜ ਤੋਂ 1.33 ਕਰੋੜ ਰੁਪਏ ਹੈ।
ਸਿਰਫ 50 ਹਜ਼ਾਰ ਵਿੱਚ ਬੁਕਿੰਗ ਕਰੋ
ਸਿਰਫ 50 ਹਜ਼ਾਰ ਵਿੱਚ ਬੁਕਿੰਗ ਕਰੋ
ਡੀਡੀਏ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਕੀਮ ਤਹਿਤ ਫਲੈਟਾਂ ਦੀ ਰਜਿਸਟ੍ਰੇਸ਼ਨ 30 ਜੂਨ ਦੀ ਸ਼ਾਮ ਤੋਂ ਸ਼ੁਰੂ ਹੋ ਗਈ ਹੈ ਅਤੇ ਉਨ੍ਹਾਂ ਲਈ ਬੁਕਿੰਗ 10 ਜੁਲਾਈ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। ਡੀਡੀਏ ਦੀ ਪਹਿਲਾਂ ਆਓ, ਪਹਿਲਾਂ ਪਾਓ ਸਕੀਮ ਵਿੱਚ ਸਿਰਫ 50,000 ਰੁਪਏ ਦਾ ਭੁਗਤਾਨ ਕਰਕੇ ਫਲੈਟ ਬੁੱਕ ਕੀਤਾ ਜਾ ਸਕਦਾ ਹੈ। ਡੀਡੀਏ ਦਾ ਕਹਿਣਾ ਹੈ ਕਿ ਉਸ ਨੇ ਇਨ੍ਹਾਂ ਘਰਾਂ ਨੂੰ ਗਾਹਕਾਂ ਲਈ ਆਕਰਸ਼ਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਲਈ ਸੰਪਰਕ ਅਤੇ ਹੋਰ ਸਹੂਲਤਾਂ ਦਾ ਵਿਸਥਾਰ ਕੀਤਾ ਗਿਆ ਹੈ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement