ਪੜਚੋਲ ਕਰੋ

Domestic Flight Ticket Fare: ਅੱਜ ਤੋਂ ਦੇਸ਼ ’ਚ ਹਵਾਈ ਯਾਤਰਾ ਮਹਿੰਗੀ, ਕਿਰਾਏ ’ਚ 12.5% ਵਾਧਾ

ਕੋਰੋਨਾ ਮਹਾਂਮਾਰੀ ਅਤੇ ਇਸ ਕਾਰਨ ਹੋਏ ਲੌਕਡਾਊਨ ਕਰਕੇ ਹਵਾਈ ਯਾਤਰੀਆਂ ਦੀ ਗਿਣਤੀ ਵਿੱਚ ਭਾਰੀ ਕਮੀ ਆਈ ਸੀ ਜਿਸ ਕਾਰਨ ਏਅਰਲਾਈਨ ਕੰਪਨੀਆਂ ਦੀ ਕਮਾਈ ਵੀ ਪ੍ਰਭਾਵਿਤ ਹੋਈ।

Domestic Flight Ticket Fare: ਅੱਜ ਤੋਂ ਤੁਹਾਨੂੰ ਦੇਸ਼ ਵਿੱਚ ਹਵਾਈ ਯਾਤਰਾ ਲਈ ਵਧੇਰੇ ਭੁਗਤਾਨ ਕਰਨਾ ਪਏਗਾ। ਘਰੇਲੂ ਹਵਾਈ ਯਾਤਰਾ ਅੱਜ ਤੋਂ ਮਹਿੰਗੀ (Domestic Air Travel) ਹੋ ਗਈ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਵੀਰਵਾਰ ਰਾਤ ਨੂੰ ਹਵਾਈ ਕਿਰਾਇਆ 12.5 ਫੀਸਦੀ ਵਧਾਉਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਅੱਜ ਤੋਂ ਲਾਗੂ ਹੋ ਜਾਵੇਗਾ। ਇਹ ਵਾਧਾ ਹਵਾਈ ਕਿਰਾਏ ਦੇ ਘੱਟੋ-ਘੱਟ ਤੇ ਵੱਧ ਤੋਂ ਵੱਧ ਮੁੱਲ ਦੋਵਾਂ 'ਤੇ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਦੇਸ਼ ਦੀਆਂ ਸਾਰੀਆਂ ਏਅਰਲਾਈਨਜ਼ ਨੂੰ ਘਰੇਲੂ ਉਡਾਣਾਂ ਦੀ ਸੰਖਿਆ 7.5 ਫੀਸਦੀ ਵਧਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਏਅਰਲਾਈਨ ਕੰਪਨੀਆਂ ਨੂੰ ਵੀ ਯਾਤਰੀ ਸਮਰੱਥਾ ਵਧਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਹੁਣ ਇਨ੍ਹਾਂ ਘਰੇਲੂ ਉਡਾਣਾਂ ਵਿੱਚ ਯਾਤਰੀਆਂ ਦੀ ਗਿਣਤੀ 65 ਫੀਸਦੀ ਤੋਂ ਵਧਾ ਕੇ ਕੁੱਲ ਸੀਟਾਂ ਦੇ 72.5 ਫੀਸਦੀ ਕਰ ਦਿੱਤੀ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਮਹਾਂਮਾਰੀ ਅਤੇ ਇਸ ਕਾਰਨ ਹੋਏ ਲੌਕਡਾਊਨ ਕਰਕੇ ਹਵਾਈ ਯਾਤਰੀਆਂ ਦੀ ਗਿਣਤੀ ਵਿੱਚ ਭਾਰੀ ਕਮੀ ਆਈ ਸੀ ਜਿਸ ਕਾਰਨ ਏਅਰਲਾਈਨ ਕੰਪਨੀਆਂ ਦੀ ਕਮਾਈ ਵੀ ਪ੍ਰਭਾਵਿਤ ਹੋਈ। ਹੁਣ ਇਨ੍ਹਾਂ ਏਅਰਲਾਈਨ ਕੰਪਨੀਆਂ ਨੂੰ ਸਰਕਾਰ ਦੇ ਇਸ ਕਦਮ ਤੋਂ ਕਾਫੀ ਰਾਹਤ ਮਿਲਣ ਦੀ ਉਮੀਦ ਹੈ।

 21 ਜੂਨ ਨੂੰ ਕੇਂਦਰ ਸਰਕਾਰ ਨੇ ਕਿਰਾਏ ਵਿੱਚ ਕੀਤਾ ਸੀ 15 ਫੀਸਦੀ ਵਾਧਾ

ਇਸ ਤੋਂ ਪਹਿਲਾਂ 21 ਜੂਨ ਨੂੰ ਵੀ ਕੇਂਦਰ ਸਰਕਾਰ ਨੇ ਘਰੇਲੂ ਉਡਾਣਾਂ ਦਾ ਕਿਰਾਇਆ 15 ਫੀਸਦੀ ਵਧਾ ਦਿੱਤਾ ਸੀ। ਕੋਰੋਨਾ ਦੀ ਦੂਜੀ ਲਹਿਰ ਦੌਰਾਨ, ਘਰੇਲੂ ਉਡਾਣਾਂ ਦੀ ਗਿਣਤੀ ਕੋਵਿਡ ਤੋਂ ਪਹਿਲਾਂ 80 ਪ੍ਰਤੀਸ਼ਤ ਤੋਂ ਘਟਾ ਕੇ 50 ਪ੍ਰਤੀਸ਼ਤ ਕਰ ਦਿੱਤੀ ਗਈ ਸੀ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਮਹਾਂਮਾਰੀ ਦੌਰਾਨ ਹਵਾਈ ਕਿਰਾਏ ਅਤੇ ਹਵਾਈ ਸਮਰੱਥਾ ਨੂੰ ਨਿਰੰਤਰ ਕੰਟਰੋਲ ਕਰ ਰਿਹਾ ਹੈ। ਜਿਸ ਦਾ ਅਸਰ ਏਅਰਲਾਈਨ ਕੰਪਨੀਆਂ ਦੀ ਕਮਾਈ 'ਤੇ ਦੇਖਣ ਨੂੰ ਮਿਲਿਆ ਹੈ।

ਤੁਹਾਨੂੰ ਦੱਸ ਦੇਈਏ ਕਿ, ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਦੇ ਮੱਦੇਨਜ਼ਰ, ਕੇਂਦਰ ਸਰਕਾਰ ਨੇ ਘਰੇਲੂ ਉਡਾਣਾਂ ਵਿੱਚ ਯਾਤਰੀ ਸਮਰੱਥਾ ਨੂੰ 5 ਜੁਲਾਈ ਤੋਂ ਵਧਾ ਕੇ 65 ਪ੍ਰਤੀਸ਼ਤ ਕਰ ਦਿੱਤਾ ਸੀ। ਹੁਣ ਇਸ ਨੂੰ ਇਕ ਵਾਰ ਫਿਰ 7.5 ਫੀਸਦੀ ਤੋਂ ਵਧਾ ਕੇ 72.5 ਫੀਸਦੀ ਕਰ ਦਿੱਤਾ ਗਿਆ ਹੈ।

ਇਸ ਸਾਲ ਚੌਥੀ ਵਾਰ ਵਧਾਇਆ ਗਿਆ ਕਿਰਾਇਆ

ਜੈੱਟ ਜਹਾਜ਼ਾਂ ਦੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਕਾਰਨ ਇਸ ਸਾਲ ਇਹ ਚੌਥੀ ਵਾਰ ਹੈ; ਜਦੋਂ ਘਰੇਲੂ ਉਡਾਣਾਂ ਦੇ ਹਵਾਈ ਕਿਰਾਏ ਵਧਾਏ ਗਏ ਹਨ। ਦਿੱਲੀ ਤੋਂ ਮੁੰਬਈ ਜਾਣ ਲਈ, ਜਿੱਥੇ ਪਹਿਲਾਂ ਘੱਟੋ-ਘੱਟ ਕਿਰਾਇਆ 4,700 ਰੁਪਏ ਦੇਣਾ ਪੈਂਦਾ ਸੀ, ਹੁਣ ਇਸ ਵਾਧੇ ਤੋਂ ਬਾਅਦ, ਇਸ ਲਈ 5,287 ਰੁਪਏ ਦਾ ਕਿਰਾਇਆ ਦੇਣਾ ਪਵੇਗਾ। ਦੂਜੇ ਪਾਸੇ, ਜੇ ਵੱਧ ਤੋਂ ਵੱਧ ਕਿਰਾਏ ਦੀ ਗੱਲ ਕਰੀਏ ਤਾਂ ਜਿੱਥੇ ਪਹਿਲਾਂ ਦਿੱਲੀ ਤੋਂ ਮੁੰਬਈ ਦਾ ਕਿਰਾਇਆ 13,000 ਰੁਪਏ ਸੀ, ਹੁਣ ਇਹ ਵਧ ਕੇ 14,625 ਰੁਪਏ ਹੋ ਜਾਵੇਗਾ।

ਟਾਪ ਹੈਡਲਾਈਨ

LPG Gas Cylinder: ਗੈਸ ਸਿਲੰਡਰ ਹੋਏ ਮਹਿੰਗੇ, 252 ਰੁਪਏ ਵਧੀਆਂ ਕੀਮਤਾਂ, ਜਾਣੋ ਅਚਾਨਕ ਕਿਉਂ ਵਿਗੜੀ ਸਥਿਤੀ...?
LPG Gas Cylinder: ਗੈਸ ਸਿਲੰਡਰ ਹੋਏ ਮਹਿੰਗੇ, 252 ਰੁਪਏ ਵਧੀਆਂ ਕੀਮਤਾਂ, ਜਾਣੋ ਅਚਾਨਕ ਕਿਉਂ ਵਿਗੜੀ ਸਥਿਤੀ...?
ਸਾਲ ਦੇ ਅਖੀਰ ਤੱਕ 6000 ਦਾ ਡਾਲਰ ਹੋ ਜਾਵੇਗਾ ਸੋਨਾ? ਜਾਣੋ ਕਿੰਨੇ ਦਾ ਮਿਲੇਗਾ 10 ਗ੍ਰਾਮ Gold
ਸਾਲ ਦੇ ਅਖੀਰ ਤੱਕ 6000 ਦਾ ਡਾਲਰ ਹੋ ਜਾਵੇਗਾ ਸੋਨਾ? ਜਾਣੋ ਕਿੰਨੇ ਦਾ ਮਿਲੇਗਾ 10 ਗ੍ਰਾਮ Gold
Gold Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਜਾਰੀ, ਜਾਣੋ ਕਿੱਥੇ ਸਸਤਾ ਅਤੇ ਕਿੱਥੇ ਹੋਇਆ ਮਹਿੰਗਾ? ਅੱਜ 1.51 ਤੱਕ...
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਜਾਰੀ, ਜਾਣੋ ਕਿੱਥੇ ਸਸਤਾ ਅਤੇ ਕਿੱਥੇ ਹੋਇਆ ਮਹਿੰਗਾ? ਅੱਜ 1.51 ਤੱਕ...
ਮਾਂ-ਪਿਓ ਦੀ ਮੌਤ ਤੋਂ ਬਾਅਦ FD ਦੇ ਵਿਆਜ ਦਰ 'ਤੇ ਕੌਣ ਦੇਵੇਗਾ ਟੈਕਸ? ਜਾਣੋ ਕੀ ਹਨ ਨਿਯਮ
ਮਾਂ-ਪਿਓ ਦੀ ਮੌਤ ਤੋਂ ਬਾਅਦ FD ਦੇ ਵਿਆਜ ਦਰ 'ਤੇ ਕੌਣ ਦੇਵੇਗਾ ਟੈਕਸ? ਜਾਣੋ ਕੀ ਹਨ ਨਿਯਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News: ਅੰਮ੍ਰਿਤਸਰ ਹਵਾਈ ਅੱਡੇ 'ਤੇ ਮੱਚਿਆ ਹੜਕੰਪ, ਯਾਤਰੀਆਂ ਚ ਚਿੰਤਾ ਦਾ ਮਾਹੌਲ, ਸ਼ੱਕੀ ਡਰੋਨ ਦਿਖਾਈ ਦੇਣ ਕਾਰਨ 3 ਫਲਾਈਟਾਂ ਨੂੰ ਡਾਇਵਰਟ; ਹੁਣ ਤੱਕ 7 ​​ਉਡਾਣਾਂ ਵੀ ਪ੍ਰਭਾਵਿਤ...
ਅੰਮ੍ਰਿਤਸਰ ਹਵਾਈ ਅੱਡੇ 'ਤੇ ਮੱਚਿਆ ਹੜਕੰਪ, ਯਾਤਰੀਆਂ ਚ ਚਿੰਤਾ ਦਾ ਮਾਹੌਲ, ਸ਼ੱਕੀ ਡਰੋਨ ਦਿਖਾਈ ਦੇਣ ਕਾਰਨ 3 ਫਲਾਈਟਾਂ ਨੂੰ ਡਾਇਵਰਟ; ਹੁਣ ਤੱਕ 7 ​​ਉਡਾਣਾਂ ਵੀ ਪ੍ਰਭਾਵਿਤ...
Punjab News: ਪੰਜਾਬ ਦੇ ਮਸ਼ਹੂਰ ਹਸਪਤਾਲ 'ਤੇ ED ਨੇ ਮਾਰਿਆ ਛਾਪਾ, ਵਿੱਤੀ ਰਿਕਾਰਡਾਂ ਦੀ ਜਾਂਚ ਕਰ ਰਹੀ ਟੀਮ; ਜਾਣੋ ਪੂਰਾ ਮਾਮਲਾ...
ਪੰਜਾਬ ਦੇ ਮਸ਼ਹੂਰ ਹਸਪਤਾਲ 'ਤੇ ED ਨੇ ਮਾਰਿਆ ਛਾਪਾ, ਵਿੱਤੀ ਰਿਕਾਰਡਾਂ ਦੀ ਜਾਂਚ ਕਰ ਰਹੀ ਟੀਮ; ਜਾਣੋ ਪੂਰਾ ਮਾਮਲਾ...
ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਚ ਅੱਜ ਸੁਣਵਾਈ, ਮੁੱਖ ਸਕੱਤਰ 'ਤੇ ਅਪਰਾਧਿਕ ਮਾਣਹਾਨੀ ਦਾ ਚੱਲੇਗਾ ਕੇਸ, ਹਾਈ ਕੋਰਟ 'ਚ ਮੁਆਫ਼ੀ ਮੰਗਣ ਲਈ ਤਿਆਰ
ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਚ ਅੱਜ ਸੁਣਵਾਈ, ਮੁੱਖ ਸਕੱਤਰ 'ਤੇ ਅਪਰਾਧਿਕ ਮਾਣਹਾਨੀ ਦਾ ਚੱਲੇਗਾ ਕੇਸ, ਹਾਈ ਕੋਰਟ 'ਚ ਮੁਆਫ਼ੀ ਮੰਗਣ ਲਈ ਤਿਆਰ
ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਦਾ ਅਹਿਸਾਸ, ਤਾਪਮਾਨ 'ਚ ਹੋਇਆ ਵਾਧਾ; 48 ਘੰਟਿਆਂ ਦਾ ਅਲਰਟ
ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਦਾ ਅਹਿਸਾਸ, ਤਾਪਮਾਨ 'ਚ ਹੋਇਆ ਵਾਧਾ; 48 ਘੰਟਿਆਂ ਦਾ ਅਲਰਟ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ASI ਦਾ ਗੋਲੀ ਮਾਰ ਕੇ ਕਤਲ; ਬਾਈਕ 'ਤੇ ਹਮਲਾਵਰਾਂ ਨੇ ਚਲਾਈਆਂ ਤਾੜਤਾੜ ਗੋਲੀਆਂ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ASI ਦਾ ਗੋਲੀ ਮਾਰ ਕੇ ਕਤਲ; ਬਾਈਕ 'ਤੇ ਹਮਲਾਵਰਾਂ ਨੇ ਚਲਾਈਆਂ ਤਾੜਤਾੜ ਗੋਲੀਆਂ
5 ਰੁਪਏ ਮਹਿੰਗਾ ਹੋਇਆ ਪੈਟਰੋਲ, ਡੀਜ਼ਲ ਦੇ ਵੀ ਵੱਧ ਗਏ ਰੇਟ; ਜਾਣੋ ਕਿਸ ਨੇ ਕਿੰਨੀ ਵਧਾਈ ਕੀਮਤ?
5 ਰੁਪਏ ਮਹਿੰਗਾ ਹੋਇਆ ਪੈਟਰੋਲ, ਡੀਜ਼ਲ ਦੇ ਵੀ ਵੱਧ ਗਏ ਰੇਟ; ਜਾਣੋ ਕਿਸ ਨੇ ਕਿੰਨੀ ਵਧਾਈ ਕੀਮਤ?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਕਤੂਬਰ 2026
Khanna News : ਡਾਕਟਰ ਨਾ ਮਿਲਣ ਕਾਰਨ ਗਰਭਵਤੀ ਮਹਿਲਾ ਤੇ ਬੱਚੇ ਦੀ ਮੌਤ, ਸਿਹਤ ਸਹੂਲਤਾਂ 'ਤੇ ਉੱਠੇ ਸਵਾਲ
Khanna News : ਡਾਕਟਰ ਨਾ ਮਿਲਣ ਕਾਰਨ ਗਰਭਵਤੀ ਮਹਿਲਾ ਤੇ ਬੱਚੇ ਦੀ ਮੌਤ, ਸਿਹਤ ਸਹੂਲਤਾਂ 'ਤੇ ਉੱਠੇ ਸਵਾਲ
Embed widget