ਪੜਚੋਲ ਕਰੋ

Kisan Nidhi Yojana: PM ਕਿਸਾਨ ਨਿਧੀ ਯੋਜਨਾ ਦੀ ਜੇਕਰ 16ਵੀਂ ਕਿਸ਼ਤ ਲੈਣ ਤਾਂ ਕਿਸਾਨਾਂ ਨੂੰ ਆਹ ਕਰਨਾ ਹੋਵੇਗਾ ਜ਼ਰੂਰੀ

Kisan Nidhi Yojana: ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ 19 ਫਰਵਰੀ 2019 ਨੂੰ ਭਾਰਤ ਸਰਕਾਰ ਵੱਲੋ ਸ਼ੁਰੂ ਕੀਤੀ ਗਈ ਸੀ। ਯੋਗ ਕਿਸਾਨਾਂ ਦੇ E-KYC ਦੇ ਮਾਮਲੇ ਵਿੱਚ ਜ਼ਿਲ੍ਹਾ ਫਰੀਦਕੋਟ ਨੇ ਪੰਜਾਬ ਵਿੱਚ ਛੇਵਾਂ ਸਥਾਨ ਹਾਸਲ ਕੀਤਾ ਹੈl

Kisan Nidhi Yojana: ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ 19 ਫਰਵਰੀ 2019 ਨੂੰ ਭਾਰਤ ਸਰਕਾਰ ਵੱਲੋ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਤਹਿਤ ਕਿਸਾਨਾਂ ਨੂੰ ਹਰ ਚਾਰ ਮਹੀਨਿਆਂ ਬਾਅਦ ਕਿਸਾਨਾਂ ਨੂੰ ਸਾਲ ਵਿੱਚ ਤਿੰਨ ਵਾਰ ਕੁੱਲ ਛੇ ਹਜ਼ਾਰ ਰੁਪਏ  ਦੀ ਰਕਮ  ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੁੰਦੀ ਹੈ। ਯੋਗ ਕਿਸਾਨਾਂ ਦੇ E-KYC ਦੇ ਮਾਮਲੇ ਵਿੱਚ ਜ਼ਿਲ੍ਹਾ ਫਰੀਦਕੋਟ ਨੇ ਪੰਜਾਬ ਵਿੱਚ ਛੇਵਾਂ ਸਥਾਨ ਹਾਸਲ ਕੀਤਾ ਹੈl ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫਸਰ ਡਾ.ਅਮਰੀਕ ਸਿੰਘ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵਲੋਂ ਇਸ ਸਕੀਮ ਦਾ ਲਾਭ ਲੈਣ ਲਈ E-KYC  ਮਤਲਬ "ਇਲੈਕਟ੍ਰਾਨਿਕ ਮਾਧਿਅਮ ਰਹੀ ਖਪਤਕਾਰ ਨੂੰ ਜਾਨਣਾ" ਕਰਵਾਉਣੀ ਜ਼ਰੂਰੀ ਕਰ ਦਿੱਤੀ ਹੈ। ਜੇਕਰ ਕਿਸਾਨ E-KYC  ਨਹੀਂ ਕਰਵਾਉਂਦੇ ਤਾਂ ਉਹ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਦੇ ।

ਉਨ੍ਹਾਂ ਕਿਹਾ ਕਿ  ਜ਼ਿਲ੍ਹੇ ਦੇ ਕਿਸਾਨਾਂ ਲਈ ਖੁਸ਼ਖਬਰੀ ਹੈ ਕਿ ਇਸ ਮਹੀਨੇ ਦੇ ਅੰਤ ਤੱਕ ਜਾਂ ਮਾਰਚ ਦੇ ਪਹਿਲੇ ਹਫਤੇ ਯੋਗ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਕਿਸਾਨ ਸਨਮਾਨ ਨਿਧੀ ਦੀ ਕਿਸ਼ਤ ਆਉਣ ਵਾਲੀ ਹੈ।  ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਦੇ ਖਾਤਿਆਂ ਵਿੱਚ ਪੂਰੇ ਸਾਲ ਵਿੱਚ ਖਾਦਾਂ, ਬੀਜਾਂ ਅਤੇ ਦਵਾਈਆਂ ਆਦਿ ਦੇ ਖੇਤੀ ਕੰਮਾਂ ਲਈ ਕੁੱਲ ਛੇ ਹਜ਼ਾਰ ਰੁਪਏ ਜਮ੍ਹਾਂ ਕਰਵਾਏ ਜਾਂਦੇ ਹਨ, ਤਾਂ ਜੋ ਕਿਸਾਨਾਂ ਵਲੋਂ ਫਸਲਾਂ ਦੀ ਪੈਦਾਵਾਰ ਤੇ ਕੀਤੇ ਜਾਂਦੇ ਖਰਚੇ ਦੀ ਕੁਝ ਹੱਦ ਤੱਕ ਪੂਰਤੀ ਕੀਤੀ ਜਾ ਸਕੇ।

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਬਾਰੇ  ਮੁੱਖ ਖੇਤੀਬਾੜੀ ਅਫ਼ਸਰ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ 43611 ਕਿਸਾਨ ਇਸ ਯੋਜਨਾ ਲਈ ਯੋਗ ਹਨ ਅਤੇ 27517 ਕਿਸਾਨਾਂ ਦੀ ਈ-ਕੇਵਾਈਸੀ ਮੁਕੰਮਲ ਕੀਤੀ ਜਾ ਚੁੱਕੀ ਹੈ ਅਤੇ 16034 ਕਿਸਾਨਾਂ ਦੀ ਈ-ਕੇਵਾਈਸੀ ਦੀ ਪ੍ਰਕਿਰਿਆ ਬਕਾਇਆ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ 21 ਫਰਵਰੀ ਤੱਕ ਈ ਕੇ ਵਾਈ ਸੀ ਕਰਵਾਉਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਕਿਸਾਨਾਂ ਨਾਲ ਟੈਲੀਫੋਨ ਰਾਹੀਂ ਅਤੇ ਨਿੱਜੀ ਤੌਰ ਤੇ ਸੰਪਰਕ ਕਰਕੇ ਈ ਕੇ ਵਾਈ ਸੀ ਮੁਕੰਮਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ l 

ਉਨ੍ਹਾਂ ਦੱਸਿਆ ਕਿ ਯੋਗ ਕਿਸਾਨਾਂ ਨੂੰ 21 ਫਰਵਰੀ ਤੱਕ ਈ-ਕੇਵਾਈਸੀ ਕਰਵਾ ਲੈਣੀ ਚਾਹੀਦੀ ਹੈl ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਬਾਕੀ ਰਹਿੰਦੇ ਕਿਸਾਨ 21ਫਰਵਰੀ ਤੋਂ ਪਹਿਲਾਂ ਪਿੰਡ ਵਿੱਚ ਮੌਜੂਦ ਸੀਐਚਸੀ (ਸਾਂਝਾ ਸੇਵਾ ਕੇਂਦਰ ) ਕੇਂਦਰ ਜਾਂ ਮੋਬਾਈਲ ਰਾਹੀਂ ਜਾਂ ਪ੍ਰਧਾਨ ਮੰਤਰੀ ਕਿਸਾਨ ਐਪ ਰਾਹੀਂ ਆਪਣੀ ਈ-ਕੇਵਾਈਸੀ ਕਰਵਾ ਸਕਦੇ ਹਨ।  ਇਸ ਤੋਂ ਇਲਾਵਾ ਕਿਸਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ  ਦੇ ਖੇਤੀਬਾੜੀ ਅਧਿਕਾਰੀ /ਕਰਮਚਾਰੀਆਂ ਨਾਲ ਸੰਪਰਕ ਕਰਕੇ ਆਪਣੀ ਈ-ਕੇਵਾਈਸੀ ਕਰਵਾ ਸਕਦੇ ਹਨ। 

ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਈ-ਕੇਵਾਈਸੀ ਨਹੀਂ ਕਰਵਾਉਂਦੇ ਤਾਂ ਉਹ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਣਗੇ। ਜਿਨ੍ਹਾਂ ਕਿਸਾਨਾਂ ਨੇ ਆਪਣੀ ਜ਼ਮੀਨ ਦੀ ਅਜੇ ਤੱਕ ਲੈਂਡ ਸੀਡਿੰਗ (ਤਸਦੀਕ) ਦਰੁਸਤ ਨਹੀਂ ਕਰਵਾਈ ਹੈ, ਉਹ ਕਿਸਾਨ ਖੇਤੀਬਾੜੀ ਦਫ਼ਤਰ ਆ ਕੇ ਆਪਣੀ ਜ਼ਮੀਨ ਦੀ ਤਸਦੀਕ ਕਰਵਾ ਸਕਦੇ ਹਨ। 

ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀਆਂ ਕਿਸ਼ਤਾਂ ਤਸਦੀਕ ਨਾ ਹੋਣ ਕਾਰਨ ਬਕਾਇਆ ਪਈਆਂ ਹਨ, ਉਹ ਆਪਣੀ ਜ਼ਮੀਨ ਦੀ ਪੜਤਾਲ ਕਰਵਾ ਕੇ ਉਕਤ ਸਕੀਮ ਦਾ ਲਾਭ ਲੈ ਸਕਦੇ ਹਨ।  ਉਨ੍ਹਾਂ ਕਿਹਾ ਕਿ ਜਿਨ੍ਹਾਂ ਲਾਭਪਾਤਰੀ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਚਾਹੀਦਾ ਹੈ ਕਿ ਲਾਭ ਪਾਤਰੀ ਦਾ ਮੌਤ ਸਰਟੀਫਿਕੇਟ ਅਤੇ ਬਿਨੈਪਤਰ ਨਜ਼ਦੀਕੀ ਖੇਤੀਬਾੜੀ ਦਫਤਰ ਵਿੱਚ ਜਮ੍ਹਾਂ ਕਰਵਾਉਣ ਤਾਂ ਜੋ ਮ੍ਰਿਤਕ ਲਾਭਪਾਤਰੀ ਦੇ ਨਾਮ ਸੂਚੀ ਵਿੱਚੋਂ ਕੱਟੇ ਜਾ ਸਕਣ।

ਟਾਪ ਹੈਡਲਾਈਨ

EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ
EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
LPG ਸਿਲੰਡਰ ਨਾਲ ਜੁੜਿਆ ਇਹ ਜ਼ਰੂਰੀ ਕੰਮ ਜਲਦੀ ਨਿਪਟਾ ਲਓ, ਨਹੀਂ ਤਾਂ ਕੱਟਿਆ ਜਾ ਸਕਦਾ ਹੈ ਕਨੈਕਸ਼ਨ
LPG ਸਿਲੰਡਰ ਨਾਲ ਜੁੜਿਆ ਇਹ ਜ਼ਰੂਰੀ ਕੰਮ ਜਲਦੀ ਨਿਪਟਾ ਲਓ, ਨਹੀਂ ਤਾਂ ਕੱਟਿਆ ਜਾ ਸਕਦਾ ਹੈ ਕਨੈਕਸ਼ਨ
ATM ਤੋਂ ਪੈਸੇ ਨਹੀਂ ਨਿਕਲੇ, ਪਰ ਖਾਤੇ 'ਚੋਂ ਕੱਟ ਗਏ? ਅਦਾਲਤ ਨੇ ਗਾਹਕ ਨੂੰ ਦਿੱਤਾ ਵੱਡਾ ਮੁਆਵਜ਼ਾ
ATM ਤੋਂ ਪੈਸੇ ਨਹੀਂ ਨਿਕਲੇ, ਪਰ ਖਾਤੇ 'ਚੋਂ ਕੱਟ ਗਏ? ਅਦਾਲਤ ਨੇ ਗਾਹਕ ਨੂੰ ਦਿੱਤਾ ਵੱਡਾ ਮੁਆਵਜ਼ਾ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜਲੰਧਰ ਦੇ ਸਕੂਲ 'ਚ ਲਹਿਰਾਇਆ ਖਾਲਿਸਤਾਨੀ ਝੰਡਾ, SFJ ਮੁਖੀ ਪੰਨੂੂ ਨੇ ਦਿੱਤੀ ਧਮਕੀ
ਜਲੰਧਰ ਦੇ ਸਕੂਲ 'ਚ ਲਹਿਰਾਇਆ ਖਾਲਿਸਤਾਨੀ ਝੰਡਾ, SFJ ਮੁਖੀ ਪੰਨੂੂ ਨੇ ਦਿੱਤੀ ਧਮਕੀ
ਲੁਧਿਆਣਾ 'ਚ ਅੰਡਰ ਗਾਰਮੈਂਟਸ 'ਚ ਲੁਕਾ ਕੇ ਕੁੜੀਆਂ ਕਰ ਰਹੀਆਂ ਨਸ਼ੇ ਦੀ ਡਿਲੀਵਰੀ, ਮੱਚਿਆ ਹੜਕੰਪ; ਪੁਲਿਸ ਨੇ ਲਿਆ ਐਕਸ਼ਨ
ਲੁਧਿਆਣਾ 'ਚ ਅੰਡਰ ਗਾਰਮੈਂਟਸ 'ਚ ਲੁਕਾ ਕੇ ਕੁੜੀਆਂ ਕਰ ਰਹੀਆਂ ਨਸ਼ੇ ਦੀ ਡਿਲੀਵਰੀ, ਮੱਚਿਆ ਹੜਕੰਪ; ਪੁਲਿਸ ਨੇ ਲਿਆ ਐਕਸ਼ਨ
1.50 ਲੱਖ ਦੇ ਕਰੀਬ ਪਹੁੰਚਿਆ ਸੋਨਾ,ਚਾਂਦੀ ਵੀ ਹੋਈ ਮਹਿੰਗੀ, ਜਾਣੋ ਅੱਜ ਦੇ ਰੇਟ
1.50 ਲੱਖ ਦੇ ਕਰੀਬ ਪਹੁੰਚਿਆ ਸੋਨਾ,ਚਾਂਦੀ ਵੀ ਹੋਈ ਮਹਿੰਗੀ, ਜਾਣੋ ਅੱਜ ਦੇ ਰੇਟ
ਸਵੇਰੇ-ਸਵੇਰੇ ਕਿੰਨਾ ਦਾ ਮਿਲ ਰਿਹਾ ਗੈਲ ਸਿਲੰਡਰ, ਜਾਣੋ ਅੱਜ ਦੇ ਰੇਟ
ਸਵੇਰੇ-ਸਵੇਰੇ ਕਿੰਨਾ ਦਾ ਮਿਲ ਰਿਹਾ ਗੈਲ ਸਿਲੰਡਰ, ਜਾਣੋ ਅੱਜ ਦੇ ਰੇਟ
ਪੁਲਿਸ ਦੀ ਵੱਡੀ ਕਾਰਵਾਈ, ਅੰਮ੍ਰਿਤਸਰ 'ਚ 35 ਕਰੋੜ ਦੀ ਹੈਰੋਇਨ ਫੜੀ, 5 ਕਿਲੋ ਖੇਪ ਸਣੇ ਤਸਕਰ ਗ੍ਰਿਫਤਾਰ; ਮੱਚੀ ਸਨਸਨੀ
ਪੁਲਿਸ ਦੀ ਵੱਡੀ ਕਾਰਵਾਈ, ਅੰਮ੍ਰਿਤਸਰ 'ਚ 35 ਕਰੋੜ ਦੀ ਹੈਰੋਇਨ ਫੜੀ, 5 ਕਿਲੋ ਖੇਪ ਸਣੇ ਤਸਕਰ ਗ੍ਰਿਫਤਾਰ; ਮੱਚੀ ਸਨਸਨੀ
Influencer Shot Dead: ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਤਾਬੜਤੋੜ ਗੋਲੀਬਾਰੀ ਨਾਲ ਦਹਿਲਿਆ ਆਹ ਸਕੂਲ, ਵਿਦਿਆਰਥੀ ਨੇ ਚਲਾਈਆਂ ਤਾੜਤਾੜ ਗੋਲੀਆਂ, ਇੱਕ ਦੀ ਮੌਤ; ਕਈ ਜ਼ਖ਼ਮੀ
ਤਾਬੜਤੋੜ ਗੋਲੀਬਾਰੀ ਨਾਲ ਦਹਿਲਿਆ ਆਹ ਸਕੂਲ, ਵਿਦਿਆਰਥੀ ਨੇ ਚਲਾਈਆਂ ਤਾੜਤਾੜ ਗੋਲੀਆਂ, ਇੱਕ ਦੀ ਮੌਤ; ਕਈ ਜ਼ਖ਼ਮੀ
ਕਾਂਗਰਸ 'ਚ ਵਾਪਸ ਆਉਣਗੇ ਕੈਪਟਨ ਅਮਰਿੰਦਰ ਸਿੰਘ? ਰਾਹੁਲ ਗਾਂਧੀ ਨੇ ਸਾਬਕਾ CM ਦੀ ਕੀਤੀ ਤਾਰੀਫ; ਪੰਜਾਬ ਦੀ ਸਿਆਸਤ 'ਚ ਮਚੀ ਹਲਚਲ
ਕਾਂਗਰਸ 'ਚ ਵਾਪਸ ਆਉਣਗੇ ਕੈਪਟਨ ਅਮਰਿੰਦਰ ਸਿੰਘ? ਰਾਹੁਲ ਗਾਂਧੀ ਨੇ ਸਾਬਕਾ CM ਦੀ ਕੀਤੀ ਤਾਰੀਫ; ਪੰਜਾਬ ਦੀ ਸਿਆਸਤ 'ਚ ਮਚੀ ਹਲਚਲ
Embed widget