(Source: ECI/ABP News/ABP Majha)
E-Shram Card: ਖੁਸ਼ਖਬਰੀ! ਤੁਸੀਂ ਵੀ ਕਰਵਾਈ ਹੈ ਰਜਿਸਟ੍ਰੇਸ਼ਨ, ਜਾਣੋ ਕਿਸ ਦਿਨ ਖਾਤੇ 'ਚ ਆਉਣਗੇ 1000 ਰੁਪਏ?
E-Shram Account: ਇਸ ਯੋਜਨਾ ਦੇ ਤਹਿਤ ਲਗਪਗ 2 ਕਰੋੜ ਕਰਮਚਾਰੀਆਂ ਦੇ ਖਾਤੇ ਵਿੱਚ 1000 ਰੁਪਏ ਦੀ ਰਕਮ ਟ੍ਰਾਂਸਫਰ ਕੀਤੀ ਗਈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸਦੀ ਅਗਲੀ ਕਿਸ਼ਤ ਕਦੋਂ ਤੁਹਾਡੇ ਖਾਤੇ ਵਿੱਚ ਟ੍ਰਾਂਸਫਰ ਕੀਤੀ ਜਾ ਸਕਦੀ ਹੈ।
e-shram card benefits e-shram card apply online e-shram @register.eshram.gov.in
E-Shram Account: ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਗਰੀਬਾਂ ਅਤੇ ਲੋੜਵੰਦਾਂ ਲਈ ਵਿਸ਼ੇਸ਼ ਯੋਜਨਾਵਾਂ ਚਲਾਈਆਂ ਜਾਂਦੀਆਂ ਹਨ। ਕੇਂਦਰ ਤੋਂ ਇਲਾਵਾ ਸੂਬਾ ਸਰਕਾਰ ਵੀ ਅਜਿਹੀਆਂ ਕਈ ਸਕੀਮਾਂ ਚਲਾਉਂਦੀ ਹੈ, ਜਿਸ ਰਾਹੀਂ ਸੂਬੇ ਵਿੱਚ ਰਹਿੰਦੇ ਲੋਕਾਂ ਨੂੰ ਆਰਥਿਕ ਮਦਦ ਦਿੱਤੀ ਜਾਂਦੀ ਹੈ। ਦੱਸ ਦੇਈਏ ਕਿ ਯੋਗੀ ਸਰਕਾਰ ਨੇ ਈ-ਸ਼ਰਮ ਪੋਰਟਲ ਦੇ ਤਹਿਤ ਕਰਮਚਾਰੀਆਂ ਨੂੰ 500 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਸੀ।
ਦੱਸ ਦੇਈਏ ਕਿ ਸਰਕਾਰ ਨੇ ਇਸ ਯੋਜਨਾ ਦੇ ਤਹਿਤ ਲਗਪਗ 2 ਕਰੋੜ ਕਰਮਚਾਰੀਆਂ ਦੇ ਖਾਤੇ ਵਿੱਚ 1000 ਰੁਪਏ ਦੀ ਰਕਮ ਟਰਾਂਸਫਰ ਕੀਤੀ ਸੀ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸਦੀ ਅਗਲੀ ਕਿਸ਼ਤ ਕਦੋਂ ਤੁਹਾਡੇ ਖਾਤੇ ਵਿੱਚ ਟ੍ਰਾਂਸਫਰ ਕੀਤੀ ਜਾ ਸਕਦੀ ਹੈ।
ਹੁਣ ਤੱਕ 1000 ਰੁਪਏ ਟਰਾਂਸਫਰ ਕੀਤੇ ਜਾ ਚੁੱਕੇ ਹਨ
ਹੁਣ ਤੱਕ 22 ਕਰੋੜ ਤੋਂ ਵੱਧ ਕਾਮਿਆਂ ਨੇ ਈ-ਸ਼੍ਰਮ ਪੋਰਟਲ 'ਤੇ ਰਜਿਸਟ੍ਰੇਸ਼ਨ ਕਰਵਾਈ ਹੈ। ਇਸ ਦੇ ਨਾਲ ਹੀ ਯੂਪੀ ਵਿੱਚ ਰਜਿਸਟਰੇਸ਼ਨ ਕਰਵਾਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ ਕਰੀਬ 8 ਕਰੋੜ ਹੋ ਗਈ ਹੈ। ਯੂਪੀ ਦੀ ਯੋਗੀ ਸਰਕਾਰ ਨੇ ਪਿਛਲੇ ਮਹੀਨੇ ਇਸ ਮਜ਼ਦੂਰ ਦੇ ਖਾਤੇ ਵਿੱਚ 1000 ਰੁਪਏ ਦੀ ਕਿਸ਼ਤ ਟਰਾਂਸਫਰ ਕੀਤੀ ਸੀ।
2000 ਰੁਪਏ ਭੱਤਾ
ਦੱਸ ਦੇਈਏ ਕਿ ਇਸ ਪੋਰਟਲ ਦੇ ਤਹਿਤ ਰਜਿਸਟਰਡ ਹੋਣ ਵਾਲਿਆਂ ਨੂੰ ਕੁੱਲ 2000 ਰੁਪਏ ਭੱਤਾ ਦਿੱਤਾ ਜਾਣਾ ਸੀ ਪਰ ਹੁਣ ਤੱਕ ਸਿਰਫ 1000 ਰੁਪਏ ਹੀ ਟਰਾਂਸਫਰ ਕੀਤੇ ਗਏ ਹਨ। ਜਲਦੀ ਹੀ ਸਰਕਾਰ ਆਪਣੇ ਬਕਾਇਆ 1000 ਰੁਪਏ ਵੀ ਲੋਕਾਂ ਦੇ ਖਾਤੇ ਵਿੱਚ ਟਰਾਂਸਫਰ ਕਰੇਗੀ। ਇਸ ਸਮੇਂ ਹਰ ਕੋਈ ਅਗਲੀ ਕਿਸ਼ਤ ਦੀ ਉਡੀਕ ਕਰ ਰਿਹਾ ਹੈ।
ਹੋਲੀ ਤੱਕ ਖਾਤੇ 'ਚ ਪੈਸੇ ਆ ਸਕਦੇ ਹਨ
ਇਸ ਯੋਜਨਾ ਮੁਤਾਬਕ, ਯੋਗੀ ਸਰਕਾਰ ਦਸੰਬਰ ਤੋਂ ਮਾਰਚ ਤੱਕ ਬਕਾਇਆ ਦੇ 1000 ਰੁਪਏ ਟ੍ਰਾਂਸਫਰ ਕਰ ਸਕਦੀ ਹੈ ਯਾਨੀ ਹੋਲੀ ਤੱਕ 1000 ਰੁਪਏ ਤੁਹਾਡੇ ਖਾਤੇ ਵਿੱਚ ਟ੍ਰਾਂਸਫਰ ਕੀਤੇ ਜਾ ਸਕਦੇ ਹਨ। ਦੱਸ ਦੇਈਏ ਕਿ ਇਸ ਸਮੇਂ ਵਿਧਾਨ ਸਭਾ ਚੋਣਾਂ ਕਾਰਨ ਚੋਣ ਜ਼ਾਬਤਾ ਹੈ, ਇਸ ਲਈ ਜੋ ਵੀ ਅਗਲੀ ਸਰਕਾਰ ਬਣੇਗਾ ਉਹ ਇਹ ਪੈਸਾ ਟਰਾਂਸਫਰ ਕਰੇਗਾ।
ਕਿਵੇਂ ਕਰਨਾ ਹੈ ਰਜਿਸਟਰ
ਇਸ ਸਕੀਮ ਦੇ ਤਹਿਤ ਰਜਿਸਟਰ ਕਰਨ ਲਈ ਤੁਹਾਨੂੰ ਆਪਣੇ ਫ਼ੋਨ ਵਿੱਚ ਈ-ਸ਼੍ਰਮ ਮੋਬਾਈਲ ਐਪਲੀਕੇਸ਼ਨ 'ਤੇ ਜਾਣਾ ਪਵੇਗਾ ਜਾਂ ਤੁਸੀਂ ਅਧਿਕਾਰਤ ਵੈੱਬਸਾਈਟ 'ਤੇ ਵੀ ਜਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਪੋਸਟ ਆਫਿਸ ਦੇ ਕਾਮਨ ਸਰਵਿਸ ਸੈਂਟਰ, ਸਟੇਟ ਸਰਵਿਸ ਸੈਂਟਰ ਜਾਂ ਡਿਜੀਟਲ ਸੇਵਾ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ।